ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ-19 ਦੀ ਚੁਣੌਤੀ ਨੂੰ ਹੱਲ ਕਰਨ ਲਈ ਵਾਇਰਲ-ਕ੍ਰਮਾਂ ਦਾ ਅਨੁਮਾਨ ਲਗਾਉਣ ਲਈ ਆਲਮੀ ਜੈਨੇਟਿਕ ਪਰਿਵਰਤਨ ’ਤੇ ਨਜ਼ਰ ਰੱਖਣੀ
Posted On:
13 SEP 2020 2:21PM by PIB Chandigarh
ਭਾਰਤ ਵਿੱਚ ਵਿਗਿਆਨਕਾਂ ਦਾ ਇੱਕ ਸਮੂਹ ਭਾਰਤ ਸਮੇਤ ਸਮੁੱਚੀ ਦੁਨੀਆ ਦੇ ਸਾਰਸ-ਸੀਓਵੀ-2 ਦੇ ਜੀਨੋਮਿਕ-ਕ੍ਰਮਾਂ ’ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਭਾਰਤ ਅਤੇ ਕੋਵਿਡ-19 ਵਾਇਰਸ ਦਾ ਮੁਕਾਬਲਾ ਕਰਨ ਲਈ ਸਰਵੋਤਮ ਸੰਭਵ ਹੱਲ ਖੋਜਣ ਲਈ ਵਾਇਰਸ ਅਤੇ ਮਨੁੱਖ ਵਿੱਚ ਵੰਸ਼ਿਕ ਪਰਿਵਰਤਨ ਅਤੇ ਸੰਭਾਵਿਤ ਅਣੂ ਲੱਛਣਾਂ ਦੀ ਪਹਿਚਾਣ ਕਰਨਾ ਸ਼ਾਮਲ ਹੈ।
ਨੋਵੇਲ ਕੋਰੋਨਾਵਾਇਰਸ ਨੂੰ ਕਈ ਟੁਕੜਿਆਂ ਵਿੱਚ ਤੋੜ ਕੇ ਇਸ ਦੀ ਜੜ ਤੱਕ ਪਹੁੰਚਣ ਅਤੇ ਕਈ ਦਿਸ਼ਾਵਾਂ ਤੋਂ ਦੇਖਣ ਲਈ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੀਕਲ ਟੀਚਰ’ਜ਼ ਟ੍ਰੇਨਿੰਗ ਐਂਡ ਰਿਸਰਚ, ਕੋਲਕਾਤਾ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਇੰਦਰਜੀਤ ਸਾਹਾ ਅਤੇ ਉਨ੍ਹਾਂ ਦੀ ਟੀਮ ਨੇ ਮਸ਼ੀਨ ਲਰਨਿੰਗ ਦੇ ਅਧਾਰ ’ਤੇ ਵਾਇਰਸ ਦੇ-ਕ੍ਰਮ ਦਾ ਔਨਲਾਈਨ ਅਨੁਮਾਨ ਲਗਾਉਣ ਲਈ ਇੱਕ ਵੈੱਬ ਅਧਾਰਿਤ ਕੋਵਿਡ-ਪ੍ਰੀਡਿਕਟਰ ਵਿਕਸਿਤ ਕੀਤਾ ਹੈ ਅਤੇ ਪੁਆਇੰਟ ਮਿਊਟੇਸ਼ਨ ਅਤੇ ਸਿੰਗਲ ਨਿਊਕਲਯੋਟਾਈਡ ਪੌਲੀਮੋਰਫਿਜ਼ਮ (ਐੱਸਐੱਨਪੀ) ਦੇ ਸੰਦਰਭ ਵਿੱਚ ਵੰਸ਼ਿਕ ਪਰਿਵਰਤਨ ਦਾ ਪਤਾ ਲਗਾਉਣ ਲਈ 566 ਭਾਰਤੀ ਸਾਰਸ-ਸੀਓਵੀ-2 ਜੀਨੋਮ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਅਧਿਐਨ ਨੂੰ ਸਾਇੰਸ ਐਂਡ ਇੰਜਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤਹਿਤ ਇੱਕ ਕਾਨੂੰਨੀ ਸੰਸਥਾ ਦੁਆਰਾ ਸਪਾਂਸਰ ਕੀਤਾ ਜਾ ਰਿਹਾ ਹੈ, ਇਹ ‘ਇਨਫੈਕਸ਼ਨ, ਜੈਨੇਟਿਕ ਐਂਡ ਇਵੈਲੁਏਸ਼ਨ’ ਨਾਮ ਦੇ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਉਨ੍ਹਾਂ ਨੇ ਮੁੱਖ ਰੂਪ ਵਿੱਚ ਦੇਖਿਆ ਕਿ 64 ਵਿੱਚੋਂ 57 ਐੱਸਐੱਨਪੀ’ਜ਼ ਭਾਰਤੀ ਸਾਰਸ-ਸੀਓਵੀ-2 ਜੀਨੋਮ ਦੇ 6 ਕੋਡਿੰਗ ਖੇਤਰਾਂ ਵਿੱਚ ਮੌਜੂਦ ਹਨ ਅਤੇ ਸਾਰੇ ਪ੍ਰਕਿਰਤੀ ਪੱਖੋਂ ਗ਼ੈਰ ਪ੍ਰਾਸੰਗਿਕ ਹਨ।
ਉਨ੍ਹਾਂ ਨੇ ਇਸ ਖੋਜ ਨੂੰ ਦੁਨੀਆ ਭਰ ਵਿੱਚ 10 ਹਜ਼ਾਰ ਤੋਂ ਜ਼ਿਆਦਾ-ਕ੍ਰਮਾਂ ਲਈ ਵਿਸਤ੍ਰਿਤ ਕੀਤਾ ਹੈ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ ਅਤੇ ਇਸ ਵਿੱਚ ਭਾਰਤ ਸਮੇਤ, ਭਾਰਤ ਨੂੰ ਛੱਡ ਕੇ ਅਤੇ ਸਿਰਫ਼ ਭਾਰਤ ਸਮੇਤ ਵਿਸ਼ਵ ਭਰ ਵਿੱਚ-ਕ੍ਰਮਵਾਰ 20260,18997 ਅਤੇ 3514 ਅਨੂਠੇ ਪਰਿਵਰਤਨ ਪੁਆਇੰਟ ਪਾਏ ਗਏ।
ਵਿਗਿਆਨਕ ਭਾਰਤ ਸਮੇਤ ਦੁਨੀਆ ਭਰ ਵਿੱਚ ਸਾਰਸ-ਸੀਓਵੀ-2 ਜੀਨੋਮ ਵਿੱਚ ਵੰਸ਼ਿਕ ਪਰਿਵਰਤਨ ਦੀ ਪਹਿਚਾਣ ਕਰਨ ਲਈ ਸਿੰਗਲ ਨਿਊਕਲੋਟਾਈਡ ਪੌਲੀਮੋਫਿਜ਼ਮ (ਐੱਸਐੱਨਪੀ) ਦਾ ਉਪਯੋਗ ਕਰਕੇ, ਪ੍ਰੋਟੀਨ-ਪ੍ਰੋਟੀਨ ਇੰਟਰਐਕਸ਼ਨ ਦੇ ਅਧਾਰ ’ਤੇ ਵਾਇਰਸ ਅਤੇ ਮਨੁੱਖ ਮੇਜ਼ਬਾਨ ਦੇ ਸੰਭਾਵਿਤ ਪ੍ਰੋਟੀਨਾਂ ਦੀ ਖੋਜ ਕਰਨ ਅਤੇ ਵਾਇਰਸ ਦੇ ਉਪ ਭੇਦਾਂ ਦੀ ਸੰਖਿਆ ਦਾ ਪਤਾ ਲਗਾਉਣ ਲਈ ਟ੍ਰੈਕ ’ਤੇ ਹਨ। ਉਨ੍ਹਾਂ ਨੇ ਵੰਸ਼ਿਕ ਪਰਿਵਰਤਨ ਦੇ ਗਿਆਨ ਨੂੰ ਏਕੀਕ੍ਰਿਤ ਕਰਨ ਦਾ ਕੰਮ ਵੀ ਕੀਤਾ, ਸਰੰਖਿਅਕ ਜੀਨੋਮਿਕ ਖੇਤਰਾਂ ਦੇ ਅਧਾਰ ’ਤੇ ਸਿੰਥੈਟਿਕ ਵੈਕਸੀਨ ਦੇ ਉਮੀਦਵਾਰਾਂ ਨੂੰ ਪਹਿਚਾਣਨ ਜੋ ਜ਼ਿਆਦਾ ਇਮਊਨੋਜੈਨਿਕ ਅਤੇ ਐਂਟੀਜੈਨਿਕ ਹਨ ਅਤੇ ਵਾਇਰਸ ਦਾ ਪਤਾ ਲਗਾਉਂਦੇ ਹਨ, ਐੱਮਆਰੀਆਰਐੱਨਏ’ਜ਼ ਜੋ ਮਨੁੱਖੀ ਐੱਨਆਰਐੱਨਏ ਨੂੰ ਰੈਗੂਲੇਟ ਕਰਨ ਵਿੱਚ ਵੀ ਸ਼ਾਮਲ ਹਨ।
ਉਨ੍ਹਾਂ ਨੇ ਵਿਭਿੰਨ ਦੇਸ਼ਾਂ ਦੇ-ਕ੍ਰਮਾਂ ਵਿੱਚ ਪਰਿਵਰਤਨ ਸਮਾਨਤਾ ਦੀ ਗਣਨਾ ਕੀਤੀ ਹੈ। ਨਤੀਜੇ ਦੱਸਦੇ ਹਨ ਕਿ 72 ਦੇਸ਼ਾਂ ਦੇ ਸਮਾਨ ਮਿਊਟੇਸ਼ਨ ਸਕੋਰ ਦੇ ਬਰਾਬਰ ਸੰਯੁਕਤ ਰਾਜ ਅਮਰੀਕਾ, ਇੰਗਲੈਂਡ ਅਤੇ ਭਾਰਤ ਮੋਹਰੀ ਤਿੰਨ ਦੇਸ਼ ਹਨ ਜਿਨ੍ਹਾਂ ਦੇ ਜੀਓਮੈਟਰਿਕ ਮੀਨਜ਼-ਕ੍ਰਮਵਾਰ 3.27 ਫੀਸਦੀ, 3.59 ਫੀਸਦੀ ਅਤੇ 5.39 ਫੀਸਦੀ ਹਨ।
ਵਿਗਿਆਨਕਾਂ ਨੇ ਸਾਰਸ-ਸੀਓਵੀ-2 ਜੀਨੋਮ ਵਿੱਚ ਵਿਸ਼ਵ ਪੱਧਰ ’ਤੇ ਅਤੇ ਦੇਸ਼ ਅਨੁਸਾਰ ਪਰਿਵਰਤਨ ਪੁਆਇੰਟਾਂ ਦੀ ਖੋਜ ਲਈ ਇੱਕ ਵੈੱਬ ਐਪਲੀਕੇਸ਼ਨ ਵੀ ਵਿਕਸਿਤ ਕੀਤੀ ਹੈ। ਇਸਦੇ ਇਲਾਵਾ ਉਹ ਹੁਣ ਪ੍ਰੋਟੀਨ-ਪ੍ਰੋਟੀਨ ਇੰਟਰਐਕਸ਼ਨ, ਐਪੀਟੋਪਸ ਡਿਸਕਵਰੀ ਅਤੇ ਵਾਇਰਸ ਐੱਮਆਈਆਰਐੱਨਏ ਅਨੁਮਾਨ ਦੀ ਦਿਸ਼ਾ ਵਿੱਚ ਜ਼ਿਆਦਾ ਕੰਮ ਕਰ ਰਹੇ ਹਨ।
ਕੋਵਿਡ-ਪ੍ਰੀਡਿਕਟਰ ਲਈ ਲਿੰਕ
http://www.nitttrkol.ac.in/indrajit/projects/COVID-Predictor/index.php
ਪ੍ਰਕਾਸ਼ਨ ਲਈ ਲਿੰਕ https://doi.org/10.1016/j.meegid.2020.104457
ਮਿਊਟੇਸ਼ਨ ’ਤੇ ਕਾਰਜ ਦਾ ਲਿੰਕ ਜਿਹੜਾ ਅਜੇ ਸਮੀਖਿਆ ਅਧੀਨ ਹੈ:
ਲਿੰਕ : http://www.nitttrkol.ac.in/indrajit/projects/COVID-Mutation-10K/
