ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੈਸਟਾਂ ਬਾਰੇ ਸਿਹਤ ਮੰਤਰਾਲੇ ਵੱਲੋਂ ਤਾਜ਼ਾ ਸਲਾਹ ਜਾਰੀ ।

ਖਣ ਕਰਨ ਦਾ ਅਮਲ ਸੁਖਾਲਾ ਹੋਇਆ - ਪਹਿਲੀ ਵਾਰ ਮੰਗ ਤੇ ਟੈਸਟਿੰਗ ਦਾ ਬੰਦੋਬਸਤ ।

Posted On: 05 SEP 2020 11:35AM by PIB Chandigarh

ਭਾਰਤ ਵਿੱਚ ਕੋਵਿਡ-19 ਦੀ ਰੋਜ਼ਾਨਾ ਪ੍ਰੀਖਣ ਸਮਰਥਾ ਵਿੱਚ ਬੇਮਿਸਾਲ ਉਛਾਲ ਆਇਆ ਹੈ। ਲਗਾਤਾਰ ਦੋ ਦਿਨ ਰੋਜ਼ਾਨਾ 11.70 ਲੱਖ ਤੋਂ ਵੀ ਵੱਧ ਟੈਸਟ ਕੀਤੇ ਗਏ ਹਨ। ਦੇਸ਼ ਭਰ ਵਿੱਚ ਹੁਣ ਤੱਕ 4 ਕਰੋੜ 77 ਲੱਖ ਟੈਸਟ ਕੀਤੇ ਜਾ ਚੁੱਕੇ ਹਨ। ਇਸ ਵੇਲੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦੀਆਂ ਟੈਸਟ ਸਹੂਲਤਾਂ ਲਈ 1647 ਲੈਬਾਰਟਰੀਆਂ ਕੰਮ ਕਰ ਰਹੀਆਂ ਹਨ। ਇਸੇ ਪਿਛੋਕੜ ਵਿੱਚ ਸਿਹਤ ਮੰਤਰਾਲੇ ਵੱਲੋਂ ਟੈਸਟਾਂ ਬਾਰੇ ਤਾਜ਼ਾ ਸਲਾਹ ਜਾਰੀ ਕੀਤੀ ਗਈ ਹੈ। 
ਕੋਵਿਡ-19 ਬਾਰੇ ਕੌਮੀ ਟਾਸਕ ਫੋਰਸ ਦੀ ਸਿਫਾਰਸ਼ ਤੇ ਟੈਸਟ ਕਰਵਾਉਣ ਦਾ ਅਮਲ ਸੁਖਾਲਾ ਕਰਨ ਵਾਲੀ ਨਵੀਂ ਸਲਾਹ ਜਾਰੀ ਕੀਤੀ ਗਈ ਹੈ ਅਤੇ ਇਸ ਵਿੱਚ ਸੂਬਾ ਅਥਾਰਟੀਆਂ ਨੂੰ ਲੋਕਾਂ ਵਾਸਤੇ ਸੁਖਾਲੀ ਟੈਸਟਿੰਗ ਸੰਭਵ ਬਣਾਉਣ ਲਈ ਵਧੇਰੇ ਆਜ਼ਾਦੀ ਤੇ ਲਚੀਲਾਪਨ ਪ੍ਰਦਾਨ ਕੀਤਾ ਗਿਆ ਹੈ। 
ਟੈਸਟਾਂ ਦੀ ਉਚੇਰੀ ਦਰ ਹਾਸਲ ਕਰਨ ਨੂੰ ਯਕੀਨੀ ਬਣਾਉਣ ਲਈ ਵਧੇਰੇ ਸੁਖਾਲੇ ਅਮਲ ਦੇ ਨਾਲ ਨਾਲ ਪਹਿਲੀ ਵਾਰ ਨਿਰਦੇਸ਼ ਲੀਹਾਂ  ਵਿੱਚ ਮੰਗ ਦੇ ਅਧਾਰ ਤੇ ਟੈਸਟਿੰਗ ਦਾ ਬੰਦੋਬਸਤ ਕੀਤਾ ਗਿਆ ਹੈ। 

