ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਨੇ ਜੀ -20 ਖੇਤੀਬਾੜੀ ਅਤੇ ਜਲ ਮੰਤਰੀਆਂ ਦੀ ਮੀਟਿੰਗ ਵਿੱਚ ਭਾਰਤ ਸਰਕਾਰ ਦੀਆਂ ਤਰਜੀਹਾਂ ਬਾਰੇ ਚਾਨਣਾ ਪਾਇਆ
Posted On:
12 SEP 2020 8:46PM by PIB Chandigarh
ਜੀ -20 ਖੇਤੀਬਾੜੀ ਅਤੇ ਜਲ ਮੰਤਰੀਆਂ ਦੀ ਇੱਕ ਵਰਚੁਅਲ ਬੈਠਕ ਜਿਸ ਵਿੱਚ ਅੱਜ ਜੀ -20 ਮੈਂਬਰ ਦੇਸ਼ਾਂ ਅਤੇ
ਵਿਸ਼ੇਸ਼ ਸੱਦੇਦਾਰਾਂ ਨੇ ਸ਼ਿਰਕਤ ਕੀਤੀ।ਜਲ ਸ਼ਕਤੀ ਦੇ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਖੇਤੀਬਾੜੀ ਅਤੇ
ਕਿਸਾਨ ਭਲਾਈ ਰਾਜ ਰਾਜ ਮੰਤਰੀ ਸ੍ਰੀ ਪਰਸ਼ੋਤਮ ਰੁਪਲਾ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਆਪਣੀ ਸ਼ੁਰੂਆਤੀ
ਟਿੱਪਣੀ ਵਿਚ ਸ੍ਰੀ ਸ਼ੇਖਾਵਤ ਨੇ ਜੀ -20 ਦੀ ਮੌਜੂਦਾ ਪ੍ਰਧਾਨਗੀ ਲਈ ਸਾਊਦੀ ਅਰਬ ਦੇ ਰਾਜਤੰਤਰ ਦਾ ਧੰਨਵਾਦ
ਕੀਤਾ ਅਤੇ ਇਸ ਕੋਵਿਡ -19 ਮਹਾਂਮਾਰੀ ਦੌਰਾਨ ਵਰਚੁਅਲ ਮੀਟਿੰਗਾਂ ਰਾਹੀਂ ਮੈਂਬਰ ਦੇਸ਼ਾਂ ਵਿਚਕਰ ਗੱਲਬਾਤ ਨੂੰ
ਸਫਲਤਾਪੂਰਵਕ ਕਰਉਣ ਲਈ ਸਾਊਦੀ ਅਰਬ ਦੀ ਮਿਸਾਲੀ ਅਗਵਾਈ ਦੀ ਸ਼ਲਾਘਾ ਕੀਤੀ।ਮੰਤਰੀ ਨੇ ਕਿਹਾ ਕਿ
ਅਜੋਕੀ ਮਹਾਂਮਾਰੀ ਦੀ ਸਥਿਤੀ ਵਿਚ ਤਕਨਾਲੋਜੀ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ ਅਤੇ ਭਾਰਤ ਦੀ ਆਈ
ਟੀ ਮਹਾਰਤ ਦੀ ਪ੍ਰਸ਼ੰਸਾ ਕਰਦੀ ਹੈ ਜਿਸ ਨੂੰ ਭਾਰਤ ਪੂਰੀ ਦੁਨੀਆ ਨਾਲ ਸਾਂਝਾ ਕਰਦਾ ਹੈ।
ਟਿਕਾਊ ਅਤੇ ਲਚਕੀਲੇ ਪ੍ਰਬੰਧਨ 'ਤੇ ਆਯੋਜਿਤ ਸਾਊਦੀ ਅਗਵਾਈ ਵਾਲੇ ਜੀ -20 ਵਿਚਾਰ-ਵਟਾਂਦਰੇ ਦੌਰਾਨ,
ਪਾਣੀ ਦੇ ਵੱਖ-ਵੱਖ ਪਹਿਲੂਆਂ' ਤੇ ਸਹਿਯੋਗ, ਜਾਣਕਾਰੀ ਸਾਂਝੇ ਕਰਨ ਦੁਆਰਾ ਜੀ -20 ਫੋਰਮ ਵਿਚ ਪਾਣੀ ਨਾਲ
ਸਬੰਧਤ ਗਤੀਵਿਧੀਆਂ ਦੇ ਅਨੁਕੂਲ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ।
ਜਲ ਸ਼ਕਤੀ ਮੰਤਰੀ ਨੇ ਭਾਰਤ ਦੇ ਪਾਣੀ ਅਤੇ ਸੈਨੀਟੇਸ਼ਨ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਦੇ ਪ੍ਰਧਾਨ
ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ। ਜਲ ਸ਼ਕਤੀ ਮੰਤਰੀ ਨੇ
ਕਿਹਾ ਕਿ ਭਾਰਤ ‘ਸਰਬ ਸਾਂਝੀਵਾਲਤਾ ਅਤੇ ਸਮੂਹਕ ਵਿਵੇਕ’ ਦੀ ਧਾਰਣਾ ‘ਤੇ ਵਿਸ਼ਵਾਸ ਕਰਦਾ ਹੈ ਅਤੇ ਜੀ -20
