ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਏਸੀਐੱਮਏ ਸਾਲਾਨਾ ਸੈਸ਼ਨ ਨੂੰ ਸੰਬੋਧਨ ਕੀਤਾ
ਸਹਿਕਾਰਤਾ, ਸਹਿਯੋਗ ਅਤੇ ਵਚਨਬੱਧਤਾ- ਮੰਤਰੀ ਨੇ ਏਸੀਐੱਮਏ ਨੂੰ ਵਿਕਾਸ ਅਤੇ ਪ੍ਰਤੀਯੋਗੀ ਹੋਣ ਲਈ ਇਨ੍ਹਾਂ ਦੀ ਪਾਲਣਾ ਕਰਨ ਲਈ ਆਖਿਆ
ਕਿਹਾ ਕਿ ਪੁਰਜ਼ਿਆਂ ਦਾ ਕਾਰੋਬਾਰ ਆਟੋਮੋਬਾਈਲ ਉਦਯੋਗ ਲਈ ਬਹੁਤ ਸਾਰੇ ਮੌਕੇ ਪੈਦਾ ਕਰ ਸਕਦਾ ਹੈ
प्रविष्टि तिथि:
05 SEP 2020 6:33PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਅਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਗੱਡੀਆਂ ਦੇ ਪੁਰਜ਼ਾ ਨਿਰਮਾਤਾਵਾਂ ਨੂੰ ਸਹਿਯੋਗ, ਸਹਿਕਾਰਤਾ ਅਤੇ ਵਚਨਬੱਧਤਾ ਦੀ ਭਾਵਨਾ ਨਾਲ ਕੰਮ ਕਰਨ ਅਤੇ ਬਾਕੀ ਵਿਸ਼ਵ ਨਾਲ ਮੁਕਾਬਲਾ ਕਰਨ ਅਤੇ ਵਿਸ਼ਵਾਸ ਨਾਲ ਅੱਗੇ ਵਧਣ ਲਈ ਕਿਹਾ। ਗੱਡੀਆਂ ਦੇ ਪੁਰਜ਼ਾ ਨਿਰਮਾਤਾਵਾਂ ਦੀ ਐਸੋਸੀਏਸ਼ਨ (ਏਸੀਐਮਏ) ਦੇ ਅੱਜ 60ਵੇਂ ਸਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਿਰਮਾਤਾ ਪਿਛਲੇ ਕੁਝ ਸਾਲਾਂ ਤੋਂ ਅੱਗੇ ਵਧੇ ਹਨ ਅਤੇ ਉਨ੍ਹਾਂ ਆਪਣੇ ਆਪ ਨੂੰ ਵਿਸ਼ਵ ਪੱਧਰ ਉੱਤੇ ਪ੍ਰਤੀਯੋਗੀ ਬਣਾਉਣ ਲਈ ਪ੍ਰੇਰਿਤ ਕੀਤਾ ਹੈ।
ਮੰਤਰੀ ਨੇ ਕਿਹਾ ਕਿ ਉਦਯੋਗ ਭਵਿੱਖ ਲਈ ਤਿਆਰ ਹੈ ਅਤੇ ਕੋਵਿਡ ਤੋਂ ਬਾਅਦ ਦੀ ਦੁਨੀਆ ਵਿਚ ਜੇਤੂ ਵਜੋਂ ਉਭਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰ ਹੱਲਾਸ਼ੇਰੀ , ਤਕਨੀਕ ਦਾ ਨਵੀਨੀਕਰਨ, ਗੁਣਵਤਾ ਸੁਧਾਰ, ਜਾਣਕਾਰੀ ਇਕੱਠੀ ਕਰਨ ਅਤੇ ਫੈਲਾਉਣ ਦੇ ਉਪਾਅ ਰਾਹੀਂ ਏਸੀਐਮਏ ਸਭ ਤੋਂ ਅੱਗੇ ਵੱਧ ਸਕਦਾ ਹੈ। ”
ਸ੍ਰੀ ਗੋਇਲ ਨੇ ਕਿਹਾ ਕਿ ਸਾਰੇ ਦੇਸ਼ ਨੇ ਬਾਕੀ ਵਿਸ਼ਵ ਨਾਲ ਤਾਕਤ ਅਤੇ ਵਿਸ਼ਵਾਸ ਨਾਲ ਜੁੜਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੱਦੇ ਨੂੰ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਲਚਕਦਾਰ ਆਲਮੀ ਪੂਰਤੀ ਲੜੀ ਵਿਚ ਭਰੋਸੇਮੰਦ ਭਾਈਵਾਲਾਂ ਦੀ ਭਾਰੀ ਮੰਗ ਹੈ।