ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਨੇ ਆਤਮ-ਨਿਰਭਰ ਭਾਰਤ ਅਰਾਈਸ-ਏਐੱਨਆਈਸੀ ਪਹਿਲਾਂ ਦੀ ਸ਼ੁਰੂਆਤ ਕੀਤੀ

ਇਸਰੋ ਅਤੇ ਚਾਰ ਮੰਤਰਾਲਿਆਂ ਨੂੰ ਸ਼ਾਮਲ ਕੀਤਾ

Posted On: 09 SEP 2020 7:55PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ ਨੇ ਅੱਜ ਆਪਣੇ ਸਭ ਤੋਂ ਇੰਤਜ਼ਾਰਤ ਪ੍ਰੋਗਰਾਮ ਆਤਮ-ਨਿਰਭਰ ਭਾਰਤ ਅਰਾਈਸ (ਏਆਰਆਈਐੱਸਈ) -ਅਟਲ ਨਿਊ ਇੰਡੀਆ ਚੁਣੌਤੀਆਂ ਦੀ ਸ਼ੁਰੂਆਤ ਕੀਤੀ, ਤਾਂ ਜੋ ਭਾਰਤੀ ਸੂਖਮ, ਲਘੂ ਅਤੇ ਦਰਮਿਆਨੇ ਦਰਜੇ ਦੇ ਉੱਦਮਾਂ (ਐੱਮਐੱਸਐੱਮਈਜ਼) ਅਤੇ ਸਟਾਰਟ-ਅੱਪਸ ਵਿੱਚ ਅਪਲਾਈਡ ਖੋਜ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 

ਪ੍ਰੋਗਰਾਮ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੁਆਰਾ ਚਲਾਇਆ ਜਾਵੇਗਾ। ਚਾਰ ਮੰਤਰਾਲੇ - ਰੱਖਿਆ ਮੰਤਰਾਲਾਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾਸਿਹਤ ਤੇ ਪਰਿਵਾਰ ਭਲਾਈ ਮੰਤਰਾਲਾਅਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਅਤੇ ਸਬੰਧਿਤ ਉਦਯੋਗ, ਇਸ ਖੇਤਰ ਦੀਆਂ ਸਮੱਸਿਆਵਾਂ ਦਾ ਇਨੋਵੇਟਿਵ ਢੰਗਾਂ ਨਾਲ ਹੱਲ ਲੱਭਣ ਵਿੱਚ ਸਹਾਇਤਾ ਕਰਨਗੇ।

 

ਇਸ ਉੱਦਮ ਦੇ ਵਰਚੁਅਲ ਲਾਂਚ ਮੌਕੇ ਬੋਲਦਿਆਂ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ, “ਐੱਮਐੱਸਐੱਮਈ ਦੇਸ਼ ਦਾ ਵਿਕਾਸ ਇੰਜਣ ਹਨ ਅਤੇ ਉਨ੍ਹਾਂ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਮੈਨੂੰ ਯਕੀਨ ਹੈ ਕਿ ਇਹ ਪਹਿਲ ਇਸ ਖੇਤਰ ਨੂੰ ਹੁਲਾਰਾ ਦੇਣ ਲਈ ਲੋੜੀਂਦੀਆਂ ਇਨੋਵੇਸ਼ਨਾਂ ਦੀ ਪਹਿਚਾਣ ਕਰਨ ਅਤੇ ਇਸ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰੇਗੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਗਿਆਨਕ ਖੋਜਾਂ ਉੱਤੇ ਧਿਆਨ ਕੇਂਦ੍ਰਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਯਾਦ ਕਰਦਿਆਂ, ਉਨ੍ਹਾਂ ਅੱਗੇ ਕਿਹਾ, “ਵਿਗਿਆਨ ਨੂੰ ਸਮਾਜਿਕ-ਆਰਥਿਕ ਸਮੱਸਿਆਵਾਂ ਦੇ ਹੱਲ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਵਿਗਿਆਨਕ ਖੋਜ ਨੂੰ ਲੈਬਸ ਤੋਂ ਜ਼ਮੀਨ ਤੱਕ ਅੱਗੇ ਵਧਾਉਣਾ ਚਾਹੀਦਾ ਹੈ।

