ਨੀਤੀ ਆਯੋਗ
ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਨੇ ਪਹਿਲੇ 50 ਦੇਸ਼ਾਂ ਵਿੱਚ ਸਥਾਨ ਪ੍ਰਾਪਤ ਕੀਤਾ
Posted On:
02 SEP 2020 9:46PM by PIB Chandigarh
ਭਾਰਤ 4 ਸਥਾਨ ਉੱਪਰ ਆ ਗਿਆ ਹੈ ਅਤੇ ਵਿਸ਼ਵ ਬੌਧਿਕ ਸੰਪਤੀ ਸੰਗਠਨ (World Intellectual Property Organization) ਦੁਆਰਾ ਗਲੋਬਲ ਇਨੋਵੇਸ਼ਨ ਇੰਡੈਕਸ 2020 ਰੈਕਿੰਗ ਵਿੱਚ 48ਵੇਂ ਸਥਾਨ ’ਤੇ ਆ ਗਿਆ ਹੈ। ਕੋਵਿਡ-19 ਮਹਾਮਾਰੀ ਵਿਚਕਾਰ ਇਹ ਭਾਰਤ ਲਈ ਸੁਖਦ ਸਮਾਚਾਰ ਦੇ ਰੂਪ ਵਿੱਚ ਆਇਆ ਹੈ ਅਤੇ ਇਸ ਦੇ ਮਜ਼ਬੂਤ ਆਰਐਂਡਡੀ ਈਕੋਸਿਸਟਮ ਲਈ ਇਹ ਇੱਕ ਪ੍ਰਮਾਣ ਹੈ। 2019 ਵਿੱਚ ਭਾਰਤ 52ਵੇਂ ਸਥਾਨ ’ਤੇ ਸੀ ਅਤੇ ਸਾਲ 2015 ਵਿੱਚ 81ਵੇਂ ਸਥਾਨ ’ਤੇ ਸੀ। ਦੁਨੀਆ ਭਰ ਵਿੱਚ ਸਭ ਤੋਂ ਵੱਧ ਨਵੇਂ ਵਿਕਸਤ ਦੇਸ਼ਾਂ ਦੀ ਲੀਗ ਵਿੱਚ ਹੋਣਾ ਇੱਕ ਜ਼ਿਕਰਯੋਗ ਪ੍ਰਾਪਤੀ ਹੈ। ਡਬਲਿਊਆਈਪੀਓ ਨੇ ਭਾਰਤ ਨੂੰ ਮੱਧ ਅਤੇ ਦੱਖਣੀ ਏਸ਼ੀਆਈ ਖੇਤਰ ਵਿੱਚ 2019 ਦੇ ਮੋਹਰੀ ਨਵੀਨ ਪ੍ਰਾਪਤਕਰਤਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ ਕਿਉਂਕਿ ਉਸਨੇ ਪਿਛਲੇ 5 ਸਾਲਾਂ ਵਿੱਚ ਆਪਣੀ ਨਵੀਨਤਾ ਰੈਕਿੰਗ ਵਿੱਚ ਲਗਾਤਾਰ ਸੁਧਾਰ ਦਿਖਾਇਆ ਹੈ।
ਗਲੋਬਲ ਇਨੋਵੇਸ਼ਨ ਇੰਡੈਕਸ ਰੈਕਿੰਗ ਵਿੱਚ ਨਿਰੰਤਰ ਸੁਧਾਰ ਬੇਸ਼ੁਮਾਰ ਗਿਆਨ ਪੂੰਜੀ, ਜੀਵੰਤ ਸਟਾਰਟ-ਅਪ ਈਕੋਸਿਸਟਮ ਅਤੇ ਜਨਤਕ ਅਤੇ ਨਿਜੀ ਖੋਜ ਸੰਗਠਨਾਂ ਦੁਆਰਾ ਕੀਤੇ ਗਏ ਅਦਭੁੱਤ ਕਾਰਜਾਂ ਕਾਰਨ ਹੈ। ਵਿਗਿਆਨ ਅਤੇ ਟੈਕਨੋਲੋਜੀ, ਬਾਇਓ ਟੈਕਨੋਲੋਜੀ ਵਿਭਾਗ ਅਤੇ ਪੁਲਾੜ ਵਿਭਾਗ ਵਰਗੇ ਵਿਗਿਆਨਕ ਮੰਤਰਾਲਿਆਂ ਨੇ ਰਾਸ਼ਟਰੀ ਨਵੀਨਤਾ ਈਕੋਸਿਸਟਮ ਨੂੰ ਹੋਰ ਸਮ੍ਰਿੱਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਨੀਤੀ ਆਯੋਗ ਵਿਭਿੰਨ ਖੇਤਰਾਂ ਜਿਵੇਂ ਈਵੀ, ਬਾਇਓਟੈਕਨੋਲੋਜੀ, ਨੈਨੋ ਟੈਕਨੋਲੋਜੀ, ਪੁਲਾੜ, ਵਿਕਲਪਿਕ ਊਰਜਾ ਸਰੋਤਾਂ ਆਦਿ ਵਿੱਚ ਨੀਤੀਗਤ ਨਵੀਨਤਾ ਲਿਆ ਕੇ ਇਸ ਦਿਸ਼ਾ ਵਿੱਚ ਰਾਸ਼ਟਰੀ ਯਤਨਾਂ ਦੇ ਅਨੁਕੂਲਨ ਨੂੰ ਯਕੀਨੀ ਕਰਨ ਲਈ ਅਣਥੱਕ ਯਤਨ ਕਰ ਰਿਹਾ ਹੈ। ਨੀਤੀ ਆਯੋਗ ਦੁਆਰਾ ਪਿਛਲੇ ਸਾਲ ਜਾਰੀ ਕੀਤਾ ਗਿਆ ਇੰਡੀਆ ਇਨੋਵੇਸ਼ਨ ਇੰਡੈਕਸ ਭਾਰਤ ਦੇ ਸਾਰੇ ਰਾਜਾਂ ਵਿੱਚ ਨਵੀਨਤਾ ਦੇ ਵਿਕੇਂਦ੍ਰੀਕਰਨ ਦੀ ਦਿਸ਼ਾ ਵਿੱਚ ਵੱਡੇ ਕਦਮ ਦੇ ਰੂਪ ਵਿੱਚ ਵਿਆਪਕ ਰੂਪ ਨਾਲ ਸਵੀਕਾਰ ਕੀਤਾ ਗਿਆ ਹੈ। ਗਲੋਬਲ ਰੈਕਿੰਗ ਸੂਚਕਾਂਕ ਵਿੱਚ ਨੀਤੀ ਆਯੋਗ ਦੁਆਰਾ ਗਲੋਬਲ ਰੈਕਿੰਗ ਵਿੱਚ ਭਾਰਤ ਦੀ ਸਥਿਤੀ ਦੀ ਨਿਗਰਾਨੀ ਅਤੇ ਮੁਲਾਂਕਣ ਵਿੱਚ ਨਿਰੰਤਰ ਜ਼ੋਰ ਦਿੱਤਾ ਗਿਆ ਹੈ।
ਭਾਰਤ ਨੂੰ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਆਪਣੀ ਰੈਕਿੰਗ ਵਿੱਚ ਸੁਧਾਰ ਕਰਨ ਲਈ ਉੱਚ ਅਤੇ ਆਪਣੇ ਯਤਨਾਂ ਨੂੰ ਦੁੱਗਣਾ ਕਰਨਾ ਚਾਹੀਦਾ ਹੈ। ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਭਾਰਤ ਸਰਕਾਰ ਦੇ ਸੱਦੇ ਨੂੰ ਸਿਰਫ਼ ਉਦੋਂ ਮਹਿਸੂਸ ਕੀਤਾ ਜਾ ਸਕਦਾ ਹੈ ਜਦੋਂ ਭਾਰਤ ਆਪਣੇ ਭਾਰ ਵਰਗ ਤੋਂ ਉੱਪਰ ਉੱਠਦਾ ਹੈ ਅਤੇ ਵਿਕਾਸਸ਼ੀਲ ਵਿਗਿਆਨਕ ਦਖਲਾਂ ਵਿੱਚ ਆਲਮੀ ਮਹਾਸ਼ਕਤੀਆਂ ਨਾਲ ਮੁਕਾਬਲਾ ਕਰਦਾ ਹੈ। ਇਹ ਸਮਾਂ ਹੈ ਕਿ ਭਾਰਤ ਇੱਕ ਮਿਸਾਲੀ ਤਬਦੀਲੀ ਲਿਆਏ ਅਤੇ ਅਗਲੀ ਗਲੋਬਲ ਇਨੋਵੇਸ਼ਨ ਇੰਡੈਕਸ ਰੈਕਿੰਗ ਵਿੱਚ ਮੋਹਰੀ 25 ਦੇਸ਼ਾਂ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖੇ।
****
ਵੀਆਰਆਰਕੇ/ਕੇਪੀ
(Release ID: 1650861)
Visitor Counter : 159