ਬਿਜਲੀ ਮੰਤਰਾਲਾ

ਈਈਐੱਸਐੱਲ, ਟਾਟਾ ਮੋਟਰਸ ਲਿਮਿਟਿਡ ਅਤੇ ਹੁੰਡਈ ਮੋਟਰ ਇੰਡੀਆ ਲਿਮਿਟਿਡ ਤੋਂ 250 ਇਲੈਕਟ੍ਰਿਕ ਵਾਹਨਾਂ ਦੀ ਖਰੀਦ ਕਰੇਗੀ

ਟਾਟਾ ਮੋਟਰਸ ਲਿਮਿਟਿਡ 150 ਨੇਕਸਨ ਐਕਸਜ਼ੈਡ + ਇਲੈਕਟ੍ਰਿਕ ਕੰਪੈਕਟ ਐੱਸਯੂਵੀ ਅਤੇ ਹੁੰਡਈ ਮੋਟਰ ਇੰਡੀਆ ਲਿਮਿਟਿਡ ਕੋਨਾ ਇਲੈਕਟ੍ਰਿਕ ਪ੍ਰੀਮੀਅਮ ਐੱਸਯੂਵੀ ਦੇ 100 ਯੂਨਿਟ ਸਪਲਾਈ ਕਰੇਗੀ


ਇਹ ਇਲੈਕਟ੍ਰਿਕ ਵਾਹਨ ਕੇਂਦਰ ਅਤੇ ਰਾਜ ਸਰਕਾਰਾਂ ਦੇ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੇ ਮੌਜੂਦਾ ਬੇੜੇ ਦੀ ਥਾਂ ਲੈਣਗੇ

Posted On: 03 SEP 2020 5:27PM by PIB Chandigarh

ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਆਉਣ ਵਾਲੀ ਸੁਪਰ ਐੱਨਰਜੀ ਸਰਵਿਸ ਕੰਪਨੀ (ਈਈਐੱਸਐੱਲ), ਟਾਟਾ ਮੋਟਰਸ ਅਤੇ ਹੁੰਡਈ ਮੋਟਰ ਇੰਡੀਆ ਤੋਂ 250 ਇਲੈਕਟ੍ਰਿਕ ਵਾਹਨ ਖਰੀਦੇਗੀ ਇਨ੍ਹਾਂ ਕੰਪਨੀਆਂ ਦੀ ਚੋਣ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ, ਜਿਸ ਦਾ ਉਦੇਸ਼ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ। ਟਾਟਾ ਮੋਟਰਸ ਲਿਮਿਟਿਡ ਅਤੇ ਹੁੰਡਈ ਮੋਟਰ ਇੰਡੀਆ ਲਿਮਿਟਿਡ ਨੇ ਟੈਂਡਰ ਜਿੱਤੇ ਅਤੇ ਹੁਣ ਸਰਕਾਰੀ ਵਰਤੋਂ ਲਈ ਕ੍ਰਮਵਾਰ 150 ਨੇਕਸਨ ਇਲੈਕਟ੍ਰਿਕ ਕੰਪੈਕਟ ਐੱਸਯੂਵੀ ਅਤੇ 100 ਕੋਨਾ ਇਲੈਕਟ੍ਰਿਕ ਪ੍ਰੀਮੀਅਮ ਐੱਸਯੂਵੀ ਸਪਲਾਈ ਕਰਨਗੇ।

 

ਦੋਵੇਂ ਕੰਪਨੀਆਂ ਨੂੰ ਖਰੀਦ ਲਈ ਲੈਟਰ ਆਵ੍ ਅਵਾਰਡ ਟਾਟਾ ਮੋਟਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਸ਼੍ਰੀ ਗੁਨਟਰ ਬੁਸਚੇਕ, ਟਾਟਾ ਮੋਟਰਸ ਦੇ ਯਾਤਰੀ ਵਾਹਨ ਕਾਰੋਬਾਰ ਇਕਾਈ ਦੇ ਚੇਅਰਮੈਨ ਸ਼੍ਰੀ ਸ਼ੈਲੇਸ਼ ਚੰਦਰ ਅਤੇ ਹੁੰਡਈ ਮੋਟਰ ਇੰਡੀਆ ਲਿਮਿਟਿਡ ਦੇ ਨਿਦੇਸ਼ਕ- ਵਿਕਰੀ, ਮਾਰਕਿਟਿੰਗ ਅਤੇ ਸੇਵਾ, ਸ਼੍ਰੀ ਤਰੁਣ ਗਰਗ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ।

 

