ਖੇਤੀਬਾੜੀ ਮੰਤਰਾਲਾ

ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸਾਉਣੀ ਦੀਆਂ ਫਸਲਾਂ ਹੇਠ ਲਗਭਗ 59 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਬਿਜਾਈ ਹੋਈ

ਤੇਲ ਬੀਜਾਂ ਦੇ ਬਿਜਾਈ ਵਾਲੇ ਰਕਬੇ ਵਿੱਚ 10 ਫ਼ੀਸਦ ਤੋਂ ਵੱਧ ਦਾ ਵਾਧਾ ਦਰਜ

Posted On: 11 SEP 2020 3:23PM by PIB Chandigarh

 

ਪਿਛਲੇ ਸਾਲ ਇਸ ਅਰਸੇ ਦੌਰਾਨ 1045.18 ਲੱਖ ਹੈਕਟੇਅਰ ਰਕਬੇ ਦੀ ਤੁਲਨਾ ਵਿੱਚ ਇਸ ਵਾਰੀ 1104.54 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਨਾਲ ਰਿਕਾਰਡ ਪ੍ਰਗਤੀ ਦਰਜ ਕੀਤੀ ਗਈ ਹੈ। ਝੋਨੇ (ਚੌਲਾਂ) ਦੀ ਬਿਜਾਈ ਅਜੇ ਵੀ ਜਾਰੀ ਹੈ, ਜਦੋਂ ਕਿ ਦਾਲਾਂ, ਮੋਟੇ ਅਨਾਜ ਅਤੇ ਤੇਲ ਬੀਜਾਂ ਦੀ ਬਿਜਾਈ ਲਗਭਗ ਹੋ ਚੁੱਕੀ ਹੈ। ਸਾਉਣੀ ਦੇ ਸੀਜ਼ਨ ਲਈ ਬਿਜਾਈ ਦੇ ਅੰਤਮ ਅੰਕੜੇ 1 ਅਕਤੂਬਰ 2020 ਨੂੰ ਆਉਣ ਦੀ ਉਮੀਦ ਹੈ।

ਚੌਲ: ਝੋਨੇ ਦੀ ਬਿਜਾਈ ਇਸ ਵਾਰ 402.25 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 373.87 ਲੱਖ ਹੈਕਟੇਅਰ ਸੀ, ਜਿਸ ਦਾ ਮਤਲਬ ਹੈ ਕਿ ਬਿਜਾਈ ਖੇਤਰ ਵਿਚ 7.59 ਫ਼ੀਸਦ ਦਾ ਵਾਧਾ ਹੋਇਆ ਹੈ।

ਦਾਲਾਂ: ਇਸ ਵਾਰ 137.87 ਲੱਖ ਹੈਕਟੇਅਰ ਰਕਬੇ ਵਿਚ ਦਾਲਾਂ ਦੀ ਕਾਸ਼ਤ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ 131.76 ਲੱਖ ਹੈਕਟੇਅਰ ਦੇ ਮੁਕਾਬਲੇ 4.64 ਫ਼ੀਸਦ ਵਧੀ ਹੈ।

ਮੋਟੇ ਅਨਾਜ: ਪਿਛਲੇ ਸਾਲ ਦੇ 177.43 ਲੱਖ ਹੈਕਟੇਅਰ ਰਕਬੇ ਦੀ ਤੁਲਨਾ ਵਿੱਚ ਇਸ ਵਾਰ ਮੋਟੇ ਅਨਾਜ ਦੀ ਕਾਸ਼ਤ 179.70 ਲੱਖ ਹੈਕਟੇਅਰ, ਭਾਵ 1.28 ਫ਼ੀਸਦ ਵਧੀ ਹੈ।

ਤੇਲ ਬੀਜ: ਪਿਛਲੇ ਸਾਲ ਦੇ 176.91 ਲੱਖ ਹੈਕਟੇਅਰ ਰਕਬੇ ਦੀ ਤੁਲਨਾ ਵਿਚ 195.99 ਲੱਖ ਹੈਕਟੇਅਰ ਰਕਬੇ ਵਿਚ ਤੇਲ ਬੀਜਾਂ ਦੀ ਬਿਜਾਈ ਕੀਤੀ ਗਈ ਸੀ, ਭਾਵ ਤੇਲ ਬੀਜਾਂ ਦੇ ਬਿਜਾਈ ਖੇਤਰ ਵਿਚ 10.9 ਫ਼ੀਸਦ ਦਾ ਵਾਧਾ ਹੋਇਆ ਹੈ।

ਗੰਨਾ: ਇਸ ਵਾਰ 52.46 ਲੱਖ ਹੈਕਟੇਅਰ ਰਕਬੇ ਵਿਚ ਗੰਨੇ ਦੀ ਬਿਜਾਈ ਹੋਈ ਹੈ ਜਦੋਂ ਕਿ ਪਿਛਲੇ ਸਾਲ ਦੇ 51.75 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਹੋਈ ਸੀ , ਭਾਵ ਬਿਜਾਈ ਖੇਤਰ ਵਿਚ 1.37 ਫ਼ੀਸਦ ਵਾਧਾ ਹੋਇਆ ਹੈ ।

