ਘੱਟ ਗਿਣਤੀ ਮਾਮਲੇ ਮੰਤਰਾਲਾ

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰਾਲਾ ਵਲੋਂ ਆਯੋਜਿਤ ਹੁਨਰ ਹਾਟ 9 ਅਕਤੂਬਰ 2020 ਤੋਂ ਫੇਰ ਸ਼ੁਰੂ ਹੋਵੇਗਾ

ਅਗਲਾ ਹੁਨਰ ਹਾਟ ਪ੍ਰਯਾਗਰਾਜ 'ਚ 9 ਤੋਂ 18 ਅਕਤੂਬਰ 2020 ਤੱਕ ਆਯੋਜਿਤ ਹੋਵੇਗਾ

ਥੀਮ --“ਲੋਕਲ ਤੋਂ ਗਲੋਬਲ” ਦੇ ਨਾਲ ਸਵਦੇਸ਼ੀ ਖਿਡੌਣਿਆਂ ਦਾ ਰਹੇਗਾ ਜਲਵਾ
30 ਫ਼ੀਸਦੀ ਤੋਂ ਜ਼ਿਆਦਾ ਸਟਾਲ ਸਵਦੇਸ਼ੀ ਖਿਡੌਣਿਆਂ ਦੇ ਕਾਰੀਗਰਾਂ ਲਈਹੋਣਗੇ

“ਹੁਨਰ ਹਾਟ” ਨੇ ਪਿਛਲੇ ਪੰਜ ਸਾਲਾਂ 'ਚ 5 ਲੱਖ ਤੋਂ ਜ਼ਿਆਦਾ ਭਾਰਤੀ ਦਸਤਕਾਰਾਂ, ਸ਼ਿਲਪਕਾਰਾਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕੀਤੇ- ਮੁਖਤਾਰ ਅੱਬਾਸ ਨਕਵੀ

Posted On: 08 SEP 2020 2:14PM by PIB Chandigarh

 

 

ਕੋਰੋਨਾ ਦੀਆਂ ਚੁਨੌਤੀਆਂ ਦੇ ਚਲਦੇ ਲੱਗਭੱਗ 6 ਮਹੀਨਿਆਂ ਤੋਂ ਬਾਅਦ ਲੋਕਲ ਤੋਂ ਗਲੋਬਲ ਥੀਮ ਦੇ ਨਾਲ 9 ਅਕਤੂਬਰ 2020 ਤੋਂ ਫਿਰ ਸ਼ੁਰੂ ਹੋ ਰਹੇ ਹੁਨਰ ਹਾਟ 'ਚ ਇਸ ਵਾਰ ਸਵਦੇਸ਼ੀ ਖਿਡੌਣਿਆਂ ਦਾ ਜਲਵਾ ਰਹੇਗਾ। 

 

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਦੱਸਿਆ ਕਿ ਦੇਸ਼ ਦੇ ਹਰਖੇਤਰ 'ਚ ਦੇਸ਼ੀ ਖਿਡੌਣਿਆਂ ਦੇ ਉਤਪਾਦਨ ਦੀ ਬਹੁਤ ਪੁਰਾਣੀ ਅਤੇ ਪੁਸ਼ਤੈਨੀ ਪਰੰਪਰਾ ਰਹੀ ਹੈ, ਉਹ ਅਲੋਪ ਹੋ ਰਹੀ ਸੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਸਵਦੇਸ਼ੀ ਖਿਡੌਣਿਆਂ ਨੂੰ ਪ੍ਰੋਤਸਾਹਿਤ ਕਰਨ ਦੇ ਸੱਦੇ ਨੇ ਭਾਰਤ ਦੇ ਸਵਦੇਸ਼ੀ ਖਿਡੌਣਾ ਉਦਯੋਗ 'ਚ ਨਵੀਂ ਜਾਨ ਪਾ ਦਿੱਤੀ ਹੈ ।

 

ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਦਾ ਹਰਖੇਤਰ, ਲੱਕੜੀ, ਬਰਾਸ, ਬਾਂਸ, ਸ਼ੀਸ਼ੇ, ਕੱਪੜੇ, ਕਾਗਜ਼, ਮਿੱਟੀ ਦੇ ਖਿਡੌਣੇ ਬਣਾਉਣ ਵਾਲੇ ਹੁਨਰ ਦੇ ਉਸਤਾਦਾਂ ਨਾਲ ਭਰਪੂਰ ਹੈ। ਇਨ੍ਹਾਂ ਦੇ ਇਸ ਸ਼ਾਨਦਾਰ ਸਵਦੇਸ਼ੀ ਉਤਪਾਦਨ ਨੂੰ ਮੌਕਾ-ਮਾਰਕੀਟ ਉਪਲੱਬਧ ਕਰਾਉਣ ਲਈ ਹੁਨਰ ਹਾਟ ਬਹੁਤ ਵੱਡਾ ਪਲੇਟਫਾਰਮ ਦੇਣ ਜਾ ਰਿਹਾ ਹੈ ।

