ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ, ਭਾਰਤ ਰਤਨ ਸ੍ਰੀ ਪ੍ਰਣਬ ਮੁਖਰਜੀ ਦੀ ਮੌਤ ਪੂਰੇ ਦੇਸ਼ ਲਈ ਬਹੁਤ ਹੀ ਦੁਖਦਾਈ ਹੈ

"ਪ੍ਰਣਬ ਦਾ ਕਈ ਦਹਾਕਿਆਂ ਤੱਕ ਭਾਰਤੀ ਰਾਜਨੀਤੀ ਦੇ ਆਲਮ ਵਿਚ ਪ੍ਰਣਵ ਦੀ ਤਰ੍ਹਾਂ ਹੀ ਕਾਂਤਿਮਾਨ ਰਹਿ ਕੇ ਕੰਮ ਕਰਦੇ ਰਹੇ"
“ਇੱਕ ਸੰਸਦ ਮੈਂਬਰ ਵਜੋਂ ਪ੍ਰਣਬ ਦਾ ਦੇ ਭਾਸ਼ਣਾਂ ਨੇ ਚੰਗੀ ਬਹਿਸ ਦੇ ਨਾਲ ਦੇਸ਼ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ”
"ਵਿਰੋਧੀ ਧਿਰ ਵਿਚ ਰਹਿ ਕੇ ਨੀਤੀਆਂ ਦੀ ਸਖ਼ਤ ਨਿੰਦਾ ਹੋਵੇ ਜਾਂ ਨੀਤੀ ਨਿਰਧਾਰਣ ਦੋਵਾਂ ਵਿੱਚ ਹੀ ਪ੍ਰਣਬ ਦਾ ਦਾ ਹੁਨਰ ਬਾਖੂਬੀ ਦਿਖਾਈ ਦਿੰਦਾ ਸੀ"
“ਪ੍ਰਣਬ ਦਾ ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਜਦੋਂ ਉਹ ਸੱਤਾ ਵਿੱਚ ਸਨ ਤਾਂ ਹਮੇਸ਼ਾ ਵਿਰੋਧੀ ਧਿਰ ਨਾਲ ਤਾਲਮੇਲ ਬਣਾਉਣ ਦੇ ਲਈ ਕੰਮ ਕਰਦੇ ਰਹੇ ਅਤੇ ਜਦੋਂ ਵਿਰੋਧੀ ਧਿਰ ਵਿੱਚ ਰਹੇ ਤਾਂ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਕਦੇ ਪਿੱਛੇ ਨਹੀਂ ਹਟੇ"
"ਪ੍ਰਣਬ ਦਾ ਨੇ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦਿਆਂ ਦੇਸ਼ ਵਿਦੇਸ਼ ਵਿੱਚ ਆਪਣੇ ਵਿਦਵਤਾਪੂਰਨ ਅਤੇ ਵਿਹਾਰਕ ਸੁਭਾਅ ਅਤੇ ਅੰਤਰ ਰਾਸ਼ਟਰੀ ਮਾਮਲਿਆਂ ਦੇ ਆਪਣੇ ਗਿਆਨ ਰਾਹੀਂ ਹਮੇਸ਼ਾਂ ਦੇਸ਼ ਦਾ ਮਾਣ-ਸਨਮਾਨ ਵਧਾਇਆ"
“ਦੇਸ਼ ਦੇ ਲੋਕ ਅਤੇ ਜਨਤਕ ਜੀਵਨ ਵਿੱਚ ਕੰਮ ਕਰਨ ਵਾਲੇ ਸਾਰਿਆਂ ਨੂੰ ਉਨ੍ਹਾਂ ਦਾ ਦਿਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ”

