ਮੰਤਰੀ ਮੰਡਲ

ਕੈਬਨਿਟ ਨੇ “ਮਿਸ਼ਨ ਕਰਮਯੋਗੀ”– ਰਾਸ਼ਟਰੀ ਸਿਵਲ ਸੇਵਾ ਸਮਰੱਥਾ ਨਿਰਮਾਣ ਪ੍ਰੋਗਰਾਮ (ਐੱਨਪੀਸੀਐੱਸਸੀਬੀ) ਨੂੰ ਪ੍ਰਵਾਨਗੀ ਦਿੱਤੀ

ਸਿਵਲ ਸੇਵਾ ਸਮਰੱਥਾ ਨਿਰਮਾਣ ਦੇ ਲਈ ਨਿਊ ਨੈਸ਼ਨਲ ਆਰਕੀਟੈਕਚਰ


ਕੁਸ਼ਲ ਪਬਲਿਕ ਸਰਵਿਸ ਡਿਲਿਵਰੀ ਲਈ ਵਿਅਕਤੀਗਤ, ਸੰਸਥਾਗਤ ਅਤੇ ਪ੍ਰਕਿਰਿਆ ਦੇ ਪੱਧਰਾਂ ’ਤੇ ਸਮਰੱਥਾ ਨਿਰਮਾਣ ਵਿਵਸਥਾ ਵਿੱਚ ਵਿਆਪਕ ਸੁਧਾਰ


ਸਿਵਲ ਸੇਵਾ ਸਮਰੱਥਾ ਨਿਰਮਾਣ ਯੋਜਨਾਵਾਂ ਨੂੰ ਪ੍ਰਵਾਨਗੀ ਪ੍ਰਦਾਨ ਕਰਨ ਅਤੇ ਨਿਗਰਾਨੀ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਮਾਨਵ ਸੰਸਾਧਨ ਪਰਿਸ਼ਦ


ਸਮਰੱਥਾ ਨਿਰਮਾਣ ਕਮਿਸ਼ਨ ਦੁਆਰਾ ਟ੍ਰੇਨਿੰਗ ਮਿਆਰਾਂ ਵਿੱਚ ਤਾਲਮੇਲ ਬਣਾਉਣਾ, ਸਾਂਝੇ ਫੈਕਲਟੀ ਅਤੇ ਸੰਸਾਧਨ ਬਣਾਉਣਾ ਅਤੇ ਸਾਰੀਆਂ ਸੈਂਟਰਲ ਟ੍ਰੇਨਿੰਗ ਸੰਸਥਾਵਾਂ ਲਈ ਸੁਪਰਵਾਈਜ਼ਰੀ ਭੂਮਿਕਾ ਨਿਭਾਉਣਾ

ਔਨਲਾਈਨ ਲਰਨਿੰਗ ਪਲੈਟਫਾਰਮ ਦੀ ਮਲਕੀਅਤ ਤੇ ਸੰਚਾਲਨ ਅਤੇ ਵਿਸ਼ਵ ਪੱਧਰੀ ਲਰਨਿੰਗ ਕੰਟੈਂਟ ਬਜ਼ਾਰ ਸਥਲ ਨੂੰ ਸੁਵਿਧਾਜਨਕ ਬਣਾਉਣ ਲਈ ਪੂਰੀ ਮਲਕੀਅਤ ਵਾਲਾ ਐੱਸਪੀਵੀ

Posted On: 02 SEP 2020 4:09PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਨਿਮਨਲਿਖਿਤ ਸੰਸਥਾਗਤ ਢਾਂਚੇ ਦੇ ਨਾਲ ਰਾਸ਼ਟਰੀ ਸਿਵਲ ਸੇਵਾ ਸਮਰੱਥਾ ਨਿਰਮਾਣ ਪ੍ਰੋਗਰਾਮ (ਐੱਨਪੀਸੀਐੱਸਸੀਬੀ) ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ:-

 

  1. ਪ੍ਰਧਾਨ ਮੰਤਰੀ ਦੀ ਜਨਤਕ ਮਾਨਵ ਸੰਸਾਧਨ ਪਰਿਸ਼ਦ।

 (ii) ਸਮਰੱਥਾ ਨਿਰਮਾਣ ਕਮਿਸ਼ਨ।

 (iii) ਡਿਜੀਟਲ ਅਸਾਸਿਆਂ ਦੀ ਮਲਕੀਅਤ ਤੇ ਸੰਚਾਲਨ ਅਤੇ ਔਨਲਾਈਨ ਟ੍ਰੇਨਿੰਗ ਦੇ ਲਈ ਟੈਕਨੋਲੋਜੀਕਲ ਪਲੈਟਫਾਰਮ ਵਾਸਤੇ ਵਿਸ਼ੇਸ਼ ਪ੍ਰਯੋਜਨ ਵਾਹਨ (ਐੱਸਪੀਵੀ)

