ਉਪ ਰਾਸ਼ਟਰਪਤੀ ਸਕੱਤਰੇਤ

ਜੀਵਨ ਦੀਆਂ ਪ੍ਰਾਪਤੀਆਂ ਲਈ ਮੈਂ ਆਪਣੇ ਅਧਿਆਪਕਾਂ ਤੇ ਮਾਰਗ–ਦਰਸ਼ਕਾਂ ਦਾ ਰਿਣੀ: ਉਪ ਰਾਸ਼ਟਰਪਤੀ



ਅਧਿਆਪਕ ਦਿਵਸ ਮੌਕੇ ਸਾਬਕਾ ਰਾਸ਼ਟਰਪਤੀ ਐੱਸ. ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ


ਆਪਣੇ ਸਕੂਲ ਤੇ ਕਾਲਜ ਦੇ ਦਿਨਾਂ ਦੇ ਹਰੇਕ ਛਿਣ ਦਾ ਆਨੰਦ ਮਾਣਿਆ ਸੀ: ਉਪ ਰਾਸ਼ਟਰਪਤੀ


ਭਰੋਸਾ ਪ੍ਰਗਟਾਇਆ ਕਿ ਦੇਸ਼ ਦੀ ਜਨਤਾ ਕੋਵਿਡ–19 ਮਹਾਮਾਰੀ ਉੱਤੇ ਜਿੱਤ ਹਾਸਲ ਕਰ ਲਵੇਗੀ


ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਕੀਤੀ ਵਰਚੁਅਲੀ ਗੱਲਬਾਤ

Posted On: 05 SEP 2020 4:06PM by PIB Chandigarh


ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਆਪਣੇ ਜੀਵਨ ਦੀਆਂ ਸਾਰੀਆਂ ਪ੍ਰਾਪਤੀਆਂ ਲਈ ਉਹ ਆਪਣੇ ਅਧਿਆਪਕਾਂ ਤੇ ਮਾਰਗ–ਦਰਸ਼ਕਾਂ ਦੇ ਰਿਣੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਕੂਲ ਤੇ ਕਾਲਜ ਦੇ ਸਮੇਂ ਦੌਰਾਨ ਸਿਖਾਇਆ ਤੇ ਪੂਰੀ ਤਰ੍ਹਾਂ ਸਿਖਲਾਈ ਦਿੱਤੀ।

ਅਧਿਆਪਕ ਦਿਵਸ ਮੌਕੇ ਅੱਜ ਉਹ ਨੈੱਲੋਰ ਦੇ ਸਵਰਣ ਭਾਰਤ ਟ੍ਰੱਸਟ ਦੁਆਰਾ ਸੰਚਾਲਿਤ ਇੱਕ ਸਕੂਲ ‘ਅਕਸ਼ਰਾ ਵਿਦਿਆਲਯ’ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਅਤੇ ਸਵਰਣ ਭਾਰਤ ਟ੍ਰੱਸਟ ਦੁਆਰਾ ਨੈੱਲੋਰ, ਵਿਜੈਵਾੜਾ ਤੇ ਹੈਦਰਾਬਾਦ ਦੇ ਕਈ ਸੰਸਥਾਨਾਂ ਦੇ ਸਹਿਯੋਗ ਨਾਲ ਆਯੋਜਿਤ ਹੁਨਰਮੰਦੀ ਦੇ ਕੋਰਸਾਂ ਦੇ ਟ੍ਰੇਨਰਾਂ ਨਾਲ ਵਰਚੁਅਲੀ ਗੱਲਬਾਤ ਕਰ ਰਹੇ ਸਨ।

ਉਪ ਰਾਸ਼ਟਰਪਤੀ ਨੇ ਸਾਬਕਾ ਰਾਸ਼ਟਰਪਤੀ ਅਤੇ ਉੰਪ ਰਾਸ਼ਟਰਪਤੀ ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਆਪਣੀ ਸਨਿਮਰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਇੱਕ ਉੱਘੇ ਅਧਿਆਪਕ, ਦਾਰਸ਼ਨਿਕ, ਵਿਦਵਾਨ, ਰਾਜਨੀਤੀਵਾਨ ਤੇ ਲੇਖਕ ਦੱਸਿਆ।

