ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 10 ਸਤੰਬਰ ਨੂੰ ‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਕਿਸਾਨਾਂ ਦੀ ਸਿੱਧੀ ਵਰਤੋਂ ਲਈ ਇੱਕ ਵਿਆਪਕ ਨਸਲ ਸੁਧਾਰ ਬਜ਼ਾਰ ਤੇ ਸੂਚਨਾ ਪੋਰਟਲ ‘ਈ–ਗੋਪਾਲਾ’ ਦੀ ਸ਼ੁਰੂਆਤ ਕਰਨਗੇ


ਪ੍ਰਧਾਨ ਮੰਤਰੀ ਬਿਹਾਰ ’ਚ ਮੱਛੀ–ਪਾਲਣ ਤੇ ਪਸ਼ੂ–ਪਾਲਣ ਖੇਤਰਾਂ ਵਿੱਚ ਕਈ ਹੋਰ ਪਹਿਲਾਂ ਦੀ ਸ਼ੁਰੂਆਤ

Posted On: 09 SEP 2020 1:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਸਤੰਬਰ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਦੀ ਡਿਜੀਟਲ ਤਰੀਕੇ ਨਾਲ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਕਿਸਾਨਾਂ ਦੀ ਸਿੱਧੀ ਵਰਤੋਂ ਲਈ ਇੱਕ ਵਿਆਪਕ ਨਸਲ ਸੁਧਾਰ ਬਜ਼ਾਰ ਅਤੇ ਸੂਚਨਾ ਪੋਰਟਲ ਗੋਪਾਲਾਐਪ ਦੀ ਸ਼ੁਰੂਆਤ ਵੀ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਦੁਆਰਾ ਬਿਹਾਰ ਚ ਮੱਛੀਪਾਲਣ ਤੇ ਪਸ਼ੂਪਾਲਣ ਖੇਤਰਾਂ ਵਿੱਚ ਕਈ ਹੋਰ ਪਹਿਲਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।

 

ਇਸ ਮੌਕੇ ਬਿਹਾਰ ਦੇ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਲ ਕੇਂਦਰੀ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰੀ ਤੇ ਰਾਜ ਮੰਤਰੀ ਵੀ ਮੌਜੂਦ ਰਹਿਣਗੇ।

 

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ

 

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਦੇਸ਼ ਵਿੱਚ ਮੱਛੀਪਾਲਣ ਖੇਤਰ ਦੇ ਟਿਕਾਊ ਵਿਕਾਸ ਉੱਤੇ ਕੇਂਦ੍ਰਿਤ ਇੱਕ ਪ੍ਰਮੁੱਖ ਯੋਜਨਾ ਹੈ, ਜਿਸ ਨੂੰ ਆਤਮਨਿਰਭਰ ਭਾਰਤ ਪੈਕੇਜਦੇ ਹਿੱਸੇ ਵਜੋਂ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕਰਨ ਉੱਤੇ ਉੱਤੇ ਵਿੱਤੀ ਸਾਲ 2020–21 ਤੋਂ ਲੈ ਕੇ ਵਿੱਤੀ ਸਾਲ 2024–35 ਤੱਕ ਦੇ 5 ਸਾਲਾਂ ਦੇ ਸਮੇਂ ਦੌਰਾਨ 20,050 ਕਰੋੜ ਰੁਪਏ ਦਾ ਅਨੁਮਾਨਿਤ ਨਿਵੇਸ਼ ਹੋਵੇਗਾ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾਤਹਿਤ 20,050 ਕਰੋੜ ਰੁਪਏ ਦਾ ਨਿਵੇਸ਼ ਮੱਛੀਪਾਲਣ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਇਸ ਵਿੱਚੋਂ ਲਗਭਗ 12,340 ਕਰੋੜ ਰੁਪਏ ਦਾ ਨਿਵੇਸ਼ ਸਮੁੰਦਰੀ, ਦੇਸ਼ ਵਿੱਚ ਮੱਛੀਪਾਲਣ ਅਤੇ ਜਲਸੱਭਿਆਚਾਰ ਨਾਲ ਸਬੰਧਿਤ ਲਾਭਾਰਥੀਆਂ ਦੀਆਂ ਗਤੀਵਿਧੀਆਂ ਵਿੱਚ ਅਤੇ 7,710 ਕਰੋੜ ਰੁਪਏ ਦਾ ਨਿਵੇਸ਼ ਮੱਛੀਪਾਲਣ ਨਾਲ ਸਬੰਧਿਤ ਬੁਨਿਆਦੀ ਢਾਂਚੇ ਵਿੱਚ ਕੀਤਾ ਜਾਣਾ ਪ੍ਰਸਤਾਵਿਤ ਹੈ।

