ਰੇਲ ਮੰਤਰਾਲਾ

ਇੱਕ ਰਾਸ਼ਟਰ-ਵਿਆਪੀ ਜਾਂਚ ਵਿੱਚ, ਆਰਪੀਐੱਫ ਨੇ ਪੁਸ਼ਟ (ਕਨਫਰਮਡ) ਰੇਲਵੇ ਰਿਜ਼ਰਵੇਸ਼ਨ ਨੂੰ ਬਾਈਪਾਸ ਕਰਨ ਲਈ ਵਰਤੇ ਜਾਂਦੇ "ਰੀਅਲ ਮੈਂਗੋ" ਨਾਮਕ ਗ਼ੈਰ ਕਾਨੂੰਨੀ ਸੌਫਟਵੇਅਰ ਦਾ ਸੰਚਾਲਨ ਰੋਕਿਆ


ਸੌਫਟਵੇਅਰ ਹੁਣ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ ਹੈ


ਆਰਪੀਐੱਫ, ਹੁਣ ਤੱਕ ਇਸ ਗ਼ੈਰਕਾਨੂੰਨੀ ਸੌਫਟਵੇਅਰ ਦੇ ਸੰਚਾਲਨ ਵਿੱਚ ਸ਼ਾਮਲ ਲਗਭਗ 50 ਅਪਰਾਧੀਆਂ ਨੂੰ ਫੜਨ ਅਤੇ 5 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਲਾਈਵ ਟਿਕਟਾਂ ਨੂੰ ਰੋਕਣ ਵਿੱਚ ਕਾਮਯਾਬ ਰਹੀ ਹੈ

Posted On: 08 SEP 2020 4:48PM by PIB Chandigarh

 

ਇੱਕ ਰਾਸ਼ਟਰ-ਵਿਆਪੀ ਜਾਂਚ ਵਿੱਚ, ਆਰਪੀਐੱਫ ਨੇ ਪੁਸ਼ਟ ਰੇਲਵੇ ਰਿਜ਼ਰਵੇਸ਼ਨ ਨੂੰ ਬਾਈਪਾਸ ਕਰਨ ਵਾਲੇ "ਰੀਅਲ ਮੈਂਗੋ" ਨਾਮਕ ਗ਼ੈਰ ਕਾਨੂੰਨੀ ਸੌਫਟਵੇਅਰ ਦੇ ਸੰਚਾਲਨ ʼਤੇ ਰੋਕ ਲਗਾ ਦਿੱਤੀ ਹੈ।

ਯਾਤਰੀ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਬਾਅਦ ਟਾਊਟਿੰਗ ਗਤੀਵਿਧੀਆਂ ਵਿੱਚ ਵਾਧੇ ਦੇ ਖਦਸ਼ੇ ਦੇ ਮੱਦੇਨਜ਼ਰ, ਭਾਰਤੀ ਰੇਲਵੇ ਦੀ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਦੁਆਰਾ ਟਾਊਟਸ ਵਿਰੋਧੀ ਮੁਹਿੰਮ ਨੂੰ ਤੇਜ਼ ਕੀਤਾ ਗਿਆ ਸੀ। ਆਰਪੀਐੱਫ ਦੇ ਫੀਲਡ ਯੂਨਿਟਸ ਦੁਆਰਾ ਟਾਊਟਸ ਖ਼ਿਲਾਫ਼ ਕਾਰਵਾਈ  ਦੌਰਾਨ “ਰੇਅਰ ਮੈਂਗੋ” ਨਾਮਕ ਇੱਕ ਗ਼ੈਰਕਾਨੂੰਨੀ ਸੌਫਟਵੇਅਰ (ਬਾਅਦ ਵਿੱਚ ਇਸਦਾ ਨਾਮ ਬਦਲ ਕੇ “ਰੀਅਲ ਮੈਂਗੋ ਰੱਖ ਦਿੱਤਾ ਗਿਆ”) ਦਾ ਖੁਲਾਸਾ ਕੀਤਾ ਗਿਆ। ਉੱਤਰ ਕੇਂਦਰੀ ਰੇਲਵੇ (ਐੱਨਸੀਆਰ), ਪੂਰਬੀ ਰੇਲਵੇ (ਈਆਰ) ਅਤੇ ਪੱਛਮੀ ਰੇਲਵੇ (ਡਬਲਿਊਆਰ) ਦੇ ਆਰਪੀਐੱਫ ਯੂਨਿਟਾਂ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਫੜ ਲਿਆ ਅਤੇ ਰੇਅਰਮੈਂਗੋ / ਰੀਅਲ ਮੈਂਗੋਸੌਫਟਵੇਅਰ ਨੂੰ ਸਮਝਣ ਅਤੇ ਇਸ ਨੂੰ ਸੁਲਝਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਗ਼ੈਰ ਕਾਨੂੰਨੀ ਸੌਫਟਵੇਅਰ ਦੀ ਕਾਰਜਸ਼ੀਲਤਾ ਨੂੰ ਵਿਵਸਥਿਤ ਤਰੀਕੇ ਨਾਲ ਸੁਲਝਾਉਂਦੇ ਹੋਏ, ਇਹ ਪਾਇਆ ਗਿਆ ਕਿ: -

1.  ਰੀਅਲ ਮੈਂਗੋ ਸੌਫਟਵੇਅਰ ਵੀ3 ਅਤੇ ਵੀ2 ਕੈਪਚਾ ਨੂੰ ਬਾਈਪਾਸ ਕਰਦਾ ਹੈ।

2. ਇਹ ਮੋਬਾਈਲ ਐਪ ਦੀ ਮਦਦ ਨਾਲ ਬੈਂਕ ਓਟੀਪੀ ਨੂੰ ਸਿੰਕ੍ਰੋਨਾਈਜ਼ ਕਰਦਾ ਹੈ ਅਤੇ ਇਸਨੂੰ ਆਪਣੇ ਆਪ ਲੋੜੀਂਦੇ ਫਾਰਮ ਵਿੱਚ ਫੀਡ ਕਰ ਦਿੰਦਾ ਹੈ।