ਇਸ ਖਰੀਦ ਵਿੱਚ, ਏਸ਼ੀਅਨ ਵਿਕਾਸ ਬੈਂਕ (ਏਡੀਬੀ) ਵਲੋਂ ਹਾਲ ਹੀ ਵਿੱਚ ਪ੍ਰਦਾਨ ਕੀਤੀ ਗਈ 5 ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਦੀ ਵਰਤੋਂ ਕੀਤੀ ਜਾਏਗੀ। ਈਈਐੱਸਐੱਲ ਨੂੰ ਉੱਚ ਤਰਜੀਹ ਵਾਲੇ ਸੈਕਟਰਾਂ ਜਿਵੇਂ ਮੰਗ ਪੱਖੀ ਊਰਜਾ ਕੁਸ਼ਲਤਾ ਸੈਕਟਰ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਅਤੇ ਵਿੱਤ ਦੇਣ ਲਈ ਏਡੀਬੀ ਤੋਂ ਫੰਡ ਪ੍ਰਾਪਤ ਹੋਇਆ ਹੈ।

 

ਈਈਐੱਸਐੱਲ ਦੇ ਕਾਰਜਕਾਰੀ ਉਪ ਪ੍ਰਧਾਨ ਸ਼੍ਰੀ ਸੌਰਭ ਕੁਮਾਰ ਨੇ ਕਿਹਾ, “ਸਾਡੇ ਈ-ਗਤੀਸ਼ੀਲਤਾ ਪ੍ਰੋਗਰਾਮ ਵਿੱਚ ਇਲੈਕਟ੍ਰਿਕ ਵਾਹਨਾਂ ਵੱਲ ਵਧਣ ਨਾਲ ਤੇਲ ਦੀ ਦਰਾਮਦ ਤੇ ਨਿਰਭਰਤਾ ਘੱਟ ਜਾਵੇਗੀ ਅਤੇ ਭਾਰਤ ਦੀ ਬਿਜਲੀ ਸਮਰੱਥਾ ਵਿੱਚ ਵਾਧੇ ਨੂੰ ਹੁਲਾਰਾ ਮਿਲੇਗਾ। ਇਸ ਨਾਲ ਦੇਸ਼ ਦੀ ਊਰਜਾ ਸੁੱਰਖਿਆ ਵਿੱਚ ਭਾਰੀ ਵਾਧਾ ਹੋਏਗਾ ਅਤੇ ਆਵਾਜਾਈ ਸੈਕਟਰ ਤੋਂ ਜੀਐੱਚਜੀ ਦੇ ਨਿਕਾਸ ਨੂੰ ਵੀ ਘੱਟ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਅਸੀਂ ਈਵੀ ਚਾਰਜਿੰਗ ਸਟੇਸ਼ਨਾਂ ਦੀ ਤੇਜ਼ੀ ਨਾਲ ਸਥਾਪਨਾ ਵੱਲ ਵੀ ਕੰਮ ਕਰ ਰਹੇ ਹਾਂ, ਜੋ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਅੱਗੇ ਵਧਾਏਗੀ।

 

"ਹੁੰਡਈ ਮੋਟਰ ਇੰਡੀਆ ਲਿਮਿਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਸ਼੍ਰੀ ਸੀਨ ਸਿਓਬ ਕਿਮ ਨੇ ਕਿਹਾ, “ਸਾਡਾ ਦ੍ਰਿਸ਼ਟੀਕੋਣ ਮਾਨਵਤਾ ਲਈ ਤਰੱਕੀ ਰਾਹੀਂ ਸੇਧਿਤ ਹੈ, ਅਸੀਂ ਵਾਤਾਵਰਣ ਪੱਖੀ ਅਤੇ ਮਾਨਵ-ਕੇਂਦ੍ਰਿਤ ਟੈਕਨੋਲੋਜੀਆਂ ਦਾ ਵਿਕਾਸ ਕਰ ਰਹੇ ਹਾਂ ਜੋ ਸਾਡੇ ਗ੍ਰਾਹਕਾਂ ਨੂੰ ਸਰਬੋਤਮ ਅਨੁਭਵ ਦਿੰਦੀ ਹੈ। ਇੱਕ ਦੇਖਭਾਲ਼ ਕਰਨ ਵਾਲੇ ਅਤੇ ਜ਼ਿੰਮੇਵਾਰ ਬ੍ਰਾਂਡ ਵਜੋਂ, ਸਾਫ਼ ਊਰਜਾ ਲਈ ਸਰਕਾਰ ਦੇ ਟੀਚੇ ਨਾਲ ਇਕਸਾਰ ਹੋਣਾ ਅਤੇ ਇਲੈਕਟ੍ਰਿਕ ਗਤੀਸ਼ੀਲਤਾ ਲਈ ਇੱਕ ਟਿਕਾਊ ਵਾਤਾਵਰਣ ਪ੍ਰਣਾਲੀ ਤਿਆਰ ਕਰਨ ਲਈ ਸਾਰੇ ਹਿੱਤਧਾਰਕਾਂ ਦੇ ਨਾਲ ਸਹਿਯੋਗ ਕਰਨਾ ਸਦਾ ਵਿਸ਼ੇਸ਼ ਅਧਿਕਾਰ ਹੈ। ਹੁੰਡਈ ਸਵੱਛ ਅਤੇ ਵਾਤਾਵਰਣ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਭਾਰਤੀ ਬਜ਼ਾਰ ਵਿੱਚ ਵਿਸ਼ਵ ਪੱਧਰੀ ਵਾਤਾਵਰਣ ਅਨੁਕੂਲ ਉਤਪਾਦਾਂ ਅਤੇ ਟੈਕਨੋਲੋਜੀਆਂ ਲਿਆਉਣਾ ਜਾਰੀ ਰੱਖੇਗੀ।