 

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਦਾ ਉਦੇਸ਼ 2024–25 ਤੱਕ ਮੱਛੀ ਉਤਪਾਦਨ 70 ਲੱਖ ਟਨ ਹੋਰ ਵਧਾਉਣਾ ਹੈ, ਜਿਸ ਨਾਲ ਸਾਲ 2024–25 ਤੱਕ ਮੱਛੀਪਾਲਣ ਉਦਯੋਗ ਦੀਆਂ ਬਰਾਮਦਾਂ ਤੋਂ ਹੋਣ ਵਾਲੀ ਆਮਦਨ 1,00,000 ਕਰੋੜ ਰੁਪਏ ਤੱਕ ਹੋ ਸਕੇ, ਤੇ ਮਛੇਰਿਆਂ ਤੇ ਮੱਛੀਪਾਲਕਾਂ ਦੀ ਆਮਦਨ ਦੁੱਗਣੀ ਹੋ ਸਕੇ, ਮੱਛੀ ਉਤਪਾਦਨ ਦੌਰਾਨ ਨੁਕਸਾਨ ਦੀ ਮਾਤਰਾ 20–25% ਤੋਂ ਘਟ ਕੇ 10% ਹੋ ਸਕੇ ਅਤੇ ਮੱਛੀਪਾਲਣ ਖੇਤਰ ਤੇ ਉਸ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸਿੱਧੇ ਤੇ ਅਸਿੱਧੇ ਤੌਰ ਤੇ 55 ਲੱਖ ਹੋਰ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ।

 

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਮੱਛੀ ਉਤਪਾਦਨ ਤੇ ਉਤਪਾਦਕਤਾ, ਗੁਣਵੱਤਾ, ਟੈਕਨੋਲੋਜੀ, ਮੱਛੀਉਤਪਾਦਨ ਤੋਂ ਬਾਅਦ ਦਾ ਬੁਨਿਆਦੀ ਢਾਂਚਾ ਤੇ ਪ੍ਰਬੰਧ, ਕੀਮਤ ਲੜੀ, ਲੱਭਣਯੋਗਤਾ ਦਾ ਆਧੁਨਿਕੀਕਰਣ ਤੇ ਮਜ਼ਬੂਤੀ ਵਿਚਲੇ ਅਹਿਮ ਪਾੜੇ ਦੂਰ ਕਰਨ, ਮਜ਼ਬੂਤ ਮੱਛੀਪਾਲਣ ਪ੍ਰਬੰਧ ਢਾਂਚਾ ਤੇ ਮਛੇਰਿਆਂ ਦੀ ਭਲਾਈ ਲਈ ਤਿਆਰ ਕੀਤੀ ਗਈ ਹੈ। ਨੀਲੇ ਇਨਕਲਾਬ ਦੀ ਯੋਜਨਾ ਦੀਆਂ ਪ੍ਰਾਪਤੀਆਂ ਨੂੰ ਸੰਗਠਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਕਈ ਨਵੇਂ ਦਖ਼ਲ ਦੇਣ ਬਾਰੇ ਵਿਚਾਰ ਕਰਦੀ ਹੈ ਜਿਵੇਂ ਮੱਛੀਆਂ ਫੜਨ ਵਿੱਚ ਵਰਤੀ ਜਾਂਦੀ ਕਿਸ਼ਤੀ ਦੇ ਬੀਮੇ, ਮੱਛੀਆਂ ਫੜਨ ਵਾਲੇ ਨਵੇਂ ਜਹਾਜ਼ਾਂ/ਨਵੀਂਆਂ ਕਿਸ਼ਤੀਆਂ, ਬਾਇਓਪਖਾਨਿਆਂ ਜਾਂ ਉਨ੍ਹਾਂ ਦੀ ਅਪਗ੍ਰੇਡੇਸ਼ਨ ਵਿੱਚ ਮਦਦ ਲਈ, ਸਲੂਣੇ/ਐਲਕਲਾਈਨ ਖੇਤਰਾਂ ਵਿੱਚ ਜਲਸੱਭਿਆਚਾਰ, ਸਾਗਰ ਮਿੱਤਰਾਂ, FFPOs/Cs, ਨਿਊਕਲੀਅਸ ਬ੍ਰੀਡਿੰਗ ਕੇਂਦਰਾਂ, ਮੱਛੀਪਾਲਣ ਤੇ ਜਲਸੱਭਿਆਚਾਰ ਸਟਾਰਟਅੱਪਸ, ਇਨਕਿਊਬੇਟਰਜ਼, ਸੰਗਠਤ ਐਕੁਆ ਪਾਰਕਸ, ਸੰਗਠਤ ਤੱਟੀ ਮੱਛੀਪਾਲਣ/ਫੜਨ ਨਾਲ ਸਬੰਧਿਤ ਪਿੰਡਾਂ ਦਾ ਵਿਕਾਸ, ਜਲ ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਤੇ ਵਿਸਤਾਰ ਸੇਵਾਵਾਂ, ਲੱਭਣਯੋਗਤਾ, ਪ੍ਰਮਾਣਿਕਤਾ ਤੇ ਮਾਨਤਾ, RAS, ਬਾਇਓਫ਼ਲੌਕ ਤੇ ਪਿੰਜਰਾ ਸੱਭਿਆਚਾਰ, ਟ੍ਰੇਡਿੰਗ/ਮਾਰਕਿਟਿੰਗ, ਮੱਛੀਪਾਲਣ ਪ੍ਰਬੰਧ ਯੋਜਨਾਵਾਂ ਆਦਿ।

