ਜਹਾਜ਼ਰਾਨੀ ਮੰਤਰਾਲਾ

ਪ੍ਰਮੁੱਖ ਬੰਦਰਗਾਹਾਂ ਦੁਆਰਾ ਹੁਣ ਤੋਂ ਸਿਰਫ ਭਾਰਤ ਵਿੱਚ ਨਿਰਮਿਤ ਟੱਗ ਕਿਸ਼ਤੀਆਂ ਦੀ ਵਰਤੋਂ ਹੀ ਕੀਤੀ ਜਾਵੇਗੀ




ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਨੂੰ ਮੁੜ ਸੁਰਜੀਤ ਕਰਨ ਅਤੇ ਆਤਮਨਿਰਭਰ ਭਾਰਤ ਵਿੱਚ ਆਤਮਨਿਰਭਰ ਜਹਾਜ਼ਰਾਨੀ ਨੂੰ ਹੁਲਾਰਾ ਦੇਣ ਵੱਲ ਇਹ ਇੱਕ ਵੱਡਾ ਕਦਮ ਹੈ: ਸ਼੍ਰੀ ਮਾਂਡਵੀਯਾ

Posted On: 04 SEP 2020 4:00PM by PIB Chandigarh

ਜਹਾਜ਼ਰਾਨੀ ਮੰਤਰਾਲੇ ਨੇ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਨੂੰ ਸਿਰਫ ਭਾਰਤ ਵਿੱਚ ਹੀ ਬਣੀਆਂ ਟੱਗ ਕਿਸ਼ਤੀਆਂ ਨੂੰ ਖਰੀਦਣ ਜਾਂ ਕਿਰਾਏ ‘ਤੇ ਲੈ ਕੇ ਵਰਤਣ ਦਾ ਨਿਰਦੇਸ਼ ਦਿੱਤਾ ਹੈ।  ਪ੍ਰਮੁੱਖ ਬੰਦਰਗਾਹਾਂ ਦੁਆਰਾ ਕੀਤੀ ਜਾ ਰਹੀ ਸਾਰੀ ਖਰੀਦ ਹੁਣ  ਸੋਧੇ ਹੋਏ ‘ਮੇਕ ਇਨ ਇੰਡੀਆ’ ਨਿਰਦੇਸ਼ਾਂ ਅਨੁਸਾਰ ਕਰਨੀ ਜ਼ਰੂਰੀ ਹੋਵੇਗੀ।

 

 

ਜਹਾਜ਼ਰਾਨੀ ਮੰਤਰਾਲੇ ਦਾ ਉਦੇਸ਼ ਭਾਰਤੀ ਸਮੁੰਦਰੀ ਜਹਾਜ਼ ਨਿਰਮਾਣ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਕੁਝ ਪ੍ਰਮੁੱਖ ਦੇਸ਼ਾਂ ਨਾਲ ‘ਮੇਕ ਇਨ ਇੰਡੀਆ’ ਤਹਿਤ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਲਈ ਵਿਚਾਰ-ਵਟਾਂਦਰੇ ਵੀ ਕੀਤੇ ਜਾ ਰਹੇ ਹਨ। ਇਸ ਦੌਰਾਨ, ਸਰਕਾਰ ਦਾ ਇਹ ਫੈਸਲਾ ਸਮੁੰਦਰੀ ਜਹਾਜ਼ ਨਿਰਮਾਣ ਵਿੱਚ ‘ਮੇਕ ਇਨ ਇੰਡੀਆ’ ਨੂੰ ਸਾਕਾਰ ਕਰਨ ਵੱਲ ਇੱਕ ਵੱਡਾ ਕਦਮ ਸਾਬਤ ਹੋਵੇਗਾ।

 

 

