ਨੀਤੀ ਆਯੋਗ

ਜ਼ਮੀਨੀ ਪੱਧਰ ’ਤੇ ਇਨੋਵੇਸ਼ਨਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਟਲ ਇਨੋਵੇਸ਼ਨ ਮਿਸ਼ਨ ਅਤੇ ਸਕੂਨਿਊਜ਼ ਪਾਰਟਨਰ ਬਣੇ

ਡਿਜੀਟਲ ਮੀਡੀਆ ਵਿੱਚ ਅਟਲ ਟਿੰਕਰਿੰਗ ਲੈਬਸ ਦੇ ਵਿਦਿਆਰਥੀਆਂ ਦੀਆਂ ਇਨੋਵੇਸ਼ਨਾਂ ਨੂੰ ਪ੍ਰੋਤਸਾਹਨ ਦੇਣਾ

Posted On: 07 SEP 2020 2:23PM by PIB Chandigarh

ਜ਼ਮੀਨੀ ਪੱਧਰ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨੂੰ ਸਾਂਝਾ ਕਰਨ ਅਤੇ ਫੈਲਾਉਣ ਲਈ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ, ਭਾਰਤ ਦੇ ਸਭ ਤੋਂ ਵੱਡੇ ਸਿੱਖਿਆ ਮੀਡੀਆ ਹਾਊਸਾਂ ਵਿੱਚੋਂ ਇੱਕ ਸਕੂਨਿਊਜ਼ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

 

ਇਸ ਸਹਿਯੋਗ ਦੇ ਜ਼ਰੀਏ, ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਅਤੇ ਅਟਲ ਟਿੰਕਰਿੰਗ ਲੈਬਸ ਦੀਆਂ ਵੱਖ-ਵੱਖ ਪਹਿਲਾਂ ਲਈ ਨਾ ਸਿਰਫ ਸਿੱਖਿਆ ਖੇਤਰ ਦੇ ਹਿਤਧਾਰਕਾਂ ਵਿੱਚ ਵਧੇਰੇ ਜਾਗਰੂਕਤਾ ਪੈਦਾ ਕੀਤੀ ਜਾਏਗੀ, ਬਲਕਿ ਸਕੂਲ, ਫੈਕਲਟੀ, ਐਜੂਕੇਟਰ ਅਤੇ ਸਲਾਹਕਾਰ ਵੀ ਵਿਸ਼ਵ ਪੱਧਰ ਦੇ ਗੁਣਵੱਤਾ ਪਰਿਪੇਖ, ਸਮੱਗਰੀ ਅਤੇ ਵਧੀਆ ਪਿਰਤਾਂ ਪ੍ਰਦਾਨ ਕੀਤੇ ਜਾਣਗੇ।

 

ਸਕੂਨਿਊਜ਼ ਆਪਣੇ ਨੈੱਟਵਰਕ ਰਾਹੀਂ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਦੁਆਰਾ ਅਰੰਭੇ ਵੱਖ-ਵੱਖ ਸਮਾਗਮਾਂ ਜਾਂ ਮੁਕਾਬਲਿਆਂ ਦਾ ਸਮਰਥਨ ਕਰੇਗੀ। ਇਸ ਤੋਂ ਇਲਾਵਾ ਦੇਸ਼ ਭਰ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨੂੰ ਦਸਤਾਵੇਜ਼ ਬਣਾਉਣ ਅਤੇ ਸਾਂਝਾ ਕਰਨ ਦੇ ਟੀਚੇ ਦੇ ਨਾਲ, ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਅਤੇ ਸਕੂਨਿਊਜ਼ ਏਟੀਐੱਲ ਨਾਲ ਸਬੰਧਤ ਸਮੱਗਰੀ ਨੂੰ ਪ੍ਰਮਾਣਿਤ ਅਤੇ ਪ੍ਰਕਾਸ਼ਤ ਕਰਨਗੇ, ਏਆਈਐੱਮ ਰਾਹੀਂ ਮਹੀਨਾਵਾਰ ਅਧਾਰ ਤੇ ਸਹਿਯੋਗੀ ਵੱਖ-ਵੱਖ ਸ਼ੁਰੂਆਤ ਅਤੇ ਸੰਗਠਨਾਂ ਦੀਆਂ ਐੱਡ-ਟੈੱਕ (ed-tech) ਖ਼ਬਰਾਂ ਅਤੇ ਕਹਾਣੀਆਂ ਨੂੰ ਪ੍ਰੇਰਿਤ ਕਰਨਗੇ। ਸਕੂਨਿਊਜ਼ ਏਟੀਐੱਲ ਮੈਰਾਥਨ ਦੀਆਂ ਸਿਖਰਲੀਆਂ ਇਨੋਵੇਸ਼ਨਾਂ ਲਈ ਇੱਕ ਵਿਸ਼ੇਸ਼ ਪ੍ਰਕਾਸ਼ਨ ਵੀ ਲਿਆਏਗੀ।

