ਰਸਾਇਣ ਤੇ ਖਾਦ ਮੰਤਰਾਲਾ

ਹਿੰਦੋਸਤਾਨ ਓਰਵਰਕ ਅਤੇ ਰਸਾਇਣ ਲਿਮਿਟੇਡ (ਐੱਚ.ਯੂ.ਆਰ.ਐਲ.) ਦੇ ਸਿੰਦਰੀ, ਗੋਰਖਪੁਰ ਅਤੇ ਬਰੌਨੀ ਖਾਦ ਪ੍ਰੌਜੈਕਟਾਂ ਨੂੰ ਮੁੜ-ਸੁਰਜੀਤ ਕਰਨ ਲਈ 1257.82 ਕਰੋੜ ਰੁਪਏ ਦਾ ਬਿਨਾ ਵਿਆਜ ਕਰਜਾ ਮੁਹੱਈਆ ਕਰਾਉਣ ਲਈ ਖਾਦ ਵਿਭਾਗ ਅਤੇ ਐੱਚ.ਯੂ.ਆਰ.ਐਲ. 'ਚ ਲੋਨ ਐਗਰੀਮੈਂਟ

Posted On: 08 SEP 2020 4:44PM by PIB Chandigarh

ਹਿੰਦੋਸਤਾਨ ਓਰਵਰਕ ਅਤੇ ਰਸਾਇਣ ਲਿਮਿਟੇਡ (ਐੱਚ.ਯੂ.ਆਰ.ਐਲ.) ਦੇ ਸਿੰਦਰੀ, ਗੋਰਖਪੁਰ
ਅਤੇ ਬਰੌਨੀ ਪ੍ਰੌਜੈਕਟਾਂ ਨੂੰ ਮੁੜ-ਸੁਰਜੀਤ ਕਰਨ ਲਈ 1257.82 ਕਰੋੜ ਰੁਪਏ ਦੇ ਬਿਨਾਂ
ਵਿਆਜ ਕਰਜ਼ੇ ਦੀ ਵਿਵਸਥਾ ਲਈ ਅੱਜ ਇੱਥੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ.ਵੀ.
ਸਦਾਨੰਦ ਗੌੜਾ, ਖਾਦ ਵਿਭਾਗ ਦੇ ਐਡੀਸ਼ਨਲ ਸਕੱਤਰ ਅਤੇ ਐੱਚ.ਯੂ.ਆਰ.ਐਲ. ਦੇ ਪ੍ਰਬੰਧ
ਨਿਦੇਸ਼ਕ ਦੀ ਹਾਜ਼ਰੀ ' ਇੱਕ ਲੋਨ ਐਗਰੀਮੈਂਟ 'ਤੇ ਦਸਤਖਤ ਕੀਤੇ ਗਏ



ਇਸ ਸਮਝੌਤੇ 'ਤੇ ਖਾਦ ਵਿਭਾਗ ਵਲੋਂ ਨਿਦੇਸ਼ਕ ਸ਼੍ਰੀ ਨਿਰੰਜਨ ਲਾਲ ਅਤੇ ਐੱਚ.ਯੂ.ਆਰ.ਐਲ.
ਵਲੋਂ ਪ੍ਰਬੰਧ ਨਿਦੇਸ਼ਕ ਸ਼੍ਰੀ ਅਰੁਣ ਕੁਮਾਰ ਗੁਪਤਾ ਨੇ ਦਸਤਖਤ ਕੀਤੇ



ਇਸ ਸਮਝੌਤੇ ਦੇ ਤਹਿਤ ਭਾਰਤ ਸਰਕਾਰ ਨੇ ਐੱਚ.ਯੂ.ਆਰ.ਐਲ. ਨੂੰ ਕੁੱਲ 1257. 82 ਕਰੋੜ
ਰੁਪਏ ਦਾ ਬਿਨਾਂ ਵਿਆਜ ਕਰਜ਼ਾ ਮੁਹੱਈਆਂ ਕਰਾਉਣ ਲਈ ਮਨਜ਼ੂਰੀ ਦਿੱਤੀ ਹੈ ਜਿਸ 'ਚੋ
422.28 ਕਰੋੜ ਰੁਪਏ ਗੋਰਖਪੁਰ, 415.77 ਕਰੋੜ ਰੁਪਏ ਸਿੰਦਰੀ ਅਤੇ 419.77 ਕਰੋੜ ਰੁਪਏ
ਬਰੌਨੀ ਪ੍ਰੌਜੈਕਟਾਂ ਲਈ ਹਨ ਐੱਚ.ਯੂ.ਆਰ.ਐਲ. ਨੂੰ 2022-23 ਦੀ 8 ਸਾਲ ਦੀ ਮਿਆਦ '
ਇਹ ਕਰਜ਼ਾ ਅਦਾ ਕਰਨਾ ਹੋਵੇਗਾ



ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਗੌੜਾ ਨੇ ਕਿਹਾ ਕਿ ਐੱਚ.ਯੂ.ਆਰ.ਐਲ. ਦੀ ਤਿੰਨ
ਇਕਾਈਆਂ ਨੂੰ ਬਿਨਾਂ ਵਿਆਜ ਕਰਜ਼ੇ ਦੀ ਮਨਜ਼ੂਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ
ਕਿਸਾਨਾਂ ਨੂੰ ਸਹੂਲਤਾ ਦੇਣ ਦੇ ਦ੍ਰਿਸ਼ਟੀਕੋਣ ਅਨੁਸਾਰ ਹੈ ਉਨ੍ਹਾਂ ਕਿਹਾ ਕਿ ਇਸ ਨਾਲ
ਦੇਸ਼ ਦੇ ਕਿਸਾਨਾਂ ਦੀਆਂ ਖਾਦ ਸੰਬੰਧੀ ਜਰੂਰਤਾਂ ਪੂਰੀਆ ਹੋਣ ਦੇ ਨਾਲ-ਨਾਲ ਯੂਰੀਆ ਦੇ
ਘਰੇਲੂ ਉਤਪਾਦਨ ਨੂੰ ਵਧਾਉਣ ਅਤੇ ਬਰਾਮਦ (ਆਯਾਤ) 'ਤੇ ਨਿਰਭਰਤਾ ਨੂੰ ਘਟਾਉਣ ਦੀ ਕੋਸ਼ਿਸ
ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਬਿਨਾਂ ਵਿਆਜ ਕਰਜ਼ਾ ਜਾਰੀ ਹੋਣ ਨਾਲ ਸਾਲ 2021
ਤੱਕ ਨਿੰਮ ਕੋਟਿਡ ਯੂਰਿਆ ਦੇ ਕਮਰਸ਼ੀਅਲ ਉਤਪਾਦਨ ਨੂੰ ਸ਼ੁਰੂ ਕਰਨ ਲਈ ਗੋਰਖਪੁਰ, ਬਰੌਨੀ
ਅਤੇ ਸਿੰਦਰੀ ਦੇ ਕਾਰਖਾਨਿਆਂ ਨੂੰ ਮਦਦ ਮਿਲੇਗੀ ਉਨ੍ਹਾਂ ਨੇ ਕਿਹਾ ਕਿ ਕੋਵਿਡ ਦੇ
ਕਾਰਨ ਵੱਖ-ਵੱਖ ਰੁਕਾਵਟਾਂ ਦਾ ਸਾਹਮਣਾ ਕਰਨ ਦੇ ਬਾਵਜੂਦ-ਗੋਰਖਪੁਰ, ਸਿੰਦਰੀ ਅਤੇ
ਬਰੌਨੀ ਕਾਰਖਾਨਿਆਂ ਦੀ ਭੌਤਿਕ ਤਰੱਕੀ ਲੜੀਵਾਰ 80.3 ਫ਼ੀਸਦੀ, 74.2 ਫ਼ੀਸਦੀ ਅਤੇ 72.8
ਫ਼ੀਸਦੀ ਦੇ ਨਾਲ ਸੰਤੋਸ਼ਜਨਕ ਰਹੀ ਕਾਰਖਾਨਿਆਂ ਦੇ ਚਾਲੂ ਹੋ ਜਾਣ ਦੇ ਨਾਲ ਹੀ ਦੇਸ਼ '
ਨਿੰਮ ਕੋਟਿਡ ਯੂਰਿਆ ਦਾ ਉਤਪਾਦ 38.1 ਐਲ.ਐਮ.ਟੀ. ਹੋ ਜਾਵੇਗਾ ਇਹ ਯੂਰਿਆ ਦੀ ਦਰਾਮਦ
ਦੀ ਨਿਰਭਰਤਾ ਨੂੰ ਘੱਟ ਕਰੇਗਾ ਇਹ ਭਾਰਤ ਸਰਕਾਰ ਦੇ ਆਤਮ-ਨਿਰਭਰ ਭਾਰਤ ਅਭਿਆਨ
' ਵੀ ਮਦਦ ਕਰੇਗਾ ਅਤੇ ਪ੍ਰਤੱਖ ਅਤੇ ਅਪ੍ਰਤੱਖ ਰੋਜਗਾਰ ਦੇ ਮੌਕੇ ਪੈਦਾ ਕਰੇਗਾ