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਸਰਕਾਰ  ਭਾਰਤ ਵਿੱਚ ਪੁਰਾਣੇ ਸਮੁੰਦਰੀ ਜਹਾਜ਼ਾਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਮੁੜ-ਸੁਰਜੀਤ ਕਰਨ ਅਤੇ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਮੁੱਚੀ ਕਾਰਵਾਈ ਕਰ ਰਹੀ ਹੈ।  ਇਹ ਭਾਰਤੀ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਨੂੰ ਮੁੜ-ਸੁਰਜੀਤ ਕਰਨ ਅਤੇ ਆਤਮਨਿਰਭਰ ਭਾਰਤ ਵਿੱਚ ਆਤਮਨਿਰਭਰ ਸਮੁੰਦਰੀ ਜਹਾਜ਼ਰਾਨੀ ਨੂੰ ਹੁਲਾਰਾ ਦੇਣ ਵੱਲ ਇੱਕ ਵੱਡਾ ਕਦਮ ਹੈ।  ਸਰਕਾਰ  ਭਾਰਤ ਵਿੱਚ ਸਮੁੰਦਰੀ ਜਹਾਜ਼ ਨਿਰਮਾਣ, ਸਮੁੰਦਰੀ ਜਹਾਜ਼ਾਂ ਦੀ ਮੁਰੰਮਤ, ਸਮੁੰਦਰੀ ਜ਼ਹਾਜ਼ਾਂ ਦੀ ਰੀਸਾਈਕਲਿੰਗ ਅਤੇ ਫਲੈਗਿੰਗ ਲਈ ਇੱਕ ਈਕੋਸਿਸਟਮ ਬਣਾਉਣ ਦੀ ਕੋਸ਼ਿਸ਼ ਕਰੇਗੀ।  ਆਉਣ ਵਾਲੇ ਸਮੇਂ ਵਿੱਚ ਆਤਮਨਿਰਭਰ ਸ਼ਿਪਿੰਗ ਪ੍ਰਫੁਲੱਤ ਹੋਵੇਗੀ।

 

 

 

ਭਾਰਤ ਵਿੱਚ ਸਮੁੰਦਰੀ ਜ਼ਹਾਜ਼ਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਬੰਦਰਗਾਹ ਕ੍ਰਾਫਟਸ ਦੀ ਖਰੀਦ / ਕਿਰਾਏ 'ਤੇ ਲੈਣ ਆਦਿ  ਸੋਧ ਕੀਤੇ ‘ਮੇਕ ਇਨ ਇੰਡੀਆ’ ਆਰਡਰ ਅਨੁਸਾਰ ਹੋਣ ਦੀ ਜ਼ਰੂਰਤ ਹੋਵੇਗੀ।  ਇੰਡੀਅਨ ਪੋਰਟਸ ਐਸੋਸੀਏਸ਼ਨ ਦੇ ਮੈਨੇਜਿੰਗ ਡਾਇਰੈਕਟਰ ਦੇ ਅਧੀਨ, ਕੋਚਿਨ ਸ਼ਿੱਪ ਯਾਰਡ ਲਿਮਿਟਿਡ (ਸੀਐੱਸਐੱਲ),  ਭਾਰਤੀ ਜਹਾਜ਼ਰਾਨੀ ਕਾਰਪੋਰੇਸ਼ਨ (ਐੱਸਸੀਆਈ), ਇੰਡੀਅਨ ਰਜਿਸਟਰ ਆਵ੍ ਸ਼ਿਪਿੰਗ (ਆਈਆਰਐਸ) ਅਤੇ ਸਮੁੰਦਰੀ ਜਹਾਜ਼ਰਾਨੀ ਦੇ ਡਾਇਰੈਕਟਰ ਜਨਰਲ ਦੇ ਨੁਮਾਇੰਦਿਆਂ ਵਾਲੀ  ਇੱਕ ਸਥਾਈ ਨਿਰਧਾਰਣ ਕਮੇਟੀ ਕਾਇਮ ਕਰਨ ਦਾ ਪ੍ਰਸਤਾਵ ਹੈ।

 

 

