ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਹਿੰਦੀ ਦਿਵਸ – 2020 ’ਤੇ ਫਿਲਮਸ ਡਿਵੀਜ਼ਨ ਦੀ ਰਾਜਭਾਸ਼ਾ ’ਤੇ ਬਣੀਆਂ ਲਘੂ ਫਿਲਮਾਂ ਦਾ ਪ੍ਰਦਰਸ਼ਨ

Posted On: 13 SEP 2020 11:36AM by PIB Chandigarh

 

ਫਿਲਮਸ ਡਿਵੀਜ਼ਨ ਦੁਆਰਾ ਹਿੰਦੀ ਦਿਵਸ-2020 ਦੇ ਅਵਸਰ ਤੇ, ਹਿੰਦੀ ਨੂੰ ਭਾਰਤ ਦੇ ਕੇਂਦਰ ਦੀ ਰਾਜ ਭਾਸ਼ਾ ਦੇ ਰੂਪ ਵਿੱਚ 14 ਸਤੰਬਰ-1949 ਨੂੰ ਪ੍ਰਵਾਨਗੀ ਮਿਲਣ ਦੇ ਇਤਿਹਾਸਿਕ ਅਵਸਰ ਨਾਲ ਸਬੰਧਿਤ ਅਤੇ ਰਾਜ ਭਾਸ਼ਾ ਦੀ ਵਿਕਾਸ ਯਾਤਰਾ ਤੇ ਬਣੇ 5 ਚੋਣਵੀਆਂ ਦਸਤਾਵੇਜ਼ੀ ਫਿਲਮਾਂ ਦਾ, 14 ਸਤੰਬਰ-2020 ਨੂੰ, 24 ਘੰਟੇ ਲਈ ਫ੍ਰੀ ਔਨਲਾਈਨ ਪ੍ਰਦਰਸ਼ਨ ਕੀਤਾ ਜਾਵੇਗਾ l ਇਨ੍ਹਾਂ ਦਸਤਾਵੇਜ਼ੀ ਫਿਲਮਾਂ ਵਿੱਚ ਬੱਚਿਆਂ ਦੁਆਰਾ ਸੰਵਿਧਾਨ ਸਭਾ ਦੀ ਬੈਠਕ ਦਾ ਗਠਨ, ਕਾਰਵਾਈ ਅਤੇ ਵੱਖ-ਵੱਖ ਰਾਜਾਂ ਵਿੱਚ ਹਿੰਦੀ ਦੀ ਮਕਬੂਲੀਅਤ ਅਤੇ ਵਿਕਾਸ ਨੂੰ ਦਰਸਾਇਆ ਗਿਆ ਹੈ।  ਫਿਲਮਾਂ ਦੇਖਣ ਲਈ, ਕਿਰਪਾ www.filmsdivision.org ਤੇ ਲੌਗ ਔਨ ਕਰੋ ਅਤੇ ਡਾਕਿਊਮੈਂਟਰੀ ਆਵ੍ ਦ ਵੀਕ” ’ਤੇ ਕਲਿੱਕ ਕਰੋ, ਜਾਂ ਫਿਰ ਯੂਟਿਊਬ ਚੈਨਲ https://www.youtube.com/user/FilmsDivision ਤੇ ਕਲਿੱਕ ਕਰੋ।

 

 

ਪ੍ਰਸਿੱਧ ਹਿੰਦੀ ਵਿਦਵਾਨ ਅਤੇ ਲੇਖਕ ਬਿਓਹਾਰ ਰਾਜੇਂਦਰ ਸਿੰਹ ਦੇ ਮੋਹਰੀ ਪ੍ਰਯਤਨਾਂ ਅਤੇ ਹਿੰਦੀ ਦੇ ਹੋਰ ਵਿਦਵਾਨਾਂ, ਹਜ਼ਾਰੀ ਪ੍ਰਸਾਦ ਦਿਵੇਦੀ, ਮੈਥਿਲੀ ਸ਼ਰਣ ਗੁਪਤ ਅਤੇ ਕਾਕਾ ਕਾਲੇਲਕਰ ਦੇ ਪ੍ਰਯਤਨਾਂ ਨਾਲ ਸਿੰਹ ਜੀ ਦੇ 50ਵੇਂ ਜਨਮ ਦਿਨ ਤੇ 14 ਸਤੰਬਰ - 1949 ਨੂੰ, ਹਿੰਦੀ ਨੂੰ ਭਾਰਤ ਦੇ ਸੰਘ ਦੀ ਰਾਜ ਭਾਸ਼ਾ ਦੇ ਰੂਪ ਵਿੱਚ ਪ੍ਰਵਾਨਗੀ ਮਿਲੀ ਅਤੇ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਦੁਆਰਾ ਧਾਰਾ 343 ਦੇ ਤਹਿਤ ਦੇਵਨਾਗਰੀ ਲਿਪੀ ਵਿੱਚ ਲਿਖੀ ਗਈ ਹਿੰਦੀ ਨੂੰ ਰਾਜ ਭਾਸ਼ਾ ਦੀ ਮਾਨਤਾ ਦਿੱਤੀ ਗਈ l ਅੱਜ ਹਿੰਦੀ ਦੁਨੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਿਆਪਕ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ 52 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਪਹਿਲੀ ਭਾਸ਼ਾ ਹੈl