Posted On: 01 SEP 2020 7:45PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ, ਭਾਰਤ ਰਤਨ ਸ੍ਰੀ ਪ੍ਰਣਬ ਮੁਖਰਜੀ ਦਾ ਦਿਹਾਂਤ ਪੂਰੇ ਦੇਸ਼ ਲਈ ਬਹੁਤ ਹੀ ਦੁਖਦਾਈ ਹੈ। ਸ਼੍ਰੀ ਪ੍ਰਣਬ ਮੁਖਰਜੀ ਦੇ ਦਿਹਾਂਤ ਤੇ ਆਪਣੇ ਸ਼ੋਕ ਸੰਦੇਸ਼ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿਪ੍ਰਣਬ ਦਾ ਕਈ ਦਹਾਕਿਆਂ ਤੱਕ ਭਾਰਤੀ ਰਾਜਨੀਤੀ ਦੇ ਆਲਮ ਵਿਚ ਪ੍ਰਣਵ ਦੀ ਤਰ੍ਹਾਂ ਹੀ ਕਾਂਤਿਮਾਨ ਰਹਿ ਕੇ ਕੰਮ ਕਰਦੇ ਰਹੇ ਉਨ੍ਹਾਂ ਨਿਰੰਤਰ ਦੇਸ਼ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਭਾਵੇਂ ਪੱਖੀ ਹੋਵੇ ਜਾਂ ਵਿਰੋਧੀ ਹੋਵੇ,ਉਹ ਹਮੇਸ਼ਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਇੱਕ ਸੰਸਦ ਮੈਂਬਰ ਵਜੋਂ ਪ੍ਰਣਬ ਦਾ ਦੇ ਭਾਸ਼ਣਾਂ ਨੇ ਚੰਗੀ ਬਹਿਸ ਦੇ ਨਾਲ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ।"

ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿਵਿਰੋਧੀ ਧਿਰ ਵਿੱਚ ਰਹਿ ਕੇ ਨੀਤੀ ਦੀ ਸਖਤ ਨਿੰਦਾ ਹੋਵੇ ਜਾਂ ਸਵੈ ਨੀਤੀ ਨਿਰਧਾਰਣ ਦੋਵਾਂ ਵਿੱਚ ਹੀ ਪ੍ਰਣਬ ਦਾ ਦਾ ਹੁਨਰ ਬਾਖ਼ੂਬੀ ਦਿਖਾਈ ਦਿੰਦਾ ਸੀ। ਇੰਨੇ ਲੰਬੇ ਅਤੇ ਮਜ਼ਬੂਤ ਕੈਰੀਅਰ ਦੇ ਅੰਦਰ ਵਿੱਤ, ਵਿਦੇਸ਼, ਰੱਖਿਆ ਅਤੇ ਵਣਜ ਸਮੇਤ ਕਈ ਮੰਤਰਾਲਿਆਂ 'ਤੇ ਪ੍ਰਣਬ ਦਾ ਦੀ ਅਮਿੱਟ ਛਾਪ ਦੇਖੀ ਜਾ ਸਕਦੀ ਹੈ। "

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਿਨਾਂ ਕਿਸੇ ਤਰੁੱਟੀ ਦੇ ਜਨਤਕ ਜੀਵਨ ਵਿਚ ਇੰਨਾ ਲੰਬਾ ਸਮਾਂ ਯੋਗਦਾਨ ਦੇਣਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਪ੍ਰਣਬ ਦਾ ਨੂੰ ਸਾਰਿਆਂ ਨੂੰ ਇਕੱਠੇ ਰੱਖਣ ਦੀ ਕਲਾ ਵਿੱਚ ਮੁਹਾਰਤ ਸੀ। ਜਦੋਂ ਉਹ ਸੱਤਾ ਵਿੱਚ ਸੀ, ਉਨ੍ਹਾਂ ਹਮੇਸ਼ਾਂ ਵਿਰੋਧੀ ਧਿਰ ਨਾਲ ਤਾਲਮੇਲ ਬਣਾਈ ਰੱਖਣ ਲਈ ਕੰਮ ਕੀਤਾ ਅਤੇ ਜਦੋਂ ਵਿਰੋਧੀ ਧਿਰ ਵਿੱਚ ਸੀ ਤਾਂ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਤੋਂ ਕਦੇ ਪਿੱਛੇ ਨਹੀਂ ਹਟੇ।"