(iv) ਕੈਬਨਿਟ ਸਕੱਤਰ ਦੀ ਪ੍ਰਧਾਨਗੀ ਵਿੱਚ ਤਾਲਮੇਲ ਯੂਨਿਟ।

 

ਮੁੱਖ ਵਿਸ਼ੇਸ਼ਤਾਵਾਂ

 

ਐੱਨਪੀਸੀਐੱਸਸੀਬੀ ਨੂੰ ਸਿਵਲ ਸੇਵਕਾਂ ਦੇ ਲਈ ਸਮਰੱਥਾ ਨਿਰਮਾਣ ਦੇ ਲਈ ਨੀਂਹ ਪੱਥਰ ਰੱਖਣ ਵਾਸਤੇ ਬਣਾਇਆ ਗਿਆ ਹੈ ਤਾਕਿ ਉਹ ਭਾਰਤੀ ਸੱਭਿਆਚਾਰ ਅਤੇ ਸੰਵੇਦਨਾਵਾਂ ਤੋਂ ਭਰਪੂਰ ਰਹਿਣ ਅਤੇ ਸੰਸਾਰ ਭਰ ਦੀਆਂ ਸ੍ਰੇਸ਼ਠ ਪੱਧਤੀਆਂ ਤੋਂ ਸਿੱਖਦੇ ਹੋਏ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਇਸ ਪ੍ਰੋਗਰਾਮ ਨੂੰ ਏਕੀਕ੍ਰਿਤ ਸਰਕਾਰੀ ਔਨਲਾਈਨ ਟ੍ਰੇਨਿੰਗ - ਆਈਗੌਟ ਕਰਮਯੋਗੀ ਪਲੈਟਫਾਰਮ ਦੀ ਸਥਾਪਨਾ ਕਰਕੇ ਲਾਗੂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਮੁੱਖ ਮਾਰਗਦਰਸ਼ਕ ਸਿਧਾਂਤ ਹੇਠ ਲਿਖੇ ਅਨੁਸਾਰ ਹੋਣਗੇ :

 

1.‘ਨਿਯਮ ਆਧਾਰਿਤਮਾਨਵ ਸੰਸਾਧਨ ਪ੍ਰਬੰਧਨ ਤੋਂ ਭੂਮਿਕਾ ਆਧਾਰਿਤਪ੍ਰਬੰਧਨ ਦੇ ਪਰਿਵਰਤਨ ਨੂੰ ਸਹਿਯੋਗ ਪ੍ਰਦਾਨ ਕਰਨਾ। ਸਿਵਲ ਸੇਵਕਾਂ ਨੂੰ ਉਨ੍ਹਾਂ ਦੇ ਪਦ ਦੀਆਂ ਜ਼ਰੂਰਤਾਂ ਦੇ ਅਨੁਸਾਰ ਵੰਡੇ ਕਾਰਜ ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਨਾਲ ਜੋੜਨਾ।

 

2.‘ਆਫ ਸਾਈਟ ਸਿੱਖਣ ਦੀ ਪੱਧਤੀਨੂੰ ਬਿਹਤਰ ਬਣਾਉਂਦੇ ਹੋਏ ਔਨ ਸਾਈਟ ਸਿੱਖਣ ਦੀ ਪੱਧਤੀ’ ’ਤੇ ਬਲ ਦੇਣਾ।

 

3. ਲਰਨਿੰਗ ਮੈਟੀਰੀਅਲਸ, ਸੰਸਥਾਨਾਂ ਅਤੇ ਪਰਸੋਨਲ ਸਮੇਤ ਸਾਂਝਾ ਟ੍ਰੇਨਿੰਗ ਬੁਨਿਆਦੀ ਢਾਂਚਾ ਈਕੋਸਿਸਟਮ ਦਾ ਨਿਰਮਾਣ ਕਰਨਾ।

 

