ਭਾਰਤ ਚੋਣ ਕਮਿਸ਼ਨ

ਅਪਰਾਧਿਕ ਪੁਰਾਣੇ ਪ੍ਰਚਾਰ ਦੇ ਮਾਮਲਿਆਂ ਲਈ ਸਮਾਰੇਖਾ

Posted On: 11 SEP 2020 6:09PM by PIB Chandigarh

ਭਾਰਤੀ ਚੋਣ ਕਮਿਸ਼ਨ ਵੱਲੋਂ 10.10.2018 ਅਤੇ 6.3.2020 ਨੂੰ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਅਤੇ ਅਜਿਹੇ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਅਪਰਾਧਿਕ ਪੁਰਾਣੇ ਪ੍ਰਚਾਰ ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਨਿਰੰਤਰਤਾ ਵਿੱਚ ਕਮਿਸ਼ਨ ਦੀ ਅੱਜ ਹੋਈ ਮੀਟਿੰਗ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ । ਕਮਿਸ਼ਨ ਨੇ ਸਬੰਧਤ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਅਪਰਾਧਿਕ ਪੁਰਾਣੇ ਪ੍ਰਚਾਰ ਸੰਬੰਧੀ ਹਦਾਇਤਾਂ ਨੂੰ ਹੋਰ ਸਟਰੀਮਲਾਈਨ ਕਰਨਕ ਦਾ ਫੈਸਲਾ ਕੀਤਾ ਹੈ, ਜੋ ਉਨ੍ਹਾਂ ਨੂੰ ਚੋਣਾਂ ਲਈ ਨਾਮਜ਼ਦ ਕਰਦੇ ਹਨ। ਕਮਸਿਨ ਨੇ ਹਮੇਸ਼ਾ ਹੀ ਚੋਣ ਲੋਕਤੰਤਰ ਦੀ ਸਮੁੱਚੀ ਬਿਹਤਰੀ ਲਈ ਨੈਤਿਕ ਪੈਮਾਨੇ ਤੇ ਜੋਰ ਦਿੱਤਾ ਹੈ ।

ਸੋਧੀਆਂ ਹਦਾਇਤਾਂ ਦੀਆਂ ਖ਼ਾਸ ਗੱਲਾਂ ਹੇਠਾਂ ਅਨੁਸਾਰ ਹਨ:

ਏ ਪਬਲੀਸਿਟੀ ਲਈ ਸੋਧੀ ਸਮਾਂ ਰੇਖਾ

ਸੋਧੇ ਗਏ ਦਿਸ਼ਾ-ਨਿਰਦੇਸ਼ ਅਨੁਸਾਰ, ਉਮੀਦਵਾਰਾਂ ਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ, ਉਹਨਾਂ ਵੱਲੋਂ ਨਾਮਜ਼ਦ ਕੀਤੇ ਗਏ ਉਮੀਦਵਾਰਾਂ ਦੇ ਸੰਬੰਧ ਵਿੱਚ, ਅਪਰਾਧਿਕ ਪੁਰਾਣੇ ਮਾਮਲਿਆਂ ਦਾ ਵੇਰਵਾ, ਜੇ ਕੋਈ ਹੋਣ, ਅਖਬਾਰਾਂ ਅਤੇ ਟੈਲੀਵਿਜ਼ਨ ਵਿੱਚ ਹੇਠਾਂ ਦਿੱਤੇ ਢੰਗ ਨਾਲ ਪ੍ਰਕਾਸ਼ਤ ਕਰਨਗੀਆਂ:

i. ਪਹਿਲਾ ਪ੍ਰਚਾਰ: ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਦੇ ਪਹਿਲੇ 4 ਦਿਨਾਂ ਦੇ ਅੰਦਰ.