 

ਮਾਣਯੋਗ ਮੰਤਰੀ ਨਾਲ ਸਹਿਮਤ ਹੁੰਦਿਆਂ, ਨੀਤੀ ਆਯੋਗ ਦੇ ਉਪ ਚੇਅਰਮੈਨ, ਡਾ. ਰਾਜੀਵ ਕੁਮਾਰ ਨੇ ਕਿਹਾ ਕਿ ਇਹ ਉਪਰਾਲਾ ਤਕਨੀਕੀ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰੇਗਾ, ਕਿਉਂਕਿ ਉਨ੍ਹਾਂ ਦੀ ਭਾਰਤ ਨੂੰ ਅੱਗੇ ਲਿਜਾਣ ਵਿੱਚ ਅਥਾਹ ਸੰਭਾਵਨਾ ਨੂੰ ਦੇਖਦਿਆਂ ਉਹ ਸਮਰਥਨ ਦੇ ਹੱਕਦਾਰ ਵੀ ਹਨ। ਉਨ੍ਹਾਂ ਕਿਹਾ ਇਹ ਇੱਕ ਇਤਿਹਾਸਕ ਦਿਨ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਸੈਕਟਰ ਦੀਆਂ ਅਹਿਮ ਸ਼ਖਸੀਅਤਾਂ ਨੇ ਐੱਮਐੱਸਐੱਮਈ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਨਾਲ ਸਹਿਯੋਗ ਕੀਤਾ ਹੈ।

 

ਆਤਮ-ਨਿਰਭਰ ਭਾਰਤ ਏਆਰਆਈਐੱਸਈ ਏਐੱਨਆਈਸੀ ਪ੍ਰੋਗਰਾਮ ਰਾਹੀਂ ਯੋਗ ਅਪਲਾਈਡ ਖੋਜ-ਅਧਾਰਿਤ ਇਨੋਵੇਸ਼ਨਸ ਨੂੰ ਪ੍ਰਸਤਾਵਿਤ ਟੈਕਨੋਲੋਜੀ ਦੇ ਹੱਲ ਅਤੇ / ਜਾਂ ਉਤਪਾਦ ਦੇ ਤੇਜ਼ੀ ਨਾਲ ਵਿਕਾਸ ਲਈ 50 ਲੱਖ ਰੁਪਏ ਤੱਕ ਦੇ ਫੰਡ ਦੀ ਸਹਾਇਤਾ ਮੁਹੱਈਆ ਕਰਵਾਈ ਜਾਏਗੀ।

 

ਐੱਨਆਈਟੀਆਈ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਮਿਤਾਭ ਕਾਂਤ ਨੇ ਕਿਹਾ ਇਸਰੋ ਤੋਂ ਇਲਾਵਾ, ਜੋ ਟੈਕਨੋਲੋਜੀ ਦਾ ਵੱਡਾ ਪ੍ਰਚਾਰਕ ਹੈ, ਭਾਰਤੀ ਵਿਭਾਗ ਅਤੇ ਵੱਡੀਆਂ ਕੰਪਨੀਆਂ ਕਦੇ ਵੀ ਨਵੀਂ ਸ਼ੁਰੂਆਤ ਜਿਨ੍ਹਾਂ ਨੇ ਵਿਲੱਖਣ ਕੰਮ ਕੀਤੇ ਹਨ ਦਾ, ਨਾ ਤਾਂ ਹੌਂਸਲਾ ਵਧਾਉਂਦੀਆਂ ਹਨ ਅਤੇ ਨਾ ਹੀ ਉਤਸ਼ਾਹਿਤ ਕਰਦੀਆਂ। ਏਰੀਜ਼-ਏਨਿਕ (ਆਰਆਈਐੱਸਈ ਏਐੱਨਆਈਸੀ) ਦੀ ਸਫਲਤਾ ਲਈ, ਸਰਕਾਰ ਨੂੰ ਪਹਿਲਾਂ ਖੁਦ ਖਰੀਦਦਾਰ ਬਣਨਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਏਆਈਐੱਮ ਇਨ੍ਹਾਂ ਚੁਣੌਤੀਆਂ ਨਾਲ ਨਵੇਂ ਉਪਰਾਲੇ ਕਰਨ ਦੇ ਯੋਗ ਹੋਵੇਗੀ, ਜਿਸ ਨਾਲ ਨਵੇਂ ਭਾਰਤੀ ਉਤਪਾਦਾਂ ਦੀ ਸਿਰਜਣਾ ਕੀਤੀ ਜਾਏਗੀ।