13 ਜੁਲਾਈ 2016 ਨੂੰ ਕੇਂਦਰੀ ਮੰਤਰੀ ਮੰਡਲ ਦੀ ਆਰਥਕ ਮਾਮਲਿਆਂ ਦੀ ਕਮੇਟੀ ਦੀ ਬੈਠਕ
' ਐਫ.ਸੀ.ਆਈ.ਐਲ. ਦੀਆਂ ਗੋਰਖਪੁਰ ਅਤੇ ਸਿੰਦਰੀ ਇਕਾਈਆਂ ਅਤੇ ਐਚ.ਪੀ.ਸੀ.ਐਲ. ਦੀ
ਬਰੌਨੀ ਇਕਾਈ ਨੂੰ ਮੁੜ-ਸੁਰਜੀਤ ਕਰਨ ਲਈ ਇਨ੍ਹਾਂ ਨੂੰ ਮਿਲਾਕੇ ਇੱਕ ਸੰਯੁਕਤ ਉੱਦਮ ਦੇ
ਗਠਨ ਦੀ ਮਨਜ਼ੂਰੀ ਦਿੱਤੀ ਸੀ ਇਸਦੇ ਅਨੁਸਾਰ ਹੀ ਇੱਕ ਸੰਯੁਕਤ ਉੱਦਮ ਕੰਪਨੀ,
ਹਿੰਦੋਸਤਾਨ ਓਰਵਰਕ ਅਤੇ ਰਸਾਇਣ ਲਿਮਿਟੇਡ (ਐੱਚ.ਯੂ.ਆਰ.ਐਲ.) ਬਣਾਈ ਗਈ ਜਿਸ ' ਨੈਸ਼ਨਲ
ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟੇਡ (ਐਨ.ਟੀ.ਪੀ.ਸੀ.), ਇੰਡੀਅਨ ਆਇਲ ਕਾਰਪੋਰੇਸ਼ਨ
ਲਿਮਿਟੇਡ (ਆਈ..ਸੀ.ਐਲ.) ਅਤੇ ਕੋਲ ਇੰਡਿਆ ਲਿਮਿਟੇਡ (ਸੀ.ਆਈ.ਐਲ.) 'ਚੋ ਹਰ ਇੱਕ ਦੀ
ਹਿੱਸੇਦਾਰੀ 29.67 ਫ਼ੀਸਦੀ ਹੈ ਜਦਕਿ ਫਰਟੀਲਾਈਜ਼ਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ ਦੇ
ਮਾਮਲੇ ' ਹੈ, ਇਹ 10.99 ਫ਼ੀਸਦੀ ਹੈ ਐੱਚ.ਯੂ.ਆਰ.ਐਲ. ਗੋਰਖਪੁਰ, ਸਿੰਦਰੀ ਅਤੇ
ਬਰੌਨੀ ' ਤਿੰਨ ਗੈਸ ਆਧਾਰਿਤ ਯੂਰਿਆ ਉਤਪਾਦਨ ਇਕਾਈਆਂ ਸਥਾਪਿਤ ਕਰ ਰਿਹਾ ਹੈ ਹਰ ਇੱਕ
ਕਾਰਖਾਨੇ ਦੀ ਸਮਰੱਥਾ 12.7 ਐਲ.ਐਮ.ਟੀ. ਸਾਲਾਨਾ ਹੈ



RCJ/RKM
 



(Release ID: 1652535) Visitor Counter : 88