ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਮ ਐੱਸ ਐੱਮ ਈ ਦਾ ਜੀ ਡੀ ਪੀ ਵਿੱਚ ਯੋਗਦਾਨ 30% ਤੋਂ 50% ਅਤੇ ਬਰਾਮਦ ਵਿੱਚ 49% ਤੋਂ 60% ਵਧਾਉਣ ਦਾ ਟੀਚਾ : ਸ਼੍ਰੀ ਗਡਕਰੀ

5 ਸਾਲਾਂ ਵਿੱਚ ਐੱਮ ਐੱਸ ਐੱਮ ਈ ਖੇਤਰ ਵਿੱਚ 5 ਕਰੋੜ ਹੋਰ ਨੌਕਰੀਆਂ ਪੈਦਾ ਕਰਨ ਦਾ ਟੀਚਾ

Posted On: 09 SEP 2020 5:19PM by PIB Chandigarh

ਕੇਂਦਰੀ ਮੰਤਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ , ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਹਨਾਂ ਦਾ ਉਦੇਸ਼ ਹੈ ਕਿ ਜੀ ਡੀ ਪੀ ਵਿੱਚ ਐੱਮ ਐੱਸ ਐੱਮ ਦੇ ਯੋਗਦਾਨ ਨੂੰ 30% ਤੋਂ ਵਧਾ ਕੇ 50% ਅਤੇ ਬਰਾਮਦ ਵਿੱਚ 49% ਤੋਂ 60% ਕਰਨਾ ਹੈ ਨੀਤੀ ਆਯੋਗ ਵੱਲੋਂ ਅੱਜ ਆਤਮਨਿਰਭਰ ਭਾਰਤ ਅਰਾਇਜ਼ ਅਟੱਲ ਨਿਊ ਇੰਡੀਆ ਚੈਲੇਂਜਜ਼ ਦੀ ਸ਼ੁਰੂਆਤ ਲਈ ਆਯੋਜਿਤ  ਇੱਕ ਵਰਚੂਅਲ ਮੀਟਿੰਗ ਵਿੱਚ ਬੋਲਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਐੱਮ ਐੱਸ ਐੱਮ ਖੇਤਰ ਵਿੱਚ 5 ਕਰੋੜ ਵਧੀਕ ਨੌਕਰੀਆਂ ਪੈਦਾ ਕਰਨ ਦਾ ਟੀਚਾ ਰੱਖਦੀ ਹੈ ਤੇ ਹੁਣ ਐੱਮ ਐੱਸ ਐੱਮ ਖੇਤਰ ਵਿੱਚ 11 ਕਰੋੜ ਲੋਕ ਕੰਮ ਕਰ ਰਹੇ ਹਨ


ਸ਼੍ਰੀ ਗਡਕਰੀ ਨੇ ਨੀਤੀ ਆਯੋਗ ਦੀ ਪਹਿਲ ਆਤਮਨਿਰਭਰ ਭਾਰਤ ਅਰਾਇਜ਼ ਅਟੱਲ ਨਿਊ ਇੰਡੀਆ ਚੈਲੇਂਜਜ਼ ਦੀ ਪ੍ਰਸ਼ੰਸਾ ਕਰਦਿਆਂ ਵੱਖ ਵੱਖ ਖੇਤਰਾਂ ਵਿੱਚ ਵੈਲਯੂ ਆਡੀਸ਼ਨ ਯਕੀਨੀ ਬਣਾਉਣ ਲਈ ਪੇਸ਼ ਮੁਸ਼ਕਲਾਂ ਦਾ ਹੱਲ ਨਵੀਂ ਤਕਨਾਲੋਜੀ ਨਾਲ ਲੱਭਣ ਲਈ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ ਉਹਨਾਂ ਨੇ ਵਧੇਰੇ ਚੌਲਾਂ ਦੇ ਮੁੱਦੇ ਦਾ ਜਿ਼ਕਰ ਕਰਦਿਆਂ ਕਿਹਾ ਕਿ ਇਸ ਨੂੰ ਈਥਨੌਲ ਬਣਾਉਣ ਲਈ ਵਰਤਿਆ ਜਾ ਸਕਦਾ ਹੈ , ਜਿਸ ਨਾਲ ਇੱਕ ਪਾਸੇ ਭੰਡਾਰਣ ਦੀ ਸਮੱਸਿਆ ਦਾ ਹੱਲ ਹੋਵੇਗਾ , ਦੂਜੇ ਪਾਸੇ ਦੇਸ਼ ਨੂੰ ਬਰਾਮਦ ਦਾ ਬਦਲ ਗਰੀਨ ਫਿਊਲ ਮੁਹੱਈਆ ਹੋਵੇਗਾ ਇਸ ਮੁੱਦੇ ਤੇ ਅੱਗੋਂ ਬੋਲਦਿਆਂ ਉਹਨਾਂ ਕਿਹਾ ਕਿ ਨਵੇਂ ਢੰਗ ਤਰੀਕਿਆਂ ਅਤੇ ਨਵੇਂ ਹੱਲ ਲੱਭਣ ਵਿੱਚ ਆਉਂਦੇ ਖਤਰਿਆਂ ਦੀ ਲੋੜ ਨੂੰ ਉਤਸ਼ਾਹਿਤ ਕਰਨ ਅਤੇ ਇਸ ਪ੍ਰਕਿਰਿਆ ਦੌਰਾਨ ਅਸਲ ਗਲਤੀਆਂ ਕਰਨ ਵਾਲਿਆਂ ਨੂੰ ਬਚਾਉਣ ਦੀ ਲੋੜ ਹੈ