 

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY)  ਦਾ ਧਿਆਨ ਮੁੱਖ ਤੌਰ ਤੇ  ਸਮੂਹ ਜਾਂ ਖੇਤਰ ਅਧਾਰਿਤ ਪਹੁੰਚਾਂਅਪਣਾਉਣ ਅਤੇ ਪਿਛਵਾੜੇ ਦੇ ਤੇ ਅਗਲੇਰੇ ਲਿੰਕੇਜਸ ਜ਼ਰੀਏ ਮੱਛੀਪਾਲਣ ਸਮੂਹਾਂ ਦੀ ਸਿਰਜਣਾ ਉੱਤੇ ਕੇਂਦ੍ਰਿਤ ਹੈ। ਰੋਜ਼ਗਾਰ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ ਸਮੁੰਦਰੀਝਾੜੀਆਂ ਤੇ ਸਜਾਵਟੀ ਮੱਛੀਆਂ ਦੇ ਉਤਪਾਦਨ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਹ ਮਿਆਰੀ ਪੂੰਗ, ਬੀਜ ਤੇ ਫ਼ੀਡ ਲਈ ਦਖ਼ਲਾਂ, ਪ੍ਰਜਾਤੀਆਂ ਦੀ ਵਿਭਿੰਨਤਾ, ਅਹਿਮ ਬੁਨਿਆਦੀ ਢਾਂਚਾ, ਮਾਰਕਿਟਿੰਗ ਨੈੱਟਵਰਕਸ ਆਦਿ ਉੱਤੇ ਖ਼ਾਸ ਫ਼ੋਕਸ ਉੱਤੇ ਜ਼ੋਰ ਦਿੰਦੀ ਹੈ।

 

ਹੁਣ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਤਹਿਤ ਮੱਛੀਪਾਲਣ ਵਿਭਾਗ ਨੇ ਪੜਾਅ–1 ਵਿੱਚ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 1,723 ਕਰੋੜ ਰੁਪਏ ਦੇ ਪ੍ਰਸਤਾਵ ਪ੍ਰਵਾਨ ਕੀਤੇ ਹਨ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਤਹਿਤ ਰੋਜ਼ਗਾਰ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

 