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਸੇਵਾ ਦਾ ਮਾਧਿਅਮ ਬਣਾਉਂਦੇ ਹੋਏ ਪ੍ਰਣਬ ਦਾ ਨੇ ਲੰਬੇ ਸਮੇਂ ਤੱਕ ਭਾਰਤੀ ਰਾਜਨੀਤੀ ਵਿਚ ਅਣਮੁੱਲਾ ਯੋਗਦਾਨ ਪਾਇਆ, ਇਸ ਨੂੰ ਹੋਰ ਵਧੇਰੇ ਸਫਲ ਬਣਾਇਆ ਅਤੇ ਇਸ ਨੂੰ ਚੰਗੀ ਸੇਧ ਦਿੱਤੀ। ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਯੋਗਦਾਨ ਰਾਜਨੀਤੀ ਵਿਚ ਆਉਣ ਵਾਲੇ ਹਰ ਨੌਜਵਾਨ ਲਈ ਪ੍ਰੇਰਣਾਦਾਇਕ ਹੋਵੇਗਾ।"

ਸ੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਜਦੋਂ ਪ੍ਰਣਬ ਦਾ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੇ ਰਾਸ਼ਟਰਪਤੀ ਦੇ ਅਹੁਦੇ ਦਾ ਮਾਣ ਵਧਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਰਾਸ਼ਟਰਪਤੀ ਭਵਨ ਨੂੰ ਆਮ ਲੋਕਾਂ ਲਈ ਖੋਲ੍ਹਣਾ ਇਕ ਬਹੁਤ ਵੱਡਾ ਫੈਸਲਾ ਸੀ। ਪ੍ਰਣਬ ਦਾ ਨੇ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦਿਆਂ ਦੇਸ਼ ਵਿਦੇਸ਼ ਵਿੱਚ ਆਪਣੇ ਵਿਦਵਤਾਪੂਰਨ ਅਤੇ ਵਿਹਾਰਕ ਸੁਭਾਅ ਅਤੇ ਅੰਤਰ ਰਾਸ਼ਟਰੀ ਮਾਮਲਿਆਂ ਦੇ ਆਪਣੇ ਗਿਆਨ ਰਾਹੀਂ ਹਮੇਸ਼ਾਂ ਦੇਸ਼ ਦਾ ਮਾਣ-ਸਨਮਾਨ ਵਧਾਇਆ। "

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ "ਅੱਜ ਪ੍ਰਣਬ ਦਾ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਘਾਟ ਹਮੇਸ਼ਾ ਸਾਨੂੰ ਸਾਰਿਆਂ ਨੂੰ ਮਹਿਸੂਸ ਹੋਵੇਗੀ। ਦੇਸ਼ ਦੇ ਲੋਕ ਅਤੇ ਜਨਤਕ ਜੀਵਨ ਵਿੱਚ ਕੰਮ ਕਰਨ ਵਾਲੇ ਸਾਡੇ ਸਾਰਿਆਂ ਨੂੰ ਉਨ੍ਹਾਂ ਦਾ ਦਿਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਮੇਰਾ ਮੰਨਣਾ ਹੈ ਕਿ ਰਾਜਨੀਤੀ ਵਿੱਚ ਆਉਣ ਵਾਲੇ ਲੋਕਾਂ ਨੇ ਜੇਕਰ ਇਹ ਸਿੱਖਣਾ ਹੈ ਕਿ ਬਿਨਾ ਕਿਸੇ ਵਿਵਾਦ ਦੇ ਕੰਮ ਕਿਵੇਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਸ਼੍ਰੀ ਪ੍ਰਣਬ ਮੁਖਰਜੀ ਦੇ ਜੀਵਨ ਦਾ ਬਰੀਕੀ ਨਾਲ ਅਭਿਆਸ ਕਰਨਾ ਚਾਹੀਦਾ ਹੈ।" ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਪ੍ਰਮਾਤਮਾ ਪ੍ਰਣਬ ਦਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਨੂੰ ਇਸ ਭਾਰੀ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ

https://twitter.com/AmitShah/status/1300698596732407808?ref_src=twsrc%5Etfw%7Ctwcamp%5Etweetembed%7Ctwterm%5E1300698596732407808%7Ctwgr%5E&ref_url=https%3A%2F%2Fpib.gov.in%2FPressReleasePage.aspx%3FPRID%3D1650448

                                                                                   *****

ਐੱਨਡਬਲਿਊ/ਆਰਕੇ/ਏਡੀ/ਐੱਸਐੱਸ/ਡੀਡੀਡੀ



(Release ID: 1650486) Visitor Counter : 101