ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲਾ ਨੇ ਸਿੱਖਿਆ ਪਰਵ ਪਹਿਲਕਦਮੀ ਤਹਿਤ ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿੱਖਿਆ 'ਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ
Posted On:
09 SEP 2020 5:29PM by PIB Chandigarh
ਸਿੱਖਿਆ ਮੰਤਰਾਲਾ ਨੇ ਅੱਜ ਇਥੇ ਸਿੱਖਿਆ ਪਰਵ ਪਹਿਲਕਦਮੀ ਤਹਿਤ ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿੱਖਿਆ 'ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ। ਐਸਈ ਅਤੇ ਐਲ ਵਿਭਾਗ ਦੀ ਸਕੱਤਰ ਸ੍ਰੀਮਤੀ ਅਨੀਤਾ ਕਰਵਲ, ਐਸਈ ਅਤੇ ਐਲ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਸੰਤੋਸ਼ ਕੁਮਾਰ ਯਾਦਵ, ਐਸਈ ਅਤੇ ਐਲ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਮਨੀਸ਼ ਗਰਗ, ਐਸਈ ਅਤੇ ਐਲ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਵਿਪਿਨ ਕੁਮਾਰ, ਐਨਸੀਈਆਰਟੀ ਦੇ ਡਾਇਰੈਕਟਰ ਪ੍ਰੋਫੈਸਰ ਹਰਿਸ਼ੀਕੇਸ਼ ਇਸ ਮੌਕੇ ਹਾਜ਼ਰ ਸਨ। ਵੈਬੀਨਾਰ ਦੋਰਾਨ ਪ੍ਰੋਫੈਸਰ ਅਨੀਤਾ ਜੁਲਕਾ, ਐਨਸੀਈਆਰਟੀ, ਪ੍ਰੋਫੈਸਰ ਸਮਰਿਤੀ ਸਵਰੂਪ, ਐਨਸੀਈਆਰਟੀ, ਪ੍ਰੋਫੈਸਰ ਅਨੁਪਮ ਅਹੂਜਾ, ਐਨਸੀਈਆਰਟੀ, ਪ੍ਰੋਫੈਸਰ ਵਿੰਮੀ ਸਿੰਘ ਐਨਸੀਈਆਰਟੀ ਅਤੇ ਪ੍ਰੋਫੈਸਰ ਈ ਸੁਰੇਸ਼, ਉਪ-ਕੁਲਪਤੀ, ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਯੂਨੀਵਰਸਿਟੀ, ਹੈਦਰਾਬਾਦ (ਇੰਗਲਿਸ਼ ਐਂਡ ਫ਼ਾਰੇਨ ਲੈਂਗੂਏਜਸ ਯੂਨੀਵਰਸਿਟੀ ਹੈਦਰਾਬਾਦ) ਅਤੇ ਉਚੇਰੀ ਸਿੱਖਿਆ ਖੇਤਰ ਤੋਂ ਹੋਰ ਮਾਹਰਾਂ ਨੇ ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿੱਖਿਆ ਤੇ ਵਿਸਥਾਰਤ ਪ੍ਰਸਤੁਤੀ ਪੇਸ਼ ਕੀਤੀ। ।
