ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਮੁਸ਼ਕਲਾਂ ਦੇ ਬਾਵਜੂਦ ਉਦਯੋਗ ਕਾਰਜ ਚੱਲਦਿਆਂ ਸਾਫ ਹਵਾ ਤੇ ਨੀਲੇ ਆਸਮਾਨ ਨਾਲ ਹਰੀ ਭਰੀ ਧਰਤੀ ਸੰਭਵ ਹੈ ; ਸ਼੍ਰੀ ਪ੍ਰਕਾਸ਼ ਜਾਵਡੇਕਰ

ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਅਗਲੇ 10 ਸਾਲਾਂ ਵਿੱਚ 35% ਕਾਰਬਨ ਘਟਾਉਣ ਦਾ ਟੀਚਾ ਹਾਸਲ ਕਰ ਲਵੇਗਾ
ਮਨੁੱਖਤਾ ਨੂੰ ਭਿਆਨਕ ਕੁਦਰਤੀ ਕਹਿਰ ਤੋਂ ਕੇਵਲ ਟਿਕਾਊਪਣ ਹੀ ਬਚਾਅ ਸਕਦਾ ਹੈ, ਕਿਹਾ ਕੇਂਦਰੀ ਵਾਤਾਵਰਣ ਮੰਤਰੀ ਨੇ
ਆਤਮ ਨਿਰਭਰ ਵਿਸ਼ਵ ਤੋਂ ਦੂਰ ਜਾਣਾ ਨਹੀਂ ਬਲਕਿ ਵਿਸ਼ਵ ਨਾਲ ਵਧੇਰੇ ਮੇਲ-ਜੋਲ ਨਾਲ ਚੱਲਣਾ ਹੈ

Posted On: 09 SEP 2020 4:44PM by PIB Chandigarh

ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਕਾਰਬਨ ਨਿਕਾਸ ਘੱਟ ਕਰਨ ਲਈ ਵਚਨਬੱਧ ਹੈ ਅੱਜ ਨਵੀਂ ਦਿੱਲੀ ਵਿੱਚ 15ਵੀਂ ਸਸਟੇਨੇਬਿਲਟੀ ਸਮਿੱਟ 2020 ਦੌਰਾਨ ਟਿਕਾਊ ਤੇ ਆਤਮ ਨਿਰਭਰ  ਭਾਰਤ ਲਈ ਕਾਰਜ ਏਜੰਡਾ ਬਾਰੇ ਬੋਲਦਿਆਂ ਉਹਨਾਂ ਆਸ ਪ੍ਰਗਟ ਕੀਤੀ ਕਿ ਭਾਰਤ ਅਗਲੇ 10 ਸਾਲਾਂ ਵਿੱਚ 35% ਕਾਰਬਨ ਘਟਾਉਣ ਦੇ ਟੀਚੇ ਨੂੰ ਹਾਸਲ ਕਰ ਲਵੇਗਾ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੂਰਜੀ ਊਰਜਾ ਸਮਰੱਥਾ ਤੇਜ਼ੀ ਨਾਲ ਵੱਧ ਰਹੀ ਹੈ ਅਤੇ 68 ਮੁਲਕਾਂ ਨੇ ਅੰਤਰਰਾਸ਼ਟਰੀ ਸੋਲਰ ਅਲਾਇੰਸ ਸਮਝੌਤੇ ਤੇ ਸਹੀ ਪਾਈ ਹੈ

 

https://twitter.com/PrakashJavdekar/status/1303628174987681792?s=20

 

ਭਾਰਤ ਨੂੰ ਆਤਮਨਿਰਭਰ ਬਣਾਉਣ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਆਤਮਨਿਰਭਰ ਭਾਰਤ ਦੀ ਗੱਲ ਕਰਦਿਆਂ ਮੰਤਰੀ ਨੇ ਕਿਹਾ ਆਤਮਨਿਰਭਰਤਾ ਵਿਸ਼ਵ ਤੋਂ ਦੂਰ ਹੋਣਾ ਨਹੀਂ ਹੈ , ਬਲਕਿ ਵਿਸ਼ਵ ਨਾਲ ਵਧੇਰੇ ਮਿਲ ਕੇ ਚੱਲਣਾ ਹੈ ਉਹਨਾਂ ਕਿਹਾ, ਖੋਜ ਅਤੇ ਨਵੇਂ ਢੰਗ ਇਸ ਦੀ ਕੂੰਜੀ ਹਨ ,"ਨਵੇਂ ਢੰਗਾਂ ਅਤੇ ਖੋਜ ਤੇ ਜ਼ੋਰ ਦੇ ਕੇ ਇਹ ਯਤਨ ਕੀਤੇ ਜਾ ਰਹੇ ਹਨ ਕਿ ਦਰਾਮਦ ਘਟਾਈ ਜਾਵੇ ਅਤੇ ਬਰਾਮਦ ਵਧਾਈ ਜਾਵੇ" ਭਾਰਤ ਨੂੰ ਨਵੇਂ ਢੰਗਾਂ ਵਿੱਚ ਆਗੂ ਬਣਨਾ ਚਾਹੀਦਾ ਹੈ ਅਤੇ ਖੋਜ ਅਤੇ ਨਵੇਂ ਤਰੀਕੇ ਇਜਾਦ ਕਰਨੇ ਚਾਹੀਦੇ ਹਨ ਅਤੇ ਅਗਲੇ ਦਹਾਕੇ ਵਿੱਚ ਵਿਕਾਸ ਲਈ ਦੇਸ਼ ਨੂੰ ਲਿਜਾਣ ਲਈ ਨਵੇਂ ਤਰੀਕੇ ਹੀ ਕੂੰਜੀ ਹਨ