4. ਸਿਵਲ ਸੇਵਾ ਨਾਲ ਸਬੰਧਿਤ ਸਾਰੇ ਪਦਾਂ ਨੂੰ ਭੂਮਿਕਾਵਾਂ, ਗਤੀਵਿਧੀਆਂ ਅਤੇ ਦਕਸ਼ਤਾ ਦੇ ਢਾਂਚੇ  (ਐੱਫਆਰਏਸੀ) ਸਬੰਧੀ ਦ੍ਰਿਸ਼ਟੀਕੋਣ ਨਾਲ ਅੱਪਡੇਟ ਕਰਨਾ ਅਤੇ ਹਰੇਕ ਸਰਕਾਰੀ ਸੰਸਥਾ ਵਿੱਚ ਸ਼ਨਾਖਤ ਕੀਤੇ ਐੱਫਆਰਏਸੀ ਦੇ ਲਈ ਪ੍ਰਾਸੰਗਿਕ ਲਰਨਿੰਗ ਕੰਟੈਂਟ ਸਿਰਜਣਾ ਕਰਨਾ ਅਤੇ ਪ੍ਰਦਾਨ ਕਰਨਾ।

 

5. ਸਾਰੇ ਸਿਵਲ ਸੇਵਕਾਂ ਨੂੰ ਆਤਮ-ਪ੍ਰੇਰਿਤ ਅਤੇ ਅਧਿਦੇਸ਼ਿਤ ਸਿੱਖਣ ਦੀ ਪ੍ਰਕਿਰਿਆ ਪੱਧਤੀ ਵਿੱਚ ਆਪਣੀ ਵਿਵਹਾਰਾਤਮਕ, ਕਾਰਜਾਤਮਕ ਅਤੇ ਕਾਰਜਖੇਤਰ ਨਾਲ ਸਬੰਧਿਤ ਦਕਸ਼ਤਾਵਾਂ ਨੂੰ ਨਿਰੰਤਰ ਵਿਕਸਿਤ ਅਤੇ ਸੁਦ੍ਰਿੜ੍ਹ ਕਰਨ ਦਾ ਮੌਕਾ ਉਪਲੱਬਧ ਕਰਾਉਣਾ।

 

6. ਹਰੇਕ ਕਰਮਚਾਰੀ ਲਈ ਸਲਾਨਾ ਵਿੱਤੀ ਅੰਸ਼ਦਾਨ ਦੇ ਮਾਧਿਅਮ ਰਾਹੀਂ ਸਿੱਖਣ ਦੀ ਪ੍ਰਕਿਰਿਆ ਦੇ ਸਾਂਝੇ ਅਤੇ ਇੱਕ ਸਮਾਨ ਈਕੋਸਿਸਟਮ ਦੇ ਸਿਰਜਣ ਅਤੇ ਸਾਂਝਾਕਰਨ ਦੇ ਲਈ ਆਪਣੇ-ਆਪਣੇ ਸੰਸਾਧਨਾਂ ਨੂੰ ਸਿੱਧੇ ਤੌਰ ਤੇ ਨਿਵੇਸ਼ ਕਰਨ ਵਾਸਤੇ ਸਾਰੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਅਤੇ ਉਨ੍ਹਾਂ ਦੇ ਸੰਗਠਨਾਂ ਨੂੰ ਸਮਰੱਥ ਬਣਾਉਣਾ।

 

7.        ਪਬਲਿਕ ਟ੍ਰੇਨਿੰਗ ਸੰਸਥਾਨਾਂ, ਯੂਨੀਵਰਸਿਟੀਆਂ, ਸਟਾਰਟ-ਅੱਪ ਅਤੇ ਵਿਅਕਤੀਗਤ ਮਾਹਿਰਾਂ ਸਮੇਤ ਸਿੱਖਣ ਦੀ ਪ੍ਰਕਿਰਿਆ ਸਬੰਧੀ ਸਰਬਉੱਤਮ ਵਿਸ਼ਾ-ਵਸਤੂ ਦੇ ਨਿਰਮਾਤਾਵਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਸਾਂਝੇਦਾਰੀ ਕਰਨਾ।

 

