ਰਸਾਇਣ ਤੇ ਖਾਦ ਮੰਤਰਾਲਾ

ਸ੍ਰੀ ਮਾਂਡਵੀਯਾ ਨੇ ਰਾਮਾਗੁੰਡਮ ਵਿੱਚ ਆਰ.ਐਫ.ਸੀ.ਐਲ. ਦੇ ਬਣਾਏ ਜਾ ਰਹੇ ਯੂਰੀਆ ਯੁਨਿਟ ਦੀ ਕਾਰਗੁਜਾਰੀ ਦਾ ਜਾਇਜਾ ਲਿਆ

Posted On: 12 SEP 2020 5:54PM by PIB Chandigarh

ਮੰਤਰੀ ਨੇ ਆਰ.ਐਫ.ਸੀ.ਐਲ. ਵਲੋਂ ਲਾਕਡਾਊਨ ਦੌਰਾਨ ਤੇ ਇਸ ਤੋਂ ਪਿਛੋਂ ਕੀਤੇ ਕੰਮ ਦੀ ਕੀਤੀ ਪ੍ਰਸੰਸਾ, ਪ੍ਰਾਜੈਕਟ 90% ਤੋਂ ਜ਼ਿਆਦਾ ਮੁਕੰਮਲ ਹੋ ਗਿਆ ਹੈ ।
ਕੇਂਦਰੀ ਰਸਾਇਣ ਤੇ ਖਾਦ  ਅਤੇ ਜਹਾਜਰਾਨੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਮਨਸੁਖ ਲਾਲ ਮਾਂਡਵੀਯਾ ਨੇ ਅੱਜ ਨਵੇਂ ਸਥਾਪਿਤ ਕੀਤੇ ਜਾ ਰਹੇ ਰਾਮਾਗੁੰਡਮ ਫਰਟੇਲਾਈਜਰ ਐਂਡ ਕੈਮੀਕਲਜ਼ ਲਿਮਟਿਡ ਦੇ ਯੂਰੀਆ ਯੂਨਿਟ ਦਾ ਦੌਰਾ ਕੀਤਾ ਅਤੇ ਇਸ ਪ੍ਰਾਜੈਕਟ ਵਿਚ ਹੋਈ ਪ੍ਰਗਤੀ ਦੇ ਜਾਇਜ਼ੇ ਲਈ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਸ੍ਰੀ ਮਾਂਡਵੀਯਾ ਦੇ ਨਾਲ ਗ੍ਰਹਿ ਮੰਤਰਲੇ ਦੇ ਰਾਜ ਮੰਤਰੀ ਸ੍ਰੀ ਕ੍ਰਿਸ਼ਨ ਰੈਡੀ, ਵਧੀਕ ਸਕੱਤਰ ਖਾਦ ਸ੍ਰੀ ਧਰਮ ਪਾਲ, ਆਰ.ਐਫ.ਸੀ.ਐਲ. ਦੇ ਸੀ.ਈ.ਓ. ਸ੍ਰੀ ਨਿਰਲੇਪ ਸਿੰਘ ਰਾਏ ਅਤੇ ਆਰ.ਐਫ.ਸੀ.ਐਲ. ਦੇ ਪ੍ਰਾਜੈਕਟ ਸਾਈਟ ਦੇ ਐਗਜੈਕਟਿਵ ਡਾਇਰੈਕਟਰ ਸ੍ਰੀ ਰਾਜਨ ਥਾਪਰ ਵੀ ਸਨ । ਇਸ ਦੌਰੇ ਦੌਰਾਨ ਸ੍ਰੀ ਮਾਂਡਵੀਯਾ ਨੇ ਪਲਾਂਟ ਯੂਨਿਟ ਦੇ ਮੁੱਖ ਕੰਟਰੋਲ ਰੂਮ ਜਿਥੇ ਆਰ.ਐਫ.ਸੀ.ਐਲ. ਦੇ ਅਧਿਕਾਰੀਆ ਨੇ ਨੀਮ ਕੋਟਡ ਯੂਰੀਆ ਦੇ ਉਤਪਾਦਨ ਦੀ ਪ੍ਰਕ੍ਰਿਆ ਬਾਰੇ ਦੱਸਿਆ ਅਤੇ ਬਾਦ ਵਿੱਚ ਮੰਤਰੀਆਂ ਨੇ ਰਿਫਾਰਮਰ ਦੇ ਬੈਗਿੰਗ ਪਲਾਂਟ ਦਾ ਵੀ ਦੌਰਾ ਕੀਤਾ ।  ਆਰ.ਐਫ.