 

ਵਾਤਾਵਰਣ ਮੰਤਰੀ ਨੇ ਕਿਹਾ ਕਿ ਮੁਸ਼ਕਲਾਂ ਦੇ ਬਾਵਜੂਦ ਕੋਵਿਡ-19 ਤੋਂ ਬਾਅਦ ਉਦਯੋਗ ਕਾਰਜਾਂ ਨੂੰ ਜਾਰੀ ਰੱਖਦਿਆਂ ਹਰੀ ਭਰੀ ਧਰਤੀ , ਸਾਫ਼ ਹਵਾ ਅਤੇ ਨੀਲਾ ਆਸਮਾਨ ਹਾਸਲ ਕਰਨਾ ਮਹੱਤਵਪੂਰਨ ਹੈ ਉਹਨਾਂ ਕਿਹਾ ਕਿ ਵਿਸ਼ਵ ਦੀ ਜ਼ਮੀਨ ਦਾ ਭਾਰਤ ਕੋਲ ਕੇਵਲ 2.5% ਹੈ ਅਤੇ ਪਾਣੀ ਦੇ ਤਾਜ਼ਾ ਸਰੋਤਾਂ ਦਾ 4% ਅਤੇ ਵਿਸ਼ਵ ਜਨਸੰਖਿਆ ਦਾ ਕਰੀਬ 20% ਹੈ ਪਰ ਫਿਰ ਵੀ ਵਿਸ਼ਵ ਦੀ 8% ਜੈਵਿਕ ਭਿੰਨਤਾ ਭਾਰਤ ਵਿੱਚ ਹੈ , ਕਿਉਂਕਿ ਭਾਰਤੀ ਸੱਭਿਆਚਾਰ ਵਿੱਚ ਬਨਸਪਤੀ ਅਤੇ ਜੀਵ ਜੰਤੂ ਜਿ਼ੰਦਗੀ ਦਾ ਇੱਕ ਹਿੱਸਾ ਹਨ ਮੰਤਰੀ ਨੇ ਮਨੁੱਖਤਾ ਨੂੰ ਭਿਆਨਕ ਕੁਦਰਤੀ ਕਹਿਰ ਤੋਂ ਬਚਾਉਣ ਲਈ ਟਿਕਾਊਪਣ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ ਉਹਨਾਂ ਨੇ ਵੱਖ ਵੱਖ ਦੇਸ਼ਾਂ ਵੱਲੋਂ ਕੀਤੀ ਖੋਜ ਨੂੰ ਟਿਕਾਊਪਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵੱਲੋਂ ਹਰਿਆਵਲ ਦੇ ਵਾਧੇ ਵਿੱਚ ਹਾਸਲ ਕੀਤੇ ਟੀਚਿਆਂ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ "ਭਾਰਤ ਜਲਵਾਯੂ ਪਰਿਵਰਤਨ ਦੀ ਗੱਲਬਾਤ ਨਾਲ ਚੱਲ ਰਿਹਾ ਹੈ ਸਾਡੇ ਕਾਰਜ , ਉੱਜਵਲਾ , ਵਾਹਨ , ਬੀ ਐੱਸ—6 ਇੰਜਣ , ਜੈਵਿਕ ਤੇਲ , ਸਾਫ਼ ਹਵਾ ਅਤੇ ਆਪਦਾ ਦਾ ਲਚਕੀਲਾਪਣ ਟਿਕਾਊ ਅਤੇ ਲਚਕੀਲੇ ਭਾਰਤ ਲਈ ਰਸਤਾ ਬਣਾ ਰਿਹਾ ਹੈ 25% ਕਾਰਬਨ ਨਿਕਾਸ ਘੱਟ ਕਰਨ ਦਾ ਟੀਚਾ ਹਾਸਲ ਕਰਨ ਲਈ ਅਸੀਂ 21% ਹਾਸਲ ਕਰ ਚੁੱਕੇ ਹਾਂ ਤੇ 10 ਸਾਲਾਂ ਵਿੱਚ ਸੂਰਜ ਤੇ ਹਵਾ ਸਮੇਤ 87 ਜੀ ਡਬਲਯੂ ਲੋੜੀਂਦੇ 220 ਜੀ ਡਬਲਯੂ ਅਖੁੱਟ ਯੋਗ ਊਰਜਾ ਟੀਚਿਆਂ ਨੂੰ ਹਾਸਲ ਕਰ ਲਿਆ ਜਾਵੇਗਾ" ਇਸ ਨੂੰ ਹੋਰ ਵਿਸਥਾਰ ਨਾਲ ਦਸੱਦਿਆਂ ਉਹਨਾਂ ਕਿਹਾ ਕਿ ਹੁਣ ਸਾਡੀ ਮੌਜੂਦਾ ਸਮਰੱਥਾ ਵਿੱਚ ਅਖੁੱਟ ਯੋਗ ਊਰਜਾ ਸਰੋਤਾਂ ਦੀ 37% ਸਮੇਤ ਮਿਸ਼ਰਿਤ ਊਰਜਾ ਹੈ