ਕਪਾਹ: ਇਸ ਵਾਰ ਕਪਾਹ ਦੀ ਕਾਸ਼ਤ 129.30 ਲੱਖ ਹੈਕਟੇਅਰ ਰਕਬੇ ਵਿਚ ਹੋਈ ਸੀ ਜਦੋਂ ਕਿ ਪਿਛਲੇ ਸਾਲ ਦੇ 126.61 ਲੱਖ ਹੈਕਟੇਅਰ ਰਕਬੇ ਭਾਵ ਕਪਾਹ ਦੀ ਬਿਜਾਈ ਖੇਤਰ ਵਿਚ 2.12 ਫ਼ੀਸਦ ਦਾ ਵਾਧਾ ਹੋਇਆ ਹੈ।

ਪਟਸਨ ਅਤੇ ਮੇਸਤਾ: ਇਸ ਵਾਰ ਪਟਸਨ ਅਤੇ ਮੇਸਤਾ ਦੀ ਬਿਜਾਈ ਪਿਛਲੇ ਸਾਲ ਦੇ 6.86 ਲੱਖ ਹੈਕਟੇਅਰ ਰਕਬੇ ਦੇ ਮੁਕਾਬਲੇ 6.97 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਹੈ ,ਯਾਨੀ ਕਿ ਬਿਜਾਈ ਵਿੱਚ 1.68 ਫ਼ੀਸਦ ਦਾ ਵਾਧਾ ਹੋਇਆ ਹੈ।

ਕੋਵਿਡ -19 ਮਹਾਂਮਾਰੀ ਦਾ ਸਾਉਣੀ ਦੀਆਂ ਫਸਲਾਂ ਅਧੀਨ ਬਿਜਾਈ ਦੇ ਖੇਤਰ ਵਿੱਚ ਹੋਏ ਵਾਧੇ ਉੱਤੇ ਕੋਈ ਅਸਰ ਨਹੀਂ ਹੋਇਆ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਰਾਜ ਸਰਕਾਰਾਂ ਨੇ ਮਿਸ਼ਨ ਪ੍ਰੋਗਰਾਮਾਂ ਅਤੇ ਪ੍ਰਮੁੱਖ ਯੋਜਨਾਵਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸਾਰੇ ਉਪਰਾਲੇ ਕੀਤੇ ਹਨ। ਭਾਰਤ ਸਰਕਾਰ ਵਲੋਂ ਬੀਜਾਂ, ਕੀਟਨਾਸ਼ਕਾਂ, ਖਾਦਾਂ, ਮਸ਼ੀਨਰੀ ਅਤੇ ਕਰਜ਼ਿਆਂ ਦੀ ਸਮੇਂ ਸਿਰ ਉਪਲਬਧਤਾ ਦੇ ਕਾਰਨ ਕੋਵਿਡ -19 ਮਹਾਂਮਾਰੀ ਦੇ ਲੌਕਡਾਊਨ ਹਾਲਾਤਾਂ ਵਿੱਚ ਵੀ ਬਿਜਾਈ ਦੇ ਖੇਤਰ ਵਿੱਚ ਵਾਧਾ ਸੰਭਵ ਹੋਇਆ ਹੈਇਸ ਦੇ ਲਈ, ਕਿਸਾਨਾਂ ਨੂੰ ਸਮੇਂ ਸਿਰ ਖੇਤੀ ਦੇ ਕੰਮ ਕਰਨ, ਤਕਨਾਲੋਜੀ ਅਪਣਾਉਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ।

ਸਾਉਣੀ ਦੀਆਂ ਫਸਲਾਂ ਦੇ ਬਿਜਾਈ ਦੇ ਖੇਤਰ ਵਿੱਚ 11.09.2020 ਤੱਕ ਵਾਧਾ

S.
No.

Crop

Area Sown in lakh ha

% Increase

2020-21

2019-20

2019-20

1

Rice

402.25

373.87

7.59

2

Pulses

137.87

131.76

4.64

3

Coarse cereals

179.70

177.43

1.28

4

Oilseeds

195.99

176.91

10.79

5

Sugarcane

52.46

51.75

1.37

6

Jute & Mesta

6.97

6.86

1.68

7

Cotton

129.30

126.61

2.12

Total

1104.54

1045.18

5.68

 

10.09.2020 ਤੱਕ ਦੇਸ਼ ਵਿਚ ਆਮ ਤੌਰ 'ਤੇ 8.03.2020 ਤੋਂ 10.09.2020 ਤੱਕ 777.3 ਮਿਲੀਮੀਟਰ (ਭਾਵ) ਵਰਖਾ ਵਿਚ 7 ਫ਼ੀਸਦ ਵਾਧੇ ਨਾਲ 828.6 ਮਿਲੀਮੀਟਰ ਰਿਕਾਰਡ ਹੋਈ।

ਕੇਂਦਰੀ ਜਲ ਕਮਿਸ਼ਨ ਦੇ ਅਨੁਸਾਰ 10.09.2020 ਤੱਕ, ਦੇਸ਼ ਦੇ 123 ਜਲ ਭੰਡਾਰਾਂ ਵਿੱਚ ਉਪਲੱਬਧ ਪਾਣੀ ਦਾ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਭੰਡਾਰਨ ਦਾ 102 ਫ਼ੀਸਦ ਅਤੇ ਪਿਛਲੇ ਦਸ ਸਾਲਾਂ ਦੇ ਔਸਤ ਭੰਡਾਰਨ ਦਾ 118 ਪ੍ਰਤੀਸ਼ਤ ਹੈ।

ਵਧੇਰੇ ਜਾਣਕਾਰੀ ਲਈ ਲਿੰਕ ਤੇ ਕਲਿੱਕ ਕਰੋ

                                                                   ****

ਏਪੀਐਸ / ਐਸਜੀ / ਐਮਐਸ


(Release ID: 1653471) Visitor Counter : 230