ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਅਤੇ ਐੱਨਆਈਐੱਸਈ, ਗੁਰੂਗ੍ਰਾਮ ਨੇ ਸੌਰ ਊਰਜਾ ਖੇਤਰ ਨੂੰਹੁਲਾਰਾ ਦੇਣ ਲਈ ਇੱਕ ਰਣਨੀਤਕ ਸਬੰਧ ਦੇ ਤੌਰ ‘ਤੇ ਇੱਕ ਸਹਿਮਤੀ ਪੱਤਰ'ਤੇ ਦਸਤਖਤ ਕੀਤੇ

ਇਸ ਸਹਿਮਤੀ ਪੱਤਰ ਦਾ ਉਦੇਸ਼ ਸੰਯੁਕਤ ਤੌਰ 'ਤੇ ਸੰਸਾਧਨਾਂਜੁਟਾਉਣ ਅਤੇ ਸਮਰੱਥਾ ਨਿਰਮਾਣ ਦੇ ਜ਼ਰੀਏ ਸੁਵਿਧਾ ਅਤੇ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਕਾਰਜ ਕਰਨਾ ਹੈ


“ਇਹ ਭਾਰਤ ਦੇ ਵਿਆਪਕ ਬਿਜਲੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ, ਇਸ ਨਾਲ ਸੰਸਾਧਨਾਂਦੇ ਨਾਲ-ਨਾਲ ਜਨਤਕ ਫੰਡਾਂ ਦਾ ਵੀ ਸਾਂਝਾਕਰਨ ਹੋਵੇਗਾ”- ਪ੍ਰੋ. (ਡਾ.) ਹਰੀਸ਼ ਹੀਰਾਨੀ

Posted On: 08 SEP 2020 10:59AM by PIB Chandigarh

ਸੀਐੱਸਆਈਆਰ-ਕੇਂਦਰੀ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਮਈਆਰਆਈ), ਦੁਰਗਾਪੁਰ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਸੋਲਰ ਐੱਨਰਜੀ (ਐੱਨਆਈਐੱਸਈ), ਗੁਰੂਗ੍ਰਾਮ ਨੇ ਇੱਕ 'ਰਣਨੀਤਕ ਐਸੋਸੀਏਸ਼ਨ' ਦੇ ਤੌਰ 'ਤੇ  ਦੇਸ਼ ਭਰ ਵਿੱਚ ਸੌਰ ਊਰਜਾ ਖੇਤਰ ਨੂੰ ਹੁਲਾਰਾ ਦੇਣ ਲਈ 7 ਸਤੰਬਰ, 2020 ਨੂੰ ਇੱਕ ਔਨਲਾਈਨਸਹਿਮਤੀ ਪੱਤਰ (ਐੱਮਓਯੂ) ਤੇ ਦਸਤਖਤ ਕੀਤੇ।  ਸਮਝੌਤੇ 'ਤੇ ਪ੍ਰੋਫੈਸਰ (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਅਤੇ ਡਾ. ਅਰੁਣ ਕੁਮਾਰ ਤ੍ਰਿਪਾਠੀ, ਡਾਇਰੈਕਟਰ-ਜਨਰਲ, ਐੱਨਆਈਐੱਸਈ ਦੁਆਰਾ ਦਸਤਖਤ ਕੀਤੇ ਗਏ।

 

 