 

ਏਆਈਐੱਮ ਮਿਸ਼ਨ ਡਾਇਰੈਕਟਰ ਸ਼੍ਰੀ ਆ. ਰਾਮਨਾਨ ਨੇ ਕਿਹਾ, ‘‘“ਅਟਲ ਇਨੋਵੇਸ਼ਨ ਮਿਸ਼ਨ ਦਾ ਉਦੇਸ਼ ਦੇਸ਼ ਵਿੱਚ ਇੱਕ ਮਿਲੀਅਨ ਤੋਂ ਵੱਧ ਨਵੀਆਂ ਇਨੋਵੇਸ਼ਨਾਂ ਅਤੇ ਸੰਭਾਵਿਤ ਨੌਕਰੀ ਸਿਰਜਣਹਾਰ ਤਿਆਰ ਕਰਨਾ ਹੈ। ਇਸ ਨੂੰ ਸਮਰੱਥ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕਰੀਏ ਜੋ ਸਾਨੂੰ ਪ੍ਰੇਰਿਤ ਕਰਦੇ ਹਨ। ਸਾਡੇ ਏਟੀਐੱਲ ਲਾਭਾਰਥੀ ਇਨ੍ਹਾਂ ਮੁਸ਼ਕਿਲ ਸਮਿਆਂ ਵਿੱਚ ਵੀ ਸਾਰੀਆਂ ਮੁਸ਼ਕਿਲਾਂ ਨੂੰ ਪਛਾੜ ਰਹੇ ਹਨ ਅਤੇ ਕੁਝ ਨਵਾਂ ਕਰਨ ਨੂੰ ਜਾਰੀ ਰੱਖ ਰਹੇ ਹਨ। ਉਨ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨੂੰ ਸਾਂਝਾ ਅਤੇ ਉਨ੍ਹਾਂ ਦਾ ਜਸ਼ਨ ਮਨਾਇਅਆ ਜਾਣਾ ਲਾਜ਼ਮੀ ਹੈ। ਅਜਿਹੀਆਂ ਕਹਾਣੀਆਂ ਦੀ ਪਛਾਣ ਕਰਨ ਅਤੇ ਸਾਂਝਾ ਕਰਨ ਵਿੱਚ ਸਕੂਨਿਊਜ਼ ਨਾਲ ਸਾਡੀ ਸਾਂਝੇਦਾਰੀ ਬੁਨਿਆਦੀ ਬਣਨ ਜਾ ਰਹੀ ਹੈ, ਜਦੋਂਕਿ ਭਾਰਤ ਵਿੱਚ ਨਵੀਨਤਾਕਾਰੀ ਪ੍ਰਤਿਭਾਵਾਂ ਲਈ ਇੱਕ ਮਹੱਤਵਪੂਰਨ ਮਾਨਤਾ ਮੰਚ ਵੀ ਤਿਆਰ ਕਰ ਰਹੀ ਹੈ।

 