ਬਿਹਾਰ ਵਿੱਚ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਤਹਿਤ 1,390 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ, ਜਿਸ ਵਿੱਚੋਂ ਕੇਂਦਰੀ ਹਿੱਸਾ 535 ਕਰੋੜ ਰੁਪਏ ਹੋਵੇਗਾ ਤੇ 3 ਲੱਖ ਟਨ ਵਧੀਕ ਮੱਛੀ ਉਤਪਾਦਨ ਦਾ ਟੀਚਾ ਮਿੱਥਿਆ ਗਿਆ ਹੈ। ਚਾਲੂ ਵਿੱਤੀ ਸਾਲ (2020–21) ਦੌਰਾਨ, ਭਾਰਤ ਸਰਕਾਰ ਨੇ ਬਿਹਾਰ ਸਰਕਾਰ ਦੀ 107.00 ਕਰੋੜ ਰੁਪਏ ਦੀ ਕੁੱਲ ਪ੍ਰੋਜੈਕਟ ਲਾਗਤ ਵਾਲੀ ਤਜਵੀਜ਼ ਪ੍ਰਵਾਨ ਕੀਤੀ ਹੈ, ਜਿਸ ਅਧੀਨ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ (RAS), ਜਲਸੱਭਿਆਚਾਰ ਲਈ ਬਾਇਓਫ਼ਲੌਕ ਤਲਾਬਾਂ ਦੇ ਨਿਰਮਾਣ, ਫ਼ਿਨਫ਼ਿਸ਼ ਹੈਚਰੀਜ਼, ਜਲਸੱਭਿਆਚਾਰ, ਸਜਾਵਟੀ ਮੱਛੀ ਸੱਭਿਆਚਾਰ ਇਕਾਈਆਂ ਲਈ ਨਵੇਂ ਤਲਾਬਾਂ ਦਾ ਨਿਰਮਾਣ, ਰੱਖਾਂ/ਝੀਲਾਂ ਵਿੱਚ ਪਿੰਜਰਿਆਂ, ਆਈਸ ਪਲਾਂਟਸ, ਰੈਫ਼ਰੀਜਿਰੇਟਡ ਵਾਹਨਾਂ, ਆਈਸ ਬਾਕਸ ਨਾਲ ਮੋਟਰ ਸਾਇਕਲ ਆਈਸ ਬਾਕਸ ਨਾਲ ਸਾਇਕਲ, ਮੱਛੀਆਂ ਲਈ ਫ਼ੀਡ ਪਲਾਂਟ, ਵਿਸਤਾਰ ਤੇ ਸਹਾਇਤਾ ਸੇਵਾਵਾਂ (ਮਤਸਯ ਸੇਵਾ ਕੇਂਦਰ) ਬਰੂਡ ਬੈਂਕ ਦੀ ਸਥਾਪਨਾ ਆਦਿ ਜਿਹੇ ਮੁੱਖ ਭਾਗਾਂ ਦੀ ਸਥਾਪਨਾ ਕੀਤੀ ਜਾਵੇਗੀ।

 

ਮੱਛੀਪਾਲਣ ਖੇਤਰ ਨਾਲ ਸਬੰਧਿਤ ਹੋਰ ਉਦਘਾਟਨ

 

ਪ੍ਰਧਾਨ ਮੰਤਰੀ ਸੀਤਾਮੜ੍ਹੀ ਵਿਖੇ ਫ਼ਿਸ਼ ਬਰੂਡ ਬੈਂਕ ਅਤੇ ਕਿਸ਼ਨਗੰਜ ਐਕੁਐਟਿਕ ਡਿਜ਼ੀਸ ਰੈਫ਼ਰਲ ਲੈਬੋਰੇਟਰੀਦੀ ਸਥਾਪਨਾ ਦਾ ਐਲਾਨ ਕਰਨਗੇ, ਜਿਸ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਤਹਿਤ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਹ ਸੁਵਿਧਾਵਾਂ ਮੱਛੀਪਾਲਕਾਂ ਲਈ ਸਮੇਂਸਿਰ ਮੱਛੀਆਂ ਦੇ ਮਿਆਰੀ ਤੇ ਸਸਤੇ ਬੀਜਾਂ ਦੀ ਉਪਲਬਧਤਾ ਯਕੀਨੀ ਬਣਾ ਕੇ ਮੱਛੀਆਂ ਦੇ ਉਤਪਾਦਨ ਤੇ ਉਤਪਾਦਕਤਾ ਵਿੱਚ ਵਾਧਾ ਕਰਨ ਵਿੱਚ ਮਦਦ ਕਰਨਗੀਆਂ ਅਤੇ ਪਾਣੀ ਤੇ ਭੋਂਪਰਖ ਸੁਵਿਧਾਵਾਂ ਦੇ ਨਾਲਨਾਲ ਰੋਗਾਂ ਦੇ ਡਾਇਓਗਨੌਸਿਸ ਦੀ ਲੋੜ ਵੀ ਪੂਰੀ ਕਰਨਗੀਆਂ।

 

ਉਹ ਮਧੇਪੁਰਾ ਚ ਇੱਕਇਕਾਈ ਮੱਛੀਆਂ ਦੀ ਫ਼ੀਡ ਮਿੱਲ ਤੇ ਨੀਲੇ ਇਨਕਲਾਬ ਅਧੀਨ ਪਟਨਾ ਪਹੀਆਂ ਉੱਤੇ ਮੱਛੀਆਂਦੀ ਦੋ ਇਕਾਈਆਂ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਲਾਭਾਰਥੀਆਂ ਨਾਲ ਗੱਲਬਾਤ ਵੀ ਕਰਨਗੇ।

 

ਪ੍ਰਧਾਨ ਮੰਤਰੀ ਪੂਸਾ, ਬਿਹਾਰ ਸਥਿਤ ਡਾ. ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਚ ਵਿਆਪਕ ਮੱਛੀ ਉਤਪਾਦਨ ਟੈਕਨੋਲੋਜੀ ਸੈਂਟਰ ਦਾ ਉਦਘਾਟਨ ਵੀ ਕਰਨਗੇ। ਬੀਜ ਉਤਪਾਦਨ ਟੈਕਨੋਲੋਜੀ ਅਤੇ ਮੱਛੀਆਂ ਲਈ ਪ੍ਰਦਰਸ਼ਨ ਇਕਾਈ ਟੈਕਨੋਲੋਜੀ, ਰੈਫ਼ਰਲ ਲੈਬੋਰੇਟਰੀ, ਡਾਇਓਗਨੌਸਟਿਕ ਟੈਸਟਿੰਗ ਜਿਹੀਆਂ ਸੁਵਿਧਾਵਾਂ ਵਾਲਾ ਇਹ ਕੇਂਦਰ ਮੱਛੀ ਉਤਪਾਦਨ ਵਧਾਉਣ ਤੇ ਮੱਛੀਪਾਲਕਾਂ ਦੀ ਸਮਰੱਥਾ ਨਿਰਮਾਣ ਵਿੱਚ ਸਹਾਇਕ ਹੋਵੇਗਾ।

 

ਗੋਪਾਲਾ ਐਪ

 

