ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਕੋਵਿਡ ਤੋਂ ਬਾਅਦ ਦੀ ਅਰਥਵਿਵਸਥਾ ਲਈ ਭਾਰਤੀ ਵਪਾਰੀ ਚੈਂਬਰ (ਆਈਐੱਮਸੀ) ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮ ਨਿਰਭਰ ਭਾਰਤ ਮਿਸ਼ਨ ਨੂੰ ਸਾਕਾਰ ਕਰਨ ਲਈ ਵੀ ਇਹ ਮਹੱਤਵਪੂਰਨ ਹੈ: ਡਾ. ਜਿਤੇਂਦਰ ਸਿੰਘ

Posted On: 07 SEP 2020 6:49PM by PIB Chandigarh

 

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਅਰਥਵਿਵਸਥਾ ਲਈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮ ਨਿਰਭਰ ਭਾਰਤ ਮਿਸ਼ਨ ਨੂੰ ਸਾਕਾਰ ਕਰਨ ਲਈ ਭਾਰਤੀ ਵਪਾਰੀ ਚੈਂਬਰ (ਆਈਐੱਮਸੀ) ਦੀ ਭੂਮਿਕਾ ਅਹਿਮ ਹੈ।

 

ਆਈਐੱਮਸੀ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੇ 114 ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਭਾਰਤੀ ਵਪਾਰੀ ਚੈਂਬਰ ਨਾਲ ਆਪਣੀ ਲੰਮੀ ਸਾਂਝ ਅਤੇ ਉਨ੍ਹਾਂ ਦੁਆਰਾ ਚਰਚਗੇਟ, ਮੁੰਬਈ ਵਿਖੇ ਮੁੱਖ ਦਫ਼ਤਰ ਵਿੱਚ ਅਕਸਰ ਜਾਂਦੇ ਰਹਿਣ ਦੀ ਯਾਦ ਨੂੰ ਤਾਜ਼ਾ ਕੀਤਾ।  ਉਨ੍ਹਾਂ ਕਿਹਾ, ਦੇਸ਼ ਦਾ ਸਭ ਤੋਂ ਪੁਰਾਣਾ ਚੈਂਬਰ ਆਵ੍ ਕਮਰਸ ਹੋਣ ਦੇ ਨਾਲ, ਜਿਸ ਵਿੱਚ ਮਹਾਤਮਾ ਗਾਂਧੀ ਵੀ ਇੱਕ ਮੈਂਬਰ ਸੀ, ਆਈਐੱਮਸੀ ਦਾ ਇੱਕ ਸ਼ਾਨਦਾਰ ਅਤੀਤ ਅਤੇ ਇੱਕ ਮਹਾਨ ਵਿਰਾਸਤ ਹੈ,ਇਸ ਤੋਂ ਭਵਿੱਖ ਵਿੱਚ ਉਨੀਆਂ ਹੀ ਆਸਾਂ ਹਨ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਦੀ ਆਤਮਨਿਰਭਰਤਾ ਆਤਮ ਨਿਰਭਰ ਭਾਰਤ ਦੀ ਧਾਰਨਾ ਦੀ ਮਹੱਤਵਪੂਰਨ ਕੁੰਜੀ ਹੈ ਅਤੇ ਆਈਐੱਮਸੀ ਜਿਹੇ ਨਾਮਵਰ ਵਪਾਰਕ ਸੰਗਠਨਾਂ ਤੋਂ ਇਸ ਦੀ ਆਸ ਕੀਤੀ ਜਾਂਦੀ ਹੈ।  ਉਨ੍ਹਾਂ ਕਿਹਾ, ਕੋਵਿਡ ਤੋਂ ਬਾਅਦ ਦੇ ਹਾਲਾਤ ਵਿੱਚ ਜਦੋਂ ਸਾਰੀ ਦੁਨੀਆ ਇਸ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ, ਭਾਰਤ ਲਈ ਇਹ ਇਕ ਚੁਣੌਤੀ ਅਤੇ ਇਕ ਮੌਕਾ ਦੋਵੇਂ ਹੀ ਹੈ।  ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਥਾਨਕ ਤੌਰ 'ਤੇ ਜੋ ਉਪਲਬਧ ਹੈ ਉਸ ਦੀ ਵਰਤੋਂ ਕਰਨ ਅਤੇ ਸਥਾਨਕ ਤੌਰ ‘ਤੇ ਉਪਲਬਧ ਨਾ ਹੋਣ ਵਾਲੀਆਂ ਚੀਜ਼ਾਂ ਬਣਾਉਣ ਜਾਂ ਪੈਦਾ ਕਰਨ ਦੀ ਇੱਛਾ, 'ਵੋਕਲ ਫਾਰ ਲੋਕਲ' ਦਾ ਸਾਰ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦੀ ਧਾਰਨਾ ਦਾ ਆਧੁਨਿਕਤਾ, ਵਿਕਾਸ ਅਤੇ ਉੱਨਤੀ ਨਾਲ ਕੋਈ ਵਿਰੋਧ ਨਹੀਂ ਹੈ, ਲੇਕਿਨ ਇਹ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਸ਼ਾਂਤੀਪੂਰਵਕ, ਅਗਾਂਹਵਧੂ ਅਤੇ ਖੁਸ਼ਹਾਲ ਢੰਗ ਨਾਲ ਪ੍ਰਾਪਤ ਕਰਨਾ ਹੈ।