ਲਿੰਕ : https://www.frontiersin.org/research-topics/15309/sars-cov-2-from-genetic-variability-to-vaccine-design
ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ ਸੰਪਰਕ ਕਰੋ: ਡਾ. ਇੰਦਰਜੀਤ ਸਾਹਾ, ਐੱਨਆਈਟੀਟੀਟੀਆਰ, ਕੋਲਕਾਤਾ
ਈਮੇਲ: indrajit@nitttrkol.ac.in
ਸੰਪਰਕ: 974874060
ਏ. ਭਾਰਤ ਅਤੇ ਭਾਰਤ ਦੇ ਬਿਨਾਂ ਸਾਰੇ ਅਨੂਠੇ ਮਿਊਟੇਸ਼ਨ, ਸਬਸੀਟਿਊਸ਼ਨ, ਡਿਲੀਟੇਸ਼ਨ, ਇੰਸਰਸ਼ਨ ਅਤੇ ਐੱਸਐੱਨਪੀ, (ਬੀ) ਬਾਇਓਕੈਰੇਕਾਸ ਪਲਾਟਸ, ਜਿਸ ਵਿੱਚ ਅਲੱਗ ਅਲੱਗ ਟ੍ਰੈਕਸ ਜ਼ਰੀਏ ਭਾਰਤ ਅਤੇ ਭਾਰਤੀ ਸਾਰਸ-ਸੀਓਪੀ-2 ਜੀਨੋਮ ਨੂੰ ਛੱਡ ਕੇ ਵਿਸ਼ਵ ਦੀ ਮਿਊਟੇਸ਼ਨ ਦੀ ਫਰੀਕੁਐਂਸੀ ਦੱਸੀ ਗਈ ਹੈ, ਬਾਹਰੀ ਟ੍ਰੈਕ 1 ਦੇ ਰੂਪ ਵਿੱਚ ਸਬਸੀਟਿਊਸ਼ਨ, ਟ੍ਰੈਕ 2 ਦੇ ਰੂਪ ਵਿੱਚ ਡਿਲੀਸ਼ਨ, ਟ੍ਰੈਕ 3 ਦੇ ਰੂਪ ਵਿੱਚ ਇਨਸਰਸ਼ਨ ਅਤੇ ਅੰਦਰੂਨੀ ਟ੍ਰੈਕ 4 ਦੇ ਰੂਪ ਵਿੱਚ ਐੱਸਐੱਨਪੀ ਜਦੋਂਕਿ ਹੋਰ ਚਿੱਤਰ ਬਾਹਰੀ ਟ੍ਰੈਕ 1 ਦੇ ਰੂਪ ਵਿੱਚ ਸਬਸੀਟਿਊਸ਼ਨ ਅਤੇ ਅੰਦਰੂਨੀ ਟ੍ਰੈਕ 2 ਦੇ ਰੂਪ ਵਿੱਚ ਐੱਸਐੱਨਪੀ, (ਸੀ) ਐੱਸਏਆਰਐੱਸ ਦੇ 10 ਫੀਸਦੀ ਤੋਂ ਜ਼ਿਆਦਾ ਵਿੱਚ ਮੌਜੂਦ ਐੱਸਐੱਨਪੀ-ਗਲੋਬਲ ਅਤੇ ਭਾਰਤ ਲਈ ਸਾਰਸ-ਸੀਓਵੀ-2 ਅਬਾਦੀ, (ਡੀ) ਖੋਜ ਪੜਤਾਲ ਲਾਗੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੈੱਬ ਐਪਲੀਕੇਸ਼ਨ ਦਾ ਸਕ੍ਰੀਨਸ਼ਾਟ
*****
ਐੱਨਬੀ/ਕੇਜੀਐੱਸ
(Release ID: 1653840)
Visitor Counter : 250