ਗੋਪਾਲਾ ਐਪ ਕਿਸਾਨਾਂ ਦੀ ਸਿੱਧੀ ਵਰਤੋਂ ਲਈ ਇੱਕ ਵਿਆਪਕ ਨਸਲ ਸੁਧਾਰ ਬਜ਼ਾਰ ਤੇ ਸੂਚਨਾ ਪੋਰਟਲ ਹੈ। ਇਸ ਵੇਲੇ ਦੇਸ਼ ਵਿੱਚ ਪਸ਼ੂਧਨ ਦੇ ਪ੍ਰਬੰਧ ਹਿਤ ਕਿਸਾਨਾਂ ਵਾਸਤੇ ਦੇਸ਼ ਵਿੱਚ ਕੋਈ ਵੀ ਡਿਜੀਟਲ ਪਲੈਟਫ਼ਾਰਮ ਮੌਜੂਦ ਨਹੀਂ ਹੈ, ਜਿੱਥੇ ਉਹ ਸਭ ਕਿਸਮ ਦੇ ਰੋਗਮੁਕਤ ਜਰਮਪਲਾਜ਼ਮ (ਵੀਰਜ, ਭਰੂਣ ਆਦਿ) ਦੀ ਖ਼ਰੀਦਵੇਚ ਕਰ ਸਕਣ; ਮਿਆਰੀ ਬ੍ਰੀਡਿੰਗ ਸੇਵਾਵਾਂ ਦੀ ਉਪਲਬਧਤਾ (ਬਨਾਵਟੀ ਗਰਭਧਾਰਨ, ਪਸ਼ੂਆਂ ਦੀ ਮੁਢਲੀ ਸਹਾਇਤਾ, ਟੀਕਾਕਰਣ, ਇਲਾਜ ਆਦਿ) ਹੋ ਸਕੇ ਤੇ ਪਸ਼ੂਆਂ ਦੇ ਪੋਸ਼ਣ, ਉਚਿਤ ਆਯੁਰਵੇਦਿਕ ਦਵਾਈਆਂ/ਪਸ਼ੂਆਂ ਦੀਆਂ ਦੇਸੀ ਦਵਾਈਆਂ ਨਾਲ ਪਸ਼ੂਆਂ ਦੇ ਇਲਾਜ ਲਈ ਕਿਸਾਨਾਂ ਨੂੰ ਮਾਰਗਦਰਸ਼ਨ ਮਿਲ ਸਕੇ। ਅਲਰਟ ਭੇਜਣ (ਟੀਕਾਕਰਣ, ਗਰਭ ਨਿਦਾਨ, ਬੱਚਿਆਂ ਦੇ ਪ੍ਰਜਣਨ ਆਦਿ ਲਈ ਨਿਸ਼ਚਿਤ ਮਿਤੀ ਨੂੰ) ਅਤੇ ਵਿਭਿੰਨ ਸਰਕਾਰੀ ਯੋਜਨਾਵਾਂ ਅਤੇ ਖੇਤਰ ਵਿੱਚ ਚੱਲਦੀਆਂ ਮੁਹਿੰਮਾਂ ਬਾਰੇ ਕਿਸਾਨਾਂ ਨੂੰ ਸੂਚਿਤ ਕਰਨ ਲਈ ਕੋਈ ਪ੍ਰਬੰਧ ਨਹੀਂ ਹੈ। ਈਗੋਪਾਲਾ ਐਪ ਇਨ੍ਹਾਂ ਸਾਰੇ ਪੱਖਾਂ ਬਾਰੇ ਕਿਸਾਨਾਂ ਨੂੰ ਸਮਾਧਾਨ ਮੁਹੱਈਆ ਕਰਵਾਏਗੀ।

 

ਪਸ਼ੂਪਾਲਣ ਖੇਤਰ ਨਾਲ ਸਬੰਧਿਤ ਹੋਰ ਉਦਘਾਟਨ

 

ਪ੍ਰਧਾਨ ਮੰਤਰੀ ਆਧੁਨਿਕ ਸੁਵਿਧਾਵਾਂ ਵਾਲੇ ਸੀਮਨ ਸਟੇਸ਼ਨਦਾ ਉਦਘਾਟਨ ਕਰਨਗੇ, ਜਿਸ ਦੀ ਸਥਾਪਨਾ ਪੂਰਨੀਆ, ਬਿਹਾਰ ਰਾਸ਼ਟਰੀ ਗੋਕੁਲ ਮਿਸ਼ਨਤਹਿਤ 84.27 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤੀ ਗਈ ਹੈ; ਜਿਸ ਲਈ 75 ਏਕੜ ਜ਼ਮੀਨ ਬਿਹਾਰ ਰਾਜ ਦੀ ਸਰਕਾਰ ਦੁਆਰਾ ਉਪਲਬਧ ਕਰਵਾਈ ਗਈ ਹੈ। ਇਹ ਸਰਕਾਰੀ ਖੇਤਰ ਦੇ ਸਭ ਤੋਂ ਵਿਸ਼ਾਲ ਸੀਮਨ ਸਟੇਸ਼ਨਾਂ ਵਿੱਚੋਂ ਇੱਕ ਹੈ, ਜਿਸ ਦੀ ਸਾਲਾਨਾ ਸਮਰੱਥਾ 50 ਲੱਖ ਸੀਮਨ ਡੋਜ਼ੇਸ ਦੇ ਉਤਪਾਦਨ ਦੀ ਹੈ। ਇਹ ਸੀਮਨ ਸਟੇਸ਼ਨ ਬਿਹਾਰ ਦੀਆਂ ਦੇਸੀ ਨਸਲਾਂ ਦੇ ਵਿਕਾਸ ਤੇ ਸੰਭਾਲ ਨੂੰ ਵੀ ਨਵਾਂ ਵਿਸਤਾਰ ਦੇਵੇਗਾ ਅਤੇ ਪੂਰਬੀ ਤੇ ਉੱਤਰਪੂਰਬੀ ਰਾਜਾਂ ਵਿੱਚ ਸੀਮਨ (ਵੀਰਜ) ਦੀਆਂ ਡੋਜ਼ਾਂ (doses) ਦੀ ਮੰਗ ਪੂਰੀ ਕਰੇਗਾ।