ਵੈਬੀਨਾਰ ਦੌਰਾਨ, ਐਨਸੀਈਆਰਟੀ ਦੇ ਮਾਹਰਾਂ ਨੇ ਰਾਸ਼ਟਰੀ ਸਿੱਖਿਆ ਨੀਤੀ 2020 (ਨੈਸ਼ਨਲ ਐਜੂਕੇਸ਼ਨ ਪਾਲਿਸੀ 2020) ਬਾਰੇ ਗੱਲ ਕੀਤੀ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿੱਖਿਆ ਜਿਵੇਂ ਕਿ ਲੜਕੀਆਂ, ਅਨੁਸੂਚਿਤ ਜਾਤੀ ਭਾਈਚਾਰਿਆਂ ਨਾਲ ਸਬੰਧਤ ਬੱਚਿਆਂ, ਆਦਿਵਾਸੀ ਫਿਰਕਿਆਂ ਦੇ ਬੱਚਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਦੇ ਨੁਮਾਇੰਦਗੀ ਤੋਂ ਵਾਂਝੇ ਸਮੂਹਾਂ ਦੇ ਇੱਕ ਹਿੱਸੇ ਨੂੰ ਸ਼ਾਮਲ ਕਰਦੀ ਹੈ । ਇਸਤੋਂ ਅੱਗੇ ਦੱਸਿਆ ਗਿਆ ਕਿ ਨੀਤੀ ਹੇਠ ਦਿੱਤੇ ਖੇਤਰਾਂ ਤੇ ਜ਼ੋਰ ਦਿੰਦੀ ਹੈ, ਜਿਵੇਂ ਕਿ ਪ੍ਰੀਸਕੂਲ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਗੁਆਂਢੀਂ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਦਾਖਲਾ ਦੇਣਾ, ਸਕੂਲਾਂ ਅਤੇ ਸਕੂਲ ਕੰਪਲੈਕਸਾਂ ਲਈ ਖਾਸ ਵਿੱਤੀ ਸਹਾਇਤਾ ਦੇ ਨਾਲ-ਨਾਲ ਗੰਭੀਰ ਜਾਂ ਬਹੁ ਅਪੰਗਤਾ ਵਾਲੇ ਸਿਖਿਆਰਥੀਆਂ ਲਈ ਸਰੋਤ ਕੇਂਦਰਾਂ ਦੀ ਸਥਾਪਨਾ, ਨਿਰਵਿਘਨ ਪਹੁੰਚ, ਸਿਖਿਆਰਥੀਆਂ ਲਈ ਸਹਾਇਕ ਉਪਕਰਣਾਂ (ਡੀਵਾਈਸਾਂ), ਬ੍ਰੇਲ ਦੀਆਂ ਕਿਤਾਬਾਂ ਅਤੇ ਵੱਡੀਆਂ ਛਪੀਆਂ ਕਿਤਾਬਾਂ ਆਦਿ ਦੀ ਢੁਕਵੀਂ ਅਤੇ ਵਿਸ਼ੇਸ਼ ਸਹਾਇਤਾ ਦੀ ਵਿਵਸਥਾ, ਅਜਿਹੇ ਸਾਧਨਾਂ ਅਤੇ ਯੰਤਰਾਂ ਦੀ ਖੋਜ ਅਤੇ ਵਿਕਾਸ ਲਈ ਸਹਾਇਤਾ, ਗੰਭੀਰ ਅਤੇ ਡੂੰਘੀ ਦਿਵਯਾਂਗਤਾ ਵਾਲੇ ਬੱਚਿਆਂ ਲਈ ਘਰ-ਅਧਾਰਤ ਸਿੱਖਿਆ ਅਤੇ ਸਿਖਲਾਈ ਸਮੱਗਰੀ ਦਾ ਵਿਆਪਕ ਪੱਧਰ 'ਤੇ ਪ੍ਰਸਾਰ, ਐਨਜੀਓ'ਜ ਅਤੇ ਵੀਓ'ਜ ਨਾਲ ਦਖਲਅੰਦਾਜ਼ੀਆਂ ਲਈ ਸਹਿਯੋਗ ਜਿਵੇਂ ਕਿ ਪਛਾਣ ਅਤੇ ਮੁਲਾਂਕਣ ਦੇ ਨਾਲ ਨਾਲ ਭਾਈਚਾਰੇ ਦੀ ਗਤੀਸ਼ੀਲਤਾ, ਸੁਣਨ ਦੀ ਕਮਜ਼ੋਰੀ ਵਾਲੇ ਸਿਖਿਆਰਥੀਆਂ ਲਈ ਔਪਨ ਸਕੂਲਿੰਗ, 'ਸਕੂਲ ਕੰਪਲੈਕਸ' ਦੇ ਪੱਧਰ 'ਤੇ ਵਿਸ਼ੇਸ਼ ਸਿਖਿਅਕਾਂ ਦੀ ਨਿਯੁਕਤੀ ਅਤੇ ਸਾਰੇ ਸਿਖਿਆਰਥੀਆਂ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਾਸ-ਅਯੋਗਤਾ ਸਿਖਲਾਈ, ਜਿਸ ਵਿੱਚ ਘਰ-ਅਧਾਰਤ ਸਿਖਿਆ ਪ੍ਰੋਗਰਾਮ ਸੀਡਬਲਯੂਐਸਐਨ, ਸੈਕੰਡਰੀ ਪੱਧਰ 'ਤੇ ਹੋਣਹਾਰ ਅਤੇ ਮੇਰੀਟੋਰੀਅਸ ਸੀਡਬਲਯੂਐਸਐਨ ਸਿਖਿਆਰਥੀਆਂ ਲਈ ਵਜ਼ੀਫੇ ਸ਼ਾਮਲ ਹਨ।
ਵੈਬੀਨਾਰ ਵਿਚ, ਪ੍ਰਸਤੁਤੀ ਦੌਰਾਨ ਜੋਰ ਭਾਰਤੀ ਸੰਕੇਤਕ ਭਾਸ਼ਾ (ਦਿ ਇੰਡੀਅਨ ਸਾਈਨ ਲੈਂਗੁਏਜ- ਆਈਐਸਐਲ) 'ਤੇ ਦਿੱਤਾ ਗਿਆ, ਜੋ ਇਕ ਸੰਕੇਤ ਭਾਸ਼ਾ ਹੈ ਅਤੇ ਮੁੱਖ ਤੌਰ' ਤੇ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਇਸਤੇਮਾਲ ਕੀਤੀ ਜਾਂਦੀ ਹੈ । ਆਈਐਸਐਲ ਵਿੱਚ ਬਹੁਤ ਸਾਰੀਆਂ ਖ਼ਾਸ ਵਿਸ਼ੇਸ਼ਤਾਵਾਂ ਮੌਜੂਦ ਹਨ, ਜੋ ਇਸਨੂੰ ਹੋਰ ਸੰਕੇਤ ਭਾਸ਼ਾਵਾਂ ਤੋਂ ਵੱਖ ਕਰਦੀਆਂ ਹਨ । ਨੰਬਰ ਸੰਕੇਤ, ਪਰਿਵਾਰਕ ਸੰਬੰਧ, ਸਪੇਸ (ਖਾਲੀ ਥਾਂ) ਦੀ ਵਰਤੋਂ ਆਦਿ ਵਰਗੀਆਂ ਵਿਸ਼ੇਸ਼ਤਾਵਾਂ ਆਈਐਸਐਲ ਦੀਆਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਹਨ। ਇਸਦੇ ਨਾਲ ਹੀ, ਆਈਐਸਐਲ ਦਾ ਕੋਈ ਅਸਥਾਈ ਪ੍ਰਭਾਵ ਨਹੀਂ ਹੁੰਦਾ.
ਐਨਸੀਈਆਰਟੀ ਨੇ ਯੂਨੀਵਰਸਲ ਡਿਜ਼ਾਈਨ ਫਾਰ ਲਰਨਿੰਗ (ਯੂਡੀਐਲ) ਬਾਰੇ ਵੀ ਜਾਣਕਾਰੀ ਦਿੱਤੀ ਜਿਸਦਾ ਉਪਯੋਗ ਆਮ ਸਿੱਖਿਆ ਅਤੇ ਵਿਸ਼ੇਸ਼ ਸਿੱਖਿਆ ਵਾਲੇ ਵਿਦਿਆਰਥੀਆਂ ਦੇ ਸਮਾਵੇਸ਼ੀ ਨਿਰਦੇਸ਼ਾਂ ਲਈ ਜਮਾਤਾਂ ਵਿੱਚ ਕੀਤਾ ਜਾਂ ਸਕਦਾ ਹੈ, ਜਿਸ ਨਾਲ ਆਮ ਵਿਦਿਆ ਦੇ ਵਿਦਿਆਰਥੀਆਂ ਨੂੰ ਸਿੱਖਣ ਦੀਆਂ ਕਈ ਵਿਧੀਆਂ ਤੱਕ ਪਹੁੰਚ ਦੀ ਆਗਿਆ ਹੋਵੇਗੀ ਅਤੇ ਵਿਸ਼ੇਸ਼ ਜਰੂਰਤਾਂ ਵਾਲੇ ਵਿਦਿਆਰਥੀਆਂ ਨਾਲ ਸਬੰਧਤ ਹੋਣ ਦੀ ਵਧੇਰੇ ਸਮਝ ਪੈਦਾ ਕਰੇਗੀ ।
------------------------------------------------------------------
ਐਮਸੀ / ਏਕੇਜੇ / ਏਕੇ
(Release ID: 1652811)
Visitor Counter : 155