ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ਼੍ਰੀ ਥਾਵਰਚੰਦ ਗਹਿਲੋਤ 24x7 ਮੁਫ਼ਤ ਮਾਨਸਿਕ ਸਿਹਤ ਪੁਨਰਵਾਸ ਹੈਲਪਲਾਈਨ ਨੰਬਰ (1800-500-0019) ‘ਕਿਰਨ’ ਦੀ 7 ਸਤੰਬਰ, 2020 ਨੂੰ ਸ਼ੁਰੂਆਤ ਕਰਨਗੇ
Posted On:
04 SEP 2020 6:01PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ 24x7 ਮੁਫ਼ਤ ਮਾਨਸਿਕ ਸਿਹਤ ਪੁਨਰਵਾਸ ਹੈਲਪਲਾਈਨ ਨੰਬਰ (1800-500-0019) ‘‘ਕਿਰਨ’’ ਦੀ 07 ਸਤੰਬਰ, 2020 (ਸੋਮਵਾਰ) ਨੂੰ ਵਰਚੁਅਲ ਮਾਧਿਅਮ ਰਾਹੀਂ ਸ਼ੁਰੂਆਤ ਕਰਨਗੇ। ਇਸ ਹੈਲਪਲਾਈਨ ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਦਿਵਯਾਂਗਜਨ ਸਸ਼ਕਤੀਕਰਨ ਵਿਭਾਗ ਨੇ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵਿਕਸਤ ਕੀਤਾ ਹੈ। ਕੋਵਿਡ ਮਹਾਮਾਰੀ ਦੇ ਦੌਰ ਵਿੱਚ ਮਾਨਸਿਕ ਬਿਮਾਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਦਾ ਬਹੁਤ ਮਹੱਤਵ ਹੈ। ਸਕੱਤਰ ਸਿਹਤ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਇਸ ਮੌਕੇ ’ਤੇ ਮੌਜੂਦ ਰਹਿਣਗੇ।
ਇਹ ਹੈਲਪਲਾਈਨ ਨੰਬਰ ਸ਼ੁਰੂਆਤੀ ਸਕਰੀਨਿੰਗ, ਮੁੱਢਲੀ ਮੈਡੀਕਲ ਸਹਾਇਤਾ, ਮਨੋਵਿਗਿਆਨਕ ਸਹਾਇਤਾ, ਸੰਕਟ ਪ੍ਰਬੰਧਨ, ਮਾਨਸਿਕ ਕਲਿਆਣ ਅਤੇ ਸਕਾਰਾਤਮਕ ਵਿਵਹਾਰ ਨੂੰ ਪ੍ਰੋਤਸਾਹਨ ਦੇਣ ਆਦਿ ਦੇ ਉਦੇਸ਼ ਨਾਲ ਮਾਨਸਿਕ ਸਿਹਤ ਪੁਨਰਵਾਸ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ। ਇਹ ਮੁੱਢਲੇ ਪੜਾਅ ਵਿੱਚ ਸਲਾਹ ਪ੍ਰਦਾਨ ਕਰਨ, ਸਲਾਹ, ਵਿਅਕਤੀਆਂ, ਪਰਿਵਾਰਾਂ ਅਤੇ ਸਰਕਾਰੀ ਸੰਗਠਨਾਂ, ਪੇਰੈਂਟਸ ਐਸੋਸੀਏਸ਼ਨਾਂ, ਪੇਸ਼ੇਵਰ ਐਸੋਸੀਏਸ਼ਨਾਂ, ਪੁਨਰਵਾਸ ਸੰਸਥਾਨਾਂ, ਹਸਪਤਾਲਾਂ ਜਾਂ ਕਿਸੇ ਨੂੰ ਵੀ ਦੇਸ਼ ਭਰ ਵਿੱਚ ਸਹਾਇਤਾ ਦੀ ਲੋੜ ਦੇ ਸੰਦਰਭ ਵਿੱਚ ਇੱਕ ਜੀਵਨ ਰੇਖਾ ਦੇ ਰੂਪ ਵਿੱਚ ਕਾਰਜ ਕਰੇਗਾ।
ਹੈਲਪਲਾਈਨ ਨੰਬਰ ਦੇ ਸ਼ੁਰੂਆਤ ਦੇ ਪ੍ਰੋਗਰਾਮ ਦਾ ਵੈੱਬ ਪ੍ਰਸਾਰਣ ਹੇਠ ਦਿੱਤੇ ਗਏ ਲਿੰਕ ’ਤੇ ਉਪਲੱਬਧ ਹੋਵੇਗਾ:
https://webcast.gov.in/msje/
****
ਐੱਨਬੀ/ਐੱਸਕੇ
(Release ID: 1651483)
Visitor Counter : 224