 

ਸ਼੍ਰੀ ਨਕਵੀ ਨੇ ਕਿਹਾ ਕਿ ਸਵਦੇਸ਼ੀ ਖਿਡੌਣੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਸੱਦੇ ਨਾਲ ਭਾਰਤੀ ਖਿਡੌਣਾ ਉਦਯੋਗ ਫਿਰ ਤੋਂ ਬਾਜ਼ਾਰ 'ਚ ਆਪਣਾ ਦਬਦਬਾ ਕਾਇਮ ਕਰੇਗਾ। ਸ਼੍ਰੀ ਨਕਵੀ ਨੇ ਕਿਹਾ ਕਿ ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੇ ਹੁਨਰ ਹਾਟ 'ਚ 30 ਫ਼ੀਸਦੀ ਤੋਂ ਜ਼ਿਆਦਾ ਸਟਾਲ ਸਵਦੇਸ਼ੀ ਖਿਡੌਣਿਆਂ ਦੇ ਕਾਰੀਗਰਾਂ ਲਈ ਹੋਣਗੇ। ਅਗਲਾ ਹੁਨਰ ਹਾਟ ਪ੍ਰਯਾਗਰਾਜ 'ਚ 9 ਤੋਂ 18 ਅਕਤੂਬਰ 2020 ਤੱਕ ਆਯੋਜਿਤ ਕੀਤਾ ਜਾਵੇਗਾ। ਸਵਦੇਸ਼ੀ ਖਿਡੌਣਿਆਂ ਦੀ ਆਕਰਸ਼ਪੈਕੇਜਿੰਗ ਲਈ ਵੀ ਵੱਖ-ਵੱਖ ਸੰਸਥਾਵਾਂ ਰਾਹੀਂ ਦਸਤਕਾਰਾਂ, ਸ਼ਿਲਪਕਾਰਾਂ ਦੀ ਮਦਦ ਕੀਤੀ ਜਾਵੇਗੀ ।

 

ਸ਼੍ਰੀ ਨਕਵੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ 'ਚ 5 ਲੱਖ ਤੋਂ ਜ਼ਿਆਦਾ ਭਾਰਤੀ ਦਸਤਕਾਰਾਂ, ਸ਼ਿਲਪਕਾਰਾਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਵਾਲੇ ਹੁਨਰ ਹਾਟ ਦੇ ਦੁਰਲਭ ਹੱਥ ਨਾਲ ਬਣੇ ਸਵਦੇਸ਼ੀ ਸਾਮਾਨ ਲੋਕਾਂ 'ਚ ਕਾਫ਼ੀ ਹਰਮਨ ਪਿਆਰੇ ਹੋਏ ਹਨ। ਦੇਸ਼ ਦੇ ਦੂਰ-ਦਰਾਜ ਦੇ ਖੇਤਰਾਂ ਦੇ ਦਸਤਕਾਰਾਂ, ਸ਼ਿਲਪਕਾਰਾਂ, ਕਾਰੀਗਰਾਂ, ਹੁਨਰ ਦੇ ਉਸਤਾਦਾਂ ਨੂੰ ਮੌਕਾ-ਮਾਰਕੀਟ ਦੇਣ ਵਾਲਾ ਹੁਨਰ ਹਾਟ ਸਵਦੇਸ਼ੀ ਹੱਥ ਨਾਲ ਬਣੇ ਉਤਪਾਦਨਾਂ ਦਾ ਪ੍ਰਮਾਣਿਕ ਬ੍ਰਾਂਡ ਬਣ ਗਿਆ ਹੈ।

