ਪੁਲਾੜ ਵਿਭਾਗ

ਭਾਰਤੀ ਖੋਜ ਵਿਗਿਆਨੀਆਂ ਨੇ ਬ੍ਰਹਿਮੰਡ ਵਿੱਚ ਬਹੁਤ ਦੂਰ ਸਟਾਰ ਗਲੈਕਸੀਜ਼ ਵਿੱਚੋਂ ਇੱਕ ਦੀ ਖੋਜ ਕੀਤੀ ਹੈ

Posted On: 01 SEP 2020 5:19PM by PIB Chandigarh

ਪੁਲਾੜ ਮਿਸ਼ਨ ਵਿੱਚ ਅੱਜ ਉਸ ਵੇਲੇ ਇੱਕ ਮਹੱਤਵਪੂਰਨ ਉਪਲਬੱਧੀ ਪ੍ਰਾਪਤ ਹੋਈ ਜਦੋਂ ਭਾਰਤੀ ਖਗੋਲ ਵਿਗਿਆਨੀ ਬ੍ਰਹਿਮੰਡ ਵਿੱਚ ਬਹੁਤ ਦੂਰ ਸਥਿਤ ਸਟਾਰ ਗਲੈਕਸੀ ਦੀ ਖੋਜ ਕਰਨ ਵਿੱਚ ਸਫ਼ਲ ਹੋਏ

 

ਇਹ ਜਾਣਕਾਰੀ ਸਾਂਝਾ ਕਰਦਿਆਂ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰੀ ਪੂਰਬੀ ਖੇਤਰ ਦੇ ਵਿਕਾਸ, ਐੱਮ ਐੱਸ ਪੀ ਐੱਮ , ਪ੍ਰਸੋਨਲ  ਪਬਲਿਕ ਗ੍ਰੀਵੈਂਸੇਸ, ਪੈਨਸ਼ਨਸ, ਐਟੋਮਿਕ ਐਨਰਜੀ ਅਤੇ ਪੁਲਾੜ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਦੀ ਪਹਿਲੀ ਮਲਟੀ ਵੇਵ ਲੈਂਥ ਸਪੇਸ ਅਬਜ਼ਰਵੇਟਰੀ "ਐਸਟਰੋ ਸੈਟ" ਨੇ ਧਰਤੀ ਤੋਂ 9.3 ਬਿਲੀਅਨ ਲਾਈਟ ਈਅਰਜ਼ ਦੂਰ ਇੱਕ ਗਲੈਕਸੀ ਵਿੱਚੋਂ ਐਕਸਟ੍ਰੀਮ ਯੂ ਵੀ ਲਾਈਟ ਦਾ ਪਤਾ ਲਗਾਇਆ ਹੈ ਦਾ ਗਲੈਕਸੀ ਜੋ ਯੂ ਡੀ ਐੱਫ ਐੱਸ ਸਿਫਰ ਇੱਕ ਦੇ ਨਾਂ ਨਾਲ ਜਾਣੀ ਜਾਂਦੀ ਹੈ , ਨੂੰ ਪੁਣੇ ਦੇ ਇੰਟਰ ਯੂਨੀਵਰਸਿਟੀ ਸੈਂਟਰ ਫੋਰ ਐਸਟ੍ਰੋਨੋਮੀ ਐਂਡ ਐਸਟੋ੍ਰਫਿਜ਼ੀਕਸ ਦੇ ਡਾਕਟਰ ਕਣਕਸਾਹਾ ਦੀ ਅਗਵਾਈ ਵਾਲੇ ਖਗੋਲ ਵਿਗਿਆਨੀਆਂ ਨੇ ਖੋਜਿਆ ਹੈ

 

ਇਸ ਮਹੱਤਵਪੂਰਨ, ਵਿਲੱਖਣ ਤੇ ਅਸਲੀ ਖੋਜ ਦੇ ਤੱਥ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਇਸ ਬਾਰੇ ਅੰਤਰਰਾਸ਼ਟਰੀ ਰਸਾਲੇ "ਨੇਚਰ ਐਸਟ੍ਰੋਨੋਮੀ" ਜੋ ਬ੍ਰਿਟੇਨ ਤੋਂ ਛੱਪਦਾ ਹੈ, ਬਾਰੇ ਰਿਪੋਰਟ ਕੀਤਾ ਗਿਆ ਹੈ ਭਾਰਤ ਦਾ ਐਸਟੋ੍ਰਸੈਟ / ਯੂ ਵੀ ਆਈ ਟੀ ਇਸ ਵਿਲੱਖਣ ਪ੍ਰਾਪਤੀ ਨੂੰ ਪ੍ਰਾਪਤ ਕਰ ਸਕਦਾ ਸੀ, ਕਿਉਂਕਿ ਅਮਰੀਕਾ ਦੇ ਨਾਸਾ ਅਧਾਰਿਤ ਹੱਬਲ ਸਪੇਸ ਟੈਲੀਸਕੋਪ ਦੇ ਮੁਕਾਬਲੇ ਯੂ ਵੀ ਆਈ ਟੀ ਡਿਟੈਕਟਰ ਵਿੱਚ ਪਿੱਠ ਭੂਮੀ ਸ਼ੋਰ ਕਿਤੇ ਘੱਟ ਹੈ

