ਸੈਰ ਸਪਾਟਾ ਮੰਤਰਾਲਾ

ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿੱਚ ਇਨਫਲੂਐਂਸਰਾਂ ਅਤੇ ਟ੍ਰੈਵਲ ਮੀਡੀਆ ਨਾਲ “ਪ੍ਰੋਮੋਸ਼ਨ ਆਵ੍ ਇਨਕ੍ਰੀਡੀਬਲ ਇੰਡੀਆ - ਪੋਸਟ ਕੋਵਿਡ-19” ਵਿਸ਼ੇ ’ਤੇ ਨਵੇਂ ਸੈਸ਼ਨ ਦਾ ਆਯੋਜਨ ਕੀਤਾ

ਕੋਵਿਡ-19 ਯੁਗ ਤੋਂ ਬਾਅਦ ਭਾਰਤ ਫਿਰ ਤੋਂ ਇੱਕ ਮਨਪਸੰਦ ਟੂਰਿਜ਼ਮ ਸਥਾਨ ਵਜੋਂ ਉਭਰੇਗਾ - ਸ਼੍ਰੀ ਪਟੇਲ

Posted On: 08 SEP 2020 5:45PM by PIB Chandigarh

ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿੱਚ ਇਨਫਲੂਐਂਸਰਾਂ ਅਤੇ ਟ੍ਰੈਵਲ ਮੀਡੀਆ ਨਾਲ ਪ੍ਰੋਮੋਸ਼ਨ ਆਵ੍ ਇਨਕ੍ਰੀਡੀਬਲ ਇੰਡੀਆ - ਪੋਸਟ ਕੋਵਿਡ-19” ਵਿਸ਼ੇ ਤੇ ਨਵੇਂ ਸੈਸ਼ਨ ਦਾ ਆਯੋਜਨ ਕੀਤਾ। ਲਗਭਗ 30 ਇਨਫਲੂਐਂਸਰਾਂ ਅਤੇ ਟ੍ਰੈਵਲ ਮੀਡੀਆ ਦੇ ਨੁਮਾਇੰਦਿਆਂ ਨੇ ਨਵੇਂ ਸੈਸ਼ਨ ਵਿੱਚ ਹਿੱਸਾ ਲਿਆ ਸੈਸ਼ਨ ਦੌਰਾਨ ਡੀਜੀ, ਟੂਰਿਜ਼ਮ, ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਚੇਅਰਮੈਨ ਅਤੇ ਮੈਨੇਜਿੰਗ ਡਾਈਰੈਕਟਰ ਆਈਟੀਡੀਸੀ, ਜੀ ਕਮਲਾ ਵਰਧਨ ਰਾਓ, ਏਡੀਜੀ ਟੂਰਿਜ਼ਮ, ਸ਼੍ਰੀਮਤੀ ਰੁਪਿੰਦਰ ਬਰਾੜ, ਸੰਯੁਕਤ ਸਕੱਤਰ, ਟੂਰਿਜ਼ਮ, ਸ਼੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਟੂਰਿਜ਼ਮ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਕੋਵਿਡ-19 ਮਹਾਮਾਰੀ ਦੇ ਦੌਰਾਨ ਹਿਤਧਾਰਕਾਂ ਨਾਲ ਇਹ ਪਹਿਲੀ ਸਰੀਰਕ ਮੁਲਾਕਾਤ ਸੀ ਜਿਸ ਵਿੱਚ ਸਰਕਾਰ ਦੇ ਐੱਸਓਪੀ ਦੀਆਂ ਸਾਰੀਆਂ ਸਾਵਧਾਨੀਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ

 