ਵਰਗੇ ਸਹਿਯੋਗੀ ਸਮੂਹਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਹੇਗਾ।ਮੰਤਰੀ ਨੇ ਜੀ -20 ਦੁਆਰਾ ਨਿਰਧਾਰਤ
ਕੀਤੇ ਉਦੇਸ਼ਾਂ, ਟੀਚਿਆਂ ਅਤੇ ਲਕਸ਼ਾਂ ਵਿੱਚ ਯੋਗਦਾਨ ਪਾਉਣ ਲਈ ਅਣਥੱਕ ਮਿਹਨਤ ਕਰਨ ਲਈ ਫੋਰਮ ਆਫ਼
ਇੰਡੀਆ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ।
ਇਹ ਦੱਸਦਿਆਂ ਕਿ ਖੇਤੀਬਾੜੀ ਭਾਰਤ ਸਰਕਾਰ ਲਈ ਉੱਚ ਤਰਜੀਹੀ ਖੇਤਰ ਹੈ, ਖੇਤੀਬਾੜੀ ਅਤੇ ਕਿਸਾਨੀ
ਭਲਾਈ ਰਾਜ ਮੰਤਰੀ, ਸ੍ਰੀ ਰੁਪਾਲਾ ਨੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ
ਨੀਤੀਗਤ ਕਦਮਾਂ ਬਾਰੇ ਦੱਸਿਆ।ਉਨ੍ਹਾਂ ਨੇ ਉਤਪਾਦਕਤਾ ਵਧਾਉਣ, ਕੁਦਰਤੀ ਸਰੋਤਾਂ ਦੀ ਟਿਕਾਊ ਵਰਤੋਂ,
ਖੇਤੀਬਾੜੀ ਵੈਲਯੂ ਚੇਨ ਦਾ ਵਿਕਾਸ ਅਤੇ ਲੋਕਾਂ ਦੇ ਲਾਭ ਲਈ ਵਪਾਰ ਨੂੰ ਉਤਸ਼ਾਹਤ ਕਰਨ ਲਈ ਮਿਲ ਕੇ ਕੰਮ
ਕਰਨ ਦੇ ਭਾਰਤ ਦੇ ਸੰਕਲਪ ਨੂੰ ਦੁਹਰਾਇਆ।ਉਨ੍ਹਾਂ ਨੇ ਰੇਗਿਸਤਾਨ ਵਿਚ ਟਿੱਡੀਆਂ ਦੇ ਸਮੇਂ ਸਿਰ ਨਿਯੰਤਰਣ
ਲਈ ਕੀਟਨਾਸ਼ਕਾਂ ਦੀ ਸਪਰੇਅ ਲਈ ਡਰੋਨ ਦੀ ਵਰਤੋਂ ਕਰਨ ਲਈ ਭਾਰਤ ਦੁਆਰਾ ਵਿਕਸਤ ਕੀਤੇ ਗਏ ਸਫਲ
ਪ੍ਰੋਟੋਕੋਲ ਬਾਰੇ ਵੀ ਜਾਣਕਾਰੀ ਦਿੱਤੀ, ਅਤੇ ਜੀ -20 ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੇਤੀ ਫਸਲਾਂ
ਦੀ ਰਾਖੀ ਲਈ ਅੰਤਰ-ਹੱਦ ਕੀੜਿਆਂ ਅਤੇ ਬਿਮਾਰੀਆਂ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਮਿਲ ਕੇ ਕੰਮ
ਕਰਨ।
ਭਾਰਤ ਦਸੰਬਰ, 2020 ਤੋਂ ਜੀ -20 ਤਰੋਇਕਾ ਦਾ ਹਿੱਸਾ ਬਣੇਗਾ ਅਤੇ ਜੀ -20 ਪ੍ਰੈਸੀਡੈਂਸੀ ਦਾ ਦਸੰਬਰ,
2021 ਤੋਂ ਨਵੰਬਰ, 2022 ਤੱਕ ਮੇਜ਼ਬਾਨੀ ਕਰੇਗਾ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਮਨਾਏਗਾ, ਜੋ
ਜੀ -20 ਮੈਂਬਰ ਦੇਸ਼ਾਂ ਲਈ ਸਭਿਆਚਾਰਕ ਵਿਰਾਸਤ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਪ੍ਰਾਚੀਨ
ਸਭਿਅਤਾ ਦੇ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰਨ ਦਾ ਇਕ ਵਧੀਆ ਮੌਕਾ ਹੋਵੇਗਾ।
*****
ਏਪੀਐਸ / ਐਮਜੀ
(Release ID: 1653712)
Visitor Counter : 131