ਬਿਜਲੀ ਮੰਤਰਾਲਾ

ਬਿਜਲੀ ਭਾਰਤ ਦਾ ਭਵਿੱਖ ਹੈ; ਗ਼ਰੀਬਾਂ ਦੀ ਮਦਦ ਦੇ ਲਈ ਵੱਡੇ ਪੈਮਾਨੇ ‘ਤੇ ਖਾਣਾ ਪਕਾਉਣ ਵਾਸਤੇ ਬਿਜਲੀ ਉਪਲਬਧ ਕਰਵਾਉਣ ਦੀ ਯੋਜਨਾ: ਬਿਜਲੀ ਮੰਤਰੀ ਸ਼੍ਰੀ ਆਰ.ਕੇ. ਸਿੰਘ

ਕੇਂਦਰੀ ਬਿਜਲੀ ਮੰਤਰੀ ਨੇ ਐੱਨਪੀਜੀਸੀਐੱਲ ਨਬੀਨਗਰ ਵਿਖੇ ਸੇਵਾ ਭਵਨ, ਬਾੜ ਵਿੱਚ ਸ਼ਾਪਿੰਗ ਕੰਪਲੈਕਸ ਅਤੇ ਐੱਨਟੀਪੀਸੀ ਬਰੂਨੀ ਮੁੱਖ ਪਲਾਟ ਕੰਟੀਨ ਦਾ ਉਦਘਾਟਨ ਕੀਤਾ


ਇਨ੍ਹਾਂ ਸੁਵਿਧਾਵਾਂ ਦੇ ਨਿਰਮਾਣ ਦਾ ਉਦੇਸ਼ ਐੱਨਟੀਪੀਸੀ ਦੇ ਵਰਕਰਾਂ ਅਤੇ ਸਹਿਯੋਗੀਆਂ ਨੂੰ ਜ਼ਰੂਰੀ ਸੇਵਾਵਾਂ ਉਪਲੱਬਧ ਕਰਵਾਉਣਾ ਅਤੇ ਬਿਹਾਰ ਵਿੱਚ ਪਲਾਂਟ ਖੇਤਰ ਦੇ ਆਸ-ਪਾਸ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨਾ ਹੈ

Posted On: 13 SEP 2020 5:59PM by PIB Chandigarh

ਕੇਂਦਰੀ ਬਿਜਲੀ, ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਕੌਸ਼ਲ ਵਿਕਾਸ ਤੇ ਉੱਦਮ ਰਾਜ ਮੰਤਰੀ, ਸ਼੍ਰੀ ਆਰ.ਕੇ. ਸਿੰਘ  ਨੇ ਅੱਜ ਕਿਹਾ ਕਿ ਸਰਕਾਰ ਵੱਡੇ ਪੱਧਰ ਤੇ ਖਾਣਾ ਪਕਾਉਣ ਲਈ ਬਿਜਲੀ ਦੀ ਵਰਤੋਂ ਨੂੰ ਅੱਗੇ ਵਧਾਉਣ ਦੀ ਸੋਚ ਰਹੀ ਹੈ ਕਿਉਂਕਿ ਇਹ ਸਮਾਜ ਦੇ ਗ਼ਰੀਬ ਤਬਕੇ ਨੂੰ ਆਪਣੀ ਰੋਜ਼ਾਨਾਂ ਦੀ ਜ਼ਰੂਰਤ ਦਾ ਇੱਕ ਸਸਤਾ ਵਿਕਲਪ ਪ੍ਰਦਾਨ ਕਰੇਗਾ, ਦੇਸ਼ ਨੂੰ ਆਤਮਨਿਰਭਰਤਾ ਵੱਲ ਲਿਜਾਵੇਗਾ ਅਤੇ ਇਸ ਨੂੰ ਦਰਾਮਦ ਤੋਂ ਸੁਤੰਤਰ ਬਣਾਵੇਗਾ।

 

1.jpg

 