 

ਟਾਟਾ ਮੋਟਰਸ ਯਾਤਰੀ ਵਾਹਨ ਕਾਰੋਬਾਰ ਇਕਾਈ ਦੇ ਚੇਅਰਮੈਨ ਸ਼੍ਰੀ ਸ਼ੈਲੇਸ਼ ਚੰਦਰ ਨੇ ਕਿਹਾ, “ਦੇਸ਼ ਵਿੱਚ ਇਲੈਕਟ੍ਰਿਕ ਗਤੀਸ਼ੀਲਤਾ ਜ਼ੋਰ ਫੜ ਰਹੀ ਹੈ ਅਤੇ ਇਸ ਤਰਾਂ ਦੀ ਭਾਈਵਾਲੀ ਸੰਭਾਵਤ ਸਾਂਝੇਦਾਰੀ ਨੂੰ ਵਧਾਉਣ ਲਈ ਅਹਿਮ ਹਨ। ਅਸੀਂ ਈਈਐੱਸਐੱਲ ਨਾਲ ਭਾਈਵਾਲੀ ਕਰ ਰਹੇ ਹਾਂ ਅਤੇ ਸਰਕਾਰੀ ਵਰਤੋਂ ਲਈ ਉਨ੍ਹਾਂ ਨੂੰ ਹੋਰ ਈਵੀਐੱਸ ਦੀ ਪੇਸ਼ਕਸ਼ ਕਰਦਿਆਂ ਖੁਸ਼ੀ ਮਹਿਸੂਸ ਕਰਦੇ ਹਾਂ , ਜਿਸ ਨਾਲ ਭਵਿੱਖ-ਮੁਖੀ ਗਤੀਸ਼ੀਲਤਾ ਹੱਲਾਂ ਵਿੱਚ ਇੱਕ ਅਸਾਨ ਅਤੇ ਟਿਕਾਊ ਤਬਦੀਲੀ ਨੂੰ ਸਮਰੱਥ ਹੋ ਰਹੀ ਹੈ। ਤੇਜ਼ੀ ਨਾਲ ਵੱਧ ਰਹੇ ਈਵੀ ਹਿੱਸੇ ਦੇ ਨੇਤਾ ਵਜੋਂ, ਟਾਟਾ ਮੋਟਰਸ ਪੂਰੇ ਭਾਰਤ ਵਿੱਚ ਆਪਣੀ ਪਹੁੰਚ ਅਤੇ ਉਪਯੋਗਤਾ ਨੂੰ ਪ੍ਰਸਿੱਧ ਬਣਾਉਣ ਲਈ ਪ੍ਰਤੀਬੱਧ ਹੈ।"

 

ਈਈਐੱਸਐੱਲ ਆਰਥਿਕ ਵਿਕਾਸ ਅਤੇ ਵਾਤਾਵਰਣ ਦੀ ਸਥਿਰਤਾ ਨੂੰ ਸੰਤੁਲਿਤ ਕਰਦੇ ਹੋਏ ਟੈਕਨੋਲੋਜੀ ਦੇ ਹੱਲਾਂ ਨੂੰ ਤੇਜ਼ੀ ਨਾਲ ਅਪਣਾਉਣ ਦੀ ਸੁਵਿਧਾ ਦੇ ਉਦੇਸ਼ ਨਾਲ ਚਲਾਇਆ ਜਾਂਦਾ ਹੈ। ਇਸ ਵਿਸ਼ੇਸ਼ ਪਹਿਲ ਦੇ ਨਾਲ, ਈਈਐੱਸਐੱਲ ਆਪਣੇ ਅਨੌਖੇ ਕਾਰੋਬਾਰੀ ਮਾਡਲਾਂ ਰਾਹੀਂ ਮੰਗ ਅਤੇ ਥੋਕ ਮਾਤਰਾ ਵਿੱਚ ਖਰੀਦ ਨੂੰ ਸਟੋਰ ਕਰਕੇ ਇਲੈਕਟ੍ਰਿਕ ਵਾਹਨਾਂ ਦੀ ਮਾਰਕਿਟਿੰਗ ਕਰਨਾ ਚਾਹੁੰਦਾ ਹੈ। ਈਈਐੱਸਐੱਲ ਸ਼ੁਰੂਆਤੀ ਮੰਗ ਭੰਡਾਰ ਲਈ ਸਰਕਾਰੀ ਵਿਭਾਗਾਂ ਵਿੱਚ ਮੌਜੂਦਾ ਵਾਹਨਾਂ ਦੀ ਥਾਂ ਲੈਣ ਦੀ ਅਥਾਹ ਸੰਭਾਵਨਾ ਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।