ਮੰਤਰੀ ਨੇ ਕਿਹਾ “ਅਸੀਂ ਆਪਣੇ ਵਿਸ਼ਵਵਿਆਪੀ ਰੁਝੇਵਿਆਂ ਦਾ ਵਿਸਥਾਰ ਕਰਾਂਗੇ। ਅਸੀਂ ਕਾਰੋਬਾਰਾਂ ਦਾ ਵਿਸਥਾਰ ਕਰਨ ਅਤੇ ਮੁਕਾਬਲੇ ਵਾਲੀਆਂ ਕੀਮਤਾਂ 'ਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਪ੍ਰਦਾਨ ਕਰਨ ਅਤੇ ਭਰੋਸੇਮੰਦ ਸਾਥੀ ਬਣਨ ਦੇ ਵਿਸ਼ਾਲ ਮੌਕੇ ਦੇਖ ਰਹੇ ਹਾਂ।”
ਭਾਰਤੀ ਆਰਥਿਕਤਾ ਵਿੱਚ ਸਕਾਰਾਤਮਕ ਰੁਝਾਨਾਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ, “ਰੇਲਵੇ ਵਿੱਚ, ਪਿਛਲੇ ਮਹੀਨੇ ਅਸੀਂ ਆਪਣੇ ਮਾਲ ਢੁਆਈ ਵਾਲੇ ਟ੍ਰੈਫਿਕ ਨੂੰ ਪਿਛਲੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ 4 ਫ਼ੀਸਦ ਤੱਕ ਵਧਾਉਣ ਦੇ ਸਮਰੱਥ ਹੋਏ ਹਾਂ। ਮੌਜੂਦਾ ਮਹੀਨੇ ਵਿੱਚ, ਰੁਝਾਨ ਇਸ ਤੋਂ ਵੀ ਬਿਹਤਰ ਰਹੇ ਹਨ। ਟ੍ਰੈਕਟਰਾਂ ਦੀ ਵਿਕਰੀ ਪਹਿਲਾਂ ਹੀ ਸੁਰਜੀਤ ਹੋ ਚੁੱਕੀ ਹੈ, ਦੋ ਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨਾਂ ਦੀ ਵਿੱਕਰੀ ਵੀ ਬਹੁਤ ਵਧੀਆ ਚਾਲ ਦਿਖਾ ਰਹੀ ਹੈ। ਅੱਜ ਉਹ ਦਿਨ ਹੈ ਜੋ ਭਵਿੱਖ ਬਾਰੇ ਸਾਡੇ ਚਮਕਦਾਰ ਨਜ਼ਰੀਏ ਵਿਚ ਸਕਾਰਾਤਮਕਤਾ ਲਿਆਵੇਗਾ ਅਤੇ ਨਿਰਾਸ਼ਾਵਾਦ ਤੋਂ ਬਾਹਰ ਲੈ ਕੇ ਜਾਵੇਗਾ। ਅਸੀਂ ਉਮੀਦ ਅਤੇ ਵਿਸ਼ਵਾਸ ਨਾਲ ਭਵਿੱਖ ਵੱਲ ਦੇਖ ਰਹੇ ਹਾਂ।
ਮੰਤਰੀ ਨੇ ਕਿਹਾ ਕਿ ਸਾਨੂੰ ਗਾਹਕਾਂ ਦੇ ਤਰਜੀਹੀ ਸਪਲਾਇਰ ਬਣਨ ਲਈ ਉਤਪਾਦਕਤਾ ਵਿੱਚ ਸੁਧਾਰ ਲਿਆਉਣ, ਲਾਗਤ ਦੇ ਹਰ ਤੱਤ ਨੂੰ ਵਾਚਣ ਅਤੇ ਚੁਸਤ ਹੱਲ ਲੱਭਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਉਦਯੋਗ ਵਧੇਰੇ ਕਿਫਾਇਤੀ ਅਤੇ ਵਧੇਰੇ ਆਕਰਸ਼ਕ ਤਰੀਕਿਆਂ ਵੱਲ ਵੇਖਣਾ ਸ਼ੁਰੂ ਕਰਦਾ ਹੈ ਤਾਂ ਪੁਰਜ਼ਿਆਂ ਦਾ ਕਾਰੋਬਾਰ ਏਸੀਐੱਮਏ ਲਈ ਬਹੁਤ ਸਾਰੇ ਮੌਕੇ ਖੋਲ੍ਹ ਸਕਦਾ ਹੈ। ਗੁਣਵੱਤਾ ਪ੍ਰਤੀ ਨਿਰੰਤਰਤਾ ਅਤੇ ਪੈਮਾਨੇ 'ਤੇ ਲਿਆਉਣ ਨਾਲ, ਉਦਯੋਗ ਨਿਸ਼ਚਤ ਤੌਰ 'ਤੇ ਵਧੇਰੇ ਬਰਾਮਦ ਪ੍ਰਤੀਯੋਗੀ ਬਣ ਜਾਵੇਗਾ। ਉਨ੍ਹਾਂ ਆਟੋ ਉਦਯੋਗ ਲਈ ਨਵੀਨ ਵਿੱਤ ਦਾ ਸੱਦਾ ਦਿੱਤਾ।
****
ਵਾਈਬੀ / ਏਪੀ
(रिलीज़ आईडी: 1651675)
आगंतुक पटल : 136