ਟੂਰਿਜ਼ਮ ਮੰਤਰੀ ਨੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਕੀਮਤੀ ਸੁਝਾਅ ਦੇਣ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਾਂ ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਦੇਸ਼ ਵਿੱਚ ਕੋਵਿਡ-19 ਤੋਂ ਬਾਅਦ ਦੇ ਟੂਰਿਜ਼ਮ ਦੇ ਮੌਕਿਆਂ ਬਾਰੇ ਸੋਚੀਏ। ਉਨ੍ਹਾਂ ਨੇ ਕਿਹਾ ਕਿ ਇਹ ਉਹ ਮੰਚ ਹੈ ਜਿੱਥੇ ਅਸੀਂ ਟੂਰਿਜ਼ਮ ਨਾਲ ਸਬੰਧਤ ਗਤੀਵਿਧੀਆਂ ਦੇ ਸੰਦਰਭ ਵਿੱਚ ਸਮੱਸਿਆਵਾਂ ਅਤੇ ਹੱਲ ਬਾਰੇ ਗੱਲ ਕਰ ਸਕਦੇ ਹਾਂ। ਸ਼੍ਰੀ ਪਟੇਲ ਨੇ ਕਿਹਾ ਕਿ ਜਦੋਂ ਵੀ ਸਥਿਤੀ ਸਧਾਰਣ ਹੋ ਜਾਂਦੀ ਹੈ ਤਾਂ ਭਾਰਤ ਦੁਬਾਰਾ ਟੂਰਿਜ਼ਮ ਦੇ ਖੇਤਰ ਵਿੱਚ ਤੇਜ਼ੀ ਲਿਆਵੇਗਾ। ਸਾਨੂੰ ਸਾਰਿਆਂ ਨੂੰ ਕੋਵਿਡ-19 ਤੋਂ ਬਾਅਦ ਦੀ ਦੁਨੀਆ ਲਈ ਤਿਆਰ ਰਹਿਣਾ ਚਾਹੀਦਾ ਹੈ ਜਿੱਥੇ ਅਸੀਂ ਯਾਤਰੀਆਂ ਦੇ ਯਾਤਰਾ ਸਬੰਧੀ ਅਨੁਭਵਾਂ ਨੂੰ ਬਿਹਤਰ ਬਣਾਉਣ ਲਈ ਵਧੀਆ ਅਤੇ ਸੁਰੱਖਿਅਤ ਵਾਤਾਵਰਣ ਦੀ ਸੇਵਾ ਕਰ ਸਕਦੇ ਹੋਈਏ ਉਨ੍ਹਾਂ ਨੇ ਕਿਹਾ ਕਿ ਲੋਕ ਬਹੁਤ ਸਾਕਾਰਾਤਮਕ ਹਨ ਅਤੇ ਉਹ ਹਰ ਸਾਵਧਾਨੀ ਨਾਲ ਭਾਰਤ ਦੀ ਸੁੰਦਰਤਾ ਦੀ ਪੜਚੋਲ ਕਰਨ ਲਈ ਤਿਆਰ ਹਨ; ਸਾਨੂੰ ਅਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਜਿੱਥੇ ਉਹ ਇਸ ਮਹਾਮਾਰੀ ਦੇ ਦੌਰਾਨ ਸਾਡੇ ਤੇ ਭਰੋਸਾ ਕਰ ਸਕਣ

 

IMG_20200908_125048_copy_1971x1220.jpg

 

 

ਸੈਸ਼ਨ ਦੌਰਾਨ ਵੱਖ-ਵੱਖ ਇਨਫਲੂਐਂਸਰਾਂ ਅਤੇ ਟ੍ਰੈਵਲ ਮੀਡੀਆ ਦੇ ਨੁਮਾਇੰਦਿਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਸਾਰੇ ਸੈਲਾਨੀਆਂ, ਖ਼ਾਸ ਕਰਕੇ ਔਰਤਾਂ ਲਈ ਟੂਰਿਜ਼ਮ ਨੂੰ ਸੁਰੱਖਿਅਤ, ਦੋਸਤਾਨਾ, ਪਹੁੰਚਯੋਗ, ਜ਼ਿੰਮੇਵਾਰ ਅਤੇ ਕਿਫਾਇਤੀ ਬਣਾਉਣ ਲਈ ਆਪਣੇ ਮਹੱਤਵਪੂਰਨ ਸੁਝਾਅ ਦਿੱਤੇ ਕੁਝ ਭਾਗੀਦਾਰਾਂ ਨੇ ਘਰੇਲੂ ਟੂਰਿਜ਼ਮ ਅਤੇ ਭਾਰਤ ਦੀਆਂ ਘੱਟ ਪ੍ਰਸਿੱਧ ਥਾਵਾਂ ਤੇ ਧਿਆਨ ਕੇਂਦ੍ਰਿਤ ਕਰਨ ਦਾ ਸੁਝਾਅ ਦਿੱਤਾ ਉਨ੍ਹਾਂ ਨੇ ਕਿਹਾ ਕਿ ਭਾਰਤ ਲੁਕਵੇਂ ਰਤਨਾਂ ਦਾ ਘਰ ਹੈ ਅਤੇ ਸਾਨੂੰ ਇਨ੍ਹਾਂ ਘੱਟ ਜਾਣੇ-ਪਛਾਣੇ ਮਹਾਨ ਟੂਰਿਜ਼ਮ ਸਥਾਨਾਂ ਬਾਰੇ ਜਾਣਕਾਰੀ ਅਤੇ ਸਹੂਲਤਾਂ ਦੇ ਕੇ ਇਨ੍ਹਾਂ ਖੇਤਰਾਂ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਇੱਕ ਭਾਗੀਦਾਰ ਨੇ ਸੁਰੱਖਿਆ ਉਪਾਵਾਂ ਦੇ ਨਾਲ ਕੈਂਪ ਲਗਾਉਣ ਲਈ ਵਧੇਰੇ ਸਾਈਟਾਂ ਖੋਲ੍ਹਣ ਦਾ ਸੁਝਾਅ ਦਿੱਤਾ ਤਾਂ ਜੋ ਅਸੀਂ ਭਾਰਤ ਵਿੱਚ ਅਡਵੈਂਚਰ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਸਕੀਏ ਇੱਕ ਭਾਗੀਦਾਰ ਦੁਆਰਾ ਅਨੁਭਵਕਾਰ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਸੁਝਾਅ ਆਇਆ ਸੀ; ਉਨ੍ਹਾਂ ਨੇ ਕਿਹਾ ਕਿ ਇਹ ਹੋਰ ਸੈਲਾਨੀਆਂ ਨੂੰ ਵੀ ਵੱਖ-ਵੱਖ ਥਾਵਾਂ ਦੀ ਖੋਜ ਕਰਨ ਲਈ ਉਤਸ਼ਾਹਿਤ ਕਰੇਗਾ। ਵਿਚਾਰ-ਵਟਾਂਦਰੇ ਦੌਰਾਨ ਇਹ ਵੀ ਦੇਖਿਆ ਗਿਆ ਕਿ ਲੋਕਾਂ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਜਾਣਕਾਰੀ ਸਾਂਝੀ ਕਰਨ ਦਾ ਢੰਗ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ।

