ਸੈਰ ਸਪਾਟਾ ਮੰਤਰਾਲਾ

ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਪਰਬਤ-ਆਰੋਹਣ ਅਤੇ ਸਾਹਸਿਕ ਟੂਰਿਜ਼ਮ ਦੀਆਂ ਨੋਡਲ ਸੰਸਥਾਵਾਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ

Posted On: 02 SEP 2020 5:40PM by PIB Chandigarh

ਕੇਂਦਰੀ ਟੂਰਿਜ਼ਮ  ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿੱਚ ਪਰਬਤ-ਆਰੋਹਣ ਅਤੇ ਸਾਹਸਿਕ ਟੂਰਿਜ਼ਮ  ਦੀਆਂ ਨੋਡਲ ਸੰਸਥਾਵਾਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ।

 

 

ਮੀਟਿੰਗ ਵਿੱਚ ਭਾਰਤੀ ਟੂਰਿਜ਼ਮ  ਅਤੇ ਯਾਤਰਾ ਪ੍ਰਬੰਧਨ ਸੰਸਥਾਨ, ਨੈਸ਼ਨਲ ਇੰਸਟੀਟਿਊਟ ਆਫ ਵਾਟਰ ਸਪੋਰਟਸ, ਇੰਡੀਅਨ ਇੰਸਟੀਟਿਊਟ ਆਵ੍ ਸਕੀਇੰਗ ਐਂਡ ਮਾਊਂਟੇਨੀਅਰਿੰਗ, ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ ਅਤੇ ਅਡਵੈਂਚਰ ਟੂਰ ਅਪਰੇਟਸ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਟੂਰਿਜ਼ਮ  ਮੰਤਰੀ ਨੇ ਭਾਰਤ ਵਿੱਚ ਸਾਹਸਿਕ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਲਈ ਵਿਭਿੰਨ ਗਤੀਵਿਧੀਆਂ ਦੀ ਸਮੀਖਿਆ ਕੀਤੀ। ਸਾਰੇ ਭਾਗ ਲੈਣ ਵਾਲੇ ਸੰਸਥਾਨਾਂ ਨੇ ਭਵਿੱਖ ਦੀਆਂ ਕੇਂਦ੍ਰਿਤ ਗਤੀਵਿਧੀਆਂ ਨਾਲ ਸਾਹਸਿਕ ਟੂਰਿਜ਼ਮ ਤੇ ਆਪਣੇ ਚੱਲ ਰਹੇ ਕੋਰਸਾਂ ਅਤੇ ਗਤੀਵਿਧੀਆਂ ਤੇ ਆਪਣੀ ਪੇਸ਼ਕਾਰੀ ਦਿੱਤੀ। ਨੈਸ਼ਨਲ ਇੰਸਟੀਟਿਊਟ ਆਫ ਵਾਟਰ ਸਪੋਰਟਸ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਦੇ ਹੋਏ ਸ਼੍ਰੀ ਪਟੇਲ ਨੇ ਦੱਸਿਆ ਕਿ 2019-20 ਦੌਰਾਨ ਐੱਨਈਡਬਲਿਊਐੱਸ ਨੇ 3972 ਟਰੇਨਰਾਂ ਲਈ 192 ਵਾਟਰ ਸਪੋਰਟਸ ਸਿਖਲਾਈ ਕੋਰਸ ਆਯੋਜਿਤ ਕੀਤੇ। ਸ਼੍ਰੀ ਪਟੇਲ ਨੇ ਕਿਹਾ ਕਿ ਅਜੇ ਤੱਕ ਐੱਨਆਈਡਬਲਿਊਐੱਸ ਦੀਆਂ ਗਤੀਵਿਧੀਆਂ ਮੁੱਖ ਰੂਪ ਨਾਲ ਤਟੀ ਖੇਤਰਾਂ ਤੇ ਕੇਂਦ੍ਰਿਤ ਹਨ ਜਿਨ੍ਹਾਂ ਨੂੰ ਨਦੀਆਂ ਅਤੇ ਪਹਾੜਾਂ ਦੇ ਆਸਪਾਸ ਦੇ ਖੇਤਰਾਂ ਵਿੱਚ ਵੀ ਵਧਾਇਆ ਜਾਣਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟਰੇਂਡ ਕੀਤਾ ਜਾ ਸਕੇ ਅਤੇ ਦੇਸ਼ ਭਰ ਵਿੱਚ ਵਾਟਰ ਸਪੋਰਟਸ ਟੂਰਿਜ਼ਮ ਨੂੰ ਵਧਾਇਆ ਜਾ ਸਕੇ। ਉਨ੍ਹਾਂ ਨੇ ਵਾਟਰ ਸਪੋਰਟਸ ਟਰੇਨਿੰਗ ਗਤੀਵਿਧੀਆਂ ਲਈ ਵਿਭਿੰਨ ਰਾਜ ਸਰਕਾਰਾਂ ਦੇ ਸੰਪਰਕ ਵਿੱਚ ਰਹਿਣ ਦਾ ਵੀ ਨਿਰਦੇਸ਼ ਦਿੱਤਾ।

https://twitter.com/prahladspatel/status/1301108083968495616

 

