ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਸੀਏ ਕਲੋਵਰ ਇੰਟਰਮੀਡੀਏਟ II ਇਨਵੈਸਟਮੈਂਟਸ (ਕਿਊਰੀ) ਵਲੋਂ ਪੀਰਾਮਲ ਫਾਰਮਾ ਲਿਮਿਟਡ(ਫਾਰਮਾ ਕੰਪਨੀ) ਦੇ ਜਾਰੀ ਪੇਡ-ਅਪ ਇਕਵਿਟੀ ਸ਼ੇਅਰ ਪੂੰਜੀ ਦੇ 20 ਫ਼ੀਸਦ ਹਿੱਸੇ ਨੂੰ ਐਕਵਾਇਰ ਕਰਨ ਨਾਲ ਸਬੰਧਤ ਪ੍ਰਸਤਾਵਿਤ ਸੰਯੋਜਨ ਨੂੰ ਪ੍ਰਵਾਨਗੀ ਦਿੱਤੀ

Posted On: 12 SEP 2020 10:21AM by PIB Chandigarh

ਕੰਪੀਟੀਸ਼ਨਕਮੀਸ਼ਨਆਵ੍ਇੰਡੀਆ(ਸੀਸੀਆਈ) ਨੇ ਸੀਏ ਕਲੋਵਰ ਇੰਟਰਮੀਡੀਏਟ II ਇਨਵੈਸਟਮੈਂਟਸ (ਕਿਊਰੀ) ਵਲੋਂ ਪੀਰਾਮਲ ਫਾਰਮਾ ਲਿਮਿਟਡ (ਫਾਰਮਾ ਕੰਪਨੀ) ਦੇ ਜਾਰੀ ਕੀਤੇ ਗਏ ਅਤੇ ਪੇਡ-ਅਪ ਇਕੁਇਟੀ ਸ਼ੇਅਰ ਪੂੰਜੀ ਦੇ 20 ਫ਼ੀਸਦ ਹਿੱਸੇ ਦੀ ਪ੍ਰਾਪਤੀ ਨਾਲ ਸਬੰਧਤ ਪ੍ਰਸਤਾਵਿਤਸੰਯੋਜਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਸਤਾਵਿਤਸੰਯੋਜਨ (1)ਪੀਰਾਮਲ ਐਂਟਰਪ੍ਰਾਈਜਜ਼ ਲਿਮਟਡ (ਪੀਈਐਲ) ਵਲੋਂ ਪੀਈਐਲ ਅਰਥਾਤ ਫਾਰਮਾ ਕੰਪਨੀ ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਨੂੰ ਆਲਮੀ ਫਾਰਮਾਸਿਊਟੀਕਲ ਕਾਰੋਬਾਰ ਦੇ ਟਰਾਂਸਫਰ ਅਤੇ ਇਸਦੇ ਬਾਅਦ (2) ਕਿਊਰੀ ਵਲੋਂ ਫਾਰਮਾ ਕੰਪਨੀ ਦੀ ਜਾਰੀ ਕੀਤੀ ਗਈ ਅਤੇ ਪੇਡ-ਅੱਪ ਇਕਵਿਟੀ ਸ਼ੇਅਰ ਪੂੰਜੀ ਦੇ 20 ਫ਼ੀਸਦ ਦੇ ਐਕਵਾਇਰ ਕਰਨ ਨਾਲ ਸਬੰਧਿਤ ਹੈ।

ਕਿਊਰੀ ਇਕ ਵਿਸ਼ੇਸ਼ ਉਦੇਸ਼ ਐਕਵਾਇਰ ਕੰਪਨੀ ਹੈ, ਜੋ ਕਾਰਲਾਈਲ ਸਮੂਹ ਇੰਕ ("ਕਾਰਲਾਈਲ ਸਮੂਹ") ਦੇ ਸਹਿਯੋਗੀਆਂ ਵਲੋਂ ਸਲਾਹ ਦਿੱਤੇ ਗਏ ਨਿਰਦੇਸ਼ ਨਿਧੀਆਂ ਦੀ ਮਲਕੀਅਤ ਵਿੱਚ ਹੈ ਅਤੇ ਇਨ੍ਹਾਂ ਦੇਨਿਯੰਤਰਣਹੇਠਹੈ।

