ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਨੇ ਭਾਰਤੀ ਬਣਾਉਟੀ ਅੰਗ ਨਿਰਮਾਣ ਨਿਗਮ (ਏਐੱਲਆਈਐੱਮਸੀਓ) ਦੇ ਖੋਜ ਅਤੇ ਵਿਕਾਸ ਭਵਨ ਦਾ ਵਰਚੁਅਲ ਮੋਡ ਵਿੱਚ ਉਦਘਾਟਨ ਕੀਤਾ

Posted On: 09 SEP 2020 4:24PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਵਰਚੁਅਲ ਮੋਡ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਤਹਿਤ ਭਾਰਤੀ ਬਣਾਉਟੀ ਅੰਗ ਨਿਰਮਾਣ ਨਿਗਮ (ਏਐੱਲਆਈਐੱਮਸੀਓ), ਕਾਨਪੁਰ ਦੇ ਖੋਜ ਅਤੇ ਵਿਕਾਸ ਭਵਨ ਦਾ ਉਦਘਾਟਨ ਕੀਤਾ। ਕਾਨਪੁਰ ਉੱਤਰ ਪ੍ਰਦੇਸ਼ ਦੇ ਜਨਪ੍ਰਤੀਨਿਧੀ, ਦਿੱਵਯਾਂਗਜਨਾਂ ਦੇ ਸਸ਼ਕਤੀਕਰਨ ਵਿਭਾਗ ਦੀ ਸਕੱਤਰ ਸ਼੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਤੇ ਔਨਲਾਈਨ ਮੌਜੂਦ ਸਨ।

 

ਇਸ ਮੌਕੇ ਤੇ ਸ਼੍ਰੀ ਗਹਿਲੋਤ ਨੇ ਕਿਹਾ ਕਿ ਖੋਜ ਅਤੇ ਵਿਕਾਸ ਭਵਨ ਵਿੱਚ ਅਤਿ ਆਧੁਨਿਕ ਸੁਵਿਧਾਵਾਂ ਨਾਲ ਮੌਜੂਦਾ ਉਤਪਾਦ ਅਤੇ ਨਵੇਂ ਉਤਪਾਦਨਾਂ ਅਤੇ ਸਹਾਇਕ ਉਪਕਰਨਾਂ ਦੇ ਇਨ-ਹਾਊਸ ਵਿਕਾਸ ਅਤੇ ਅੱਪਗ੍ਰੇਡਸ਼ਨ ਵਿੱਚ ਬਣਾਉਟੀ ਅੰਗਾਂ ਦੀ ਸਮਰੱਥਾ ਵਿੱਚ ਕਾਫ਼ੀ ਸੁਧਾਰ ਆਵੇਗਾ। ਇਸ ਦੇ ਨਾਲ ਨਾਲ ਆਈਆਈਟੀ ਕਾਨਪੁਰ ਵਰਗੇ ਉੱਘੇ ਸੰਗਠਨਾਂ ਨਾਲ ਸਹਿਯੋਗ ਵਿੱਚ ਵੀ ਮਦਦ ਮਿਲੇਗੀ। ਇਹ ਦੇਸ਼ ਦੇ ਦਿੱਵਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਦੀ ਸੇਵਾ ਕਰਨ ਵਿੱਚ ਵੀ ਉਪਯੋਗੀ ਸਿੱਧ ਹੋਵੇਗਾ।

 