8. ਸਮਰੱਥਾ ਨਿਰਮਾਣ, ਵਿਸ਼ਾ-ਵਸਤੂ ਨਿਰਮਾਣ, ਉਪਯੋਗਕਰਤਾ ਫੀਡਬੈਕ ਅਤੇ ਦਕਸ਼ਤਾਵਾਂ ਦੀ ਮੈਪਿੰਗ ਅਤੇ ਨੀਤੀਗਤ ਸੁਧਾਰਾਂ ਲਈ ਖੇਤਰਾਂ ਦੀ ਪਹਿਚਾਣ ਸਬੰਧੀ ਵੱਖ-ਵੱਖ ਪੱਖਾਂ ਦੇ ਸਬੰਧ ਵਿੱਚ ਆਈਗੌਟ-ਕਰਮਯੋਗੀ (iGOT- Karmayogi) ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ।

 

ਉਦੇਸ਼

 

ਇੱਕ ਸਮਰੱਥਾ ਨਿਰਮਾਣ ਕਮਿਸ਼ਨ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਹੈ, ਤਾਕਿ ਸਹਿਯੋਗਾਤਮਕ ਅਤੇ ਸਹਿ-ਸਾਂਝਾਕਰਣ ਦੇ ਅਧਾਰ ਤੇ ਸਮਰੱਥਾ ਨਿਰਮਾਣ ਈਕੋਸਿਸਟਮ ਜਾਂ ਵਿਵਸਥਾ ਦੇ ਪ੍ਰਬੰਧਨ ਅਤੇ ਨਿਯਮਨ ਵਿੱਚ ਇੱਕਸਮਾਨ ਦ੍ਰਿਸ਼ਟੀਕੋਣ ਸੁਨਿਸ਼ਚਿਤ ਕੀਤਾ ਜਾ ਸਕੇ।

 

ਕਮਿਸ਼ਨ ਦੀ ਭੂਮਿਕਾ ਨਿਮਨਲਿਖਿਤ ਅਨੁਸਾਰ ਹੋਵੇਗੀ -

 

•          ਸਲਾਨਾ ਸਮਰੱਥਾ ਨਿਰਮਾਣ ਯੋਜਨਾਵਾਂ ਨੂੰ ਪ੍ਰਵਾਨ ਕਰਨ ਵਿੱਚ ਪ੍ਰਧਾਨ ਮੰਤਰੀ ਜਨਤਕ ਮਾਨਵ ਸੰਸਾਧਨ ਪਰਿਸ਼ਦ ਦੀ ਸਹਾਇਤਾ ਕਰਨਾ।

•          ਸਿਵਲ ਸੇਵਾ ਸਮਰੱਥਾ ਨਿਰਮਾਣ ਨਾਲ ਜੁੜੇ ਸਾਰੇ ਕੇਂਦਰੀ ਟ੍ਰੇਨਿੰਗ ਸੰਸਥਾਨਾਂ ਦੀ ਫੰਕਸ਼ਨਲ ਸੁਪਰਵਿਜ਼ਨ ਕਰਨਾ।

•          ਅੰਦਰੂਨੀ ਤੇ ਬਾਹਰੀ ਫੈਕਲਟੀ ਅਤੇ ਸੰਸਾਧਨ ਕੇਂਦਰਾਂ ਸਮੇਤ ਸਾਂਝੇ ਲਰਨਿੰਗ ਸੰਸਾਧਨਾਂ ਦਾ ਨਿਰਮਾਣ ਕਰਨਾ।

•          ਹਿਤਧਾਰਕ ਵਿਭਾਗਾਂ ਦੇ ਨਾਲ ਸਮਰੱਥਾ ਨਿਰਮਾਣ ਯੋਜਨਾਵਾਂ ਲਾਗੂਕਰਨ ਲਈ ਤਾਲਮੇਲ ਅਤੇ ਨਿਗਰਾਨੀ ਕਰਨਾ।

•          ਟ੍ਰੇਨਿੰਗ ਤੇ ਸਮਰੱਥਾ ਨਿਰਮਾਣ, ਸਿੱਖਿਆ ਸ਼ਾਸਤਰ ਅਤੇ ਪੱਧਤੀ ਦੇ ਮਿਆਰੀਕਰਨ ਬਾਰੇ ਸਿਫ਼ਾਰਿਸ਼ ਕਰਨਾ।

•          ਸਾਰੀਆਂ ਸਿਵਲ ਸੇਵਾਵਾਂ ਵਿੱਚ ਕਰੀਅਰ ਦੇ ਮੱਧ ਵਿੱਚ ਸਧਾਰਨ ਟ੍ਰੇਨਿੰਗ ਪ੍ਰੋਗਰਾਮਾਂ ਲਈ ਮਾਨਦੰਡ ਨਿਰਧਾਰਿਤ ਕਰਨਾ।

