ਬਿਜਲੀ ਮੰਤਰਾਲਾ

ਟੀਮ ਐੱਨਟੀਪੀਸੀ ਨੇ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ - ਚਾਣਕਿਆ (ਬਿਜ਼ਨਸ ਸਿਮੂਲੇਸ਼ਨ ਗੇਮ) ਨੈਸ਼ਨਲ ਮੈਨੇਜਮੈਂਟ ਗੇਮਸ 2020 ਵਿੱਚ ਜੇਤੂ ਰਹਿਣ ਲਈ 112 ਸੰਗਠਨਾਂ ਨੂੰ ਹਰਾਇਆ

Posted On: 03 SEP 2020 3:47PM by PIB Chandigarh

ਟੀਮ ਐੱਨਟੀਪੀਸੀ ਨੇ ਹਾਲ ਹੀ ਵਿੱਚ ਸਮਾਪਤ ਹੋਈ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (ਏਆਈਐੱਮਏ) - ਚਾਣਕਿਆ (ਬਿਜ਼ਨਸ ਸਿਮੂਲੇਸ਼ਨ ਗੇਮ) ਨੈਸ਼ਨਲ ਮੈਨੇਜਮੈਂਟ ਗੇਮਸ (ਐੱਨਐੱਮਜੀ) 2020 ਵਿੱਚ ਜੇਤੂ ਵਜੋਂ ਉੱਭਰਨ ਲਈ ਸਖਤ ਚੁਣੌਤੀ ਦਾ ਸਾਹਮਣਾ ਕੀਤਾ। ਜਿੱਤ ਵੀ ਮਹੱਤਵਪੂਰਨ ਸੀ ਕਿਉਂਕਿ ਐੱਨਟੀਪੀਸੀ ਨੇ ਇਸ ਪ੍ਰਤਿਸ਼ਠਿਤ ਰਾਸ਼ਟਰੀ ਪ੍ਰਬੰਧਨ ਖੇਡਾਂ ਦੇ ਆਯੋਜਨ ਵਿੱਚ ਪਹਿਲੀ ਵਾਰ  ਜਿੱਤ ਹਾਸਲ ਕੀਤੀ ਸੀ। ਬਿਜਲੀ ਮੰਤਰਾਲੇ ਦੇ ਤਹਿਤ  ਕੇਂਦਰੀ ਪੀਐੱਸਯੂ, ਐੱਨਟੀਪੀਸੀ ਲਿਮਿਟਿਡ ਨੇ ਇੱਕ ਬਿਆਨ ਵਿੱਚ ਉੱਲੇਖ ਕੀਤਾ ਕਿ ਐੱਨਟੀਪੀਸੀ ਵੇਲੂਰ, ਤਮਿਲ ਨਾਡੂ ਦੀ ਟੀਮ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ 112 ਸੰਗਠਨਾਂ ਦੀਆਂ ਟੀਮਾਂ ਦਾ ਮੁਕਾਬਲਾ ਕਰਨ ਤੋਂ ਬਾਅਦ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

 

ਟੀਮ ਵਿੱਚ ਸ਼੍ਰੀ ਚਿੰਨਾਥੰਬੀ ਜੀ, ਮੈਨੇਜਰ, ਸੀ ਐਂਡ ਆਈ ਮੇਨਟੇਨੈਂਸ ; ਸ਼੍ਰੀ ਸੇਨਕੁੱਟੂਵਨ ਪੀਜੇ, ਮੈਨੇਜਰ, ਅਪਰੇਸ਼ਨਸ (ਮੁੱਖ ਪਲਾਂਟ); ਸ਼੍ਰੀ ਯੋਗਿੰਦਰ ਕੁਮਾਰ ਜੇ, ਮੈਨੇਜਰ ਅਪ੍ਰੇਸ਼ਨਸ, ਐੱਨਟੀਪੀਸੀ ਵੇਲੂਰ ਸ਼ਾਮਲ ਸਨ। ਟੀਮ ਐੱਨਟੀਪੀਸੀ,ਵੇਲੂਰ ਨੇ ਖੇਤਰੀ ਦੌਰ ਲਈ ਕੁਆਲੀਫਾਈ ਕੀਤਾ, ਜੋ ਕਿ ਔਨਲਾਈਨ ਆਯੋਜਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਫਾਈਨਲਸ ਲਈ ਕੁਆਲੀਫਾਈ ਕਰ ਲਿਆ ਸੀ।

 