 

ਇਸ ਔਨਲਾਈਨ ਫਿਲਮ ਫੈਸਟੀਵਲ ਵਿੱਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਹਨ, “ਸੰਵਿਧਾਨ ਕੇ ਸਾਕਸ਼ੀ (44ਮਿ. / ਰੰਗੀਨ / ਹਿੰਦੀ / 1992 )”, ਜੋ ਭਾਰਤ ਦੇ ਰਾਜ ਭਾਸ਼ਾ ਦੇ ਰੂਪ ਵਿੱਚ ਹਿੰਦੀ ਨੂੰ ਅਪਣਾਉਣ ਦੇ ਫ਼ੈਸਲੇ ਅਤੇ ਸੰਵਿਧਾਨ ਸਭਾ ਦੀ ਬੈਠਕ ਦੇ ਰੋਚਕ ਪਹਿਲੂਆਂ ਦਾ ਵਰਣਨ ਕਰਦਾ ਹੈ।    14 ਸਤੰਬਰ 1949 (17ਮਿ. / ਰੰਗੀਨ/ ਹਿੰਦੀ / 1991 )”, ਬੱਚਿਆਂ ਦੁਆਰਾ ਸੰਵਿਧਾਨ ਸਭਾ ਦੀ ਇੱਕ ਵਿਵਸਥਾ ਦੇ ਤਹਿਤ ਹਿੰਦੀ ਨੂੰ ਰਾਜ ਭਾਸ਼ਾ ਦੇ ਰੂਪ ਵਿੱਚ ਅਪਣਾਉਣ ਦੀ ਇਤਿਹਾਸਿਕ ਘਟਨਾ ਦੀ ਪੁਨਰ ਸਿਰਜਣਾ ਕਰਦੀ ਹੈ। ਭਾਰਤ ਕੀ ਵਾਣੀ (52ਮਿ./ ਰੰਗੀਨ / ਹਿੰਦੀ/ 1990)”,  ਰਾਸ਼ਟਰ ਭਾਸ਼ਾ ਦੇ ਰੂਪ ਵਿੱਚ ਹਿੰਦੀ ਨੂੰ ਅਪਣਾਉਣ ਦੀ ਘਟਨਾ ਅਤੇ ਵੱਖ-ਵੱਖ ਰਾਜਾਂ ਦੇ ਯਾਤਰਾ ਬ੍ਰਿਤਾਂਤ ਦੇ ਮਾਧਿਅਮ ਰਾਹੀਂ ਹਿੰਦੀ ਦੇ ਮਹੱਤਵ ਨੂੰ ਦੱਸਦੀ ਹੈ। ਹਮਾਰੀ ਭਾਸ਼ਾ (4ਮਿ./ਰੰਗੀਨ/ਹਿੰਦੀ /  2011)”, ਹਿੰਦੀ ਨੂੰ ਰਾਸ਼ਟਰ ਭਾਸ਼ਾ ਦੇ ਰੂਪ ਵਿੱਚ, ਦੇਸ਼ ਦੀ ਏਕਤਾ ਅਤੇ ਇਕਜੁੱਟਤਾ ਨੂੰ ਦਰਸਾਉਂਦੀ ਹੈ। ਹਿੰਦੀ ਕੀ ਵਿਕਾਸ ਯਾਤਰਾ (10ਮਿ./ਰੰਗੀਨ/ਹਿੰਦੀ/2000)”, ਭਾਰਤ ਵਿੱਚ ਹਿੰਦੀ ਦੇ ਵਿਕਾਸ ਅਤੇ ਸਥਿਤੀ ਤੇ ਅਧਾਰਿਤ ਇੱਕ ਫਿਲਮ ਹੈ।

 

*****

(ਫਿਲਮ ਡਿਵੀਜ਼ਨ) ਆਰਟੀ/ਡੀਆਰ



(Release ID: 1653791) Visitor Counter : 232