ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਅਰਜੁਨ ਅਵਾਰਡੀ ਮਧੁਰਿਕਾ ਪਾਟਕਰ ਨੇ ਸਾਰਿਆਂ ਨੂੰ ਫਿਟ ਇੰਡੀਆ ਫ੍ਰੀਡਮ ਰਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ

Posted On: 07 SEP 2020 7:09PM by PIB Chandigarh

ਮੁੰਬਈ ਵਿੱਚ ਭਾਰਤੀ ਸਪੋਰਟਸ ਅਥਾਰਿਟੀ ਰੀਜਨਲ ਸੈਂਟਰ ਨੇ ਸੋਮਵਾਰ ਨੂੰ ਟੇਬਲ ਟੈਨਿਸ ਖਿਡਾਰੀ ਮਧੁਰਿਕਾ ਪਾਟਕਰ ਨਾਲ ਔਨਲਾਈਨ ਗੱਲਬਾਤ ਦਾ ਆਯੋਜਨ ਕੀਤਾ। ਪਿਛਲੇ ਮਹੀਨੇ ਵਰਚੁਅਲ ਨੈਸ਼ਨਲ ਸਪੋਰਟਸ ਅਵਾਰਡਸ 2020 ਵਿੱਚ ਅਰਜੁਨ ਅਵਾਰਡ ਜਿੱਤਣ ਵਾਲੇ ਪੈਡਲਰ ਨੇ ਫਿਟ ਇੰਡੀਆ ਫ੍ਰੀਡਮ ਰਨ ਦੇ ਮਹੱਤਵ ਤੇ ਗੱਲ ਕੀਤੀ ।

ਖੇਡ ਮੰਤਰਾਲੇ ਦੁਆਰਾ ਆਯੋਜਿਤ ਇਹ ਸਭ ਤੋਂ ਵੱਡੀ ਦੇਸ਼ ਵਿਆਪੀ ਰਨ ਹੈ ਜੋ 14 ਅਗਸਤ ਨੂੰ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੁਆਰਾ ਸ਼ੁਰੂ ਕੀਤੀ ਗਈ ਸੀ। 2 ਅਕਤੂਬਰ ਤੱਕ ਚਲਣ ਵਾਲੀ ਰਨ ਸਾਰੇ ਖੇਤਰਾਂ ਦੇ ਖਿਡਾਰੀਆਂ ਅਤੇ ਗ਼ੈਰ ਖਿਡਾਰੀਆਂ ਦੁਆਰਾ ਕੀਤੀ ਗਈ ਹੈ ਅਤੇ ਇਸ ਵਿੱਚ ਪ੍ਰਮੁੱਖ ਭਾਗੀਦਾਰੀ ਦੇਖੀ ਗਈ ਹੈ।

 

 

 

ਮਧੁਰਿਕਾ ਨੇ ਕਿਹਾ, ‘‘ਇਹ ਸਾਡੇ ਦੇਸ਼ ਨੂੰ ਫਿਟ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਭਾਰਤ ਨੂੰ ਇੱਕ ਫਿਟ ਦੇਸ਼ ਬਣਾਉਣ ਲਈ ਅਸੀਂ ਸਾਰੇ ਭਾਗ ਲੈ ਸਕਦੇ ਹਾਂ। ਅਸੀਂ ਸਾਰੇ ਲੌਕਡਾਊਨ ਦੌਰਾਨ ਆਪਣੇ ਘਰ ਤੱਕ ਹੀ ਸੀਮਤ ਰਹੇ ਹਾਂ, ਪਰ ਹੁਣ ਜਦੋਂ ਅਸੀਂ ਹੌਲ਼ੀ-ਹੌਲ਼ੀ ਬਾਹਰ ਨਿਕਲ ਸਕਦੇ ਹਾਂ ਤਾਂ ਦੌੜ ਨਾਲ ਜੁੜਨ ਦਾ ਬਹੁਤ ਚੰਗਾ ਸਮਾਂ ਹੈ। ਇਹ ਇੱਕ ਮੁੱਢਲੀ ਕਸਰਤ ਹੈ। ਮੈਂ ਇਸ ਦੌਰਾਨ ਫਿਟ ਇੰਡੀਆ ਫ੍ਰੀਡਮ ਰਨ ਸ਼ੁਰੂ ਕਰਨ ਲਈ ਖੇਡ ਮੰਤਰਾਲੇ ਅਤੇ ਵਿਸ਼ੇਸ਼ ਰੂਪ ਨਾਲ ਆਪਣੇ ਮਾਣਯੋਗ ਖੇਡ ਮੰਤਰੀ ਕਿਰੇਨ ਰਿਜਿਜੂ ਦਾ ਧੰਨਵਾਦ ਕਰਦੀ ਹਾਂ। ਮੈਂ ਹਰ ਕਿਸੇ ਨੂੰ ਫਿਟ ਇੰਡੀਆ ਫ੍ਰੀਡਮ ਰਨ ਵਿੱਚ ਭਾਗ ਲੈਣ ਦੀ ਅਪੀਲ ਕਰਨਾ ਚਾਹੁੰਦੀ ਹਾਂ।’’