 

ਈਈਐੱਸਐੱਲ ਪ੍ਰਤੀ ਟਾਟਾ ਨੈਕਸਨ ਨੂੰ 14.86 ਲੱਖ ਰੁਪਏ ਦੀ ਦਰ ਨਾਲ ਖਰੀਦ ਕਰੇਗੀ, ਜੋ ਕਿ 14.99 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ ਨਾਲੋਂ 13,000 ਰੁਪਏ ਸਸਤਾ ਹੈ, ਜਦੋਂਕਿ ਉੱਚ ਰੇਂਜ ਦੀ ਪੇਸ਼ਕਸ਼ ਕਰਨ ਵਾਲੀ ਹੁੰਡਈ ਕੋਨਾ 21.36 ਲੱਖ ਰੁਪਏ ਪ੍ਰਤੀ 11 ਫ਼ੀਸਦੀ ਘੱਟ ਕੀਮਤ 'ਤੇ ਅਤੇ ਤਿੰਨ ਸਾਲਾਂ ਦੀ ਵਾਰੰਟੀ ਦੇ ਨਾਲ ਖਰੀਦੀ ਜਾਵੇਗੀ। ਇਹ ਇਲੈਕਟ੍ਰਿਕ ਵਾਹਨ ਕੇਂਦਰ ਅਤੇ ਰਾਜ ਸਰਕਾਰਾਂ ਦੇ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੇ ਮੌਜੂਦਾ ਬੇੜੇ ਦੀ ਥਾਂ ਲੈਣਗੇ। ਈਈਐੱਸਐੱਲ ਨੂੰ ਪਹਿਲਾਂ ਹੀ ਗੈਰ-ਰਵਾਇਤੀ ਊਰਜਾ ਅਤੇ ਗ੍ਰਾਮੀਣ ਟੈਕਨੋਲੋਜੀ ਏਜੰਸੀ (ਏਐੱਨਈਆਰਟੀ), ਕੇਰਲ ਵਲੋਂ ਲੰਬੀ ਦੂਰੀ ਵਾਲੇ 300 ਈਵੀ ਸਪਲਾਈ ਕਰਨ ਦਾ ਸ਼ੁਰੂਆਤੀ ਪੜਾਅ ਦਾ ਆਰਡਰ ਮਿਲਿਆ ਹੈ।

 

ਈਈਐੱਸਐੱਲ ਦੀ ਯੋਜਨਾ, ਸਥਾਨਕ ਨਿਰਮਾਣ ਸੁਵਿਧਾਵਾਂ ਦਾ ਸਮਰਥਨ ਕਰਦਿਆਂ, ਈਵੀ ਉਦਯੋਗ ਦੇ ਲੰਮੇ ਸਮੇਂ ਦੇ ਵਿਕਾਸ ਲਈ ਤਕਨੀਕੀ ਯੋਗਤਾਵਾਂ ਪ੍ਰਾਪਤ ਕਰਨ ਅਤੇ ਭਾਰਤੀ ਈਵੀ ਨਿਰਮਾਤਾਵਾਂ ਨੂੰ ਮਹੱਤਵਪੂਰਨ ਆਲਮੀ ਖਿਡਾਰੀਆਂ ਵਜੋਂ ਉਭਰਨ ਦੇ ਯੋਗ ਬਣਾਉਣ, ਸਕੇਲ ਦੀ ਸੰਭਾਵਨਾ ਦਾ ਲਾਭ ਉਠਾਉਣ ਅਤੇ ਆਪਣੇ ਨਵੀਨਤਾਕਾਰੀ ਕਾਰੋਬਾਰ ਮਾਡਲ ਰਾਹੀਂ ਲਾਗਤ ਨੂੰ ਘੱਟ ਕਰਨ ਦੀ ਹੈ।

 

                                                                ****

 

ਆਰਸੀਜੇ / ਐੱਮ


(Release ID: 1651185) Visitor Counter : 198