ਤਮਿਲ ਨਾਡੂ ਦੇ ਤਿਰੂਵੇਲੂਰ ਜ਼ਿਲ੍ਹੇ ਵਿੱਚ ਸਥਿਤ, 1500 ਮੈਗਾਵਾਟ ਵਾਲੇ ਵੇਲੂਰ ਥਰਮਲ ਪਾਵਰ ਸਟੇਸ਼ਨ ਦਾ, ਐੱਨਟੀਪੀਸੀ ਤਮਿਲ ਨਾਡੂ ਊਰਜਾ ਕੰਪਨੀ ਲਿਮਿਟਿਡ (ਐੱਨਟੀਈਸੀਐੱਲ), ਜੋ ਕਿਐੱਨਟੀਪੀਸੀ ਲਿਮਿਟਿਡ ਅਤੇ ਤਮਿਲ ਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕੰਪਨੀ (TANGEDCO) ਦਾ ਸਾਂਝਾ ਉੱਦਮ ਹੈ, ਦੁਆਰਾ ਸੰਚਾਲਨ ਕੀਤਾ ਜਾਂਦਾ ਹੈ।

 

ਐੱਨਟੀਪੀਸੀ ਦੀਆਂ ਹੋਰ ਟੀਮਾਂ ਵੀ ਭਾਰਤ ਦੀ ਇਸ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਦਾਨਾਮ ਰੌਸ਼ਨ ਕਰ ਰਹੀਆਂ ਹਨ। ਉਡੀਸ਼ਾ ਤੋਂ ਐੱਨਟੀਪੀਸੀ ਤਲਚਰ ਕਨਿਹਾ ਅਤੇ ਐੱਸਐੱਸਸੀ-ਈਆਰ II (ਸਾਂਝੀਆਂ ਸੇਵਾਵਾਂ ਕੇਂਦਰ-ਪੂਰਬੀ ਖੇਤਰ II) ਦੀ ਸੰਯੁਕਤ ਟੀਮ ਏਆਈਐੱਮਏ ਚਾਣਕਿਆ ਐੱਨਐੱਮਜੀ 2020 ਦੇ ਦੱਖਣੀ ਖੇਤਰੀ ਰਾਊਂਡ ਵਿੱਚ ਰੱਨਰ- ਅੱਪ ਵਜੋਂ ਉੱਭਰੀ ਹੈ।

 

ਐੱਨਟੀਪੀਸੀ ਤਾਲਚਰ ਕਨਿਹਾ ਤੋਂ ਸ਼੍ਰੀ ਦੀਪਕ ਰੰਜਨ ਸਾਹੂ, ਸ਼੍ਰੀ ਖਗੇਸ਼ਵਰ ਪ੍ਰਧਾਨ ਅਤੇਐੱਸਐੱਸਸੀ-ਈਆਰ II ਤੋਂ ਸ਼੍ਰੀ ਰਮਣੀ ਕਾਂਤ ਜੇਨਾ ਟੀਮ ਦਾ ਹਿੱਸਾ ਸਨ।

 

ਐੱਨਟੀਪੀਸੀ ਬਿਜ਼ਨਸ ਮਾਈਂਡਸ 2020 ਦੀਆਂ 16 ਜੇਤੂ ਟੀਮਾਂ ਨੂੰ ਇਸ ਪ੍ਰੋਗਰਾਮ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ 2 ਟੀਮਾਂ ਨੇ ਨੈਸ਼ਨਲ ਫਾਈਨਲਸ ਲਈ ਕੁਆਲੀਫਾਈ ਕੀਤਾ ਸੀ। ਐੱਨਟੀਪੀਸੀ ਨੇ ਇਹ ਮੁਕਾਬਲਾ ਇਸ ਤੋਂ ਪਹਿਲਾਂ 2015 ਵਿੱਚ ਜਿੱਤਿਆ ਸੀ ਜਦੋਂ ਕਿ ਇਹ ਬਿਜਲੀ ਪ੍ਰਮੁੱਖ 2016 ਅਤੇ 2017 ਵਿੱਚ ਰੱਨਰ-ਅੱਪ ਵਜੋਂ ਉੱਭਰੀ ਸੀ।

 