ਸਥਾਈ ਨਿਰਧਾਰਣ ਕਮੇਟੀ ਟੱਗ ਦੇ ਪੰਜ ਰੂਪਾਂ / ਕਿਸਮਾਂ ਦੀ ਸੂਚੀ ਬਣਾਏਗੀ ਅਤੇ ਇੱਕ ‘ਮਨਜ਼ੂਰਸ਼ੁਦਾ ਸਟੈਂਡਰਡਾਈਜ਼ਡ ਟੱਗ ਡਿਜ਼ਾਈਨ ਅਤੇ ਮਾਪਦੰਡ’ (ਏਐੱਸਟੀਡੀਐੱਸ) ਤਿਆਰ ਕਰੇਗੀ।  ਇਹ ਏਐੱਸਟੀਡੀਐੱਸ  ਨਿਰਮਾਣ ਵਿਸ਼ੇਸ਼ਤਾਵਾਂ, ਆਮ ਪ੍ਰਬੰਧਾਂ, ਮੁਢੱਲੀਆਂ ਗਣਨਾਵਾਂ, ਮੁਢੱਲੀਆਂ ਢਾਂਚਾਗਤ ਡਰਾਇੰਗਾਂ, ਮੁੱਖ ਪ੍ਰਣਾਲੀਆਂ ਦੀਆਂ ਡਰਾਇੰਗਾਂ ਅਤੇ ਹੋਰ ਉਸਾਰੀ ਦੇ ਮਿਆਰਾਂ ਆਦਿ ਦੀ ਰੂਪਰੇਖਾ ਦੇਵੇਗੀ। ਇਹ ਮਿਆਰ ਸਥਾਈ ਨਿਰਧਾਰਣ ਕਮੇਟੀ ਦੁਆਰਾ ਜਾਂਚੇ ਜਾਣਗੇ ਅਤੇ ਇਸ ਤੋਂ ਬਾਅਦ, ਆਈਆਰਐੱਸ ਦੁਆਰਾ 'ਇਨ-ਸਿਧਾਂਤ' ਪ੍ਰਮਾਣਿਤ ਕੀਤੇ ਜਾਣ ‘ਤੇ ਇੰਡੀਅਨ ਪੋਰਟਸ ਐਸੋਸੀਏਸ਼ਨ ਦੁਆਰਾ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੇ ਜਾਣਗੇ।

 

 

ਮੰਤਰਾਲਾ ਮੇਜਰ ਬੰਦਰਗਾਹਾਂ ਨੂੰ ਨਿਰਮਾਣ ਸਮੇਂ ਦਾ ਲਾਭ ਦੇਣ ਲਈ ਕੁਝ ਰਿਆਇਤਾਂ ਵੀ ਪ੍ਰਦਾਨ ਕਰੇਗਾ।

 

 

ਹਾਲ ਹੀ ਵਿੱਚ, ਸਰਕਾਰੀ ਮਲਕੀਅਤ ਵਾਲੀ ਕੋਚੀਨ ਸ਼ਿਪਯਾਰਡ ਲਿਮਿਟਿਡ ਨਾਰਵੇ ਦੀ ਸਰਕਾਰ ਤੋਂ ਦੋ ਆਟੋਮੈਟਿਕ ਸਮੁੰਦਰੀ ਜਹਾਜ਼ਾਂ ਦੇ ਆਰਡਰ ਨੂੰ ਹਾਸਲ ਕਰਨ ਵਿੱਚ ਸਫਲ ਰਹੀ ਹੈ।  ਇਹ ਇਸ ਦੇ ਮਾਨਵ-ਰਹਿਤ ਸਮੁੰਦਰੀ ਜਹਾਜ਼ਾਂ ਵਿਚੋਂ ਪਹਿਲਾ ਹੋਵੇਗਾ। ਸਮੁੰਦਰੀ ਜਹਾਜ਼ ਮੰਤਰਾਲੇ ਦੁਆਰਾ ਲਏ ਗਏ ਵੱਖੋ-ਵੱਖਰੇ ਫੈਸਲੇ ਆਉਣ ਵਾਲੇ ਸਮੇਂ ਵਿੱਚ ਜਹਾਜ਼ਾਂ ਦੇ ਨਿਰਮਾਣ ਖੇਤਰ ਨੂੰ ਹੋਰ ਹੁਲਾਰਾ ਦੇਣਗੇ।

 

                         

      *********

 

 

ਵਾਈਬੀ / ਏ.ਪੀ.



(Release ID: 1651425) Visitor Counter : 182