3. ਸੌਫਟਵੇਅਰ ਯਾਤਰੀਆਂ ਦੇ ਵੇਰਵਿਆਂ ਅਤੇ ਭੁਗਤਾਨ ਦੇ ਵੇਰਵਿਆਂ ਨੂੰ ਫਾਰਮਾਂ ਵਿੱਚ ਆਪਣੇ- ਆਪ ਭਰਦਾ ਹੈ।

4. ਸੌਫਟਵੇਅਰ ਕਈ ਆਈਆਰਸੀਟੀਸੀ ਆਈਡੀਸ ਰਾਹੀਂ ਆਈਆਰਸੀਟੀਸੀ ਦੀ ਵੈੱਬਸਾਈਟ ਤੇ ਲੌਗ ਇਨ ਕਰਦਾ ਹੈ।

5. ਗ਼ੈਰ ਕਾਨੂੰਨੀ ਸੌਫਟਵੇਅਰ ਨੂੰ ਪੰਜ ਪੱਧਰੀ ਸੰਰਚਨਾ ਦੇ ਮਾਧਿਅਮ ਨਾਲ ਵੇਚਿਆ ਜਾਂਦਾ ਹੈ: ਸਿਸਟਮ ਐਡਮਿਨ ਅਤੇ ਉਸ ਦੀ ਟੀਮ, ਮਾਵੇਨਜ਼, ਸੁਪਰ ਵਿਕ੍ਰੇਤਾ, ਵਿਕ੍ਰੇਤਾ ਅਤੇ ਏਜੰਟਸ।

6. ਸਿਸਟਮ ਪ੍ਰਬੰਧਕ ਬਿਟਕੌਇਨਸ ਵਿੱਚ ਭੁਗਤਾਨ ਪ੍ਰਾਪਤ ਕਰ ਰਿਹਾ ਹੈ।

ਆਰਪੀਐੱਫ ਦੇ ਫੀਲਡ ਯੂਨਿਟਸ ਇਸ ਗ਼ੈਰ-ਕਾਨੂੰਨੀ ਸੌਫਟਵੇਅਰ ਦੇ ਸੰਚਾਲਨ ਵਿੱਚ ਸ਼ਾਮਲ ਕਿੰਗ ਪਿੰਨ (ਸਿਸਟਮ ਡਿਵੈਲਪਰ) ਅਤੇ ਮੁੱਖ ਪ੍ਰਬੰਧਕਾਂ ਸਮੇਤ ਹੁਣ ਤੱਕ 50 ਅਪਰਾਧੀਆਂ ਨੂੰ ਫੜਨ ਅਤੇ 5 ਲੱਖ ਰੁਪਏ ਤੋਂ ਵੱਧ ਦੀਆਂ ਲਾਈਵ ਟਿਕਟਾਂ ਰੋਕਣ ਵਿੱਚ ਕਾਮਯਾਬ ਹੋਏ ਹਨ। ਗ਼ੈਰ ਕਾਨੂੰਨੀ ਸੌਫਟਵੇਅਰ ਦੇ ਪੰਜ ਮੁੱਖ ਚਾਲਕਾਂ ਨੂੰ ਪੱਛਮ ਬੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੌਫਟਵੇਅਰ ਨੂੰ ਹੁਣ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ ਹੈ।

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਆਰਪੀਐੱਫ ਦੁਆਰਾ ਦਸੰਬਰ 2019 ਤੋਂ ਮਾਰਚ 2020 ਦਰਮਿਆਨ ਇੱਕ ਤਾਲਮੇਲ ਵਾਲੀ ਦੇਸ਼-ਵਿਆਪੀ ਕਾਰਵਾਈ ਦੌਰਾਨ 104 ਅਪਰਾਧੀ ਫੜੇ ਗਏ ਸਨ ਅਤੇ ਏਐੱਨਐੱਮਐੱਸ / ਰੈੱਡ ਮਿਰਚੀ / ਬਲੈਕ ਟੀਐੱਸ, ਟਿਕਟੋਕ, ਆਈ-ਬਾਲ, ਰੈੱਡ ਬੁੱਲ, ਮੈਕ , ਐੱਨ-ਜੀਈਟੀ, ਸਾਈਕਲ, ਸਟਾਰ-ਵੀ 2 ਆਦਿ ਕਈ ਗ਼ੈਰ-ਕਾਨੂਨੀ ਸੌਫਟਵੇਅਰਾਂ ʼਤੇ ਰੋਕ ਲਗਾ ਦਿੱਤੀ ਗਈ ਸੀ। ਆਰਪੀਐੱਫ ਦੁਆਰਾ ਦਿੱਤੀ ਗਈ ਜਾਣਕਾਰੀ ਨੇ ਸੀਆਰਆਈਐੱਸ / ਆਈਆਰਸੀਟੀਸੀ ਨੂੰ ਪੀਆਰਐੱਸ ਸਿਸਟਮ ਵਿੱਚ ਸੁਰੱਖਿਆ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕੀਤੀ ਜਿਸ ਕਾਰਨ ਸੌਫਟਵੇਅਰਾਂ ਨੇ ਉਸੇ ਸਮੇਂ ਕੰਮ ਕਰਨਾ ਬੰਦ ਕਰ ਦਿੱਤਾ।

*****

ਡੀਜੇਐੱਨ/ਐੱਮਕੇਵੀ


(Release ID: 1652425) Visitor Counter : 212