 

33 ਸਾਲਾ ਇਸ ਖਿਡਾਰਨ ਨੇ ਇਹ ਵੀ ਕਿਹਾ ਕਿ ਇੱਕ ਸਮੂਹ ਵਿੱਚ ਚਲਣ ਨਾਲ ਬਹੁਤ ਲਾਭ ਹੁੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ‘‘ਜਦੋਂ ਮੈਂ ਰਨ ਲਈ ਬਾਹਰ ਜਾਂਦੀ ਹਾਂ ਤਾਂ ਮੈਨੂੰ ਕੁਦਰਤ ਨਾਲ ਜੁੜਾਅ ਮਹਿਸੂਸ ਹੁੰਦਾ ਹੈ ਅਤੇ ਇਹ ਮੇਰੇ ਲਈ ਬਹੁਤ ਸੁਖਦ ਅਨੁਭਵ ਹੈ। ਸਭ ਤੋਂ ਪਹਿਲਾਂ ਸਾਨੂੰ ਖੁਦ ਤੋਂ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ ਅਤੇ ਫਿਰ ਅਸੀਂ ਦੂਜਿਆਂ ਨੂੰ ਜੁੜਨ ਲਈ ਪ੍ਰੇਰਿਤ ਕਰ ਸਕਦੇ ਹਾਂ। ਸਾਨੂੰ ਆਪਣੇ ਦੋਸਤਾਂ ਨੂੰ ਬੁਲਾਉਣਾ ਚਾਹੀਦਾ ਹੈ ਬੇਸੱਕ ਉਹ ਅਣਇਛੁੱਕ ਹੀ ਕਿਉਂ ਨਾ ਹੋਣ। ਇੱਕ ਵਾਰ ਜਦੋਂ ਕੋਈ ਦੌੜਨ ਲਗੇਗਾ ਤਾਂ ਉਹ ਇਸ ਨਾਲ ਪਿਆਰ ਕਰਨ ਲਗੇਗਾ। ਜਦੋਂ ਸਾਡੇ ਪਾਸ ਇੱਕ ਗਰੁੱਪ ਹੁੰਦਾ ਹੈ ਤਾਂ ਕਸਰਤ ਜ਼ਿਆਦਾ ਸੁਖਦ ਲੱਗਦੀ ਹੈ।’’

 

ਮੁੰਬਈ ਵਿੱਚ ਐੱਸਏਆਈ ਕੇਂਦਰ ਦੀ ਰੀਜਨਲ ਡਾਇਰੈਕਟਰ ਸੁਸਮਿਤਾ ਆਰ ਜਯੋਤਸੀ ਨੇ ਮਧੁਰਿਕਾ ਦੁਆਰਾ ਦਿੱਤੇ ਗਏ ਫਿਟਨਸ ਮੰਤਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਦੂਜਿਆਂ ਨੂੰ ਇਸ ਲਈ  ਪ੍ਰੇਰਿਤ ਕਰਨਾ ਚਾਹੀਦਾ ਹੈ।

 

ਮੁੰਬਈ ਦੀ ਐੱਸਏਆਈ ਦੀ ਰੀਜਨਲ ਡਾਇਰੈਕਟਰ ਨੇ ਕਿਹਾ, ‘‘ਮਧੁਰਿਕਾ ਤੁਹਾਡੇ ਸ਼ਬਦ ਬਹੁਤ ਪ੍ਰੇਰਕ ਹਨ। ਤੁਹਾਨੂੰ ਦੇਖ ਕੇ ਕਈ ਹੋਰ ਪ੍ਰੇਰਿਤ ਹੋਣਗੇ। ਇਸ ਮੌਜੂਦਾ ਸਥਿਤੀ ਵਿੱਚ ਫਿਟ ਰਹਿਣ ਅਤੇ ਮਹਾਮਾਰੀ ਨਾਲ ਲੜਨ ਲਈ ਫਿਟਨਸ ਇਕਲੌਤਾ ਤਰੀਕਾ ਹੈ। ਅਥਲੀਟ ਸਾਡੇ ਰਾਸ਼ਟਰੀ ਪ੍ਰਤੀਕ ਹਨ ਅਤੇ ਹਰੇਕ ਨੂੰ ਇਸ ਵਿਲੱਖਣ ਰਨ ਵਿੱਚ ਸ਼ਾਮਲ ਹੋਣ ਲਈ ਚਾਰ ਹੋਰ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਜੋ ਇੱਕ ਵੱਡੀ ਉਪਲੱਬਧੀ ਹੋਵੇਗੀ। ਜੇਕਰ 100 ਲੋਕ ਪ੍ਰੇਰਿਤ ਹੁੰਦੇ ਹਨ ਤਾਂ ਉਨ੍ਹਾਂ ਨੂੰ 400 ਹੋਰਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।’’

 

*******

 

ਐੱਨਬੀ/ਓਏ



(Release ID: 1652165) Visitor Counter : 112