ਵਿੱਤ ਮੰਤਰਾਲਾ
ਏ ਡੀ ਬੀ ਅਤੇ ਭਾਰਤ ਨੇ ਦਿੱਲੀ—ਮੇਰਠ ਆਰ ਆਰ ਟੀ ਐੱਸ ਕੋਰੀਡੋਰ ਲਈ 500 ਮਿਲੀਅਨ ਕਰਜ਼ੇ ਸਬੰਧੀ ਸਮਝੌਤੇ ਤੇ ਕੀਤੇ ਦਸਤਖ਼ਤ
Posted On:
08 SEP 2020 4:01PM by PIB Chandigarh
ਏਸਿ਼ਆਈ ਵਿਕਾਸ ਬੈਂਕ ਤੇ ਭਾਰਤ ਸਰਕਾਰ ਨੇ 500 ਮਿਲੀਅਨ ਡਾਲਰ ਕਰਜ਼ੇ ਬਾਰੇ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ । ਕੁਲ 1 ਬਿਲੀਅਨ ਡਾਲਰ ਦੀ ਸਹੂਲਤ ਦਾ ਇਹ ਇੱਕ ਹਿੱਸਾ ਹੈ । ਇਸ ਨਾਲ ਆਧੁਨਿਕ ਤੇ ਹਾਈ ਸਪੀਡ 82 ਕਿਲੋਮੀਟਰ ਦਿੱਲੀ—ਮੇਰਠ ਰਿਜਨਲ ਰੈਪਿਡ ਟ੍ਰਾਂਜਿ਼ਟ ਕੋਰੀਡੋਰ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਨਾਲ ਭਾਰਤ ਦੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਖੇਤਰੀ ਸੰਪਰਕ ਅਤੇ ਆਵਾਜਾਈ ਦਾ ਸੁਧਾਰ ਹੋਵੇਗਾ ।
ਦਿੱਲੀ—ਮੇਰਠ ਆਰ ਆਰ ਟੀ ਐੱਸ ਨਿਵੇਸ਼ ਪ੍ਰਾਜੈਕਟ ਲਈ ਇਸ ਕਰਜ਼ੇ ਸਮਝੌਤੇ ਤੇ ਭਾਰਤ ਵੱਲੋਂ ਸ਼੍ਰੀ ਸਮੀਰ ਕੁਮਾਰ ਖਰੇ , ਵਧੀਕ ਸਕੱਤਰ ( ਫੰਡ ਬੈਂਕ ਤੇ ਏ ਡੀ ਬੀ ) , ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਅਤੇ ਏ ਡੀ ਬੀ ਇੰਡੀਆ ਰੈਜ਼ੀਡੈਂਟ ਮਿਸ਼ਨ ਦੇ ਕੰਟਰੀ ਡਾਇਰੈਕਟਰ ਸ਼੍ਰੀ ਕਨੇਚੀ ਯੋਕੋਯਾਮਾ ਨੇ ਏ ਡੀ ਬੀ ਵੱਲੋਂ ਦਸਤਖ਼ਤ ਕੀਤੇ ਹਨ । ਕਰਜ਼ੇ ਦੀ ਇਸ ਪਹਿਲੀ ਕਿਸ਼ਤ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਐੱਨ ਸੀ ਆਰ ਰਿਜ਼ਨਲ ਯੋਜਨਾ 2021 ਤਹਿਤ ਦਿੱਲੀ ਨੂੰ ਆਸ—ਪਾਸ ਦੇ ਸੂਬਿਆਂ ਦੇ ਸ਼ਹਿਰਾਂ ਨਾਲ ਰੇਲ ਕੋਰੀਡੋਰ ਬਣਾ ਕੇ ਜੋੜਿਆ ਜਾਵੇਗਾ ।