ਤਾਜ਼ਾ ਸਲਾਹ ਵਿੱਚ ਕੰਟੇਨਮੈਂਟ ਜ਼ੋਨਾਂ ਵਿੱਚ ਆਮ ਨਿਗਰਾਨੀ ਤੇ ਦਾਖਲੇ ਵਾਲੀਆਂ ਥਾਵਾਂ ਤੇ ਸਕਰੀਨਿੰਗ ਦੀ ਤਰਜੀਹ ਦਿੱਤੀ ਗਈ ਹੈ। ਗੈਰ ਕੰਟੇਨਮੈਂਟ ਖੇਤਰਾਂ ਵਿੱਚ ਆਮ ਨਿਗਰਾਨੀ ਅਤੇ ਹਸਪਤਾਲਾਂ ਵਿੱਚ ਟੈਸਟ ਦੀ ਤਰਜੀਹ ਵੀ ਨਿਸ਼ਚਿਤ ਕੀਤੀ ਗਈ ਹੈ। ਤਾਜ਼ਾ ਤਰੀਨ ਸਲਾਹ ਵਿੱਚ ਕੋਵਿਡ ਬਾਰੇ ਜਿੱਥੇ ਲੱਛਣਾਂ ਵਾਲੇ ਅਤੇ ਬਿਨਾਂ ਲੱਛਣ ਵਿਅਕਤੀਆਂ ਬਾਰੇ ਟੈਸਟ ਅਮਲ ਸੁਖਾਲਾ ਕੀਤਾ ਗਿਆ ਹੈ, ਉੱਥੇ ਇਹ ਵੀ ਕਿਹਾ ਗਿਆ ਹੈ ਕਿ ਟੈਸਟ ਸਹੂਲਤ ਦੀ ਅਣਹੋਂਦ ਕਾਰਨ ਜਣੇਪੇ ਨੂੰ ਲੰਬਿਤ ਨਾ ਕੀਤਾ ਜਾਵੇ। ਭਾਵੇਂ ਕਿ ਗਰਭਵਤੀ ਔਰਤ ਦੇ ਨਮੂਨੇ ਲੈ ਕੇ ਟੈਸਟਾਂ ਲਈ ਉਸੇ ਵੇਲੇ ਭੇਜੇ ਜਾਣ । ਗਰਭਵਤੀ ਔਰਤਾਂ ਨੂੰ ਟੈਸਟ ਸਹੂਲਤਾਂ ਨਾ ਹੋਣ ਕਾਰਨ ਹੋਰ ਕਿਤੇ ਰੈਫਰ ਨਾ ਕੀਤਾ ਜਾਵੇ।  ਕੋਵਿਡ-19 ਦਾ ਟੈਸਟ ਪਾਜ਼ਿਟਿਵ ਪਾਏ ਜਾਣ ਤੇ ਮਾਵਾਂ ਨੂੰ ਮਾਸਕ ਪਹਿਨਣ ਤੇ ਜੱਚਾ ਦੀ 14 ਦਿਨ ਤੱਕ ਦੀ ਸਾਂਭ-ਸੰਭਾਲ ਦੌਰਾਨ ਵਾਰ ਵਾਰ ਹੱਥ ਧੋਣ ਨੂੰ ਕਿਹਾ ਜਾਵੇ।  ਜੱਚਾ ਨੂੰ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਪਹਿਲਾਂ ਛਾਤੀ ਨੂੰ ਚੰਗੀ ਤਰਾਂ ਸਾਫ ਕਰਨ ਲਈ ਵੀ ਕਿਹਾ ਜਾਵੇ। ਇਸ ਤਰਾਂ ਨਵਜਾਤ ਬੱਚਿਆਂ ਤੱਕ ਕੋਵਿਡ ਬਿਮਾਰੀ ਦਾ ਸੰਚਾਰ ਘਟਾਇਆ ਜਾ ਸਕਦਾ ਹੈ। 
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਸਲਾਹ ਵਿੱਚ ਮੰਗ ਦੇ ਅਧਾਰ ਤੇ ਟੈਸਟ ਕਰਵਾਏ ਜਾਣ ਦੀ ਇੱਕ ਬਿਲਕੁਲ ਨਵੀਂ ਧਾਰਾ ਸ਼ਾਮਿਲ ਕੀਤੀ ਗਈ ਹੈ ਤੇ ਇਸ ਕੰਮ ਲਈ ਹੁਣ ਟੈਸਟ ਵਾਸਤੇ ਪਹਿਲਾਂ ਡਾਕਟਰ ਤੋਂ ਪਰਚੀ ਲਿਖਵਾਏ ਜਾਣ ਦੀ ਲੋੜ ਨਹੀਂ ਹੋਵੇਗੀ, ਭਾਵੇਂ ਕਿ ਸੂਬਾ ਸਰਕਾਰਾਂ ਸੁਖਾਲੇ ਕੀਤੇ ਗਏ ਅਮਲ ਬਾਰੇ ਫੈਸਲਾ ਲੈਣ ਲਈ ਸੁਤੰਤਰ ਹਨ ।
ਐਮਵੀ/ਐਸਜੇ(Release ID: 1651548) Visitor Counter : 224