 

ਡਾਕਟਰ ਜਿਤੇਂਦਰ ਸਿੰਘ ਨੇ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਇੱਕ ਵਾਰ ਫਿਰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੇ ਵਿਸ਼ਵ ਵਿੱਚ ਭਾਰਤ ਦੀ ਪੁਲਾੜ ਤਕਨਾਲੋਜੀ ਦੀ ਸਮਰੱਥਾ ਨੂੰ ਇੱਕ ਉੱਚ ਪੱਧਰੀ ਤੇ ਚੋਣਵੀਂ ਜਗ੍ਹਾ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਸਾਡੇ ਵਿਗਿਆਨੀ ਵਿਸ਼ਵ ਦੇ ਬਾਕੀ ਹਿੱਸੇ ਵਿੱਚ ਰਹਿੰਦੇ ਪੁਲਾੜ ਵਿਗਿਆਨੀਆਂ ਨੂੰ ਇਸ਼ਾਰੇ ਅਤੇ ਅਗਵਾਈ ਦੇ ਰਹੇ ਹਨ ਪ੍ਰੋਫੈਸਰ ਸਿ਼ਆਮ ਟੰਡਨ ਅਨੁਸਾਰ ਪਿਛਲੇ ਇੱਕ ਦਹਾਕੇ ਤੋਂ ਯੂ ਵੀ ਆਈ ਟੀ ਕੋਰ ਟੀਮ ਵੱਲੋਂ ਸਖ਼ਤ ਮਿਹਨਤ ਨਾਲ ਵਧੀਆ ਕਾਰਗੁਜ਼ਾਰੀ ਲਈ ਇੱਕ ਬਹੁਤ ਵਧੀਆ ਸਥਾਨਕ ਇੱਕਜੁੱਟਤਾ ਅਤੇ ਉੱਚੀ ਸੰਵੇਦਨਸ਼ੀਲਤਾ ਦੀ ਦੇਣ ਹੈ

ਇੰਟਰ ਯੂਨੀਵਰਸਿਟੀ ਸੈਂਟਰ ਫੋਰ ਐਸਟ੍ਰੋਨੋਮੀ ਤੇ ਐਸਟੋ੍ਰਫਿਜ਼ੀਕਸ ਦੇ ਡਾਇਰੈਕਟਰ ਡਾਕਟਰ ਸੋਮਕ ਰੇਅ ਚੌਧਰੀ ਅਨੁਸਾਰ ਇਹ ਖੋਜ ਇਸ ਪੱਖ ਤੋਂ ਬਹੁਤ ਮਹੱਤਵਪੂਰਨ ਹੈ ਕਿ ਕਿਵੇਂ ਪਿਛਲੇ ਹਨੇਰੇ ਸਮਿਆਂ ਵਿੱਚ ਬ੍ਰਹਿਮੰਡ ਖ਼ਤਮ ਹੋਇਆ ਅਤੇ ਬ੍ਰਹਿਮੰਡ ਵਿੱਚ ਰੌਸ਼ਨੀ ਸੀ ਸਾਨੂੰ ਇਹ ਜਾਨਣ ਦੀ ਲੋੜ ਹੈ ਕਿ ਇਹ ਕਦੋਂ ਸ਼ੁਰੂ ਹੋਇਆ ਪਰ ਰੌਸ਼ਨੀ ਦੇ ਮੁੱਢਲੇ ਸਰੋਤਾਂ ਨੂੰ ਲੱਭਣਾ ਬੜਾ ਔਖਾ ਹੈ I

ਉਹਨਾਂ ਨੇ ਕਿਹਾ, ਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਦਾ ਪਹਿਲਾ ਸਪੇਸ ਅਬਜ਼ਰਵੇਟਰੀ ਐਸਟ੍ਰੋਸੈਟ ਜਿਸ ਨੇ ਇਹ ਖੋਜ ਕੀਤੀ ਹੈ, ਨੂੰ ਭਾਰਤੀ ਪੁਲਾੜ ਖੋਜ ਸੰਸਥਾ ਨੇ 28 ਸਤੰਬਰ 2015 ਨੂੰ ਮੋਦੀ ਸਰਕਾਰ ਦੀ ਪਹਿਲੀ ਮਿਆਦ ਦੌਰਾਨ ਸ਼ੁਰੂ ਕੀਤਾ ਸੀ ਇਸ ਦਾ ਵਿਕਾਸ ਇਸਰੋ ਦੇ ਪੂਰਨ ਸਹਿਯੋਗ ਅਤੇ ਆਈ ਯੂ ਸੀ ਦੇ ਸਾਬਕਾ ਐਮਰੀਟਸ ਪ੍ਰੋਫੈਸਰ ਸਿ਼ਆਮ ਟੰਡਨ ਦੀ ਅਗਵਾਈ ਵਾਲੀ ਟੀਮ ਨੇ ਕੀਤਾ ਹੈ

 


ਐੱਸ ਐੱਨ ਸੀ(Release ID: 1650462) Visitor Counter : 166