ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਮੰਤਰੀ ਨੇ ਬਿਹਾਰ ਦੇ ਸਹਰਸਾ ਵਿਖੇ ਕਿਸ਼ਨਗੰਜ-ਦਰਭੰਗਾ 400 ਕਿਲੋਵਾਟ ਟਰਾਂਸਮਿਸ਼ਨ ਲਾਈਨ ਦੇ ਲੀਲੋ (LILO) ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ


ਪ੍ਰੋਜੈਕਟ ਸੁਪੋਲ, ਖਗੜੀਆ ਅਤੇ ਬੇਗੂਸਰਾਏ ਜ਼ਿਲ੍ਹਿਆਂ ਦੇ ਨਾਲ-ਨਾਲ ਸਹਰਸਾ ਦੀ ਬਿਜਲੀ ਸਥਿਤੀ ਨੂੰ ਬਿਹਤਰ ਬਣਾਵੇਗਾ


ਉੱਤਰ ਬਿਹਾਰ ਦੀ ਘੱਟ ਵੋਲਟੇਜ ਸਮੱਸਿਆ ਦੇ ਹੱਲ ਹੋਣ ਦੀ ਉਮੀਦ ਹੈ

Posted On: 13 SEP 2020 6:52PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ. ਕੇ. ਸਿੰਘ ਨੇ ਬਿਹਾਰ ਦੇ ਸਹਰਸਾ ਵਿਖੇ ਕਿਸ਼ਨਗੰਜ-ਦਰਭੰਗਾ 400 ਕਿਲੋਵਾਟ ਟਰਾਂਸਮਿਸ਼ਨ ਲਾਈਨ ਦੇ ਲੀਲੋ (LILO) ਦੀ ਉਸਾਰੀ ਦਾ ਇੱਕ ਵਰਚੁਅਲ ਸਮਾਰੋਹ ਰਾਹੀਂ ਨੀਂਹ ਪੱਥਰ ਰੱਖਿਆ। ਬਿਜਲੀ ਮੰਤਰਾਲੇ ਦੇ ਤਹਿਤ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਪਾਵਰਗ੍ਰਿੱਡ ਲਿਮਿਟਿਡ ਇਸ 100 ਕਰੋੜ ਰੁਪਏ ਦੇ ਪ੍ਰੋਜੈਕਟ ਲਈ ਕਾਰਜਕਾਰੀ ਏਜੰਸੀ ਹੈ।

 

ਪਾਵਰਗ੍ਰਿੱਡ ਦੇ ਯਤਨਾਂ ਲਈ ਉਸ ਦੀ ਸ਼ਲਾਘਾ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਮਹਾਰਤਨ ਨੇ ਹਰ ਰਾਜ ਅਤੇ ਖੇਤਰ ਨੂੰ ਰਾਸ਼ਟਰੀ ਗਰਿੱਡ ਨਾਲ ਜੋੜਨ ਵਿੱਚ ਖਾਸ ਭੂਮਿਕਾ ਨਿਭਾਈ ਹੈ, ਖ਼ਾਸਕਰ ਬਿਹਾਰ ਵਿੱਚ।  ਇੰਟਰ-ਰੀਜਨਲ ਟਰਾਂਸਮਿਸ਼ਨ ਸਿਸਟਮ ਨੇ ਬਿਹਾਰ ਨੂੰ ਹੋਰ ਰਾਜਾਂ ਤੋਂ ਸੱਸਤੀਆਂ ਦਰਾਂ 'ਤੇ ਬਿਜਲੀ ਹਾਸਲ ਕਰਨ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸ਼ਨਗੰਜ-ਦਰਭੰਗਾ 400 ਕਿਲੋਵਾਟ ਟ੍ਰਾਂਸਮਿਸ਼ਨ ਲਾਈਨ ਪ੍ਰੋਜੈਕਟ ਦੇ ਮੁਕੰਮਲ ਹੋਣ 'ਤੇ ਸੁਪੋਲ, ਖਗੜੀਆ ਅਤੇ ਬੇਗੂਸਰਾਏ ਜ਼ਿਲ੍ਹਿਆਂ ਸਮੇਤ ਸਹਰਸਾ ਜ਼ਿਲ੍ਹੇ ਦਾ ਬਿਜਲੀ ਦ੍ਰਿਸ਼ ਸੁਧਰੇਗਾ।  ਉੱਤਰ ਬਿਹਾਰ ਦੀ ਘੱਟ ਵੋਲਟੇਜ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ ਅਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਭਰੋਸੇਯੋਗ ਬਿਜਲੀ ਦੁਆਰਾ ਲਾਭ ਮਿਲੇਗਾ।