 

ਉਨ੍ਹਾਂ ਕਿਹਾ ਕਿ ਪਰੇਸ਼ਾਨੀ ਵਿੱਚ ਗ੍ਰਸਤ ਦੀ ਦੇਖਭਾਲ਼ ਅਤੇ ਚਿੰਤਾ, ਸਥਾਨਕ ਵਸਤਾਂ ਨੂੰ ਉਤਸ਼ਾਹਿਤ ਕਰਨ ਅਤੇ ਉਤਪਾਦਨ, ਵਸਤਾਂ ਦੀ ਅਸੈਂਬਲੀ ਕਰਨ ਦੀ ਬਜਾਏ ਨਿਰਮਾਣ ਵੱਲ ਵਧਣਾ ਆਤਮ ਨਿਰਭਾਰ ਭਾਰਤ ਦਾ ਅਸਲ ਤੱਤ ਹੈ, ਜਿਥੇ ਕੋਈ ਵੀ ਆਪਣੇ ਆਪ ਨੂੰ ਵਿਕਾਸ ਦੇ ਫਲਾਂ ਤੋਂ ਵਾਂਝਾ ਰੱਖਣ ਤੋਂ ਬਿਨਾ ਆਤਮ-ਨਿਰਭਰ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਅਰਥਵਿਵਸਥਾ ਦੇ ਸਾਰੇ ਖੇਤਰਾਂ ਅਤੇ ਪਹੀਆਂ ਦੀ ਸਹਾਇਤਾ ਲਈ 20 ਲੱਖ ਕਰੋੜ ਰੁਪਏ ਤੋਂ ਵੱਧ ਦੇ ਆਤਮ ਨਿਰਭਰ ਪੈਕੇਜ ਦਾ ਐਲਾਨ ਕੀਤਾ ਸੀ, ਜੋ ਜੀਡੀਪੀ ਦਾ ਲਗਭਗ 10% ਹੈ।  ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਦੁਆਰਾ ਦਿੱਤਾ ਸਥਾਨਕ ਮੰਤਰ ‘ਵੋਕਲ ਫਾਰ ਲੋਕਲ’ ਭਾਰਤ ਵਿੱਚ ਤੇਜ਼ੀ ਨਾਲ ਇੱਕ ਜਨ ਅੰਦੋਲਨ ਬਣ ਰਿਹਾ ਹੈ।

 

ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਉਤਸ਼ਾਹਿਤ ਕਰਨ ਲਈ ਉਠਾਏ ਗਏ ਕਈ ਕਦਮਾਂ ਦਾ ਜ਼ਿਕਰ ਕਰਦਿਆਂ, ਡਾ ਜਿਤੇਂਦਰ ਸਿੰਘ ਨੇ ਸਰਕਾਰੀ ਨੋਟੀਫਿਕੇਸ਼ਨ ਵੱਲ ਇਸ਼ਾਰਾ ਕੀਤਾ ਕਿ ਇਹ ਯਕੀਨੀ ਬਣਾਉਣ ਲਈ ਗਲੋਬਲ ਟੈਂਡਰਾਂ ‘ਤੇ ਪਾਬੰਦੀ ਲਗਾਈ ਗਈ ਹੈ ਕਿ 200 ਕਰੋੜ ਰੁਪਏ ਤੋਂ ਘੱਟ ਮੁੱਲ ਦੀਆਂ ਵਸਤਾਂ ਅਤੇ ਸੇਵਾਵਾਂ ਘਰੇਲੂ ਫਰਮਾਂ ਤੋਂ ਖਰੀਦੀਆਂ ਜਾਣ। ਉਨ੍ਹਾਂ ਕਿਹਾ, ਆਤਮ ਨਿਰਭਰ ਦਾ ਅਰਥ ਹੈ ਕਿ ਸਾਨੂੰ ਜਿੰਨਾ ਹੋ ਸਕੇ ਚੀਜ਼ਾਂ ਦੀ ਦਰਾਮਦ ਨੂੰ ਘਟਾਉਣਾ ਚਾਹੀਦਾ ਹੈ ਅਤੇ ਉਹੀ ਉਤਪਾਦਨ ਸਿਰਫ ਭਾਰਤ ਲਈ ਨਹੀਂ, ਬਲਕਿ ਵਿਸ਼ਵ ਲਈ ਕਰਨਾ ਚਾਹੀਦਾ ਹੈ।