 

ਪ੍ਰਧਾਨ ਮੰਤਰੀ ਰਾਸ਼ਟਰੀ ਗੋਕੁਲ ਮਿਸ਼ਨਤਹਿਤ ਪਟਨਾ ਚ ਪਸ਼ੂਵਿਗਿਆਨ ਯੂਨੀਵਰਸਿਟੀ ਚ ਇੱਕ IVF ਲੈਬ ਦਾ ਉਦਘਾਟਨ ਕਰਨਗੇ। ਪੂਰੇ ਦੇਸ਼ ਵਿੱਚ 100% ਗ੍ਰਾਂਟ ਨਾਲ ਕੁੱਲ 30 ETT ਅਤੇ iVF ਲੈਬੋਰੇਟਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਹ ਪ੍ਰਯੋਗਸ਼ਾਲਾਵਾਂ ਦੇਸੀ ਨਸਲਾਂ ਦੇ ਵਧੀਆ ਪਸ਼ੂਆਂ ਦਾ ਪਾਸਾਰ ਕਰਨ ਲਈ ਅਹਿਮ ਹਨ ਤੇ ਇਸ ਨਾਲ ਦੁੱਧ ਉਤਪਾਦਨ ਤੇ ਉਤਪਾਦਕਤਾ ਵਿੱਚ ਕਈ ਗੁਣਾ ਵਾਧਾ ਹੋਵੇਗਾ।

 

ਪ੍ਰਧਾਨ ਮੰਤਰੀ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿੱਚ ਬਰੌਨੀ ਮਿਲਕ ਯੂਨੀਅਨ ਦੁਆਰਾ ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਲਿੰਗਨਿਰਧਾਰਣ ਵੀਰਜ ਜ਼ਰੀਏ ਬਨਾਵਟੀ ਗਰਭਧਾਰਨ ਵਰਤੋਂ ਦੀ ਸ਼ੁਰੂਆਤ ਵੀ ਕਰਨਗੇ। ਬਨਾਵਟੀ ਗਰਭਧਾਰਨ ਵਿੱਚ ਲਿੰਗਨਿਰਧਾਰਣ ਵੀਰਜ ਦੀ ਵਰਤੋਂ ਜ਼ਰੀਏ ਸਿਰਫ਼ ਮਾਦਾ ਵੱਛੀਆਂ/ਕੱਟੀਆਂ ਹੀ ਪੈਦਾ ਹੋ ਸਕਦੀਆਂ ਹਨ (90% ਸਹੀ ਅਨੁਮਾਨ ਨਾਲ)। ਇਸ ਨਾਲ ਦੇਸ਼ ਵਿੱਚ ਦੁੱਧ ਉਤਪਾਦਨ ਵਿੱਚ ਦੁੱਗਣਾ ਵਾਧਾ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਕਿਸਾਨਾਂ ਦੇ ਦਰ ਉੱਤੇ ਜਾ ਕੇ IVF ਟੈਕਨੋਲੋਜੀ ਦੇ ਪ੍ਰਦਰਸ਼ਨ ਦੀ ਵੀ ਸ਼ੁਰੂਆਤ ਕਰਨਗੇ। ਇਸ ਨਾਲ ਅਜਿਹੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਇੱਕ ਸਾਲ ਵਿੱਚ 20 ਵੱਛੀਆਂ/ਕੱਟੀਆਂ ਪੈਦਾ ਹੋ ਸਕਣਗੀਆਂ ਤੇ ਪਸ਼ੂਆਂ ਤੋਂ ਮਿਲਣ ਵਾਲੇ ਦੁੱਧ ਉਤਪਾਦਨ ਕਈ ਗੁਣਾ ਵਧਗੇ ਤੇ ਟੈਕਨੋਲੋਜੀ ਦਾ ਪਾਸਾਰ ਹੋਵੇਗਾ।

 

*****

 

 

ਏਪੀ


(Release ID: 1652678) Visitor Counter : 498