ਕਾਰਲਾਈਲ ਸਮੂਹ ਇਕ ਗਲੋਬਲ ਵਿਕਲਪਕ ਸੰਪਤੀ ਪ੍ਰਬੰਧਕ ਹੈ, ਜੋ ਚਾਰ ਨਿਵੇਸ਼ ਵਿਸ਼ਿਆਂ ਵਿਚ ਆਲਮੀ ਪੱਧਰ 'ਤੇ ਨਿਵੇਸ਼ ਕਰਨ ਵਾਲੀਆਂ ਨਿਧੀਆਂ ਦਾ ਪ੍ਰਬੰਧਨ ਕਰਦਾ ਹੈ :(i) ਕਾਰਪੋਰੇਟ ਪ੍ਰਾਈਵੇਟ ਇਕੁਇਟੀ (ਖਰੀਦ ਅਤੇ ਵਿਕਾਸ ਪੂੰਜੀ), (ii) ਅਸਲ ਸੰਪਤੀ (ਰੀਅਲ ਅਸਟੇਟ, ਬੁਨਿਆਦੀ ਢਾਂਚਾ ਅਤੇ ਊਰਜਾ ਅਤੇ ਨਵੀਨੀਕਰਨ ਸਰੋਤ),(iii) ਗਲੋਬਲ ਕਰੈਡਿਟ (ਮੁਨਾਫਾ ਕਮਾਉਣ ਵਾਲੇ ਕਰਜ਼ੇ ਅਤੇ ਢਾਂਚਾਗਤ ਕਰਜਾ, ਅਵਸਰ ਅਧਾਰਿਤ ਕਰਜ਼ੇ , ਊਰਜਾ ਕਰਜ਼ੇ, ਨਿੱਜੀ ਕਰਜ਼ੇ ਅਤੇ ਸੰਕਟਕਾਲੀ ਕਰਜ਼ੇ), ਅਤੇ (iv) ਹੱਲ (ਫੰਡ ਪ੍ਰੋਗਰਾਮ ਦਾ ਪ੍ਰਾਈਵੇਟ ਇਕੁਇਟੀ ਫੰਡ ਅਤੇ ਸੰਬੰਧਿਤ ਸਹਿ-ਨਿਵੇਸ਼ ਅਤੇ ਸੈਕੰਡਰੀ ਗਤੀਵਿਧੀਆਂ)

ਫਾਰਮਾ ਕੰਪਨੀ ਪੀਈਐਲ ਦੀ ਪੂਰੀ ਮਲਕੀਅਤ ਵਾਲੀ ਇਕਾਈ ਹੈ ਜੋ ਪ੍ਰਸਤਾਵਿਤ ਸੁਮੇਲ ਦੇ ਹਿੱਸੇ ਵਜੋਂ ਪੀਈਐਲ ਦੇ ਟਰਾਂਸਫਰ ਕੀਤੇ ਕਾਰੋਬਾਰ ਨੂੰ ਸੰਭਾਲੇਗੀ ਅਤੇ ਪੀਈਐਲ ਦੇ ਫਾਰਮਾਸਿਊਟੀਕਲ ਕਾਰੋਬਾਰ ਨੂੰ ਐਕਵਾਇਰ ਕਰੇਗੀ, ਜਿਸ ਵਿੱਚ ਕੰਟਰੈਕਟ ਡਿਵੈਲਪਮੈਂਟ ਐਂਡ ਮੈਨੂਫੈਕਚਰਿੰਗ ਆਰਗੇਨਾਈਜ਼ੇਸ਼ਨ (ਸੀਡੀਐਮਓ), ਕੰਪਲੈਕਸ ਹਸਪਤਾਲ ਜੈਨਰਿਕਸ (ਸੀਐਚਜੀ) ਅਤੇ ਖਪਤਕਾਰ ਸਿਹਤ ਸੰਭਾਲ ਵਿਭਾਗ (ਸੀਐਚਡੀ) ਭਾਗ ਦੇ ਨਾਲ ਕੁਝ ਪੀਈਐਲ ਇਕਾਈਆਂ ਵਿਚ ਇਕਵਿਟੀ ਹਿੱਸੇ ਵੀ ਸ਼ਾਮਿਲ ਹਨ।

ਸੀਸੀਆਈ ਦਾ ਵਿਸਥਾਰਤ ਹੁਕਮ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ।

                                                                                    ****

ਆਰਐਮ / ਕੇਐੱਮਐੱਨ


(Release ID: 1653644) Visitor Counter : 196