ਸ਼੍ਰੀ ਖਰੇ ਨੇ ਕਿਹਾ “ਇਹ ਪ੍ਰਾਜੈਕਟ ਦਿੱਲੀ ਤੇ ਦਬਾਅ ਘੱਟ ਕਰਕੇ ਆਸ—ਪਾਸ ਵਸੋਂ ਵਾਲੇ ਖੇਤਰਾਂ ਵਿੱਚ ਸ਼ਹਿਰੀ ਆਰਥਿਕ ਸੈਂਟਰਾਂ ਦਾ ਵਿਕਾਸ ਕਰਕੇ ਇਹਨਾਂ ਕਸਬਿਆਂ ਨੂੰ ਐੱਨ ਸੀ ਆਰ ਨਾਲ ਵਧੀਆ ਤਰੀਕੇ ਨਾਲ ਜੋੜੇਗਾ” । ਸਮਝੌਤੇ ਤੇ ਦਸਤਖ਼ਤ ਕਰਨ ਤੋਂ ਬਾਅਦ ਸ਼੍ਰੀ ਖਰੇ ਨੇ ਕਿਹਾ ਕਿ “ਕੋਰੀਡੋਰ ਦੇ ਵਿਕਾਸ ਨਾਲ ਇੱਕ ਬਹੁਤ ਵੱਡਾ ਅਸਰ ਨਜ਼ਰ ਆਵੇਗਾ ਅਤੇ ਇਸ ਖੇਤਰ ਵਿੱਚ ਸ਼ਹਿਰੀ ਵਿਕਾਸ ਦੇ ਤਰੀਕੇ ਅਤੇ ਆਵਾਜਾਈ ਵਿੱਚ ਵੱਡੇ ਬਦਲਾਅ ਲਈ ਰਸਤਾ ਖੁੱਲੇਗਾ”।
“ਇਸ ਪ੍ਰਾਜੈਕਟ ਨਾਲ ਐੱਨ ਸੀ ਆਰ ਵਿੱਚ ਵਿਕਾਸ ਦੀ ਚਾਲ ਵਿੱਚ ਇੱਕ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ , ਕਿਉਂਕਿ ਇਸ ਪ੍ਰਾਜੈਕਟ ਵਿੱਚ ਆਰ ਆਰ ਟੀ ਐੱਸ , ਸਿਗਨਲਿੰਗ ਤੇ ਸਟੇਸ਼ਨ ਡਿਜ਼ਾਇਨਸ ਲਈ ਉੱਚ ਪੱਧਰ ਦੀਆਂ ਤਕਨਾਲੋਜੀਆਂ ਹੋਣਗੀਆਂ”। ਸ਼੍ਰੀ ਯੋਕੋਯਾਮਾ ਨੇ ਕਿਹਾ , “ਇਸ ਤੋਂ ਇਲਾਵਾ ਇਹ ਪ੍ਰਾਜੈਕਟ ਆਰ ਆਰ ਟੀ ਐੱਸ ਕੋਰੀਡੋਰ ਦੇ ਆਸ—ਪਾਸ ਪਈ ਜ਼ਮੀਨ ਦੀ ਯੋਜਨਾ ਅਤੇ ਸਿਸਟਮੈਟਿਕ ਸ਼ਹਿਰੀ ਵਿਕਾਸ ਦੇ ਨਾਲ ਨਾਲ ਟ੍ਰਾਂਜਿ਼ਟ ਓਰੀਐਂਟ ਡਿਵੈਲਪਮੈਂਟ ਦੀ ਸਹਾਇਤਾ ਕਰੇਗਾ, ਜਦਕਿ ਵੈਲਯੂ ਕੈਪਚਰ ਫਾਇਨਾਸਿੰਗ ਨੂੰ ਉਤਸ਼ਾਹਿਤ ਕਰਕੇ ਵਾਧੂ ਮਿਊਂਸਿਪਲ ਮਾਲੀਆ ਉਘਰਾਇਆ ਜਾ ਸਕੇਗਾ”।
82 ਕਿਲੋਮੀਟਰ ਕੋਰੀਡੋਰ ਜੋ ਦਿੱਲੀ ਦੇ ਸਰਾਏ ਕਾਲੇ ਖਾਨ ਨੂੰ ਉੱਤਰ ਪ੍ਰਦੇਸ਼ ਵਿਚਲੇ ਮੇਰਠ ਦੇ ਮੋਦੀਪੁਰਮ ਨਾਲ ਜੋੜੇਗਾ ਅਤੇ ਇਸ ਲਈ 180 ਕਿਲੋਮੀਟਰ ਪ੍ਰਤੀ ਘੰਟਾ ਅਤੇ ਹਰ 5—10 ਮਿੰਟ ਬਾਅਦ ਹਾਈ ਫ੍ਰਿਕੂਐਂਸੀ ਆਪਰੇਸ਼ਨਸ ਨਾਲ ਦੋਨਾਂ ਵਿੱਚਲੀ ਮੌਜੂਦਾ ਦੂਰੀ 3—4 ਘੰਟਿਆਂ ਤੋਂ ਘੱਟ ਕੇ 1 ਘੱਟਾ ਹੋ ਜਾਵੇਗੀ । ਆਰ ਆਰ ਟੀ ਐੱਸ ਵਿੱਚ ਮਲਟੀ ਮਾਡਲ ਹੱਬਸ ਹੋਣਗੇ ਤਾਂ ਜੋ ਬਾਕੀ ਆਵਾਜਾਈ ਤਰੀਕਿਆਂ ਨਾਲ ਆਸਾਨੀ ਨਾਲ ਅਦਲਾ—ਬਦਲੀ ਕੀਤੀ ਜਾ ਸਕੇ ।