ਸ਼੍ਰੀ ਪਟੇਲ ਨੇ ਇੰਡੀਅਨ ਇੰਸਟੀਟਿਊਟ ਆਵ੍ ਸਕੀਇੰਗ ਅਤੇ ਮਾਊਂਟੇਨੀਅਰਿੰਗ ਦੀਆਂ ਵਿਭਿੰਨ ਗਤੀਵਿਧੀਆਂ ਦੀ ਵੀ ਸਮੀਖਿਆ ਕੀਤੀ। ਮੰਤਰੀ ਨੇ ਕਿਹਾ ਕਿ ਸਾਡੇ ਕੋਲ ਪਰਬਤ-ਆਰੋਹਣ ਵਿੱਚ ਬਹੁਤ ਸੰਭਾਵਨਾਵਾਂ ਹਨ ਅਤੇ ਸਾਨੂੰ ਆਪਣੇ ਦੇਸ਼ ਵਿੱਚ ਪਰਬਤ-ਆਰੋਹਣ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਰਬਤ-ਆਰੋਹਣ ਸਿਖਲਾਈ ਵਿੱਚ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਆਈਆਈਐੱਸਐੱਮ ਨੂੰ ਨਿਰਦੇਸ਼ ਦਿੱਤੇ ਤਾਂ ਕਿ ਸਾਹਸਿਕ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਲਈ ਹੋਰ ਜ਼ਿਆਦਾ ਕੁਸ਼ਲ ਗਾਈਡ ਤਿਆਰ ਕੀਤੇ ਜਾ ਸਕਣ।

 

ਮੀਟਿੰਗ ਦੌਰਾਨ ਟੂਰਿਜ਼ਮ  ਮੰਤਰੀ ਨੇ ਭਾਰਤੀ ਪਰਬਤ-ਆਰੋਹਣ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਦੀ ਵੀ ਸਮੀਖਿਆ ਕੀਤੀ। ਆਈਐੱਮਐੱਫ ਨੇ ਪਰਬਤ-ਆਰੋਹਣ ਸਬੰਧੀ ਗਤੀਵਿਧੀਆਂ ਬਾਰੇ ਉਨ੍ਹਾਂ ਦੀਆਂ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਆਈਐੱਮਐੱਮ ਨੇ ਦੱਸਿਆ ਕਿ ਹਾਲ ਹੀ ਵਿੱਚ ਸਰਕਾਰ ਨੇ ਪਰਬਤ-ਆਰੋਹਣ ਲਈ ਲਗਭਗ 137 ਨਵੀਆਂ ਚੋਟੀਆਂ ਖੋਲ੍ਹੀਆਂ ਹਨ ਜੋ ਇੱਕ ਸੁਆਗਤਯੋਗ ਕਦਮ ਹੈ, ਹੁਣ ਅਸੀਂ ਹਿਮਾਲਿਆਈ ਖੇਤਰ ਵਿੱਚ 405 ਨਵੀਆਂ ਚੋਟੀਆਂ ਖੋਲ੍ਹਣ ਦਾ ਪ੍ਰਸਤਾਵ ਭੇਜਿਆ ਹੈ ਤਾਂ ਕਿ ਪਰਬਤ-ਆਰੋਹਣ ਨੂੰ ਪੂਰੀ ਭਾਵਨਾ ਨਾਲ ਪ੍ਰੋਤਸਾਹਨ ਦਿੱਤਾ ਜਾ ਸਕੇ। ਅਡਵੈਂਚਰ ਟੂਰ ਅਪਰੇਟਰਸ ਐਸੋਸੀਏਸ਼ਨ ਆਵ੍ ਇੰਡੀਆ (ਏਟੀਓਏਆਈ) ਨੇ ਸਾਹਸਿਕ ਟੂਰਿਜ਼ਮ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਇੱਕ ਪੇਸ਼ਕਾਰੀ ਵੀ ਦਿੱਤੀ।

 

ਪ੍ਰਤੀਭਾਗੀ ਸੰਸਥਾਨਾਂ ਦੀਆਂ ਸਾਰੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਦੇ ਬਾਅਦ ਸ਼੍ਰੀ ਪਟੇਲ ਨੇ ਹੁਨਰ ਅਤੇ ਟੈਕਨੋਲੋਜੀ ਨੂੰ ਅੱਪਗ੍ਰੇਡ ਕਰਨ ਲਈ ਟੂਰਿਜ਼ਮ  ਮੰਤਰਾਲੇ ਦੁਆਰਾ ਪੂਰਨ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਾਹਸਿਕ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਲਈ ਸਾਰੇ ਸੰਗਠਨਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਸਾਡੇ ਆਪਸੀ ਯਤਨਾਂ ਨਾਲ ਭਾਰਤ ਨਜ਼ਦੀਕ ਭਵਿੱਖ ਵਿੱਚ ਪਰਬਤ-ਆਰੋਹਣ ਅਤੇ ਹੋਰ ਸਾਹਸਿਕ ਗਤੀਵਿਧੀਆਂ ਲਈ ਇੱਕ ਪਸੰਦੀਦਾ ਸਥਾਨ ਹੋਵੇਗਾ।

 

*****

 

ਐੱਨਬੀ/ਏਕੇਜੇ/ਓਏ



(Release ID: 1650866) Visitor Counter : 112