ਆਤਮਨਿਰਭਰ ਭਾਰਤ ਲਈ ਹਮਦਰਦ ਪੂੰਜੀ ਬਾਰੇ ਬੋਲਦਿਆਂ ਸ਼੍ਰੀ ਸੰਜੀਵ ਪੁਰੀ , ਚੇਅਰਮੈਨ , ਐਡਵਾਇਜ਼ਰੀ ਕੌਂਸਲ , ਸੀ ਆਈ ਆਈ- ਆਈ ਟੀ ਸੀ ਸੈੱਟਰ ਆਫ ਐਕਸੇਲੈਂਸ ਫਾਰ ਸਸਟੇਨੇਬਲ ਡਿਵੈਲਪਮੈਂਟ ਐਂਡ ਚੇਅਰਮੈਨ ਐੱਡ ਮੈਨੇਜਿੰਗ ਡਾਇਰੈਕਰ , ਆਈ ਟੀ ਸੀ ਲਿਮਟਿਡ ਨੇ ਕਿਹਾ ਕਿ ਕਾਰੋਬਾਰ ਲਈ ਟਿਕਾਊ ਨੀਤੀਆਂ ਅਨਿਖੜਵਾਂ ਅੰਗ ਹਨ ਸ਼੍ਰੀ ਚੰਦਰਾਜੀਤ ਬੈਨਰਜੀ ਡਾਇਰੈਕਟਰ ਜਨਰਲ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀ ਨੇ ਟਿਕਾਊ ਅਤੇ ਆਤਮਨਿਰਭਰ ਭਾਰਤ ਵੱਲੋਂ ਫਿਰ ਤੋਂ ਵਿਆਪਕ ਕੰਮਕਾਜ ਸ਼ੁਰੂ ਕਰਨ ਤੇ ਜ਼ੋਰ ਦਿੱਤਾ


ਸਸਟੇਨੇਬਿਲਟੀ ਸਮਿੱਟ , 2006 ਵਿੱਚ ਸ਼ੁਰੂ ਕੀਤੀ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀ ਇੰਨ ਸਸਟੇਨੇਬਿਲਟੀ ਦਾ ਸਲਾਨਾ ਫਲੈਗਸਿ਼ੱਪ ਸਮਾਗਮ ਹੈ ਇਸ ਨੂੰ ਟਿਕਾਊ ਕਾਰੋਬਾਰ ਦੀ ਕਾਰਗੁਜ਼ਾਰੀ , ਗੱਲਬਾਤ ਅਤੇ ਪ੍ਰੈਕਟਿਸ ਲਈ ਬਣਾਇਆ ਗਿਆ ਸੀ "15ਵੀਂ ਸਸਟੇਨੇਬਿਲਟੀ ਸਮਿੱਟ ਐਕਸ਼ਨ ਏਜੰਡਾ ਫਾਰ ਦਾ ਨੈਕਸਟ ਡੈਕੇਡ" ਨੂੰ ਕੋਵਿਡ-19 ਤੋਂ ਮਿਲੀ ਸਿੱਖਿਆ ਨੂੰ ਸ਼ਾਮਲ ਕਰਦਿਆਂ ਆਉਂਦੇ ਦਹਾਕੇ ਦੇ ਰੰਗ ਰੂਪ ਬਾਰੇ ਡਿਜ਼ਾਇਨ ਲਈ ਧਿਆਨ ਕੇਂਦਰਿਤ ਕਰਨਾ ਹੈ ਅਤੇ ਇਹ ਸੋਚਣਾ ਕਿ ਨਵੇਂ ਤਰੀਕੇ , ਤਕਨਾਲੋਜੀ ਅਤੇ ਸਿਸਟਮਸ ਆਉਣ ਵਾਲੇ ਦਹਾਕੇ ਨੂੰ ਹੋਰ ਟਿਕਾਊ ਬਣਾਉਣ ਵਿੱਚ ਕਿਵੇਂ ਮਦਦ ਕਰ ਸਕਦੇ ਹਨ


ਜੀ ਕੇ


(Release ID: 1652818) ਵਿਜ਼ੀਟਰ ਕਾਊਂਟਰ : 211