ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਐੱਸਸੀਟੀਆਈਐੱਮਐੱਸਟੀ ਦੁਆਰਾ ਵਿਕਸਿਤ ਕੀਤੇ ਗਏ ਸਵਦੇਸ਼ੀ ਉਪਕਰਣ ਨਾਲ ਅੰਦਰੂਨੀ ਨਸਾਂ ਵਿੱਚ ਖੂਨ ਦੇ ਥੱਕੇ ਜੰਮਣ ਤੋਂ ਰੋਕਣ ‘ਚ ਮਦਦ ਮਿਲੇਗੀ ਅਤੇ ਘੱਟ ਖਰਚ 'ਚ ਜੀਵਨ ‘ਤੇ ਖਤਰੇ ਦੀ ਸਥਿਤੀਆਂ ਤੋਂ ਬਚਿਆ ਜਾ ਸਕੇਗਾ

Posted On: 13 SEP 2020 2:15PM by PIB Chandigarh

ਡੂੰਘੀਆਂ ਨਸਾਂ ਵਿੱਚ ਖੂਨ ਦਾ ਗੱਠਾ ਬਣ ਜਾਣ, ਆਮ ਤੌਰ 'ਤੇ ਲੱਤਾਂ ਜਾਂ ਡੀਪ ਵੀਨ ਥ੍ਰੋਮਬੋਸਿਸ (ਡੀਵੀਟੀ) ਕਾਰਨ ਜਾਨ ਦਾ ਖ਼ਤਰਾ ਪੈਦਾ ਕਰਨ ਵਾਲੀਆਂ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ।  ਵਿਗਿਆਨੀ ਇਕ ਅਜਿਹਾ ਉਪਕਰਣ ਲੈ ਕੇ ਆਏ ਹਨ ਜੋ ਲੱਤਾਂ ਦੀਆਂ ਨਸਾਂ ਵਿੱਚ ਖੂਨ ਦੇ ਪ੍ਰਵਾਹ ਨੂੰ ਸੌਖਾ ਕਰ ਸਕਦਾ ਹੈ ਇਸ ਤਰ੍ਹਾਂ ਡੀਵੀਟੀ ਨੂੰ ਰੋਕਦਾ ਹੈ।

 

ਇਹ ਉਪਕਰਣ ਲੰਬੇ ਸਮੇਂ ਤੋਂ ਅਸਥਿਰਤਾ, ਬਿਸਤਰੇ ਤੇ ਲੇਟੇ ਰਹਿਣ ਦੀ ਅਵਸਥਾ, ਪੋਸਟ-ਆਪਰੇਟਿਵ ਇਮੋਬੀਲਾਈਜ਼ੇਸ਼ਨ, ਲੱਤਾਂ ਦੇ ਅਧਰੰਗ ਨਾਲ ਪ੍ਰਭਾਵਿਤ ਮਰੀਜ਼ਾਂ ਲਈ ਰਾਹਤ ਲਿਆ ਸਕਦਾ ਹੈ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਮਰੀਜ਼ ਡੀਵੀਟੀ ਕਾਰਨ ਦਰਦ, ਸੋਜਸ਼, ਲਾਲੀ, ਨਿੱਘ ਅਤੇ ਇਨਗੋਰਜਡ ਸਰਫੇਸ ਵੀਨਜ਼ ਦੀਆਂ ਸਮੱਸਿਆਵਾਂ ਨਾਲ ਪ੍ਰਭਾਵਿਤ ਹੁੰਦੇ ਹਨ। ਗੱਠ ਦਾ ਜਗ੍ਹਾ ਤੋਂ ਵੱਖ ਹੋ ਕੇ ਫੇਫੜਿਆਂ ਵਿੱਚ ਅਸ਼ੁੱਧ ਲਹੂ ਲਿਆਉਣ ਵਾਲੀਆਂ ਨਸਾਂ ਵਿੱਚ ਪੁੱਜਣਾ ਸੰਭਾਵਿਤ ਤੌਰ ਤੇ ਜਾਨਲੇਵਾ ਪੇਚੀਦਗੀ  ਪਲਮਨਰੀ ਆਰਟਰੀ ਐਂਬੋਲਿਜ਼ਮ’, ਦਾ ਕਾਰਨ ਬਣ ਸਕਦਾ ਹੈ।

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰ ਸੰਸਥਾਨ, ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ, ਤ੍ਰਿਵੇਂਦਰਮ (ਐੱਸਸੀਟੀਆਈਐੱਮਐੱਸਟੀ), ਨੇ ਡੀਵੀਟੀ ਦੀ ਰੋਕਥਾਮ ਲਈ ਇੱਕ ਯੰਤਰ ਤਿਆਰ ਕੀਤਾ ਹੈ। ਇੰਜੀਨੀਅਰਿੰਗ ਟੀਮ ਵਿੱਚ ਸ਼੍ਰੀ ਜਿਥਿਨ ਕ੍ਰਿਸ਼ਣਨ, ਸ਼੍ਰੀ ਬੀਜੂ ਬੈਂਜਾਮਿਨ ਅਤੇ ਐੱਸਸੀਟੀਆਈਐੱਮਐੱਸਟੀ ਤੋਂ ਸ਼੍ਰੀ ਕੋਰੁਥੂ ਪੀ ਵਰਗੀਜ਼ ਸ਼ਾਮਲ ਹੋਏ।