ਉਸ ਨੇ ਸਕੂਨਿਊਜ਼ ਟੀਮ ਦਾ ਕੋਵਿਡ -19 ਦੇ ਸਮੇਂ ਵਿੱਚ ਵੀ ਸਕੂਲ ਸਿੱਖਿਆ ਵਿੱਚ ਸਕਾਰਾਤਮਕ ਕਹਾਣੀਆਂ ਲਿਆਉਣ ਲਈ ਨਿਰੰਤਰ ਮਿਹਨਤ ਕਰਨ ਲਈ ਧੰਨਵਾਦ ਕੀਤਾ।

 

ਸਕੂਨੀਵਜ਼ ਦੇ ਸੀਈਓ ਰਵੀ ਸੰਤਲਾਨੀ ਨੇ ਕਿਹਾ, “ਅਸੀਂ ਏਆਈਐੱਮ ਨਾਲ ਕੰਮ ਕਰਨ ਲਈ ਉਤਸ਼ਾਹਤ ਹਾਂ। ਅਸੀਂ ਦੇਸ਼ ਭਰ ਵਿੱਚੋਂ ਆ ਰਹੀਆਂ ਨਵੀਆਂ ਪੈੜਾਂ ਪਾਉਣ ਵਾਲੀਆਂ ਕਹਾਣੀਆਂ ਦੀ ਪਹਿਚਾਣ ਕਰਨ ਅਤੇ ਇਨ੍ਹਾਂ ਵਿਦਿਆਰਥੀਆਂ, ਅਧਿਆਪਕਾਂ, ਸਕੂਲਾਂ, ਸਲਾਹਕਾਰਾਂ ਅਤੇ ਹੋਰ ਹਿਤਧਾਰਕਾਂ ਦੀ ਯਾਤਰਾ ਰਾਹੀਂ ਮਿਆਰੀ ਸਮੱਗਰੀ ਬਣਾਉਣ ਲਈ ਵਚਨਬੱਧ ਹਾਂ। ਏਆਈਐੱਮ, ਨੀਤੀ ਆਯੋਗ ਨਾਲ ਇੱਕ ਮਜ਼ਬੂਤ ਸਾਂਝੇਦਾਰੀ ਬਣਾਉਣਾ, ਸਾਨੂੰ ਭਾਰਤ ਦੀ ਸਿੱਖਿਆ ਵਾਤਾਵਰਣ ਪ੍ਰਣਾਲੀ ਲਈ ਸਭ ਤੋਂ ਉੱਤਮ ਕੰਮ ਕਰਨ ਦੇ ਯੋਗ ਬਣਾਏਗਾ ਅਤੇ ਸਾਡੀ ਸੰਸਥਾ ਦੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਨੂੰ ਅੱਗੇ ਵਧਾਏਗਾ।"

 

ਅਟਲ ਇਨੋਵੇਸ਼ਨ ਮਿਸ਼ਨ ਤੇ ਸਾਡਾ ਮੰਨਣਾ ਹੈ ਕਿ ਕਿ ਭਾਰਤੀ ਘਰੇਲੂ ਸੰਸਥਾਵਾਂ, ਸੰਸਥਾਵਾਂ ਅਤੇ ਕੰਪਨੀਆਂ ਦੇ ਨਾਲ ਅਜਿਹੀ ਕੋਈ ਸਾਂਝੇ ਤੌਰ ਤੇ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਨੂੰ ਵਿਕਸਿਤ ਕਰਨ ਅਤੇ ਨੌਜਵਾਨ ਵਿਦਿਆਰਥੀਆਂ ਦੀ ਇੱਕ ਪ੍ਰੇਰਣਾਦਾਇਕ ਸਾਧਨ ਵਜੋਂ ਖੋਜ ਕਰਨ ਲਈ ਮੰਚ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ।

 

***

 

ਵੀਆਰਆਰਕੇ/ਕੇਪੀ


(Release ID: 1652123) Visitor Counter : 169