 

ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਵਿਜੈ ਰਾਘਵਨ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਸਦਕਾ ਉਤਪਾਦਾਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ, ਲੇਕਿਨ ਉਨ੍ਹਾਂ ਉਤਪਾਦਾਂ ਨੂੰ ਖਰੀਦੇ ਜਾਣ ਦਾ ਮੌਕਾ ਮਿਲਣਾ ਵੀ ਉਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਅਜਿਹਾ ਹੋਣ ਦਿੱਤੇ ਜਾਣ ਲਈ ਸਾਲ ਦਰ ਸਾਲ ਸਰਕਾਰਾਂ ਦੀਆਂ ਨੀਤੀਆਂ ਨਾਟਕੀ ਢੰਗ ਨਾਲ ਬਦਲ ਗਈਆਂ ਹਨ।  ਰਾਜ ਸਰਕਾਰਾਂ ਦੇ ਖਰੀਦ ਢਾਂਚੇ ਦੇ ਪਾਰ ਜਾਣ ਦੀ ਜ਼ਰੂਰਤ ਹੈ ਤਾਂ ਜੋ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਮਾਰਕਿਟ ਵਿਚ ਜਾਣ ਦਾ ਮੌਕਾ ਦਿੱਤਾ ਜਾ ਸਕੇ। ਮੈਂ ਵਿਗਿਆਨਕ ਡੋਮੇਨ 'ਤੇ ਏਆਰਆਈਐੱਸਈ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੰਦਾ ਹਾਂ।

 

 ਏਰਿਸ-ਏਐੱਨਆਈਸੀ ਪਹਿਲਾਂ ਦਾ ਇਕ ਮਹੱਤਵਪੂਰਨ ਹਿੱਸਾ ਹੋਣ ਕਰਕੇ ਇਸਰੋ ਦੇ ਚੇਅਰਮੈਨ ਡਾ. ਕੇ. ਸਿਵਾਨ ਨੇ ਕਿਹਾ, “ਇਸਰੋ ਨੇ ਐੱਮਐੱਸਐੱਮਈ ਸੈਕਟਰ ਦਾ ਵੱਡੇ ਪੱਧਰ ਤੇ ਸਮਰਥਨ ਕੀਤਾ ਹੈ।  ਮੈਨੂੰ ਪੱਕਾ ਯਕੀਨ ਹੈ ਕਿ ਇਸ ਖੇਤਰ ਵਿੱਚ ਬਹੁਤ ਸਾਰੇ ਸਟਾਰਟਅੱਪ ਅਤੇ ਐੱਮਐੱਸਐੱਮਈ ਹਨ ਜਿਨ੍ਹਾਂ ਨੂੰ ਆਪਣੇ ਵਿਚਾਰਾਂ ਨੂੰ ਵਿਵਹਾਰਕ ਉਤਪਾਦਾਂ ਵਿੱਚ ਬਦਲਣ ਲਈ ਹੈਂਡ ਹੋਲਡਿੰਗ ਦੀ ਲੋੜ ਹੁੰਦੀ ਹੈ ਅਤੇ ਇਸ ਪਹਿਲਾਂ ਸਦਕਾ, ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ।