ਏਆਈਐੱਮਏ ਚਾਣਕਿਆ ਨੈਸ਼ਨਲ ਮੈਨੇਜਮੈਂਟ ਗੇਮਸ, ਹਰ ਸਾਲ ਆਯੋਜਿਤ ਕੀਤੀ ਜਾਣ ਵਾਲੀ ਇੱਕ ਔਨਲਾਈਨ ਬਿਜ਼ਨਸ ਸਿਮੂਲੇਸ਼ਨ ਗੇਮ ਦਾ ਉਦੇਸ਼ ਇਹ ਸੁਨਿਸ਼ਚਤ ਕਰਨਾ ਹੈ ਕਿ ਵੱਖ ਵੱਖ ਉਦਯੋਗਾਂ ਦੇ ਹਿੱਸਾ ਲੈਣ ਵਾਲੇ ਅਧਿਕਾਰੀਆਂ ਨੂੰ ਇੱਕ ਸੰਗਠਨ ਚਲਾਉਣ ਦੀਆਂ ਮੁਸ਼ਕਿਲਾਂ ਬਾਰੇ ਪਤਾ ਲਗੇ ਅਤੇ ਉਹ ਇਸ ਆਯੋਜਨ ਤੋਂ ਮੁਹਾਰਤ ਅਤੇ ਹੁਨਰ ਪ੍ਰਾਪਤ ਕਰਨ।

 

ਰਾਸ਼ਟਰੀ ਪ੍ਰਬੰਧਨ ਖੇਡਾਂ (ਐੱਨਐੱਮਜੀ) ਕਾਰਪੋਰੇਟ ਪ੍ਰਬੰਧਕਾਂ ਲਈ ਇੱਕ ਕੰਪੀਟੀਟਿਵ ਮੋਡ ਵਿੱਚਕਾਰੋਬਾਰ ਪ੍ਰਬੰਧਨ ਦੇ ਰੋਮਾਂਚ ਦਾ ਸਾਹਮਣਾ ਕਰਨ ਲਈ  ਇੱਕ ਆਪਣੀ ਹੀ ਕਿਸਮ ਦਾ ਪਲੈਟਫਾਰਮ ਹੈ। ਇਹ ਏਆਈਐੱਮਏ (ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ) ਦੁਆਰਾ ਸੰਚਾਲਿਤ ਬਿਜ਼ਨਸ ਮੈਨੇਜਮੈਂਟ ਸਿਮੂਲੇਸ਼ਨ 'ਤੇ ਅਧਾਰਿਤ  ਸਭ ਤੋਂ ਵੱਧ ਸੰਭਾਵਨਾਵਾਂ ਭਰਿਆ ਅਤੇ ਪ੍ਰਤਿਸ਼ਠਿਤ ਸਲਾਨਾ ਆਯੋਜਨਾਂ ਵਿੱਚੋਂ ਇੱਕ ਹੈ।

 

ਇਸ ਨਾਲ ਪ੍ਰਤਿਭਾਗੀਆਂ ਨੂੰ ਸੰਸਾਧਨ ਪ੍ਰਬੰਧਨ, ਮਾਰਕਿਟ ਰੁਝਾਨ, ਲਾਗਤ ਵਿਸ਼ਲੇਸ਼ਣ, ਉਤਪਾਦ ਦੀ ਸਥਿਤੀ, ਉਤਪਾਦਨ ਦੀ ਯੋਜਨਾਬੰਦੀ, ਅਤੇ ਮਾਲ-ਸੂਚੀ ਨਿਯੰਤਰਣ 'ਤੇ ਫੋਕਸ ਕਰਦੇ ਹੋਏ ਇੱਕ ਕੰਪਨੀ ਨੂੰ ਚਲਾਉਣ ਦੀਆਂ ਜਟਿਲਤਾਵਾਂ ਦਾ ਅਨੁਭਵ ਹੁੰਦਾ ਹੈ। ਐੱਨਐੱਮਜੀ ਦਾ ਆਯੋਜਨ 2 ਪੱਧਰਾਂ ʼਤੇ ਕੀਤਾ ਜਾਂਦਾ ਹੈ; ਇਕ ਖੇਤਰੀ ਰਾਊਂਡ (ਜਿਸ ਵਿੱਚ ਦੋ ਸਬ-ਲੈਵਲ: ਪ੍ਰਾਰੰਭਕ ਅਤੇ ਖੇਤਰੀ ਫਾਈਨਲ ਸ਼ਾਮਲ ਹਨ), ਅਤੇ ਦੂਜਾ ਫਾਈਨਲ ਰਾਊਂਡ।

 

****

 

ਆਰਸੀਜੇ / ਐੱਮ


(Release ID: 1651143) Visitor Counter : 239