ਕਰਜ਼ੇ ਦੀ ਪਹਿਲੀ ਰਾਸ਼ੀ ਇਲੈਕਟ੍ਰੀਫਾਈਡ ਟਰੈਕਸ , ਸਿਗਨਲਿੰਗ ਸਿਸਟਮਸ , ਮਲਟੀ ਨੋਡਲ ਹੱਬਸ ਅਤੇ ਸਟੇਸ਼ਨਾਂ ਨੂੰ ਇਸ ਢੰਗ ਨਾਲ ਡਿਜ਼ਾਇਨ ਕਰਨ ਲਈ ਵਰਤੀ ਜਾਵੇਗੀ ਤਾਂ ਜੋ ਇਹ ਬਜ਼ੁਰਗਾਂ , ਔਰਤਾਂ , ਬੱਚਿਆਂ ਅਤੇ ਦਿਵਿਆਂਗਾ ਲਈ ਮਿੱਤਰਤਾਪੂਰਵਕ ਹੋਵੇ । ਇਹ ਨੈਸ਼ਨਲ ਕੈਪੀਟਲ ਰੀਜ਼ਨ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਟੌਡ , ਵੀ ਐੱਸ ਐੱਫ ਅਤੇ (ਪੀ ਪੀ ਪੀ) ਪਬਲਿਕ ਪ੍ਰਾਈਵੇਟ ਪਾਰਟਨਰਸਿ਼ੱਪ ਅਧੀਨ ਸਮਾਰਟ ਤਕਨਾਲੋਜੀ ਤੇ ਅਧਾਰਿਤ ਬਣਾਏ ਜਾ ਰਹੇ ਪਲੇਟਫਾਰਮ ਅਤੇ ਜੈਂਡਰ ਫਰੈਂਡਲੀ ਵਰਕ ਪਲੇਸ ਨੀਤੀ ਦੀ ਸਹਾਇਤਾ ਕਰੇਗਾ । ਏ ਡੀ ਬੀ ਜਾਪਾਨ ਫੰਡ ਤਹਿਤ ਗਰੀਬੀ ਘਟਾਉਣ ਲਈ ਮਿਲੀ 3 ਮਿਲੀਅਨ ਡਾਲਰ ਗਰਾਂਟ ਦੀ ਵਰਤੋਂ ਵਿਜ਼ੂਅਲ , ਹੇਅਰਿੰਗ ਅਤੇ ਮੋਬੇਲਿਟੀ ਏਡਸ ਸਹੂਲਤਾਂ ਜਿਵੇਂ , ਦਿਵਿਆਂਗ ਵਿਅਕਤੀਆਂ ਲਈ ਵ੍ਹੀਲ ਚੇਅਰਜ਼ ਬਣਾਉਣ ਸਮੇਤ ਕਈ ਕੰਮਾਂ ਲਈ ਸਹਿਯੋਗ ਦੇਵੇਗੀ । ਔਰਤਾਂ ਲਈ ਸਿਖਲਾਈ , ਦਿਵਿਆਂਗਾ ਲਈ ਆਉਣ ਜਾਣ ਅਤੇ ਰੋਜ਼ਗਾਰ ਮੌਕੇ ਅਤੇ ਪਬਲਿਕ ਟਰਾਂਸਪੋਰਟ ਮੁਹੱਈਆ ਵੀ ਕਰਵਾਈ ਜਾਵੇਗੀ । ਏ ਡੀ ਬੀ ਪ੍ਰਸ਼ਾਸਤ ਮਲਟੀ ਡੋਨਰ ਅਰਬਨ ਕਲਾਈਮੇਟ ਚੇਂਜ ਰਿਸਿਲੀਐਂਸ ਟਰੱਸਟ ਫੰਡ ਜਿਸ ਤਹਿਤ 2.89 ਮਿਲੀਅਨ ਰਾਸ਼ੀ ਦਿੱਤੀ ਜਾਵੇਗੀ ਉਹ ਇੰਨਫੋਰਮੇਸ਼ਨ ਮਾਡਲਿੰਗ , ਯੂਨੀਵਰਸਲ ਐਕਸੈਸ ਡਿਜ਼ਾਇਨ ਫੀਚਰਸ , ਟੌਡ ਅਤੇ ਵੀ ਐੱਸ ਐੱਫ ਦੇ ਨਿਰਮਾਣ ਲਈ ਨਵੇਂ ਤਰੀਕੇ ਖੋਜਣ ਲਈ ਸਹਾਇਤਾ ਕਰੇਗੀ ।
ਏ ਡੀ ਬੀ ਪੈਸੇਫਿਕ ਅਤੇ ਏਸ਼ੀਆ ਵਿੱਚ ਲਗਾਤਾਰ ਖੁਸ਼ਹਾਲੀ ਅਤੇ ਲਚਕੀਲੇਪਣ ਲਈ ਵਚਨਬੱਧ ਹੈ , ਜਦਕਿ ਬੇਹੱਦ ਗਰੀਬੀ ਨੂੰ ਜੜੋਂ ਖ਼ਤਮ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ । 1966 ਵਿੱਚ ਸਥਾਪਤ ਏ ਡੀ ਬੀ ਦੇ 68 ਮੈਂਬਰ ਹਨ , ਜਿਹਨਾਂ ਵਿੱਚੋਂ 49 ਇਸ ਖੇਤਰ ਤੋਂ ਹਨ ।
ਆਰ ਐੱਮ / ਕੇ ਐੱਮ ਐੱਨ
(Release ID: 1652408)
Visitor Counter : 186