11.5 ਕਿਲੋਵਾਟ ਦੇ ਵਿਸ਼ਵ ਦੇ ਸਭ ਤੋਂ ਵੱਡੇ ਸੋਲਰ ਟ੍ਰੀ ਦੀ ਹੈਰਾਨਕੁਨ ਸਫਲਤਾ ਤੋਂ ਬਾਅਦ, ਸੀਐੱਸਆਈਆਰ-ਸੀਐੱਮਈਆਰਆਈ ਦਾ ਅਖੁੱਟ ਊਰਜਾ ਪ੍ਰਤੀਬੱਧਤਾਵਾਂ ਨੂੰ ਮਜ਼ਬੂਤ ​​ਕਰਨਲਈਆਪਣੀਆਂਕੋਸ਼ਿਸ਼ਾਂਨੂੰਅੱਗੇਵਧਾਉਣਦਾਇਰਾਦਾਹੈ।ਸੀਐੱਸਆਈਆਰ-ਸੀਐੱਮਈਆਰਆਈਦੀਸਥਾਨਕਪੱਧਰਤੇ ਸਿੰਜਾਈ ਲਈ ਬਿਜਲੀ ਦੀ ਮੰਗ ਨੂੰ ਪੂਰਾ ਕਰਕੇ ਖੇਤੀਬਾੜੀ ਸੈਕਟਰ ਨੂੰ ਉਤਸ਼ਾਹਤ ਕਰਨ, ਸੌਰ ਊਰਜਾ ਨਾਲ ਚਲਣ ਵਾਲੇ ਐਗਰੋ ਡ੍ਰਾਇਅਰ, ਡੀ-ਸੈਂਟਰਲਾਈਜ਼ਡ ਸੋਲਰ ਕੋਲਡ ਸਟੋਰੇਜ, ਬੈਟਰੀ ਨਾਲ ਚਲਣ ਵਾਲੀਆਂ ਖੇਤੀਬਾੜੀ ਮਸ਼ੀਨਾਂ ਦੀ ਚਾਰਜਿੰਗ ਆਦਿ ਬਹੁ-ਸਰੂਪੀ ਵਰਤੋਂ ਲਈ ਵੱਖ-ਵੱਖ ਸਮਰੱਥਾ ਦੇ ਸੋਲਰ ਆਰਟੀਫੈਕਟਸ ਦੇ ਡਿਜ਼ਾਈਨ ਅਤੇ ਵਿਕਾਸ ਵਿੱਚ ਮੁਹਾਰਤ ਹੈ।  ਇਸ ਦੀ ਸੋਲਰ ਕਨਵਰਟਰ ਅਤੇ ਕੰਡੀਸ਼ਨਿੰਗ ਯੂਨਿਟ ਅਤੇ ਆਈਸੋਲੇਟਡ ਮਿਨੀਗ੍ਰਿਡ ਦੇ ਡੋਮੇਨ ਵਿੱਚ ਹਾਸਲ ਮੁਹਾਰਤ, ਇਸ ਸਹਿਯੋਗ ਵਿੱਚ ਹੋਰ ਸਹਾਈ ਹੋਵੇਗੀ। ਇਹ ਸੰਸਥਾਨ ਇਸ ਸਮੇਂ ਸੋਲਰ ਊਰਜਾ ਅਧਾਰਿਤ ਰਸੋਈ ਪ੍ਰਣਾਲੀ ਦੇ ਵਿਕਾਸ 'ਤੇ ਕੰਮ ਕਰ ਰਿਹਾ ਹੈ ਜੋ ਕਿ ਭਾਰਤ ਵਿੱਚਗ੍ਰਾਮੀਣ ਖੇਤਰ ਦੇ ਜੀਵਨ ਪੱਧਰ ਨੂੰ ਉੱਚਾ ਚੁਕਣ ਦੇ ਨਾਲ-ਨਾਲ ਊਰਜਾ ਨਿਰਭਰ ਅਤੇ ਕਾਰਬਨ-ਨਿਰਪੱਖ ਭਾਰਤ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ।

 

ਭਾਰਤ ਸਰਕਾਰ ਦੇ ਨਵੇਂ ਅਤੇ ਅਖੁੱਟ ਊਰਜਾ ਮੰਤਰਾਲੇ ਦਾ ਇੱਕ ਖੁਦਮੁਖਤਾਰ ਉੱਤਮਤਾ ਕੇਂਦਰ, ਨੈਸ਼ਨਲ ਇੰਸਟੀਟਿਊਟ ਆਵ੍ ਸੌਰ ਊਰਜਾ (ਐੱਨਆਈਐੱਸਈ), ਸੋਲਰ ਪੀਵੀ / ਥਰਮਲ ਆਰ ਐਂਡ ਡੀ, ਟੈਸਟਿੰਗ, ਨੁਮਾਇਸ਼ੀ ਪ੍ਰੋਜੈਕਟ, ਕੌਸ਼ਲ ਵਿਕਾਸ, ਸਲਾਹ-ਮਸ਼ਵਰੇ, ਨਵੀਨਤਾ ਅਤੇ ਪ੍ਰਫੁੱਲਤ ਕਰਨ ਆਦਿ ਦੇ ਕੰਮਾਂ ਵਿੱਚ ਲੱਗਾ ਹੋਇਆ ਹੈ।  ਇੰਸਟੀਟਿਊਟ ਵੱਖ-ਵੱਖ ਸੋਲਰ ਪੀਵੀ / ਥਰਮਲ ਯੰਤਰਾਂ ਦੀ ਜਾਂਚ ਅਤੇ ਪ੍ਰਮਾਣੀਕਰਣ ਕਰਨ ਲਈ ਅਤਿ-ਆਧੁਨਿਕ ਉਪਕਰਣਾਂ ਨਾਲ ਲੈੱਸ ਹੈ।