 

ਸੈਸ਼ਨ ਦੇ ਅੰਤ ਵਿੱਚ, ਟੂਰਿਜ਼ਮ ਮੰਤਰੀ ਨੇ ਨਵੇਂ ਸੈਸ਼ਨ ਵਿੱਚ ਸਰਗਰਮ ਭਾਗੀਦਾਰੀ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਡੀ ਨੀਤੀ ਨਿਰਮਾਣ ਵਿੱਚ ਸਾਰੇ ਭਾਗੀਦਾਰਾਂ ਤੋਂ ਸ਼ਮੂਲੀਅਤ ਚਾਹੁੰਦੇ ਹਾਂ ਇਸ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਆਪਣਾ ਸੁਝਾਅ ਸਾਨੂੰ ਦੇਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਡੇ ਸੁਝਾਵਾਂ ਨੂੰ ਨੋਟ ਕਰ ਲਿਆ ਹੈ ਅਤੇ ਇਹ ਸਾਡੀ ਭਵਿੱਖ ਦੀ ਨੀਤੀ ਯੋਜਨਾਬੰਦੀ ਵਿੱਚ ਸ਼ਾਮਲ ਕੀਤੇ ਜਾਣਗੇ ਸ਼੍ਰੀ ਪਟੇਲ ਨੇ ਉਮੀਦ ਜਤਾਈ ਕਿ ਕੋਵਿਡ-19 ਯੁਗ ਤੋਂ ਬਾਅਦ ਭਾਰਤ ਫਿਰ ਤੋਂ ਇੱਕ ਮਨਪਸੰਦ ਟੂਰਿਜ਼ਮ ਮੰਜ਼ਿਲ ਬਣ ਕੇ ਉਭਰੇਗਾ, ਇਸ ਲਈ ਸਾਨੂੰ ਆਪਣੇ ਘਰੇਲੂ ਟੂਰਿਜ਼ਮ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਜਿਹੜੇ ਭਾਰਤੀ ਵਿਦੇਸ਼ੀ ਜਗ੍ਹਾਵਾਂ ਦਾ ਦੌਰਾ ਕਰਨ ਵਾਲੇ ਸਨ, ਉਹ ਸਿਰਫ਼ ਘਰੇਲੂ ਥਾਵਾਂ ਦਾ ਦੌਰਾ ਕਰਨਗੇ ਅਤੇ ਸਾਡੀ ਟੂਰਿਜ਼ਮ ਉਦਯੋਗ ਨੂੰ ਤਾਕਤ ਦੇਣਗੇ।

 

 

*****

 

 

 

ਐੱਨਬੀ / ਏਕੇਜੇ / ਓਏ



(Release ID: 1652480) Visitor Counter : 113