ਇਹ ਖੋਜ ਅਤੇ ਵਿਕਾਸ ਭਵਨ ਚਾਰ ਮੰਜ਼ਿਲ ਦਾ ਹੋਵੇਗਾ ਜਿਸਦਾ ਕੁੱਲ ਕਵਰ ਖੇਤਰ 1856 ਵਰਗ ਮੀਟਰ ਹੋਵੇਗਾ। ਜ਼ਮੀਨੀ ਮੰਜ਼ਿਲ ਤੇ ਗੁਣਵੱਤਾ ਕੰਟਰੋਲ, ਡਿਜ਼ਾਈਨ ਅਤੇ ਵਿਕਾਸ ਲਈ ਸਪੈਕਟ੍ਰੋਮੀਟਰ, ਯੂਨੀਵਰਸਲ ਟੈਸਟਿੰਗ ਮਸ਼ੀਨ ਆਦਿ ਲਈ ਵਿਭਿੰਨ ਪ੍ਰਕਾਰ ਦੇ ਟੈਸਟ ਅਤੇ ਹਾਈ ਐਂਡ ਪਰਿਸਾਈਜਨ ਮਸ਼ੀਨਾਂ ਲਈ ਸੁਵਿਧਾ ਜੁਟਾਈ ਜਾਵੇਗੀ। ਜ਼ਮੀਨੀ ਮੰਜ਼ਿਲ ਦਾ ਕੁੱਲ ਖੇਤਰਫਲ 481.75 ਵਰਗਮੀਟਰ ਹੋਵੇਗਾ। ਪਹਿਲੀ ਮੰਜ਼ਿਲ ਵਿੱਚ ਗੁਣਵੱਤਾ ਕੰਟਰੋਲ ਦਫ਼ਤਰ ਅਤੇ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾਵੇਗੀ। ਦੂਜੀ ਮੰਜ਼ਿਲ ਤੇ ਡਿਜ਼ਾਈਨ ਅਤੇ ਵਿਕਾਸ ਦਫ਼ਤਰ ਅਤੇ ਪ੍ਰਯੋਗਸ਼ਾਲਾ ਹੋਵੇਗੀ। ਦੂਜੀ ਮੰਜ਼ਿਲ ਦਾ ਕੁੱਲ ਖੇਤਰ 446.37 ਵਰਗਮੀਟਰ ਹੋਵੇਗਾ ਅਤੇ ਇੱਥੇ ਰੁਪੇਣ ਬੀਟੀਈ ਅਸੈਂਬਲੀ, ਟੈਸਟ ਅਤੇ ਇਸ ਲਈ ਭੰਡਾਰਨ ਹੋਵੇਗਾ। ਪਹਿਲੀ ਮੰਜ਼ਿਲ ਦੀ ਵਿਸ਼ੇਸ਼ਤਾ ਈਐੱਸਡੀ (ਇਲੈਕਟ੍ਰੋ ਸਟੈਟਿਕ ਡਿਸਚਾਰਜ) ਫਲੋਰਿੰਗ ਹੈ ਜਿਸ ਵਿੱਚ ਮਨੁੱਖੀ ਸਰੀਰ ਵਿੱਚ ਉਤਪੰਨ ਚਾਰਜ ਨੂੰ ਸਥਾਪਿਤ ਕੀਤਾ ਜਾਵੇਗਾ, ਇਸ ਲਈ ਬੀਟੀਈ ਦੇ ਅਤਿ ਆਧੁਨਿਕ ਇਲੈਕਟ੍ਰੌਨਿਕ ਪਾਰਟਸ ਅਸੈਂਬਲੀ ਦੌਰਾਨ ਸੁਰੱਖਿਅਤ ਰਹਿਣਗੇ। ਪੂਰੇ ਭਵਨ ਦਾ ਨਿਰਮਾਣ ਜਨਤਕ ਨਿਰਮਾਣ ਵਿਭਾਗ ਦੇ ਵਿਚਾਰ ਅਧੀਨ ਹੈ ਅਤੇ ਵਾਤਾਵਰਣ ਸੁਰੱਖਿਆ ਨੂੰ ਦੇਖਦੇ ਹੋਏ ਇੱਥੇ ਵਰਖਾ ਜਲ ਹਾਰਵੈਸਟਿੰਗ ਦਾ ਵੀ ਪ੍ਰਾਵਧਾਨ ਹੈ।

 

   

*****

 

ਐੱਨਬੀ/ਐੱਸਕੇ


(Release ID: 1652815) Visitor Counter : 152