ਸਿੱਖਿਆ ਮੰਤਰਾਲਾ
ਜੀ-20 ਮੈਂਬਰ ਮੁਲਕਾਂ ਨੇ ਸਾਰਿਆਂ ਲਈ ਸਿੱਖਿਆ ਨਿਰੰਤਰਤਾ ਤੇ ਸੁਰੱਖਿਆ ਯਕੀਨੀ ਬਨਾਉਣ ਦੀ ਵਚਨਬੱਧਤਾ ਦੁਹਰਾਈ
ਰਚੂਅਲ ਮੀਟਿੰਗ ਵਿੱਚ ਜੀ-20 ਸਿੱਖਿਆ ਮੰਤਰੀਆਂ ਨੇ ਸਿੱਖਿਆ ਨਿਰੰਤਰਤਾ, ਮੁੱਢਲੀ ਬਾਲ ਸਿੱਖਿਆ ਤੇ ਸਿੱਖਿਆ ਵਿੱਚ ਕੌਮਾਂਤਰੀਕਰਨ ਦੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਦਾ ਅਹਿਦ ਲਿਆ
ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਇਹਨਾਂ ਉਦੇਸ਼ਾਂ ਨੂੰ ਕੌਮੀ ਸਿੱਖਿਆ ਨੀਤੀ-2020 ਰਾਹੀਂ ਹਾਸਲ ਕਰਨ ਵਾਸਤੇ ਭਾਰਤ ਦੇ ਕੰਮ ਕਰਨ ਦਾ ਸੰਕਲਪ ਪ੍ਰਗਟ ਕੀਤਾ
Posted On:
06 SEP 2020 11:07AM by PIB Chandigarh
ਜੀ-20 ਦੇਸ਼ਾਂ ਦੇ ਸਿੱਖਿਆ ਮੰਤਰੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਬੇਹਤਰੀਨ ਵਿਧੀਆਂ ਨੂੰ ਸਾਂਝੀਆਂ ਕਰਨ ਅਤੇ ਇਕੱਠੇ ਕੰਮ ਕਰਨ ਦਾ ਅਹਿਦ ਕੀਤਾ ਹੈ, ਤਾਂ ਜੋ ਮੈਂਬਰ ਦੇਸ਼ ਸਭਨਾਂ ਲਈ ਇਕੋ ਜਿਹੀ ਮਿਆਰੀ ਸਿੱਖਿਆ ਯਕੀਨੀ ਬਣਾ ਸਕਣ ਅਤੇ ਸੰਕਟ ਕਾਲ ਦੇ ਬਾਵਜੂਦ ਸਾਰਿਆਂ ਲਈ ਜੀਵਨ ਭਰ ਸਿੱਖਣ ਦੇ ਮੌਕਿਆਂ ਨੂੰ ਪ੍ਰੋਤਸਾਹਿਤ ਕਰ ਸਕਣ । ਜੀ -20 ਸਿੱਖਿਆ ਮੰਤਰੀਆਂ ਦੀ ਕੱਲ ਇੱਕ ਵਰਚੂਅਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਨਾਖ਼ਤ ਕੀਤੇ ਗਏ ਤਿੰਨ ਖੇਤਰਾਂ, ਸੰਕਟ ਸਮੇਂ ਸਿੱਖਿਆ ਨਿਰੰਤਰਤਾ, ਮੁੱਢਲੀ ਬਾਲ ਸਿੱਖਿਆ ਅਤੇ ਸਿੱਖਿਆ ਵਿੱਚ ਕੌਮਾਂਤਰੀਕਰਨ ਦੇ ਖੇਤਰਾਂ ਵਿੱਚ ਮੈਂਬਰ ਮੁਲਕਾਂ ਵਿਚਾਲੇ ਚਰਚਾ ਕੀਤੀ ਗਈ ਤੇ ਤਜ਼ਰਬੇ ਸਾਂਝੇ ਕੀਤੇ ਗਏ । ਕੱਲ ਹੋਈ ਇਹ ਮੀਟਿੰਗ ਇਹਨਾਂ ਉਦੇਸ਼ਾਂ ਬਾਰੇ ਚੱਲ ਰਹੀ ਚਰਚਾ ਦਾ ਅੰਤਿਮ ਗੇੜ ਸੀ, ਜੋ ਕੋਵਿਡ-19 ਮਹਾਮਾਰੀ ਕਰਨ ਵਰਚੂਅਲ ਤੌਰ ਤੇ ਕੀਤੀ ਗਈ ।
ਭਾਰਤ ਦੀ ਨੁਮਾਇੰਦਗੀ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਕਿਹਾ ਕਿ ਇਹ ਉਦੇਸ਼, ਭਾਰਤ ਸਰਕਾਰ ਜਿਹਨਾਂ ਉਦੇਸ਼ਾਂ ਉੱਪਰ ਕੰਮ ਕਰ ਰਹੀ ਹੈ, ਉਸ ਵਿੱਚ ਪਹਿਲਾਂ ਹੀ ਤਰਜ਼ੀਹ ਵਾਲੇ ਖੇਤਰਾਂ ਵਿੱਚ ਸ਼ਾਮਲ ਹਨ । ਇਹਨਾਂ ਉਦੇਸ਼ਾਂ ਬਾਰੇ ਭਾਰਤ ਦੀ ਵਚਨਬੱਧਤਾ, ਕੌਮੀ ਸਿੱਖਿਆ ਨੀਤੀ-2020 ਵਿੱਚ ਦਿਖਾਈ ਦਿੰਦੀ ਹੈ, ਜੋ ਦੇਸ਼ ਦੇ ਸਿੱਖਿਆ ਨਕਸ਼ੇ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਚਾਹਵਾਨ ਹੈ । ਉਹਨਾਂ ਕਿਹਾ ਕਿ ਭਾਰਤ ਸਰਕਾਰ ਸਿੱਖਿਆ ਨਿਜ਼ਾਮ ਵਿੱਚ ਸੁਧਾਰ ਤੇ ਉਸ ਦੀ ਨੁਹਾਰ ਬਦਲਣ ਲਈ ਅਤੇ ਕੋਵਿਡ-19 ਮਹਾਮਾਰੀ ਵੱਲੋਂ ਦਰਪੇਸ਼ ਵੰਗਾਰ ਨੂੰ ਘੱਟ ਕਰਨ ਲਈ ਕੋਸ਼ਿਸ਼ਾਂ ਕਰਦੀ ਰਹੇਗੀ । ਉਹਨਾਂ ਕਿਹਾ ਕਿ ਭਾਰਤ ਸਿੱਖਿਆ ਦੇ ਖੇਤਰ ਵਿੱਚ ਜੀ-20 ਮੈਂਬਰ ਮੁਲਕਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ ।
ਸਿੱਖਿਆ ਮੰਤਰੀਆਂ ਨੇ ਮੀਟਿੰਗ ਦੇ ਅੰਤ ਵਿੱਚ ਇੱਕ ਐਲਾਨਨਾਮਾ ਪ੍ਰਵਾਨ ਕੀਤਾ । ਇਸ ਐਲਾਨਨਾਮੇਂ ਵਿੱਚ ਸੰਕਟ ਵੇਲੇ ਸਿੱਖਿਆ ਦੀ ਨਿਰੰਤਰਤਾ ਨੂੰ ਯਕੀਨੀ ਬਨਾਉਣ ਲਈ ਦੁਰੇਡੀ ਸਿੱਖਿਆ, ਪੜਾਉਣ ਤੇ ਸਿੱਖਣ ਦੇ ਸੁਮੇਲ, ਉੱਚ ਮਿਆਰੀ ਸਿੱਖਿਆ ਦੀ ਪਹੁੰਚ ਵਧਾਉਣ, ਅਧਿਆਪਕਾਂ ਦੇ ਪੇਸ਼ੇਵਰ ਵਿਕਾਸ, ਡਿਜੀਟਲ ਢਾਂਚਾ ਤੇ ਸਮੱਗਰੀ, ਸਾਈਬਰ ਸੁਰੱਖਿਆ ਜਾਗਰੂਕਤਾ, ਪੜਾਉਣ ਦੀਆਂ ਢੁੱਕਵੀਆਂ ਵਿਧੀਆਂ, ਸਰਗਰਮ ਸਿੱਖਿਆ ਦੀ ਅਹਿਮੀਅਤ ਨੂੰ ਮਾਨਤਾ ਦਿੰਦਿਆਂ ਇਹ ਗੱਲ ਸਵੀਕਾਰ ਕੀਤੀ ਗਈ ਹੈ ਕਿ ਇਹ ਪਹੁੰਚ ਆਹਮੋ-ਸਾਹਮਣੇ ਸਿੱਖਿਆ ਲਈ ਪੂਰਕ ਹੈ ।
ਐਲਾਨਨਾਮੇਂ ਵਿੱਚ ਮੁੱਢਲੀ ਬਾਲ ਸਿੱਖਿਆ ਦੀ ਅਹਿਮੀਅਤ ਤੇ ਜ਼ੋਰ ਦਿੰਦਿਆਂ ਸਾਰੇ ਬੱਚਿਆਂ ਤੇ ਖਾਸ ਕਰਕੇ ਗਰੀਬ ਵਰਗਾਂ ਨਾਲ ਸੰਬੰਧਤ ਬੱਚਿਆਂ ਲਈ ਮਿਆਰੀ ਮੁੱਢਲੀ ਬਾਲ ਸਿੱਖਿਆ ਦੀ ਵਾਜਿਬ ਦਰ ਤੇ ਪਹੁੰਚ ਵਿੱਚ ਸੁਧਾਰ ਕਰਨ ਤੇ ਜ਼ੋਰ ਦਿੱਤਾ ਗਿਆ ਹੈ । ਐਲਾਨਨਾਮੇਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੌਮਾਂਤਰੀਕਰਨ ਨੂੰ ਹੱਲਾਸ਼ੇਰੀ ਦੇਣ ਲਈ ਇਸ ਖੇਤਰ ਦੀਆਂ ਬੇਹਤਰੀਨ ਵਿਧੀਆਂ ਸਾਂਝੀਆਂ ਕਰਨ ਤੇ ਇਹਨਾਂ ਵਿਧੀਆਂ ਨੂੰ ਸਥਾਨਕ, ਕੌਮੀ ਤੇ ਕੌਮਾਂਤਰੀ ਪੱਧਰਾਂ ਤੇ ਪਰਵਾਨ ਕਰਨ ਦਾ ਅਹਿਦ ਕੀਤਾ ਗਿਆ ਹੈ । ਸਾਊਦੀ ਅਰਬ ਸਰਕਾਰ ਵੱਲੋਂ ਜੀ-20 ਮੁਲਕਾਂ ਦੇ ਸਿਖ਼ਰ ਸੰਮੇਲਨ 2020 ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ।
ਐਮਸੀ/ਏਕੇਜੇ/ਏਕੇ
(Release ID: 1651810)
Visitor Counter : 140