ਸੀ;ਐਲ. ਦੇ ਅਧਿਕਾਰੀਆਂ ਨਾਲ ਜ਼ਾਇਜਾ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਸ੍ਰੀ ਮਾਂਡਵੀਯਾ ਨੂੰ ਇਕ ਪੇਸ਼ਕਾਰੀ ਰਾਹੀਂ ਪਲਾਂਟ ਦੀ ਤਰੱਕੀ ਦੀ ਜਾਣਕਾਰੀ ਦਿੱਤੀ । ਗਹਿ ਮੰਤਰਾਲੇ ਦੇ ਰਾਜ ਮੰਤਰੀ ਸ੍ਰੀ ਕਿਸ਼ਨ ਰੈਡੀ, ਫਰਟੇਲਾਈਜਰ ਦੇ ਵਧੀਕ ਸਕੱਤਰ ਸ੍ਰੀ ਧਰਮ ਪਾਲ ਅਤੇ  ਆਰ.ਐਫ.ਸੀ.ਐਲ. ਦੇ ਈ.ਆਈ. ਐਲ. ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਹੋਰ ਸਰਕਾਰੀ ਅਧਿਕਾਰੀ ਵੀ ਸ਼ਾਮਲ ਹੋਏ ।
ਇਸ ਮੀਟਿੰਗ ਦੌਰਾਨ ਆਰ.ਐਫ.ਸੀ.ਐਲ. ਦੇ ਸੀ.ਈ.ਓ. ਨੇ ਪ੍ਰਾਜੈਕਟ ਦੇ ਵੱਖ ਵੱਖ ਕੰਮਾਂ ਦੀ ਜ਼ਮੀਨੀ ਪੱਧਰ ਤੇ ਤਰੱਕੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਾਜੈਕਟ 99% ਮੁਕੰਮਲ ਹੋ ਗਿਆ ਹੈ ਇਹ ਵੀ ਦੱਸਿਆ ਗਿਆ ਕਿ ਲਾਕਡਾਊਨ ਪ੍ਰੀਅਡ ਦੌਰਾਨ ਕੁਝ ਦੇਰ ਲਈ ਕੰਮ ਰੁਕ ਗਿਆ ਸੀ ਪਰ 3 ਮਈ 2020 ਤੋਂ ਬਾਦ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ । ਸ੍ਰੀ ਸਿੰਘ ਨੇ ਕਿਹਾ ਕਿ ਪਲਾਂਟ ਵਾਲੀ ਜਗਾਹ ਦੀ ਮਜ਼ਦੂਰਾ ਦੀ ਉਪਲਬਤਾ ਵਿੱਚ ਕੁਝ ਮੁਸ਼ਕਿਲ ਆਈ ਸੀ ਪਰ ਪ੍ਰਬੰਧਕਾਂ ਨੇ ਉੁਹਨਾ ਨੂੰ ਮੁਫਤ ਖਾਣਾ ਅਤੇ ਵਸੇਵੇਂ ਦੀ ਸਹੂਲਤ ਦੇ ਕੇ ਇਸ ਨੂੰ ਹੱਲ ਕਰ ਲਿਆ । ਉਹਨਾ ਨੂੰ ਲਾਕਡਾਊਨ ਸਮੇਂ ਦੀਆਂ ਉਜਰਤਾਂ ਵੀ ਦੇ ਦਿੱਤੀਆ ਗਈਆਂ ਸਨ ।
ਸ੍ਰੀ ਮਾਂਡਵੀਯਾ ਨੇ ਆਰ.ਐਫ.ਸੀ.ਐਲ. ਵਲੋਂ ਲਾਕਡਾਊਨ ਦੌਰਾਨ ਅਤੇ ਕਾਮਿਆਂ ਦੀ ਜਿੰਦਗੀ ਨੂੰ ਬਿਨਾ ਖਤਰੇ ਵਿਚ ਪਾਏ ਕੰਮ ਲਈ ਪ੍ਰਸੰਸਾ ਕੀਤੀ ।