 

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਤਰੱਕੀ ਹੋਰ ਤੇਜ਼ ਹੋਵੇਗੀ , ਜਦ ਪਿਛੜੇ ਅਤੇ ਕਬਾਇਲੀ ਖੇਤਰਾਂ ਦੇ 115 ਜਿ਼ਲਿਆਂ ਦੀ ਤਰੱਕੀ ਦੀ ਚਾਲ ਨੂੰ ਸ਼ਾਮਲ ਕਰ ਲਿਆ ਜਾਵੇਗਾ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਇਹਨਾਂ ਖੇਤਰਾਂ ਦੇ ਵਿਕਾਸ ਅਤੇ ਤਰੱਕੀ ਬਾਰੇ ਜ਼ੋਰ ਦੇਣ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਇਹ ਖੇਤਰ ਸਮਾਜਿਕ ਅਤੇ ਆਰਥਿਕ ਤੌਰ ਤੇ ਪਿਛੜੇ ਹੋਏ ਹਨ ਸ਼੍ਰੀ ਗਡਕਰੀ ਨੇ ਇਹ ਵੀ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਕਰਨ ਦੀ ਲੋੜ ਹੈ ਉਹਨਾਂ ਕਿਹਾ ਕਿ ਵਿਗਿਆਨ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਸਮੇਤ ਆਮ ਵਿਅਕਤੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦਾ ਹੈ

 

ਮੰਤਰੀ ਨੇ ਨਵੇਂ ਢੰਗ ਤਰੀਕੇ ਅਤੇ ਉੱਦਮਤਾ ਦਾ ਅਧਾਰ ਵਧੇਰੇ ਕਰਨ ਦੀ ਹਮਾਇਤ ਕਰਦਿਆਂ ਕਿਹਾ ਕਿ ਅਸਲ ਨਵੇਂ ਪ੍ਰਤੀਭਾਸ਼ਾਲੀਆਂ ਨੂੰ ਤਰੱਕੀ ਦਾ ਮੌਕਾ ਮਿਲ ਸਕਦਾ ਹੈ ਇਹ ਕੀਮਤਾਂ ਘਟਾਉਣ ਵਿੱਚ ਸਹਾਈ ਹੋ ਸਕਦਾ ਹੈ ਉਹਨਾਂ ਇਹ ਵੀ ਮਹਿਸੂਸ ਕੀਤਾ ਕਿ ਖੇਤੀਬਾੜੀ ਅਤੇ ਐੱਸ ਟੀ / ਐੱਸ ਸੀਜ਼ ਲਈ ਸਕੀਮਾਂ ਦਾ ਆਡਿੱਟ ਕਰਾਉਣ ਨਾਲ ਇਹਨਾਂ ਸਕੀਮਾਂ ਤੋਂ ਵਧੇਰੇ ਚੰਗੇ ਟੀਚੇ ਪ੍ਰਾਪਤ ਹੋ ਸਕਦੇ ਹਨ

 

ਆਤਮਨਿਰਭਰ ਭਾਰਤ ਅਰਾਇਜ਼ ਅਟੱਲ ਨਿਊ ਇੰਡੀਆ ਚੈਲੇਂਜਜ਼ ਪ੍ਰੋਗਰਾਮ ਦਾ ਮੰਤਵ ਅਗਾਂਹ ਵੱਧ ਕੇ ਸਾਰੇ ਮੰਤਰਾਲਿਆਂ ਅਤੇ ਸਬੰਧਿਤ ਉਦਯੋਗਾਂ ਨਾਲ ਮਿਲ ਕੇ ਖੋਜ ਨਵੇਂ ਤਰੀਕੇ ਅਤੇ ਖੇਤਰੀ ਮੁਸ਼ਕਲਾਂ ਦਾ ਹੱਲ ਲੱਭਣਾ ਹੈ


ਆਰ ਸੀ ਜੇ / ਐੱਮ / ਆਈ


(Release ID: 1652823) Visitor Counter : 189