ਸ਼੍ਰੀ ਸਿੰਘ ਨੇ ਕਿਹਾ, “ਬਿਜਲੀ ਭਾਰਤ ਦਾ ਭਵਿੱਖ ਹੈ ਅਤੇ ਇਸ ਦਾ ਜ਼ਿਆਦਾਤਰ ਬੁਨਿਆਦੀ ਢਾਂਚਾ ਬਿਜਲੀ ਨਾਲ ਚਲਾਇਆ ਜਾਵੇਗਾ। ਸਰਕਾਰ ਨੇ ਮੰਤਰਾਲੇ ਦੇ ਪੱਧਰ ਤੇ ਪਾਵਰ ਫਾਊਂਡੇਸ਼ਨ ਦੀ ਗਠਨ ਦੀ ਕਲਪਨਾ ਕੀਤੀ ਹੈ ਅਤੇ ਉਦੇਸ਼ਾਂ ਵਿੱਚ ਪੂਰੀ ਤਰ੍ਹਾਂ ਬਿਜਲੀ ਨਾਲ ਖਾਣਾ ਪਕਾਉਣਾ ਸ਼ਾਮਲ ਹੈ, ਜੋ ਸਾਡੀ ਆਰਥਿਕਤਾ ਨੂੰ ਆਤਮਨਿਰਭਰ ਬਣਾਵੇਗਾ ਅਤੇ ਦਰਾਮਦ ਤੋਂ ਆਜ਼ਾਦੀ ਦੇਵੇਗਾ। ਇਹ ਸਰਕਾਰ ਗ਼ਰੀਬਾਂ ਲਈ ਹੈ ਅਤੇ ਇਹ ਕਦਮ ਸਮਾਜ ਦੇ ਗ਼ਰੀਬ ਵਰਗ ਨੂੰ ਉਨ੍ਹਾਂ ਦੇ ਖਾਣੇ ਪਕਾਉਣ ਦੇ ਸਸਤੇ ਮਾਧਿਅਮ ਤੱਕ ਪਹੁੰਚ ਦੇਵੇਗਾ।

 

ਬਿਜਲੀ ਮੰਤਰੀ ਨੇ ਐੱਨਪੀਜੀਸੀਐੱਲ ਨਬੀਨਗਰ ਵਿਖੇ ਇੱਕ ਸੇਵਾ ਇਮਾਰਤ, ਐੱਨਟੀਪੀਸੀ ਬਾੜ ਦੁਆਰਾ ਵਿਕਸਿਤ ਇੱਕ ਸ਼ਾਪਿੰਗ ਕੰਪਲੈਕਸ ਅਤੇ ਐੱਨਟੀਪੀਸੀ ਦੇ ਕਰਮਚਾਰੀ ਅਤੇ ਦਿੱਲੀ ਦੇ ਸਹਿਯੋਗੀਆਂ ਦੀ ਸੁਵਿਧਾ ਲਈ ਐੱਨਟੀਪੀਸੀ ਬਰੌਨੀ ਦੇ ਅੰਦਰ ਮੁੱਖ ਪਲਾਂਟ ਕੰਟੀਨ ਦਾ ਉਦਘਾਟਨ ਕਰਦੇ ਹੋਏ ਸਰਕਾਰ ਦੇ ਨਜ਼ਰੀਏ ਨੂੰ ਸਾਹਮਣੇ ਰੱਖਿਆ। ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਹਰ ਘਰ ਬਿਜਲੀ ਜਿਹੇ ਕਈ ਹੋਰ ਉਪਾਅ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲੌਕਡਾਊਨ ਦੌਰਾਨ ਤੇਜ਼ ਕੀਤੇ ਗਏ ਹਨ।

 

ਸ਼੍ਰੀ ਸਿੰਘ ਨੇ ਐੱਨਟੀਪੀਸੀ ਦੀਆਂ ਵੱਖ-ਵੱਖ ਪਹਿਲਕਦਮੀਆਂ ਦੀ ਵੀ ਪ੍ਰਸ਼ੰਸਾ ਕੀਤੀ ਜੋ ਬਿਜਲੀ ਉਤਪਾਦਕ ਦੀ ਰਾਸ਼ਟਰ ਪ੍ਰਤੀ ਨਿਰੰਤਰ ਪ੍ਰਤੀਬੱਧਤਾ ਅਤੇ ਇਸ ਦੇ ਆਰਥਿਕ ਵਿਕਾਸ ਨੂੰ ਦਰਸਾਉਂਦੇ ਹਨ।

 