 

ਸਹਿਮਤੀ ਪੱਤਰ ਦਾ ਮਨੋਰਥ ਹੇਠਾਂ ਦਿੱਤੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਹੈ:-

 

  • ਵੱਖ-ਵੱਖ ਸੋਲਰ ਟੈਕਨੋਲੋਜੀਆਂ ਲਈ ਸਾਂਝੇ ਤੌਰ ਤੇ ਅਧਿਐਨ ਕਰਨਾ।

 

  • ਸਮੱਗਰੀ ਦੇ ਵਿਕਾਸ ਸਮੇਤ ਹਿੱਸੇਦਾਰਾਂ ਦਾ ਕੌਸ਼ਲ ਵਿਕਾਸ ਕਰਨਾ। ਇਨ੍ਹਾਂ ਪ੍ਰੋਗਰਾਮਾਂ ਵਿੱਚ ਗ੍ਰਿੱਡ ਨਾਲ ਜੁੜੀਆਂ ਸੋਲਰ ਰੂਫਟੌਪ ਪ੍ਰਣਾਲੀਆਂ, ਸੌਰ ਊਰਜਾ ਪਲਾਂਟ (ਉਨ੍ਹਾਂ ਦੇ ਓ ਐਂਡ ਐੱਮ ਸਮੇਤ), ਵਿਕੇਂਦਰੀਕ੍ਰਿਤ ਸੋਲਰ ਊਰਜਾ ਪ੍ਰਣਾਲੀਆਂ, ਉੱਦਮੀਅਤਾ ਵਿਕਾਸ, ਅਤੇ ਅਖੁੱਟ ਊਰਜਾ ਪ੍ਰੋਜੈਕਟਾਂ ਦੇ ਤਕਨੀਕੀ-ਵਿੱਤੀ ਮੁੱਲਾਂਕਣ ਸ਼ਾਮਲ ਹੋਣਗੇ।

 

  • ਗ੍ਰਿੱਡ ਏਕੀਕਰਣ, ਰੀਸਾਈਕਲਿੰਗ ਅਤੇ ਸੋਲਰ ਪੈਨਲਾਂ, ਬੈਟਰੀਆਂ ਆਦਿ ਦੇ ਨਿਪਟਾਰੇ ਨਾਲ ਨਜਿੱਠਣ ਵਾਲੀ ਨੀਤੀ ਅਤੇ ਨਿਯਮਾਂ ਦਾ ਅਧਿਐਨ ਕਰਨਾ।

 

  • ਭਾਰਤ ਵਿੱਚ ਖੋਜ ਕਾਰਜ ਕਰਨ ਲਈ ਅੰਤਰਰਾਸ਼ਟਰੀ ਪੱਧਰੀ ਖੋਜ ਸੰਸਥਾਵਾਂ ਨਾਲ ਤਾਲਮੇਲ ਕਰਨਾ।

 

  • ਸੰਸਾਧਨਾਂ ਦੀ ਵਰਤੋਂ ਕਰਕੇ ਅਤੇ ਸਮਰੱਥਾ ਪੁਨਰਗਠਨ ਦੇ ਜ਼ਰੀਏ ਸਮਰੱਥਾ, ਕਾਬਲੀਅਤ, ਸੁਵਿਧਾ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਪਸਾਰ ਲਈ ਸਾਂਝੇ ਤੌਰ 'ਤੇ ਕੰਮ ਕਰਨਾ।

 

 

 

 

