ਕੋਲਾ ਮੰਤਰਾਲਾ
ਕੋਲੇ ਦੀ ਵਿਕਰੀ ਲਈ ਸੋਧੀ ਹੋਈ ਖਾਣਾਂ ਦੀ ਸੂਚੀ
38 ਕੋਲਾ ਖਾਣਾਂ ਦੀ ਨਿਲਾਮੀ ਲਈ ਪੇਸ਼ਕਸ਼
Posted On:
03 SEP 2020 11:41AM by PIB Chandigarh
ਵਪਾਰਕ ਮਾਈਨਿੰਗ ਲਈ ਕੋਲੇ ਦੀਆਂ ਖਾਣਾਂ ਦੀ ਨਿਲਾਮੀ ਪ੍ਰਕਿਰਿਆ 18 ਜੂਨ 2020 ਨੂੰ ਸ਼ੁਰੂ ਕੀਤੀ ਗਈ ਸੀ । ਕੋਲਾ ਮੰਤਰਾਲੇ ਵਲੋਂ ਕੋਲਾ ਖੇਤਰ ਖੋਲ੍ਹਣ ਅਤੇ ਕੋਲਾ ਮਾਈਨਿੰਗ ਸ਼ੁਰੂ ਕਰਨ ਦੀ ਪ੍ਰਕਿਰਿਆ ਲਈ ਕੋਲਾ ਖਾਣਾਂ ਦੀ ਸੂਚੀ ਵਿਚ ਹੇਠ ਲਿਖੀਆਂ ਸੋਧਾਂ ਕੀਤੀਆਂ ਗਈਆਂ ਹਨ:
1. ਮਾਈਨਸ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ-ਐਮਐਮਡੀਆਰ) ਐਕਟ, 1957 ਦੇ ਅਧੀਨ ਨਿਲਾਮੀ ਪ੍ਰਕ੍ਰਿਆ ਦੇ ਪਹਿਲੇ ਪੜਾਅ ਵਿਚ ਡੋਲਸਰਾ, ਜਰੇਕੇਲਾ ਅਤੇ ਝਾਰਪਲਮ-ਟੰਗਰਘਾਟ ਕੋਲੇ ਦੀਆਂ ਖਾਣਾਂ ਨੂੰ ਸ਼ਾਮਲ ਕਰਨਾ ।
2. ਐਮ ਐਮ ਡੀ ਆਰ ਐਕਟ, 1957 ਦੇ ਤਹਿਤ ਨਿਲਾਮੀ ਪ੍ਰਕ੍ਰਿਆ ਦੇ ਪਹਿਲੇ ਪੜਾਅ ਤੋਂ ਮੋਰਗਾ-ਦੱਖਣੀ ਕੋਲੇ ਦੀ ਖਾਣ ਦਾ ਨਾਮ ਹਟਾਉਣਾ ।
3. ਕੋਲਾ ਮਾਈਨਜ਼ (ਵਿਸ਼ੇਸ਼ ਵਿਵਸਥਾਵਾਂ) ਐਕਟ, 2015 ਦੇ ਅਧੀਨ ਨਿਲਾਮੀ ਦੇ 11 ਵੇਂ ਪੜਾਅ ਤੋਂ ਫਤਿਹਪੁਰ ਈਸਟ, ਮਦਨਪੁਰ (ਉੱਤਰੀ), ਮੋਰਗਾ -2 ਅਤੇ ਸਿਯਾਂਗ ਕੋਲਾ ਖਾਣਾਂ ਨੂੰ ਹਟਾਉਣਾ ।
ਇਸ ਲਈ, ਕੋਲਾ ਮਾਈਨਜ਼ (ਵਿਸ਼ੇਸ਼ ਵਿਵਸਥਾਵਾਂ) ਐਕਟ, 2015 ਅਤੇ ਐਮਐਮਡੀਆਰ ਐਕਟ, 1957 ਦੇ ਅਧੀਨ ਨਿਲਾਮੀ ਦੇ ਗਿਆਰਵੇਂ ਪੜਾਅ ਵਿੱਚ, 38 ਕੋਲਾ ਖਾਣਾਂ ਦੀ ਵਪਾਰਕ ਮਾਈਨਿੰਗ ਲਈ ਨਿਲਾਮੀ ਲਈ ਪੇਸ਼ਕਸ਼ ਕੀਤੀ ਗਈ ਹੈ ।
ਕੋਲਾ ਮੰਤਰਾਲੇ ਨੇ ਸੀ.ਐੱਮ. (ਐਸ.ਪੀ.) ਐਕਟ, 2015 ਅਧੀਨ 41 ਕੋਲਾ ਖਾਣਾਂ ਦੀ ਨਿਲਾਮੀ ਪ੍ਰਕ੍ਰਿਆ ਦਾ ਗਿਆਰਵਾਂ ਪੜਾਅ ਅਤੇ ਐਮਐਮਡੀਆਰ ਐਕਟ, 1957 ਦੇ ਤਹਿਤ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ । ਇਸਦੇ ਲਈ, ਖਾਣਾਂ ਦੀ ਸੋਧੀ ਹੋਈ ਸੂਚੀ ਅਤੇ ਉਹਨਾਂ ਨਾਲ ਸੰਬੰਧਿਤ ਟੈਂਡਰ ਦਸਤਾਵੇਜ਼ ਹੇਠ ਦਿੱਤੇ ਲਿੰਕ ਰਾਹੀਂ ਹਾਸਲ ਕੀਤੇ ਜਾ ਸਕਦੇ ਹਨ: https://www.mstcecommerce.com/auctionhome/coal block/index.jsp ਟੈਂਡਰ ਪ੍ਰਕਿਰਿਆ ਦੀ ਅੰਤਮ ਤਾਰੀਖ ਦੀ ਜਾਣਕਾਰੀ ਐਮਐਸਟੀਸੀ ਲਿਮਟਿਡ ਦੀ ਵੈਬਸਾਈਟ 'ਤੇ ਵੀ ਉਪਲਬਧ ਕਰਵਾਈ ਗਈ ਹੈ ।
****
ਆਰਜੇ / ਐਨਜੀ
(Release ID: 1651023)
Visitor Counter : 253