 

ਭਾਰਤ ਵਿੱਚ ਬਾਂਸ ਦੇ ਵਿਸ਼ਾਲ ਸਰੋਤਾਂ ਅਤੇ ਇਸ ਦੀ ਅਣਵਰਤੀ ਸੰਭਾਵਨਾ ਦੀ ਮਿਸਾਲ ਦਿੰਦਿਆਂ ਮੰਤਰੀ ਨੇ ਕਿਹਾ ਕਿ 5 ਤੋਂ 6 ਹਜ਼ਾਰ ਕਰੋੜ ਸਾਲਾਨਾ ਬਾਂਸ ਦੇ ਵਪਾਰ ਦੇ ਬਾਵਜੂਦ ਸਮੁੱਚੀ ਅਗਰਬੱਤੀ ਦੂਜੇ ਦੇਸ਼ਾਂ ਤੋਂ ਆਯਾਤ ਕੀਤੀ ਜਾਂਦੀ ਹੈ।  ਉਨ੍ਹਾਂ ਕਿਹਾ, ਹੁਣ ਸਰਕਾਰ ਇਸ ਨੂੰ ਸੁਧਾਰਨ ਲਈ ਕਦਮ ਉਠਾ ਰਹੀ ਹੈ ਅਤੇ ਇਸ ਵੱਲ ਇਸ਼ਾਰਾ ਕੀਤਾ ਕਿ ਮੋਦੀ ਸਰਕਾਰ ਨੇ ਸਦੀ ਪੁਰਾਣੇ ਫਾਰੈਸਟ ਐਕਟ ਵਿੱਚ ਸੋਧ ਕਰਕੇ ਘਰ ਵਿੱਚ ਪੈਦਾ ਹੋਏ ਬਾਂਸ ਨੂੰ ਫਾਰੈਸਟ ਐਕਟ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਹੈ ਅਤੇ ਕੇਂਦਰ ਸਰਕਾਰ ਨੇ ਬਾਂਸ ਦੇ ਤਿਆਰ ਉਤਪਾਦਾਂ ਦੇ ਆਯਾਤ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਤੇ ਬਾਂਸ ਦੇ ਕੱਚੇ ਸਮਾਨ 'ਤੇ 25 ਪ੍ਰਤੀਸ਼ਤ ਦੀ ਦਰਾਮਦ ਡਿਊਟੀ ਵਧਾ ਦਿੱਤੀ ਗਈ ਹੈ, ਜਿਸ ਤੋਂ ਕਿ ਅਗਰਬੱਤੀ ਬਣਾਉਣ ਸਮੇਤ ਘਰੇਲੂ ਬਾਂਸ ਉਦਯੋਗਾਂ ਨੂੰ ਵੱਡੇ ਪੱਧਰ ‘ਤੇ ਸਹਾਇਤਾ ਮਿਲੇਗੀ।

 

ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਸਮੇਤ ਉੱਤਰ ਭਾਰਤ ਵਿੱਚ 2014 ਦੇ ਬੇਮਿਸਾਲ ਹੜ੍ਹਾਂ ਵਿੱਚ ਆਈਐੱਮਸੀ ਦੁਆਰਾ ਵੱਡੇ ਪੱਧਰ ‘ਤੇ ਕੀਤੇ ਗਏ ਰਾਹਤ ਕਾਰਜਾਂ ਨੂੰ ਯਾਦ ਕੀਤਾ ਅਤੇ ਉਮੀਦ ਜਤਾਈ ਕਿ ਉਹ ਇਸ ਸੰਕਟ ‘ਤੇ ਕਾਬੂ ਪਾਉਣ ਵਿੱਚ ਭਾਰਤ ਦੀ ਮਦਦ ਕਰਨ ਲਈ ਉੱਤਮ ਭੂਮਿਕਾ ਨਿਭਾਉਂਦੀ ਰਹੇਗੀ।

 

ਪ੍ਰਧਾਨ ਆਈਐੱਮਸੀ, ਰਾਜੀਵ ਪੋਦਾਰ (Rajiv Podar) ਨੇ ਸੁਆਗਤ ਭਾਸ਼ਣ ਦਿੱਤਾ, ਜਦੋਂਕਿ ਧੰਨਵਾਦ ਦੀ ਵੋਟ ਉਪ ਪ੍ਰਧਾਨ ਆਈਐੱਮਸੀ ਜੁਜ਼ਰ ਖੋਰਕੀਵਾਲਾ (Juzar Khorakiwala) ਨੇ ਪ੍ਰਸਤਾਵਿਤ ਕੀਤੀ।

 

                        ******

 

ਐੱਸਐੱਨਸੀ



(Release ID: 1652230) Visitor Counter : 167