ਪਿਛਲੇ ਸਾਲਾਂ ਵਿੱਚ ਐੱਨਟੀਪੀਸੀ ਦੁਆਰਾ ਕੀਤੇ ਗਏ ਕੰਮਾਂ ਨੂੰ ਦੇਸ਼ ਭਰ ਵਿੱਚ ਮੰਨਿਆ ਗਿਆ ਹੈ। ਐੱਨਟੀਪੀਸੀ ਪਰਿਵਾਰ ਆਪਣੀ ਪੇਸ਼ੇਵਰਤਾ ਅਤੇ ਕੁਸ਼ਲਤਾ ਲਈ ਮੰਨਿਆ ਗਿਆ ਹੈ ਅਤੇ ਉਸਨੇ ਨਾ ਸਿਰਫ਼ ਬਿਹਾਰ ਰਾਜ ਲਈ, ਬਲਕਿ ਦੇਸ਼ ਲਈ ਵੀ ਇੱਕ ਮਿਸਾਲ ਕਾਇਮ ਕੀਤੀ ਹੈ। ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਦੀ ਕਾਰਗੁਜ਼ਾਰੀ ਤੇ ਹਮੇਸ਼ਾਂ ਪ੍ਰਸ਼ਨ ਉਠਦੇ ਰਹੇ ਹਨ, ਪਰ ਐੱਨਟੀਪੀਸੀ ਅਤੇ ਹੋਰ ਪਾਵਰ ਪੀਐੱਸਯੂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਇਹ ਸਪਸ਼ਟ ਹੁੰਦਾ ਹੈ ਕਿ ਉਹ ਨਿਜੀ ਕਾਰੋਬਾਰੀਆਂ ਨਾਲੋਂ ਵੀ ਵਧੀਆ ਹਨ ਅਤੇ ਉਨ੍ਹਾਂ ਨੇ ਲਗਾਤਾਰ ਪ੍ਰਗਤੀ ਕੀਤੀ ਹੈ ਅਤੇ ਮੁਨਾਫਾ ਲਿਆ ਹੈ। ਮੈਂ ਐੱਨਟੀਪੀਸੀ ਦਾ ਬਿਹਾਰ ਰਾਜ ਦੇ ਨਾਲ-ਨਾਲ ਦੇਸ਼ ਦੇ ਨਿਰਮਾਣ ਵਿੱਚ ਹੋਰ ਰਾਜਾਂ ਦੀ ਪ੍ਰਗਤੀ ਵਿੱਚ ਭਾਈਵਾਲ ਬਣਨ ਲਈ ਧੰਨਵਾਦ ਕਰਦਾ ਹਾਂ।

 

ਸ਼੍ਰੀ ਆਰ.ਕੇ. ਸਿੰਘ ਨੇ ਅੱਗੇ ਕਿਹਾ, “ਐੱਨਟੀਪੀਸੀ ਦਾ ਵਿਸਤਾਰ ਜਾਰੀ ਰਹੇਗਾ ਅਤੇ ਇਹ ਪੇਸ਼ੇਵਰਤਾ, ਕੁਸ਼ਲਤਾ ਅਤੇ ਇੱਕ ਆਦਰਸ਼ ਮਾਲਕ, ਪੇਸ਼ੇਵਰਤਾ ਅਤੇ ਕੁਸ਼ਲਤਾ ਵਿੱਚ ਮਾਪਦੰਡ ਸਥਾਪਤ ਕਰਦਾ ਰਹੇਗਾ।

 

ਉਨ੍ਹਾਂ ਨੇ ਐੱਨਟੀਪੀਸੀ ਦੁਆਰਾ ਲੌਕਡਾਊਨ ਦੌਰਾਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਐੱਨਟੀਪੀਸੀ ਦੇ ਪੇਸ਼ੇਵਰ ਵਿਹਾਰ ਅਤੇ ਦੇਸ਼ ਪ੍ਰਤੀ ਪ੍ਰਤੀਬੱਧਤਾ ਦੇ ਕਾਰਨ ਹੀ ਆਈਆਈਟੀ ਅਤੇ ਐੱਨਆਈਟੀ ਦੇਸ਼ ਦੀ ਕਰੀਮਅਜਿਹੀ ਆਦਰਸ਼ ਕੰਪਨੀ ਲਈ ਕੰਮ ਕਰਨਾ ਚਾਹੁੰਦੀ ਹੈ।

 