ਇਸ ਮੌਕੇ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਂਡਵੀਯਾ ਨੇ ਕਿਹਾ ਕਿ ਪੰਜ ਖਰਾਬ ਪਏ ਖਾਦ ਯੂਨਿਟਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਸਿਟੇ ਵਜੋਂ ਯੂਰੀਆ ਦੀ ਦਰਾਮਦ ਘਟਾ ਕੇ ਸਵੈ ਨਿਰਭਰਤਾ ਲਿਆਈ ਗਈ ਹੈ ਅਤੇ ਯੂਰੀਆ ਉਤਪਾਦਨ ਨੂੰ ਘਰੇਲੂ ਪੱਧਰ ਤੇ ਵਧਾਇਆ ਗਿਆ ਹੈ ਉਹਨਾ ਨੇ ਇਹ ਵੀ ਕਿਹਾ ਕਿ ਇਕ ਵੇਰਾਂ ਆਰ.ਐਫ.ਸੀ.ਐਲ. ਯੂਰੀਆ ਪਲਾਂਟ ਸ਼ੁਰੂ ਹੋਣ ਨਾਲ ਤੇਲੰਗਾਨਾ ਸੂਬੇ ਦੇ ਕਿਸਾਨਾ ਦੀ ਬਹੁਤ ਜਰੂਰੀ ਯੂਰੀਆ ਦੀ ਲੋੜ ਪੂਰੀ ਹੋ ਜਾਵੇਗੀ ।
ਸ੍ਰੀ ਮਾਂਡਵੀਯਾ ਨੇ ਵਿਸਵਾਸ਼ ਪ੍ਰਗਟ ਕੀਤਾ ਕਿ ਪਲਾਂਟ ਮਿਥੇ ਸਮੇਂ ਤੇ ਸ਼ੁਰੂ ਹੋ ਜਾਵੇਗਾ ਅਤੇ ਨੀਵ ਕੋਟਡ ਯੂਰੀਆਂ ਦਾ ਉਤਪਾਦਨ ਦੋ ਮਹੀਨਿਆ ਵਿੱਚ ਸ਼ੁਰੁੂ ਹੋ ਜਾਵੇਗਾ ਉਹਨਾ ਇਹ ਵੀ ਕਿਹਾ ਆਰ.ਐਫ.ਸੀ.ਐਲ. ਪਲਾਂਟ ਨੌਜਵਾਨਾ ਲਈ ਨੌਕਰੀ ਦੇ ਮੌਕੇ ਪੈਦਾ ਕਰੇਗਾ ਅਤੇ ਤੇਲੰਗਾਨਾ ਦੇ ਅਰਥਚਾਰੇ ਨੂੰ ਉਤਸ਼ਾਹਿਤ ਕਰੇਗਾ ।
ਆਰ.ਐਫ.ਸੀ.ਐਲ. ਦਾ ਬਣ ਰਿਹਾ ਗੈਸ ਅਧਾਰਤ ਯੂਰੀਆ ਯੂਨਿਟ ਪ੍ਰਤੀ ਸਾਲ 12.7 ਲੱਖ ਮੀਟਰਕ ਟਨ ਦੀ ਸਮਰੱਥਾ ਰੱਖਦਾ ਹੈ । ਤੇਲੰਗਾਨਾ ਵਿੱਚ ਰਾਮਾਗੁੰਡਮ ਪਲਾਂਟ ਇਕ ਸਾਂਝੇ ਉਦਮ ਨਾਲ ਬਣਾਇਆ ਜਾ ਰਿਹਾ ਹੈ ਜਿਸ ਨੂੰ ਨੈਸ਼ਨਲ ਫਰਟੇਲਾਈਜਰ ਲਿਮਟਿਡ, ਇੰਜੀਨੀਅਰਜ਼ ਇੰਡੀਆ ਲਿਮਟਿਡ ਆੇ ਫਰਟੇਲਾਈਜਰ ਕਾਰਪੇਰੇਸ਼ਨ ਆਫ ਇੰਗੀਆ ਲਿਮਟਿਡ ਰਲ ਕੇਹ ਬਣਾ ਰਹੇ ਹਨ ਇਸ ਪ੍ਰਾਜੈਕਟ ਦਾ ਨੀਹ ਪੱਥਰ ਪ੍ਰਧਾਨ ਮੰਤਰੀ ਸ੍ਰੀ ਨਰਿਦਰ ਮੋਦੀ ਨੇ 7 ਅਗਸਤ 2016 ਨੂੰ ਰੱਖਿਆ ਸੀ ।
ਆਰ.ਸੀ.ਜੇ./ਆਰ.ਕੇ.ਐਮ.



(Release ID: 1653704) Visitor Counter : 215