ii. ਦੂਜਾ ਪ੍ਰਚਾਰ: ਵਾਪਸੀ ਦੀ ਆਖਰੀ ਤਰੀਕ ਦੇ 5 ਤੋਂ 8 ਵੇਂ ਦਿਨ ਦੇ ਅੰਦਰ

iii. ਤੀਜਾ ਪ੍ਰਚਾਰ: 9 ਵੇਂ ਦਿਨ ਤੋਂ ਲੈ ਕੇ ਮੁਹਿੰਮ ਦੇ ਆਖ਼ਰੀ ਦਿਨ ਤੱਕ, ਅਰਥਾਤ ਮਤਦਾਨ ਦੀ ਮਿਤੀ ਤੋਂ ਦੋ ਦਿਨ ਪਹਿਲਾਂ)

ਇਹ ਸਮਾਂ ਰੇਖਾ ਵੋਟਰਾਂ ਨੂੰ ਹੋਰ ਵਧੇਰੇ ਢੰਗ ਨਾਲ ਸੂਚਿਤ ਹੋਣ ਤੇ ਆਪਣੇ ਵੋਟ ਦੇ ਅਧਿਕਾਰ ਦਾ ਆਪਣੀ ਮਰਜ਼ੀ ਨਾਲ ਇਸਤੇਮਾਲ ਕਰਨ ਵਿੱਚ ਮਦਦ ਕਰੇਗੀ

  • ਬਿਨਾਂ ਮੁਕਾਬਲਾ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਨੂੰ ਨਾਮਜ਼ਦ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਚਾਰ ਸੰਬੰਧੀ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਬਿਨਾਂ ਮੁਕਾਬਲਾ ਜੇਤੂ ਉਮੀਦਵਾਰ ਅਤੇ ਉਨ੍ਹਾਂ ਨੂੰ ਨਾਮਜ਼ਦ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਅਪਰਾਧਿਕ ਪੁਰਾਣੇ ਮਾਮਲੇ, ਜੇ ਕੋਈ ਵੀ ਹੋਣ, ਪ੍ਰਕਾਸ਼ਤ ਕਰਨਗੀਆਂ, ਜਿਵੇਂ ਕਿ ਦੂਜੇ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਰਾਜਨੀਤਕ ਪਾਰਟੀਆਂ ਲਈ ਨਿਰਧਾਰਤ ਹਨ ।

ਜਿਵੇਂ ਕਿ ਕਮਿਸ਼ਨ ਵੱਲੋਂ ਫੈਸਲਾ ਲਿਆ ਗਿਆ ਹੈ, ਇਸ ਮਾਮਲੇ ਵਿੱਚ ਹੁਣ ਤੱਕ ਜਾਰੀ ਕੀਤੀਆਂ ਗਈਆਂ ਸਾਰੀਆਂ ਹਦਾਇਤਾਂ ਅਤੇ ਫਾਰਮੈਟਾਂ ਦਾ ਇੱਕ ਸਮੂਹ, ਹਿੱਸੇਦਾਰਾਂ ਦੇ ਲਾਭ ਲਈ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਇਹ ਵੋਟਰਾਂ ਅਤੇ ਹੋਰ ਹਿੱਸੇਦਾਰਾਂ ਵਿਚ ਵਧੇਰੇ ਜਾਗਰੂਕਤਾ ਪੈਦਾ ਕਰਨ ਵਿਚ ਸਹਾਇਤਾ ਕਰੇਗਾ । ਇਸ ਸਬੰਧ ਵਿੱਚ ਸਾਰੀਆਂ ਹਦਾਇਤਾਂ ਦੀ ਅਪਰਾਧਿਕ ਪੁਰਾਣੇ ਮਾਮਲਿਆਂ ਵਾਲੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਅਜਿਹੇ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਵਾਲੀਆਂਰਾਜਨੀਤਕ ਪਾਰਟੀਆਂ ਨੂੰ ਪਾਲਣਾ ਕਰਨਾ ਜਰੂਰੀ ਹੋਵੇਗੀ । ਇਹ ਸੋਧੀਆਂ ਹਦਾਇਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ ।

--------------------------------------------------

ਐਸਬੀਐਸ / ਐਮਆਰ


(Release ID: 1653517) Visitor Counter : 170