ਉਦਘਾਟਨ ਸਮਾਰੋਹ ਦੌਰਾਨ ਬੋਲਦਿਆਂ, ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਨੇ ਕਿਹਾ, “ਸ਼੍ਰੀ ਆਰ.ਕੇ. ਸਿੰਘ ਦੀ ਰਹਿਨੁਮਾਈ ਹੇਠ ਐੱਨਟੀਪੀਸੀ ਬਿਜਲੀ ਅਧਾਰਤ ਖਾਣਾ ਪਕਾਉਣ ਵੱਲ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਸਾਨੂੰ ਪੂਰੇ ਦੇਸ਼ ਵਿੱਚ ਇਸ ਦੀ ਵਰਤੋਂ ਦਾ ਭਰੋਸਾ ਹੈ।ਉਨ੍ਹਾਂ ਨੇ ਅੱਗੇ ਕਿਹਾ, “ਲੌਕਡਾਊਨ ਦੇ ਪੜਾਅ ਦੌਰਾਨ, ਐੱਨਟੀਪੀਸੀ ਨੇ ਇਹ ਸੁਨਿਸ਼ਚਿਤ ਕੀਤਾ ਕਿ ਨਾ ਸਿਰਫ਼ ਕਰਮਚਾਰੀ, ਬਲਕਿ ਠੇਕਾ ਮਜ਼ਦੂਰਾਂ ਨੂੰ ਖਾਣੇ, ਪਨਾਹ ਅਤੇ ਡਾਕਟਰੀ ਸੁਵਿਧਾਵਾਂ ਦੇ ਨਾਲ ਕੰਪਨੀ ਦੇ ਪੇਸ਼ੇਵਰ ਪ੍ਰਬੰਧਤ ਸਿਸਟਮ ਦੁਆਰਾ ਸਮੇਂ ਸਿਰ ਅਦਾਇਗੀ ਕੀਤੀ ਗਈ। ਅਸੀਂ ਇਹ ਵੀ ਯਕੀਨੀ ਬਣਾਇਆ ਕਿ ਲੌਕਡਾਊਨ ਦੇ ਪੜਾਅ ਦੌਰਾਨ ਦੇਸ਼ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇ।ਉਨ੍ਹਾਂ ਇਹ ਵੀ ਕਿਹਾ ਕਿ, “ਐੱਨਟੀਪੀਸੀ ਕੋਲ ਬਿਹਾਰ ਵਿੱਚ 3800 ਮੈਗਾਵਾਟ ਦਾ ਪ੍ਰੋਜੈਕਟ ਚੱਲ ਰਿਹਾ ਹੈ ਅਤੇ ਉਹ ਰਾਜ ਦੀ ਪ੍ਰਗਤੀ ਵਿੱਚ ਆਪਣਾ ਯੋਗਦਾਨ ਪਾਉਂਦਾ ਰਹੇਗਾ।

 

ਨਵੀਆਂ ਸੁਵਿਧਾਵਾਂ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਦਾ ਉਦੇਸ਼ ਐੱਨਟੀਪੀਸੀ ਦੇ ਵਰਕਰਾਂ ਅਤੇ ਸਹਿਯੋਗੀ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨਾ ਅਤੇ ਬਿਹਾਰ ਰਾਜ ਵਿੱਚ ਪਲਾਂਟ ਖੇਤਰ ਦੇ ਆਸ-ਪਾਸ ਦੇ ਲੋਕਾਂ ਲਈ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ।

 

ਉਦਘਾਟਨ ਸਮਾਰੋਹ ਵਿੱਚ ਬਿਜਲੀ ਮੰਤਰਾਲੇ, ਬਿਹਾਰ ਪ੍ਰਸ਼ਾਸਨ ਦੇ ਡਾਇਰੈਕਟਰ ਅਤੇ ਐੱਨਟੀਪੀਸੀ, ਪੂਰਬੀ ਖੇਤਰ ਦੇ ਮੁੱਖ ਦਫ਼ਤਰ, ਬਾੜ, ਨਬੀਨਗਰ ਅਤੇ ਬਰੌਨੀ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

 

ਉਦਘਾਟਨ ਦੀ ਰਸਮ ਦੇ ਦੌਰਾਨ, ਐੱਨਪੀਜੀਸੀਐੱਲ ਸਰਵਿਸ ਇਮਾਰਤ, ਸ਼ਾਪਿੰਗ ਕੰਪਲੈਕਸ ਬਾੜ, ਅਤੇ ਐੱਨਟੀਪੀਸੀ ਬਰੌਨੀ ਦੀ ਮੁੱਖ ਪਲਾਂਟ ਕੰਟਿਨ ਤੇ ਫਿਲਮ ਮੌਜੂਦ ਹਿੱਸੇਦਾਰਾਂ ਨੂੰ ਦਿਖਾਈ ਗਈ।

 

62.9 ਗੀਗਾਵਾਟ ਦੀ ਕੁੱਲ ਸਥਾਪਤ ਸਮਰੱਥਾ ਦੇ ਨਾਲ, ਐੱਨਟੀਪੀਸੀ ਸਮੂਹ ਕੋਲ 70 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚ 24 ਕੋਲੇ, 7 ਸੰਯੁਕਤ ਚੱਕਰ ਗੈਸ / ਤਰਲ ਬਾਲਣ, 1 ਹਾਈਡ੍ਰੋ, 13 ਅਖੁੱਟ ਅਤੇ 25 ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਹਨ। ਸਮੂਹ ਦੀ ਉਸਾਰੀ ਅਧੀਨ 20 ਗੀਗਾਵਾਟ ਸਮਰੱਥਾ ਹੈ, ਜਿਸ ਵਿੱਚੋਂ 5 ਗੀਗਾ ਅਖੁੱਟ ਊਰਜਾ ਹੈ।

 

****

 

ਆਰਸੀਜੇ / ਐੱਮ



(Release ID: 1653920) Visitor Counter : 122