•          ਸਰਕਾਰ ਨੂੰ ਮਾਨਵ ਸੰਸਾਧਨ ਦੇ ਪ੍ਰਬੰਧਨ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਜ਼ਰੂਰੀ ਨੀਤੀਗਤ ਉਪਾਅ ਸੁਝਾਉਣਾ।

 

ਆਈਗੌਟ-ਕਰਮਯੋਗੀ ਪਲੈਟਫਾਰਮ ਭਾਰਤ ਵਿੱਚ ਦੋ ਕਰੋੜ ਤੋਂ ਵੀ ਜ਼ਿਆਦਾ ਕਰਮੀਆਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਵਿਆਪਕ ਅਤੇ ਅਤਿਆਧੁਨਿਕ ਸੰਰਚਨਾ ਸੁਲਭ ਕਰਵਾਏਗਾ। ਇਸ ਪਲੈਟਫਾਰਮ ਦੀ ਵਿਸ਼ਾ-ਵਸਤੂ (ਕੰਟੈਂਟ) ਲਈ ਇੱਕ ਆਕਰਸ਼ਕ ਅਤੇ ਵਿਸ਼ਵ ਪੱਧਰ ਬਜ਼ਾਰ ਦੇ ਰੂਪ ਵਿੱਚ ਵਿਕਸਿਤ ਹੋਣ ਦੀ ਉਮੀਦ ਹੈ ਜਿੱਥੇ ਸਾਵਧਾਨੀਪੂਰਵਕ ਵਿਵਸਥਿਤ ਅਤੇ ਸੋਧੀ ਹੋਈ ਡਿਜੀਟਲ ਈਲਰਨਿੰਗ ਸਮੱਗਰੀ ਉਪਲੱਬਧ ਕਰਵਾਈ ਜਾਵੇਗੀ। ਸਮਰੱਥਾ ਨਿਰਮਾਣ ਦੇ ਇਲਾਵਾ, ਸੇਵਾ ਮਾਮਲਿਆਂ ਜਿਵੇਂ ਕਿ ਪ੍ਰੋਬੇਸ਼ਨ ਮਿਆਦ ਦੇ ਬਾਅਦ ਪੁਸ਼ਟੀਕਰਨ ਜਾਂ ਸਥਾਈਕਰਨ, ਨਿਯੁਕਤੀ, ਕਾਰਜ ਨਿਰਧਾਰਣ ਅਤੇ ਖਾਲੀ ਅਸਾਮੀਆਂ ਦੇ ਨੋਟੀਫਿਕੇਸ਼ਨ ਆਦਿ ਨੂੰ ਪ੍ਰਸਤਾਵਿਤ ਦਕਸ਼ਤਾ ਜਾਂ ਯੋਗਤਾ ਸੰਰਚਨਾ ਦੇ ਨਾਲ ਏਕੀਕ੍ਰਿਤ ਕਰ ਦਿੱਤਾ ਜਾਵੇਗਾ।

ਮਿਸ਼ਨ ਕਰਮਯੋਗੀਦਾ ਟੀਚਾ ਭਾਰਤੀ ਸਿਵਲ ਸੇਵਕਾਂ ਨੂੰ ਹੋਰ ਵੀ ਅਧਿਕ ਰਚਨਾਤਮਕਸਿਰਜਨਾਤਮਕ, ਵਿਚਾਰਸ਼ੀਲ, ਇਨੋਵੇਟਿਵ, ਅਧਿਕ ਕਿਰਿਆਸ਼ੀਲ, ਪ੍ਰੋਫੈਸ਼ਨਲ, ਪ੍ਰਗਤੀਸ਼ੀਲਊਰਜਾਵਾਨ, ਸਮਰੱਥ, ਪਾਰਦਰਸ਼ੀ ਅਤੇ ਟੈਕਨੋਲੋਜੀ-ਸਮਰੱਥ ਬਣਾਉਂਦੇ ਹੋਏ ਭਵਿੱਖ ਲਈ ਤਿਆਰ ਕਰਨਾ ਹੈ। ਵਿਸ਼ੇਸ਼ ਭੂਮਿਕਾ-ਦਕਸ਼ਤਾਵਾਂ ਨਾਲ ਲੈਸ ਸਿਵਲ ਸੇਵਕ ਉੱਚਤਮ ਗੁਣਵੱਤਾ ਮਿਆਰਾਂ ਵਾਲੀ ਪ੍ਰਭਾਵਕਾਰੀ ਸਰਵਿਸ ਡਿਲਿਵਰੀ ਸੁਨਿਸ਼ਚਿਤ ਕਰਨ ਦੇ ਸਮਰੱਥ ਹੋਣਗੇ।