 

ਅਜਿਹੇ ਉਪਕਰਣ ਹੁਣ ਤੱਕ 2 ਲੱਖ ਤੋਂ 5 ਲੱਖ ਰੁਪਏ ਦਰਮਿਆਨ ਦੀ ਲਾਗਤ ਨਾਲ ਦਰਾਮਦ ਕੀਤੇ ਗਏ ਹਨ, ਜਦਕਿ ਐੱਸਸੀਟੀਆਈਐੱਮਐੱਸਟੀ ਟੀਮ ਦੁਆਰਾ ਵਿਕਸਿਤ ਕੀਤੇ ਉਪਕਰਣ ਨੂੰ ਇੱਕ ਲੱਖ ਰੁਪਏ ਤੋਂ ਵੀ ਘੱਟ ਕੀਮਤ ਤੇ ਬਜ਼ਾਰ ਵਿੱਚ ਉਤਾਰਿਆ ਜਾ ਸਕਦਾ ਹੈ।

 

ਨਵਾਂ ਵਿਕਸਿਤ ਯੰਤਰ ਲੱਤਾਂ ਦੀਆਂ ਨਸਾਂ ਨੂੰ ਕ੍ਰਮ ਵਿੱਚ ਕੰਪਰੈਸ ਕਰਕੇ ਕੰਮ ਕਰਦਾ ਹੈ ਤਾਂ ਜੋ ਨਸਾਂ ਵਿੱਚ ਲਹੂ ਦੇ ਪ੍ਰਵਾਹ ਨੂੰ ਸੌਖਾ ਬਣਾਇਆ ਜਾ ਸਕੇ।  ਕੰਪਰੈਸ਼ਨ ਪ੍ਰੈਸ਼ਰ ਇਸ ਤਰੀਕੇ ਨਾਲ ਸੈੱਟ ਕੀਤਾ ਜਾਂਦਾ ਹੈ ਕਿ ਸਿਰਫ ਨਸਾਂ ਹੀ ਕੰਪਰੈਸ ਹੋਣ ਪਰ ਆਰਟਰੀਜ਼ ਨਾ ਹੋਣ। ਇਹ ਕੰਪਰੈਸ਼ਨ ਪ੍ਰੈਸ਼ਰ ਦੀ ਕਲੋਜ਼ਡ ਲੂਪ ਨਿਗਰਾਨੀ ਨਾਲ ਲੈਸ ਹੈ ਅਤੇ ਇਸ ਨੂੰ ਇਲੈਕਟ੍ਰੌਨਿਕ ਸਰਕਟ ਦੁਆਰਾ ਚਲਾਏ ਜਾਣ ਵਾਲੇ ਵਾਲਵ ਨਾਲ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਡਿਵਾਈਸ ਵਿੱਚ ਹਮੇਸ਼ਾ ਸੁਰੱਖਿਅਤ ਕੰਪਰੈਸ਼ਨ ਪੱਧਰ ਬਣਾਈ ਰਖਣਾ ਯਕੀਨੀ ਕਰਨ ਲਈ ਇੱਕ ਸਮਰਪਿਤ ਸੌਫਟਵੇਅਰ ਅਤੇ ਇੱਕ ਨਿਯੰਤਰਣ ਸਰਕਟ ਪ੍ਰਦਾਨ ਕੀਤਾ ਗਿਆ ਹੈ। ਡਿਵਾਈਸ ਪਾਵਰ ਫੇਲ੍ਹ ਹੋਣ ਦੀ ਸੂਰਤ ਵਿੱਚ ਬਿਜਲੀ ਸਪਲਾਈ ਬੈਕ-ਅੱਪ ਨਾਲ ਵੀ ਲੈਸ ਹੈ।

 

ਉਪਕਰਣ ਦੇ ਨਿਰਮਾਣ ਅਤੇ ਵਿਕਰੀ ਦਾ ਲਾਇਸੈਂਸ ਕੇਰਲਾ ਦੇ ਕੋਚੀ ਵਿੱਚ ਸਥਿਤ ਐਨਪ੍ਰੋਡਕਟਸ ਕੰਪਨੀ ਨੂੰ ਦਿੱਤਾ ਗਿਆ ਹੈ। ਸੱਤ ਸਾਲ ਪੁਰਾਣੀ ਇਸ ਕੰਪਨੀ ਦੇ ਸਵੈਚਾਲਨ ਅਤੇ ਨਿਯੰਤਰਣ ਦੇ ਖੇਤਰ ਵਿੱਚ ਬਜ਼ਾਰ ਵਿੱਚ ਉਤਪਾਦ ਹਨ।

DVT1.jpg  DVT.jpg

 

                                                                         *********

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1653848) Visitor Counter : 173