ਸ਼੍ਰੀ ਨਾਇਡੂ ਨੇ ਇਸ ਮੌਕੇ ਆਪਣੇ ਅਧਿਆਪਕਾਂ ਤੇ ਮਾਰਗ–ਦਰਸ਼ਕਾਂ ਨੂੰ ਵੀ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਤੇ ਦੱਸਿਆ ਕਿ ਗੁਰੂ ਪੂਰਣਿਮਾ ਮੌਕੇ ਉਨ੍ਹਾਂ ਨੇ 51 ਤੋਂ ਵੱਧ ਅਜਿਹੇ ਅਧਿਆਪਕਾਂ ਤੇ ਮਾਰਗ–ਦਰਸ਼ਕਾਂ ਪ੍ਰਤੀ ਪੂਰਨ ਆਦਰ–ਸਤਿਕਾਰ ਭੇਟ ਕੀਤਾ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਤੇ ਜੀਵਨ ਨੂੰ ਇੱਕ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਆਪਣੇ ਸਕੂਲ ਤੇ ਕਾਲਜ ਦੇ ਦਿਨਾਂ ਦੌਰਾਨ ਉਨ੍ਹਾਂ ਹਰੇਕ ਛਿਣ ਦਾ ਆਨੰਦ ਮਾਣਿਆ ਸੀ।

ਉਪ ਰਾਸ਼ਟਰਪਤੀ ਨੇ ਸਿੱਖਣ ਨੂੰ ਇੱਕ ਨਿਰੰਤਰ ਪ੍ਰਕਿਰਿਆ ਕਰਾਰ ਦਿੰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਅਧਿਆਪਕਾਂ, ਮਾਪਿਆਂ ਤੇ ਅੱਗੇ ਉਨ੍ਹਾਂ ਦੇ ਮਾਪਿਆਂ ਤੋਂ ਗਿਆਨ ਹਾਸਲ ਕਰਨ ਕਿਉਂਕਿ ਉਨ੍ਹਾਂ ਦਾ ਜ਼ਿੰਦਗੀ ਦਾ ਭਰਪੂਰ ਵਿਵਹਾਰਕ ਅਨੁਭਵ ਹੁੰਦਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਸਲਾਹ ਵੀ ਦਿੱਤੀ।

ਔਨਲਾਈਨ ਕਲਾਸਾਂ ਤੇ ਸਿਖਲਾਈ ਕੋਰਸ ਕਰਵਾਉਣ ਲਈ ਅਕਸ਼ਰਾ ਵਿਦਿਆਲਯ, ਸਵਰਣ ਭਾਰਤ ਟ੍ਰੱਸਟ, ਮੁੱਪਾਵਾਰਾਪੂ ਫ਼ਾਊਂਡੇਸ਼ਨ ਤੇ ਹੋਰ ਸੰਗਠਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਭਰੋਸਾ ਪ੍ਰਗਟਾਇਆ ਕ ਦੇਸ਼ ਦੀ ਜਨਤਾ ਮਹਾਮਾਰੀ ਉੱਤੇ ਜਿੱਤ ਹਾਸਲ ਕਰ ਲਵੇਗੀ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦੇਸ਼ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਅਹਿਮ ਹੈ, ਜਿਸ ਨਾਲ ਉਹ ਰੋਜਗਾਰ ਲੱਭ ਸਕਣਗੇ ਤੇ ਸਵੈ–ਰੋਜਗਾਰ ’ਚ ਲੱਗ ਸਕਣਗੇ।

ਸ਼੍ਰੀ ਨਾਇਡੂ ਨੇ ‘ਸ਼ੇਅਰ ਐਂਡ ਕੇਅਰ’ (ਸਾਂਝਾ ਕਰੋ ਤੇ ਧਿਆਨ ਦੇਵੋ) ਭਾਰਤੀ ਦਰਸ਼ਨ ਦਾ ਧੁਰਾ ਹੈ ਤੇ ਉਨ੍ਹਾਂ ਲੌਕਡਾਊਨ ਦੌਰਾਨ ਆਲੇ–ਦੁਆਲੇ ਦੇ ਪਿੰਡਾਂ ਦੇ ਪ੍ਰਵਾਸੀਆਂ ਤੇ ਹੋਰ ਜ਼ਰੂਰਤਮੰਦਾਂ ਨੂੰ ਭੋਜਨ ਤੇ ਮੈਡੀਕਲ ਸਹਾਇਤਾ ਸਮੇਤ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਨੈੱਲੋਰ ਦੇ ਸਵਰਣ ਭਾਰਤ ਟ੍ਰੱਸਟ ਨੂੰ ਸ਼ੁਭਕਾਮਨਾਵਾਂ ਦਿੱਤੀਆਂ

***********

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1651588) Visitor Counter : 122