 

ਵਿੱਤੀ ਪ੍ਰਭਾਵ

 

ਲਗਭਗ 46 ਲੱਖ ਕੇਂਦਰੀ ਕਰਮਚਾਰੀਆਂ ਨੂੰ ਕਵਰ ਕਰਨ ਲਈ ਸਾਲ 2020-2021 ਤੋਂ ਲੈ ਕੇ 2024-25 ਤੱਕ 5 ਵਰ੍ਹਿਆਂ ਦੀ ਮਿਆਦ ਦੇ ਦੌਰਾਨ 510.86 ਕਰੋੜ ਰੁਪਏ ਦਾ ਖ਼ਰਚ ਕੀਤਾ ਜਾਵੇਗਾ। ਇਸ ਖਰਚ ਨੂੰ 50 ਮਿਲੀਅਨ ਅਮਰੀਕੀ ਡਾਲਰ ਦੀ ਰਕਮ ਦੀ ਬਹੁਪੱਖੀ ਸਹਾਇਤਾ ਦੁਆਰਾ ਆਂਸ਼ਿਕ ਰੂਪ ਨਾਲ ਵਿੱਤਪੋਸ਼ਿਤ ਕੀਤਾ ਗਿਆ ਹੈ। ਕੰਪਨੀ ਐਕਟ, 2013 ਦੀ ਧਾਰਾ 8 ਦੇ ਅਧੀਨ ਐੱਨਪੀਸੀਐੱਸਸੀਬੀ ਦੇ ਲਈ ਪੂਰੀ ਮਲਕੀਅਤ ਵਾਲੇ ਵਿਸ਼ੇਸ਼ ਪ੍ਰਯੋਜਨ ਵਾਹਨ (ਐੱਸਪੀਵੀ) ਦੀ ਸਥਾਪਨਾ ਕੀਤੀ ਜਾਵੇਗੀ। ਐੱਸਪੀਵੀ ਇੱਕ ਗ਼ੈਰ-ਲਾਭ ਕਮਾਊਕੰਪਨੀ ਹੋਵੇਗੀ ਜਿਸ ਪਾਸ ਆਈਗੌਟ-  ਕਰਮਯੋਗੀ ਪਲੈਟਫਾਰਮ ਦੀ ਮਲਕੀਅਤ ਹੋਵੇਗੀ ਅਤੇ ਇਸ ਦਾ ਪ੍ਰਬੰਧਨ ਕਰੇਗੀ।

 

ਐੱਸਪੀਵੀ ਵਿਸ਼ਾ-ਵਸਤੂ ਬਜ਼ਾਰ ਦਾ ਨਿਰਮਾਣ ਅਤੇ ਸੰਚਾਲਨ ਕਰੇਗੀ ਅਤੇ ਇਹ ਵਿਸ਼ਾ-ਵਸਤੂ ਵੈਧੀਕਰਣ, ਸੁਤੰਤਰ ਨਿਰੀਖਣ ਅਸੈੱਸਮੈਂਟ ਅਤੇ ਟੈਲੀਮਿਟਰੀ ਡੇਟਾ ਉਪਲੱਬਧਤਾ ਨਾਲ ਸਬੰਧਿਤ ਆਈਗੌਟ - ਕਰਮਯੋਗੀ ਪਲੈਟਫਾਰਮ ਦੀਆਂ ਪ੍ਰਮੁੱਖ ਕਾਰੋਬਾਰੀ ਸੇਵਾਵਾਂ ਦਾ ਪ੍ਰਬੰਧਨ ਕਰੇਗੀ। ਇਹ ਐੱਸਪੀਵੀ ਹੀ ਭਾਰਤ ਸਰਕਾਰ ਦੀ ਤਰਫੋਂ ਸਾਰੇ ਬੌਧਿਕ ਸੰਪਦਾ ਅਧਿਕਾਰਾਂ ਦੀ ਮਲਕੀਅਤ ਰੱਖੇਗੀ। ਪ੍ਰਮੁੱਖ ਕਾਰਜ - ਨਿਸ਼ਪਾਦਨ ਸੰਕੇਤਕਾਂ ਦਾ ਡੈਸ਼ਬੋਰਡ ਅਵਲੋਕਨ ਸਿਰਜਣ ਲਈ ਆਈਗੌਟਕਰਮਯੋਗੀ ਪਲੇਟਫ਼ਾਰਮ ਦੇ ਸਾਰੇ ਉਪਯੋਗਕਰਤਾਵਾਂ (ਯੂਜ਼ਰ)  ਦੇ ਕਾਰਜ-ਨਿਸ਼ਪਾਦਨ ਮੁੱਲਾਂਕਣ ਵਾਸਤੇ ਇੱਕ ਸਮੁਚਿਤ ਨਿਗਰਾਨੀ ਅਤੇ ਮੁੱਲਾਂਕਣ ਰੂਪ-ਰੇਖਾ ਵੀ ਬਣਾਈ ਜਾਵੇਗੀ।