 

ਸਹਰਸਾ ਬਿਹਾਰ ਦੇ ਅਤਿ ਉੱਤਰੀ ਹਿੱਸੇ ਵਿੱਚ ਸਥਿਤ ਹੈ ਅਤੇ ਨੇਪਾਲ ਤੋਂ ਪਾਣੀ ਦੀ ਆਮਦ ਕਾਰਨ ਹੜ੍ਹ ਪ੍ਰਭਾਵਿਤ ਇਲਾਕਾ ਹੈ।  ਉੱਤਰ ਬਿਹਾਰ ਖੇਤਰ ਦੀ ਬਿਜਲੀ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ, ਸਹਰਸਾ ਵਿਖੇ ਪਾਵਰਗ੍ਰਿੱਡ ਦੁਆਰਾ ਇੱਕ 400/220/132 ਕਿਲੋਵਾਟ ਸਬ ਸਟੇਸ਼ਨ ਸਥਾਪਿਤ ਕੀਤਾ ਜਾ ਰਿਹਾ ਹੈ। ਸਬ-ਸਟੇਸ਼ਨ ਨੂੰ 400 ਕਿਲੋਵਾਟ ਕਿਸ਼ਨਗੰਜ-ਪਟਨਾ ਲਾਈਨ ਰਾਹੀਂ ਪਟਨਾ ਅਤੇ ਕਿਸ਼ਨਗੰਜ ਨਾਲ ਜੋੜਿਆ ਜਾਵੇਗਾ।  ਕਿਸ਼ਨਗੰਜ ਅਤੇ ਪਟਨਾ ਦੋਵੇਂ ਸਹਰਸਾ ਤੋਂ ਬਹੁਤ ਦੂਰ ਹਨ ਅਤੇ ਕਈ ਥਾਵਾਂ ਤੇ ਟਰਾਂਸਮਿਸ਼ਨ ਲਾਈਨ ਨੂੰ ਨਦੀਆਂ ਪਾਰ ਕਰਨ ਦੇ ਕਾਰਨ ਕੁਦਰਤ ਦੀ ਕਰੋਪੀ ਝੱਲਣੀ ਪੈਂਦੀ ਹੈ।  ਕੇਂਦਰੀ ਬਿਜਲੀ ਅਥਾਰਟੀ (ਸੀਈਏ) ਨੇ ਉੱਤਰੀ ਬਿਹਾਰ ਦੀ ਪਾਵਰ ਸਥਿਤੀ ਦਾ ਅਧਿਐਨ ਕੀਤਾ ਅਤੇ ਸਹਰਸਾ 400 ਕਿਲੋਵਾਟ ਸਬਸਟੇਸ਼ਨ ਨੂੰ ਦਰਭੰਗਾ ਨਾਲ ਵੀ ਹੋਰ ਕਨੈਕਸ਼ਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਕਿਸ਼ਨਗੰਜ-ਦਰਭੰਗਾ ਲਾਈਨ ਦੇ ਲੀਲੋ (LILO) ਦੇ ਨਿਰਮਾਣ ਦੁਆਰਾ ਇਸ ਮਕਸਦ ਨੂੰ ਹਾਸਲ ਕਰਨ ਦੀ ਯੋਜਨਾ ਹੈ।

 

 

                                                                        ********

 

ਆਰਸੀਜੇ / ਐੱਮ


(Release ID: 1653896) Visitor Counter : 147