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰਾਲਾ ਵਲੋਂ ਹੁਣ ਤੱਕ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਦੋ ਦਰਜਨ ਤੋਂ ਜਿਆਦਾ ਹੁਨਰ ਹਾਟ ਦਾ ਆਯੋਜਨ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਲੱਖਾਂ ਦਸਤਕਾਰਾਂ, ਸ਼ਿਲਪਕਾਰਾਂ, ਕਾਰੀਗਰਾਂ ਨੂੰ ਰੋਜਗਾਰ ਦੇ ਮੌਕੇ ਮਿਲੇ ਹਨ। ਆਉਣ ਵਾਲੇ ਦਿਨਾਂ 'ਚ ਹੁਨਰ ਹਾਟ ਦਾ ਪ੍ਰਬੰਧ ਜੈਪੁਰ (23 ਅਕਤੂਬਰ ਤੋਂ 1 ਨਵੰਬਰ), ਚੰਡੀਗੜ (7 ਤੋਂ 15 ਨਵੰਬਰ), ਇੰਦੌਰ (21 ਤੋਂ 29 ਨਵੰਬਰ), ਮੁੰਬਈ (22 ਤੋਂ 31 ਦਿਸੰਬਰ 2020), ਹੈਦਰਾਬਾਦ (8 ਤੋਂ 17 ਜਨਵਰੀ 2021), ਲਖਨਊ (23 ਤੋਂ 31 ਜਨਵਰੀ 2021) , ਦਿੱਲੀ ( ਇੰਡਿਆ ਗੇਟ- 13 ਤੋਂ 21 ਫਰਵਰੀ 2021), ਰਾਂਚੀ (20 ਤੋਂ 28 ਫਰਵਰੀ 2021), ਕੋਟਾ (5 ਮਾਰਚ ਤੋਂ 14 ਮਾਰਚ 2021), ਸੂਰਤ/ਅਹਮਦਾਬਾਦ (20 ਤੋਂ 27 ਮਾਰਚ 2021) 'ਚ ਹੋਵੇਗਾ । 

ਸ਼੍ਰੀ ਨਕਵੀ ਨੇ ਦੱਸਿਆ ਕਿ ਇਸ ਵਾਰ ਦੇ ਹੁਨਰ ਹਾਟ ਦਾ ਡਿਜ਼ੀਟਲ ਅਤੇ ਆਨਲਾਈਨ ਪ੍ਰਦਸ਼ਨ ਵੀ ਹੋਵੇਗਾ। ਨਾਲ ਹੀ ਲੋਕਾਂ ਨੂੰ ਹੁਨਰ ਹਾਟ 'ਚ ਦਿਖਾਏ ਸਾਮਾਨ ਨੂੰ ਆਨਲਾਈਨ ਖ੍ਰੀਦਣ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ। ਹੁਨਰ ਹਾਟ ਦੇ ਦਸਤਕਾਰਾਂ ਅਤੇ ਉਨ੍ਹਾਂ ਦੇ ਸਵਦੇਸ਼ੀ ਹੱਥ ਨਾਲ ਬਣੇ ਉਤਪਾਦਾਂ ਨੂੰ ਜੇਮ (ਗਵਰਨਮੈਂਟ ਈ-ਮਾਰਕੇਟਪਲੇਸ) 'ਚ ਰਜਿਸਟਰ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ਵੱਖ-ਵੱਖ ਦਰਾਮਦ ਕੌਂਸਿਲਸ ਨੇ ਦਸਤਕਾਰਾਂ, ਸ਼ਿਲਪਕਾਰਾਂ ਦੇ ਸਵਦੇਸ਼ੀ ਉਤਪਾਦਾਂ ਨੂੰ ਅੰਤਰ-ਰਾਸ਼ਟਰੀ ਮਾਰਕੀਟ ਉਪਲੱਬਧ ਕਰਾਉਣ ਲਈ ਰੂਚੀ ਵਿਖਾਈ ਹੈ, ਜਿਸਦੇ ਨਾਲ ਇਨ੍ਹਾਂ ਦਸਤਕਾਰਾਂ, ਸ਼ਿਲਪਕਾਰਾਂ ਦੇ ਸਵਦੇਸ਼ੀ ਉਤਪਾਦਾਂ ਨੂੰ ਵੱਡੇ ਪੈਮਾਨੇ 'ਤੇ ਅੰਤਰਰਾਸ਼ਟਰੀ ਮਾਰਕੀਟ ਮਿਲ ਸਕੇਗੀ।

ਸ਼੍ਰੀ ਨਕਵੀ ਨੇ ਕਿਹਾ ਕਿ ਫੇਰ ਸ਼ੁਰੂ ਹੋਣ ਜਾ ਰਹੇ ਹੁਨਰ ਹਾਟ ਨਾਲ ਦੇਸ਼ ਦੇ ਲੱਖਾਂ ਸਵਦੇਸ਼ੀ ਵਿਰਾਸਤ ਦੇ ਉਸਤਾਦ ਦਸਤਕਾਰਾਂ, ਸ਼ਿਲਪਕਾਰਾਂ 'ਚ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਬਣ ਗਿਆ ਹੈ।

 

 

 

ਐਨ ਬੀ / ਕੇ ਜੀ ਐਸ



(Release ID: 1652407) Visitor Counter : 197