 

ਪਿਛੋਕੜ

 

ਸਿਵਲ ਸੇਵਾਵਾਂ ਦੀ ਸਮਰੱਥਾ ਦਰਅਸਲ ਸੇਵਾਵਾਂ ਦੀ ਇੱਕ ਵਿਸਤ੍ਰਿਤ ਲੜੀ ਪ੍ਰਦਾਨ ਕਰਨਕਲਿਆਣਕਾਰੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਗਵਰਨੈਂਸ ਨਾਲ ਜੁੜੇ ਮੁੱਖ ਕਾਰਜਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕਾਰਜ ਸੱਭਿਆਚਾਰ ਵਿੱਚ ਰੂਪਾਂਤਰਣ ਨੂੰ ਵਿਵਸਥਿਤ ਰੂਪ ਨਾਲ ਜੋੜਕੇ, ਜਨਤਕ ਸੰਸਥਾਨਾਂ ਦੀ ਮਜ਼ਬੂਤੀ ਕਰਕੇ ਅਤੇ ਸਿਵਲ ਸੇਵਾ ਸਮਰੱਥਾ ਦੇ ਨਿਰਮਾਣ ਲਈ ਆਧੁਨਿਕ ਟੈਕਨੋਲੋਜੀ ਨੂੰ ਅਪਣਾ ਕੇ ਸਿਵਲ ਸੇਵਾ ਸਮਰੱਥਾ ਵਿੱਚ ਰੂਪਾਂਤਰਣਕਾਰੀ ਬਦਲਾਅ ਕੀਤੇ ਜਾਣ ਦਾ ਪ੍ਰਸਤਾਵ ਹੈ, ਤਾਕਿ ਨਾਗਰਿਕਾਂ ਨੂੰ ਪ੍ਰਭਾਵਕਾਰੀ ਰੂਪ ਨਾਲ ਸੇਵਾਵਾਂ ਉਪਲੱਬਧ ਕਰਵਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ।

 

ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਚੋਣਵੇਂ ਕੇਂਦਰੀ ਮੰਤਰੀਆਂ, ਮੁੱਖ ਮੰਤਰੀਆਂ, ਉੱਘੇ ਜਨਤਕ ਮਾਨਵ ਸੰਸਾਧਨ ਪੇਸ਼ੇਵਰਾਂ, ਵਿਚਾਰਕਾਂ, ਗਲੋਬਲ ਵਿਚਾਰਕਾਂ ਅਤੇ ਲੋਕ ਸੇਵਾ ਪ੍ਰਤੀਨਿਧੀਆਂ ਵਾਲੀ ਇੱਕ ਜਨਤਕ ਮਾਨਵ ਸੰਸਾਧਨ ਪਰਿਸ਼ਦ ਚੋਟੀ ਦੀ ਸੰਸਥਾ ਦੇ ਤੌਰ ਤੇ ਕਾਰਜ ਕਰੇਗੀ ਜੋ ਸਿਵਲ ਸੇਵਾ-ਸੁਧਾਰ ਕਾਰਜ ਅਤੇ ਸਮਰੱਥਾ ਨਿਰਮਾਣ ਨੂੰ ਰਣਨੀਤਕ ਦਿਸ਼ਾ ਪ੍ਰਦਾਨ ਕਰੇਗੀ।

 

*******

 

ਵੀਆਰਆਰਕੇ/ਏਕੇਪੀ


(Release ID: 1650808) Visitor Counter : 373