 

ਏਆਈਐੱਮ ਮਿਸ਼ਨ ਦੇ ਡਾਇਰੈਕਟਰ ਸ਼੍ਰੀ ਆਰ. ਰਮਨਨ ਨੇ ਕਿਹਾ ਕਿ ਐੱਮਐੱਸਐੱਮਈ ਇੱਕ ਜੀਵੰਤ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸੈਕਟਰਾਂ ਵਿਚੋਂ ਇਕ ਹੈ ਜੋ ਬਿਨਾ ਰੁੱਕੇ ਪ੍ਰਧਾਨ ਮੰਤਰੀ ਦੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿਚ ਅਹਿਮ ਭੂਮਿਕਾ ਅਦਾ ਕਰੇਗਾ।

 

ਉਨ੍ਹਾਂ ਕਿਹਾ ਪੰਦਰਾਂ ਆਤਮ-ਨਿਰਭਰ ਭਾਰਤ ਏਰੀਆਸ ਚੁਣੌਤੀਆਂ ਸਬੰਧਿਤ ਐੱਮਐੱਸਐੱਮਈ ਦੇ ਸਟਾਰਟਅੱਪ ਸੈਕਟਰ ਵਿੱਚ ਮੇਕ-ਇਨ-ਇੰਡੀਆ ਇਨੋਵੇਸ਼ਨਸ ਨੂੰ ਉਤਸ਼ਾਹਿਤ ਕਰਨ ਲਈ ਮੁੱਢਲੀ ਪਹਿਲਾਂ ਹਨ ਅਤੇ ਉੱਨਤ ਖੋਜ ਅਤੇ ਵਿਕਾਸ ਦੇ ਵਿਚਾਰਾਂ ਨੂੰ ਮਾਰਕਿਟ ਵਿਹਾਰਕ ਬਣਾਉਣ ਅਤੇ ਫੀਲਡ ਵਿੱਚ ਉਤਾਰਣ ਦਾ ਇੱਕ ਵਿਲੱਖਣ ਮੌਕਾ ਹਨ  ਤਾਂ ਜੋ ਸਰਕਾਰ ਦੁਆਰਾ ਐੱਮਐੱਸਐੱਮਈ ਉਤਪਾਦ ਖਰੀਦੇ ਜਾ ਸਕਣ।

 

ਸਾਈਡਲਾਈਟਸ:

 

ਇਸਰੋ ਅਟਲ ਇਨੋਵੇਸ਼ਨ ਮਿਸ਼ਨ ਤੋਂ 100 ਅਟਲ ਟਿੰਕਰਿੰਗ ਲੈਬਸ ਨੂੰ ਅਪਣਾਏਗੀ

 

ਅਧਿਕਾਰੀਆਂ ਨੇ ਮਹਾਤਮਾ ਗਾਂਧੀ ਚੁਣੌਤੀ ਵਿਧੀ ਦੀ ਵਰਤੋਂ ਕਰਦਿਆਂ ਇਨੋਵੇਸ਼ਨਸ ਨੂੰ ਆਕਰਸ਼ਤ ਕਰਨ 'ਤੇ ਜ਼ੋਰ ਦਿੱਤਾ

 

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਅਟਲ ਇਨੋਵੇਸ਼ਨ ਮਿਸ਼ਨ ਦੇ ਤਹਿਤ ਏਆਰਆਈਐੱਸਈ-ਏਐੱਨਆਈਸੀ ਦੀ ਪਹਿਲਾਂ ਨਾਲ ਐੱਮਐੱਸਐੱਮਈ ਸੈਕਟਰ ਨੂੰ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ

 

                                                   ******

 

ਵੀਆਰਆਰਕੇ/ਕੇਪੀ



(Release ID: 1652855) Visitor Counter : 209