ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ ਐੱਸ ਆਈ ਸੀ ਨੇ ਨੋਇਡਾ ਹਸਪਤਾਲ ਤੇ ਡਿਸਪੈਂਸਰੀਆਂ ਵਿੱਚ ਸਿਹਤ ਸਹੂਲਤਾਂ ਕਥਿਤ ਤੌਰ ਤੇ ਨਾ ਠੀਕ ਹੋਣ ਦੀਆਂ ਖ਼ਬਰਾਂ ਦਾ ਦਿੱਤਾ ਸਪਸ਼ਟੀਕਰਨ

ਈ ਐੱਸ ਆਈ ਸੀ ਦੇ ਡਾਕਟਰ ਅਤੇ ਮੈਡੀਕਲ ਸਟਾਫ ਆਪਣੀ ਡਿਊਟੀ ਤੋਂ ਜਿ਼ਆਦਾ ਸਮਾਂ ਕੰਮ ਕਰ ਰਹੇ ਹਨ

Posted On: 08 SEP 2020 1:31PM by PIB Chandigarh


ਈ ਐੱਸ ਆਈ ਸੀ ਨੇ, ਕੁੱਝ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਜਿਹਨਾਂ ਵਿੱਚ ਇਹ ਛਾਪਿਆ ਗਿਆ ਸੀ ਕਿ ਨੋਇਡਾ ਦੇ ਹਸਪਤਾਲ ਅਤੇ ਡਿਸਪੈਂਸਰੀਆਂ ਵਿੱਚ ਈ ਐੱਸ ਆਈ ਸੀ ਦੇ ਇਨਡੋਰ ਮਰੀਜ਼ਾਂ ਤੇ ਲਾਭਪਾਤਰੀਆਂ ਨੂੰ ਇਲਾਜ ਲਈ ਸਹੀ ਸਹੂਲਤਾਂ ਨਹੀਂ ਮਿੱਲ ਰਹੀਆਂ , ਬਾਰੇ ਸਪਸ਼ਟੀਕਰਨ ਦਿੰਦਿਆਂ ਹੋਇਆਂ ਕਿਹਾ ਹੈ ਕਿ ਈ ਐੱਸ ਆਈ ਸੀ ਹਸਪਤਾਲ , ਨੋਇਡਾ ਸਾਰੇ ਇਨਡੋਰ ਮਰੀਜ਼ਾਂ ਅਤੇ ਲਾਭਪਾਤਰੀਆਂ ਨੂੰ ਸਮਰਪਿਤ ਮੈਡੀਕਲ ਸਿਹਤ ਸਹੂਲਤਾਂ ਦੇ ਕੇ ਹਰ ਤਰ੍ਹਾਂ ਦੇ ਇਲਾਜ ਲਈ ਮੈਡੀਕਲ ਸਿਹਤ ਸਹੂਲਤਾਂ ਦੇ ਰਿਹਾ ਹੈ । ਇਸ ਨੂੰ ਸਬੰਧਿਤ ਡਾਟਾ ਰਾਹੀਂ ਸਾਬਤ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਈ ਐੱਸ ਆਈ ਸੀ ਹਸਪਤਾਲ ਨੇ ਕੋਵਿਡ-19 ਮਹਾਮਾਰੀ ਦੌਰਾਨ ਸ਼ਾਨਦਾਰ ਸਿਹਤ ਸਹੂਲਤਾਂ ਦਿੱਤੀਆਂ ਹਨ ।

ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਈ ਐੱਸ ਆਈ ਸੀ ਹਸਪਤਾਲ ਕੋਵਿਡ-19 ਮਹਾਮਾਰੀ ਖਿਲਾਫ਼ ਲੜਾਈ ਲੜ ਰਹੇ ਹਨ । ਈ ਐੱਸ ਆਈ ਕਾਰਪੋਰੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਇਸ ਦੇ ਬੁਨਿਆਦੀ ਢਾਂਚੇ ਨੂੰ ਆਮ ਜਨਤਾ ਸਮੇਤ ਸਾਰੇ ਕੋਵਿਡ-19 ਮਰੀਜ਼ਾਂ ਲਈ ਸਿਹਤ ਸਹੂਲਤਾਂ ਦੇਣ ਲਈ ਵਰਤਿਆ ਜਾ ਰਿਹਾ ਹੈ । ਹੁਣ ਤੱਕ ਦੇਸ਼ ਭਰ ਵਿੱਚ 23 ਈ ਐੱਸ ਆਈ ਸੀ ਹਸਪਤਾਲਾਂ ਵਿੱਚ 2600 ਏਕਾਂਤ ਬੈੱਡ ਅਤੇ ਤਕਰੀਬਨ 1350 ਕੁਆਰਨਟੀਨ ਬੈੱਡ ਲਗਾ ਕੇ ਕੋਵਿਡ-19 ਸਮਰਪਿਤ ਹਸਤਾਲਾਂ ਵਜੋਂ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਕਰੀਬ 961 ਕੋਵਿਡ ਏਕਾਂਤਵਾਸ ਬੈੱਡ ਦੇਸ਼ ਦੇ ਬਾਕੀ ਈ ਐੱਸ ਆਈ ਹਸਪਤਾਲਾਂ ਵਿੱਚ ਉਪਲਬੱਧ ਹਨ । ਇਸ ਤਰ੍ਹਾਂ ਵੱਖ ਵੱਖ ਈ ਐੱਸ ਆਈ ਸੀ ਹਸਪਤਾਲਾਂ ਵਿੱਚ ਕੁਲ 3597 ਕੋਵਿਡ ਏਕਾਂਤਵਾਸ ਬੈੱਡ ਹਨ , ਹੋਰ ਕੁਲ 555 ਆਈ ਸੀ ਯੂ / ਐੱਚ ਡੀ ਯੂ ਬੈੱਡਸ ਨਾਲ 213 ਵੈਂਟੀਲੇਟਰ ਵੀ ਇਹਨਾਂ ਹਸਪਤਾਲਾਂ ਵਿੱਚ ਉਪਲਬੱਧ ਹਨ ।

ਅੱਜ ਦੇ ਔਖੇ ਸਮੇਂ ਵਿੱਚ ਜਦ ਸਾਰਾ ਦੇਸ਼ ਮਹਾਮਾਰੀ ਖਿਲਾਫ਼ ਲੜਨ ਲਈ ਵਚਨਬੱਧ ਹੈ , ਮੈਡੀਕਲ ਤੇ ਪੈਰਾਮੈਡੀਕਲ ਭਾਈਚਾਰਾ ਅਸਲ ਯੋਧੇ ਹਨ ਅਤੇ ਉਹ ਕੋਵਿਡ-19 ਮਹਾਮਾਰੀ ਦੌਰਾਨ ਜਿ਼ੰਦਗੀਆਂ ਬਚਾਉਣ ਲਈ ਆਪਣੀ ਡਿਊਟੀ ਤੋਂ ਜਿ਼ਆਦਾ ਸਮਾਂ ਸੇਵਾ ਨਿਭਾ ਰਹੇ ਹਨ । ਬੇਸ਼ੱਕ ਮੀਡੀਆ ਦੇ ਰੋਲ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ , ਈ ਐੱਸ ਆਈ ਸੀ ਇਸ ਔਖੇ ਸਮੇਂ ਸਹਿਯੋਗ ਅਤੇ ਬਰਦਾਸ਼ਤ ਕਰਨ ਲਈ ਬੇਨਤੀ ਕਰਦੀ ਹੈ ।

ਆਰ ਸੀ ਜੇ / ਆਈ ਏ



(Release ID: 1652411) Visitor Counter : 160