ਪ੍ਰੋ. (ਡਾ.) ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਨੇ ਇਸ ਮੌਕੇ ਦੱਸਿਆ ਕਿ ਇਹ ਸਾਂਝਾ ਉੱਦਮ, ਰਾਸ਼ਟਰੀ ਏਕਤਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹੈ ਜੋ  ਸੋਲਰ ਪੀਵੀ ਸਿਸਟਮ, ਮਾਈਕਰੋ ਗ੍ਰਿੱਡਪਹਿਲਾਂ, ਊਰਜਾ ਭੰਡਾਰਨ ਪ੍ਰਣਾਲੀਆਂ, ਪਾਵਰ ਕਨਵਰਟਰ ਅਤੇ ਕੰਡੀਸ਼ਨਿੰਗ ਪ੍ਰਣਾਲੀਆਂ, ਸੋਲਰ ਥਰਮਲ ਊਰਜਾ ਪ੍ਰਣਾਲੀ, ਸੋਲਰ ਕੁਕਿੰਗ ਅਤੇ ਇਲੈਕਟ੍ਰਿਕ ਵਾਹਨਾਂ ਆਦਿ ਦੀਆਂ ਆਰ ਐਂਡ ਡੀ, ਅਮਲ, ਸਲਾਹਕਾਰ ਸੇਵਾਵਾਂ ਅਤੇ ਪ੍ਰਚਾਰ ਨਾਲ ਜੁੜੇ ਸਾਂਝੇ ਟੀਚਿਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਹੈ। ਇਹ ਭਾਰਤ ਦੇ ਵਿਆਪਕ ਬਿਜਲੀਕਰਨ ਵੱਲ ਇੱਕ ਕਦਮ ਹੋਵੇਗਾ। ਇਸ ਨਾਲ ਸੰਸਾਧਨਾਂ ਦੇ ਨਾਲ ਨਾਲ ਜਨਤਕ ਫੰਡਾਂ ਦੀ ਵੱਧ ਤੋਂ ਵੱਧ ਸ਼ੇਅਰਿੰਗ ਵੀ ਹੋ ਸਕਦੀ ਹੈ।  ਐੱਨਆਈਐੱਸਈ ਅਤੇ ਸੀਐੱਸਆਈਆਰ-ਸੀਐੱਮਈਆਰਆਈ ਦਰਮਿਆਨ ਸਰੋਤ ਸਾਂਝੇਦਾਰੀ ਅਤੇ ਤਾਲਮੇਲ ਨੂੰ ਬਿਹਤਰ ਬਣਾਉਣ ਅਤੇ ਰਾਸ਼ਟਰੀ ਸੰਸਾਧਨਾਂ ਦੀ ਅਸਰਦਾਰ ਢੰਗ ਨਾਲ ਵਰਤੋਂ ਕਰਦਿਆਂ ਇਕੋ ਹੀ ਸਰੋਤ ਲਈ ਮੁੜ-ਮੁੜ ਹੋਰ ਪੂੰਜੀ ਨਿਵੇਸ਼ ਨੂੰ ਖਤਮ ਕਰਨ ਦੇ ਉਦੇਸ਼ ਨਾਲ ਇਸ ਸਮਝੌਤੇ 'ਤੇ ਦਸਤਖਤ ਕੀਤੇ ਗਏ ਹਨ।

 

ਡਾ. ਅਰੁਣ ਕੁਮਾਰ ਤ੍ਰਿਪਾਠੀ, ਡਾਇਰੈਕਟਰ ਜਨਰਲ (ਡੀਜੀ), ਐੱਨਆਈਐੱਸਈ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਸਮਝੌਤਾ ਦੇਸ਼ ਵਿੱਚ ਸੌਰ ਊਰਜਾ ਦੇ ਸਰਵਪੱਖੀ ਪਸਾਰ 'ਤੇ ਕੰਮ ਕਰ ਰਹੀਆਂ ਦੋਵਾਂ ਸੰਸਥਾਵਾਂ ਨੂੰ ਲਾਭ ਪਹੁੰਚਾਉਣ ਵਾਲਾ ਹੈ।  ਉਨ੍ਹਾਂ ਦੁਹਰਾਇਆ ਕਿ ਸਮਝੌਤਾ ਸੌਰ ਊਰਜਾ ਦੇ ਖੇਤਰ ਵਿੱਚ ਗਿਆਨ ਦੇ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਸਾਂਝੇ ਖੋਜ ਪ੍ਰੋਜੈਕਟ ਲਈ ਰਾਹ ਪੱਧਰਾ ਕਰੇਗਾ। ਉਨ੍ਹਾਂ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਸ਼ੇਸ਼ ਤੌਰ 'ਤੇ ਸੌਰ ਊਰਜਾ ਦੇ ਖੇਤਰ ਵਿੱਚ ਕੀਤੀ ਕੁਆਂਟਮ ਲੀਪ ਦੀ ਸ਼ਲਾਘਾ ਕਰਦਿਆਂ ਇੰਸਟੀਟਿਊਟ ਨਾਲ ਸਾਂਝੇ ਤੌਰ ਤੇ ਕੰਮ ਕਰਨ ਪ੍ਰਤੀ ਅਪਣੀ ਉਤਸੁਕਤਾ ਜਤਾਈ।

 

 

                                        ****

 

 

ਐੱਨਬੀ/ਕੇਜੀਐੱਸ/ (ਸੀਐੱਸਆਈਆਰ-ਸੀਐੱਮਈਆਰਆਈ ਰਿਲੀਜ਼)


(Release ID: 1652322) Visitor Counter : 134