ਰਸਾਇਣ ਤੇ ਖਾਦ ਮੰਤਰਾਲਾ

ਐੱਚ ਆਈ ਐੱਲ (ਇੰਡੀਆ) ਲਿਮਟਿਡ ਨੇ ਜਾਂਬੀਆ ਨੂੰ ਮਲੇਰੀਆ ਰੋਕਥਾਮ ਪ੍ਰੋਗਰਾਮ ਲਈ 114.2 ਮੀਟ੍ਰਿਕ ਟਨ ਡੀ ਡੀ ਟੀ ਸਪਲਾਈ ਕੀਤੀ ਹੈ

Posted On: 08 SEP 2020 12:48PM by PIB Chandigarh

ਰਸਾਇਣ ਤੇ ਖਾਦ ਮੰਤਰਾਲੇ ਤਹਿਤ ਪਬਲਿਕ ਸੈਕਟਰ ਯੁਨਿਟ ਐੱਚ ਆਈ ਐੱਲ ਨੇ ਜਾਂਬੀਆ ਨੂੰ 114.2 ਮੀਟ੍ਰਿਕ ਟਨ ਡੀ ਡੀ ਟੀ 75% ਮਲੇਰੀਆ ਰੋਕਥਾਮ ਲਈ ਸਪਲਾਈ ਕੀਤੀ ਹੈ

 

 

ਐੱਚ ਆਈ ਐੱਲ ਦੇ ਸੀ ਐੱਮ ਡੀ ਸ਼੍ਰੀ ਐੱਸ ਪੀ ਮੋਹੰਤੀ ਨੇ ਕਿਹਾ ਕਿ ਜਾਂਬੀਆ ਸਰਕਾਰ ਦੇ ਸਿਹਤ ਮੰਤਰਾਲੇ ਨੂੰ 307 ਮੀਟ੍ਰਿਕ ਟਨ ਸਪਲਾਈ ਦੀ ਇਹ ਆਖ਼ਰੀ ਖੇਪ ਭੇਜੀ ਗਈ ਹੈ ਐੱਚ ਆਈ ਐੱਲ ਨੇ ਹਾਲ ਹੀ ਵਿੱਚ ਦੱਖਣ ਅਫ਼ਰੀਕਾ ਨੂੰ 26.5 ਮੀਟ੍ਰਿਕ ਟਨ ਸਪਲਾਈ ਕੀਤੀ ਹੈ ਤੇ ਜਾਂਬੀਆ ਨੂੰ 129 ਮੀਟ੍ਰਿਕ ਟਨ ਸਪਲਾਈ ਭੇਜਣਾ ਜਾਰੀ ਹੈ


ਐੱਚ ਆਈ ਐੱਲ ਵਿਸ਼ਵ ਪੱਧਰ ਤੇ ਡੀ ਡੀ ਟੀ ਦਾ ਨਿਰਮਾਣ ਕਰਨ ਵਾਲੀ ਇੱਕੋ ਇੱਕ ਕੰਪਨੀ ਹੈ ਇਹ ਕੰਪਨੀ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤਹਿਤ ਮਲੇਰੀਆ ਰੋਕਥਾਮ ਲਈ ਡੀ ਡੀ ਟੀ ਦਾ ਨਿਰਮਾਣ ਤੇ ਸਪਲਾਈ ਕਰਨ ਲਈ 1954 ਵਿੱਚ ਬਣਾਈ ਗਈ ਸੀ ਸਾਲ 2019—20 ਵਿੱਚ ਇਸ ਕੰਪਨੀ ਨੇ ਦੇਸ਼ ਵਿੱਚ 22 ਸੂਬਿਆਂ ਨੂੰ ਡੀ ਡੀ ਟੀ ਸਪਲਾਈ ਕੀਤੀ ਸੀ ਕੰਪਨੀ ਕਈ ਅਫਰੀਕਨ ਦੇਸ਼ਾਂ ਨੂੰ ਵੀ ਡੀ ਡੀ ਟੀ ਦਾ ਨਿਰਯਾਤ ਕਰ ਰਹੀ ਹੈ


ਵਿਸ਼ਵ ਪੱਧਰ ਤੇ ਮਲੇਰੀਆ ਅਜੇ ਵੀ ਲਗਾਤਾਰ ਜਨਤਕ ਸਿਹਤ ਲਈ ਮੁਸ਼ਕਲਾਂ ਵਿੱਚੋਂ ਇੱਕ ਮੁੱਖ ਮੁਸ਼ਕਲ ਹੈ ਵਿਸ਼ਵ ਸਿਹਤ ਸੰਸਥਾ ਨੇ ਮਲੇਰੀਆ ਤੇ ਮੱਛਰ ਦੀ ਸਮੱਸਿਆ ਉੱਪਰ ਕਾਬੂ ਪਾਉਣ ਲਈ ਆਈ ਆਰ ਐੱਸ ਰਸਾਇਣਾਂ ਵਿੱਚੋਂ ਡੀ ਡੀ ਟੀ ਦੀ ਇੱਕ ਅਸਰਦਾਰ ਰਸਾਇਣ ਦੇ ਤੌਰ ਤੇ ਸਿਫ਼ਾਰਸ਼ ਕੀਤੀ ਹੈ ਅਤੇ ਕਈ ਅਫਰੀਕੀ ਦੇਸ਼ਾਂ ਜਿਵੇਂ ਦੱਖਣ ਅਫਰੀਕਾ , ਜਿ਼ੰਬਾਬਵੇ , ਜਾਂਬੀਆ , ਨਮੀਬੀਆ ਤੇ ਮੌਜਮਬੀਪ ਵਿੱਚ ਵੱਡੀ ਪੱਧਰ ਤੇ ਵਰਤੀ ਜਾਂਦੀ ਹੈ ਭਾਰਤ ਡੀ ਡੀ ਟੀ ਦੇ ਨਿਰਮਾਣ ਅਤੇ ਵਧੀਆ ਕਿਸਮ ਦੀ ਡੀ ਡੀ ਟੀ ਦੱਖਣ ਅਫਰੀਕਾ ਦੇ ਖੇਤਰ ਨੂੰ ਸਪਲਾਈ ਕਰਨ ਲਈ ਵਚਨਬੱਧ ਹੈ ਤਾਂ ਜੋ ਇਹਨਾਂ ਮੁਲਕਾਂ ਨਾਲ ਭਾਰਤ ਦੇ ਦੁਵੱਲੇ ਰਿਸ਼ਤੇ ਹੋਰ ਮਜ਼ਬੂਤ ਹੋ ਸਕਣ


ਆਰ ਸੀ ਜੇ / ਆਰ ਕੇ ਐੱਮ



(Release ID: 1652329) Visitor Counter : 91