ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
'ਰਾਸ਼ਟਰੀ ਭਰਤੀ ਏਜੰਸੀ' ਬਾਰੇ ਸਰਕਾਰ ਦਾ ਫੈਸਲਾ ਭਰਤੀ ਖੇਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਸਾਬਤ ਹੋਏਗਾ ਜੋ ਭਰਤੀ ਨੂੰ ਪਿੰਡਾਂ ਅਤੇ ਸ਼ਹਿਰਾਂ ਤੱਕ ਲੈਕੇ ਜਾਵੇਗਾ: ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਾ ਸਿਰਫ ਸ਼ਾਸਨ ਸੁਧਾਰ ਹੈ ਬਲਕਿ ਸਮਾਜਿਕ-ਆਰਥਿਕ ਸੁਧਾਰ ਵੀ ਹੈ
ਮਾਹਿਰਾਂ ਦੀ ਰਾਏ ਹੈ ਕਿ ਰਾਸ਼ਟਰੀ ਭਰਤੀ ਏਜੰਸੀ ਭਰਤੀ ਪ੍ਰਣਾਲੀ ਵਿੱਚ ਤਬਦੀਲੀ ਲਿਆਵੇਗੀ ਅਤੇ ਨੌਜਵਾਨਾਂ ਦੀਆਂ ਸਹੀ ਰੋਜਗਾਰ ਪ੍ਰਾਪਤ ਕਰਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰੇਗੀ
Posted On:
31 AUG 2020 3:33PM by PIB Chandigarh
ਰਾਸ਼ਟਰੀ ਭਰਤੀ ਏਜੰਸੀ ਭਰਤੀ ਪ੍ਰਣਾਲੀ ਵਿੱਚ ਤਬਦੀਲੀਆਂ ਲਿਆਵੇਗੀ ਅਤੇ ਸਹੀ ਰੋਜਗਾਰ ਪ੍ਰਾਪਤ ਕਰਨ ਵਿੱਚ ਨੌਜਵਾਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗੀ। ਮਾਹਿਰਾਂ ਨੇ ਇਹ ਰਾਏ ਅੱਜ ਕੋਲਕਾਤਾ ਦੇ ਪੱਤਰ ਸੂਚਨਾ ਦਫ਼ਤਰ ਵੱਲੋਂ ਆਯੋਜਿਤ ਇੱਕ ਵੈਬੀਨਾਰ ਵਿੱਚ ਦਿੱਤੀ। ਸਿੱਖਿਆ ਵਿਦਵਾਨਾਂ ਸਮੇਤ ਉਦਯੋਗ, ਸਰਕਾਰੀ ਖੇਤਰ ਦੇ ਮਾਹਿਰਾਂ ਨੇ ਭਰਤੀ ਸੈਕਟਰ ਅਤੇ ਨੀਤੀਆਂ ਸਬੰਧੀ ਸੰਭਾਵਨਾਵਾਂ ਅਤੇ ਭੂਮਿਕਾ 'ਤੇ ਵਿਚਾਰ ਚਰਚਾ ਕੀਤੀ।
ਇਸ ਮੌਕੇ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਭਰਤੀ ਖੇਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਵਾਲਾ ਹੈ, ਜੋ ਕਿ ਪਿੰਡਾਂ ਅਤੇ ਸ਼ਹਿਰਾਂ ਤੱਕ ਭਰਤੀ ਨੂੰ ਲੈਕੇ ਜਾਵੇਗਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਮੀਦਵਾਰਾਂ ਲਈ ਰੋਜਗਾਰ ਦਾ ਮੌਕਾ ਇੱਕ ਤਬਦੀਲੀ ਵਾਲਾ ਯਤਨ ਹੈ ਜਿਸ ਨਾਲ ਨੌਜਵਾਨਾਂ ਦੇ ਜੀਵਨ ਵਿੱਚ ਸੁਖਾਲ਼ਾਪਣ ਆਵੇਗਾ। ਉਨ੍ਹਾਂ ਨੇ ਵਿਦਿਆਰਥੀ ਭਰਤੀ ਦੀ ਬਿਹਤਰ ਪ੍ਰਕਿਰਿਆ ਅਤੇ ਭਰਤੀ ਦੇ ਖੇਤਰ ਵਿੱਚ ਸਰਬੋਤਮ ਅਭਿਆਸਾਂ ਤੇ ਜ਼ੋਰ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਭਰਤੀ ਏਜੰਸੀ ਭਰਤੀ ਪ੍ਰਣਾਲੀ ਵਿੱਚ ਤਬਦੀਲੀ ਲਿਆਵੇਗੀ ਅਤੇ ਨੌਜਵਾਨਾਂ ਦੀ ਸਹੀ ਰੋਜਗਾਰ ਪ੍ਰਾਪਤ ਕਰਨ ਦੀਆਂ ਉਮੀਦਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਪ੍ਰਸ਼ਾਸਨ ਸੁਧਾਰ ਹੈ ਬਲਕਿ ਸਮਾਜਿਕ-ਆਰਥਿਕ ਸੁਧਾਰ ਵੀ ਹੈ।
ਕੋਲਕਾਤਾ ਦੇ ਪੱਤਰ ਸੂਚਨਾ ਦਫ਼ਤਰ ਦੁਆਰਾ 'ਰਾਸ਼ਟਰੀ ਭਰਤੀ ਏਜੰਸੀ ਅਤੇ ਇਸਦੀ ਭੂਮਿਕਾ' ਤੇ ਆਯੋਜਿਤ ਇੱਕ ਵੈਬੀਨਾਰ
ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਨਾ ਸਿਰਫ ਪ੍ਰਸ਼ਾਸਨ ਸੁਧਾਰ ਹੈ ਬਲਕਿ ਸਮਾਜਿਕ-ਆਰਥਿਕ ਸੁਧਾਰ ਵੀ ਹੈ।
ਐੱਸਐੱਸਸੀ ਦੇ ਸਾਬਕਾ ਚੇਅਰਮੈਨ ਸ਼੍ਰੀ ਬ੍ਰਜ ਰਾਜ ਸ਼ਰਮਾ ਨੇ ਰਾਸ਼ਟਰੀ ਭਰਤੀ ਏਜੰਸੀ ਦੇ ਫੈਸਲੇ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਰੋਜਗਾਰ ਦੀ ਚੋਣ, ਭਰਤੀ ਅਤੇ ਰੋਜਗਾਰ ਦੇ ਮੌਕਿਆਂ ਨੂੰ ਸੰਪੂਰਨਤਾ ਨਾਲ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਰਤੀ ਦੀ ਮੁੱਲ ਲੜੀ ਨਾਲ ਜੁੜੇ ਸਾਰੇ ਲੋਕਾਂ ਲਈ ਇਹ ਇੱਕ ਲਾਹੇਵੰਦ ਸਥਿਤੀ ਹੈ ਭਾਵੇਂ ਉਹ ਰੋਜਗਾਰ ਭਾਲਣ ਵਾਲੇ, ਭਰਤੀ ਸੰਸਥਾਵਾਂ ਜਾਂ ਮਾਨਵ ਸੰਸਾਧਨ ਕਰਮਚਾਰੀ ਹੋਣ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਸੇ ਯੋਗਤਾ ਦੀ ਜਾਂਚ ਵਿੱਚ ਤਿੰਨ ਏਜੰਸੀਆਂ ਭਾਵ ਕਰਮਚਾਰੀ ਚੋਣ ਆਯੋਗ, ਰੇਲਵੇ ਭਰਤੀ ਬੋਰਡ ਅਤੇ ਬੈਂਕਿੰਗ ਕਰਮਚਾਰੀ ਚੋਣ ਸੰਸਥਾਨ ਦੁਆਰਾ ਭਾਰਤੀਆਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ 117 ਜ਼ਿਲ੍ਹਿਆਂ ਵਿੱਚ ਪਰੀਖਿਆ ਢਾਂਚੇ ਦੇ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਵਿਦਿਆਰਥੀਆਂ ਲਈ ਬਹੁਤ ਸਾਰੇ ਫਾਇਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਵੱਖ-ਵੱਖ ਪਰੀਖਿਆਵਾਂ ਵਿੱਚ ਬੈਠਣ ਤੋਂ ਮੁਕਤੀ, ਵੱਧ ਤੋਂ ਵੱਧ ਮਹਿਲਾ ਉਮੀਦਵਾਰਾਂ, ਦਿੱਵਯਾਂਗਾਂ ਨੂੰ ਅਤੇ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਲਈ ਆਵੇਦਨ ਕਰਨ ਲਈ ਉਤਸ਼ਾਹਿਤ ਕਰਨ ਲਈ ਹਰੇਕ ਜਿਲ੍ਹੇ ਵਿੱਚ ਪਰੀਖਿਆਵਾਂ ਦਾ ਆਯੋਜਨ ਸ਼ਾਮਲ ਹੈ।
ਐੱਸਐੱਸਸੀ ਦੇ ਸਾਬਕਾ ਚੇਅਰਮੈਨ ਸ਼੍ਰੀ ਬ੍ਰਜ ਰਾਜ ਸ਼ਰਮਾ ਨੇ ਰਾਸ਼ਟਰੀ ਭਰਤੀ ਏਜੰਸੀ ਦੇ ਫੈਸਲੇ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਭਰਤੀ ਮੁੱਲ ਲੜੀ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਇੱਕ ਲਾਹੇਵੰਦ ਸਥਿਤੀ ਹੈ, ਭਾਵੇਂ ਉਹ ਰੋਜਗਾਰ ਭਾਲਣ ਵਾਲੇ ਹੋਣ , ਭਰਤੀ ਸੰਸਥਾਵਾਂ ਜਾਂ ਮਾਨਵ ਸੰਸਾਧਨ ਕਰਮਚਾਰੀ ਹੋਣ।
ਰੇਲ ਮੰਤਰਾਲੇ ਦੇ ਰੇਲਵੇ ਬੋਰਡ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਅਤੇ ਸੰਯੁਕਤ ਸਕੱਤਰ ਸ਼੍ਰੀ ਪ੍ਰੇਮ ਲਾਲ ਸ਼ਰਮਾ ਨੇ ਉਤਸ਼ਾਹੀ ਜ਼ਿਲ੍ਹਿਆਂ ਵਿੱਚ ਪਰੀਖਿਆ ਢਾਂਚੇ ਵਿੱਚ ਚੁਣੌਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਹਿਲ ਦਾ ਸਕਾਰਾਤਮਕ ਪਹਿਲੂ ਗ੍ਰਾਮੀਣ ਵਿਦਿਆਰਥੀਆਂ ਲਈ ਰੋਜਗਾਰ ਖੇਤਰ ਦੇ ਮੌਕਿਆਂ ਪ੍ਰਤੀ ਜਾਗਰੂਕਤਾ ਅਤੇ ਪ੍ਰੇਰਣਾ ਹੈ ਅਤੇ ਉੱਚ ਪੱਧਰੀ ਪਰੀਖਿਆ ਲਈ ਸਮਾਨ ਯੋਗਤਾ ਜਾਂਚ ਉਮੀਦਵਾਰਾਂ ਨੂੰ ਇੱਕ ਵਾਰ ਹੀ ਪਰੀਖਿਆ ਵਿੱਚ ਬੈਠਣ ਅਤੇ ਸਾਰੀਆਂ ਭਰਤੀ ਏਜੰਸੀਆਂ ਦੀਆਂ ਸਾਰੀਆਂ ਜਾਂ ਕਿਸੇ ਇੱਕ ਵਿੱਚ ਅਰਜ਼ੀ ਦੇਣ ਵਿੱਚ ਸਮਰੱਥ ਬਣਾਏਗੀ।
ਰੇਲ ਮੰਤਰਾਲੇ ਦੇ ਰੇਲਵੇ ਬੋਰਡ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਅਤੇ ਸੰਯੁਕਤ ਸਕੱਤਰ ਸ਼੍ਰੀ ਪ੍ਰੇਮ ਲਾਲ ਸ਼ਰਮਾ ਨੇ ਉਤਸ਼ਾਹੀ ਜ਼ਿਲ੍ਹਿਆਂ ਵਿੱਚ ਪਰੀਖਿਆ ਢਾਂਚੇ ਵਿੱਚ ਚੁਣੌਤੀਆਂ ਦਾ ਜ਼ਿਕਰ ਕੀਤਾ।
ਰੇਲਵੇ ਮੰਤਰਾਲੇ ਦੇ ਉਦਯੋਗਿਕ ਸਬੰਧਾਂ ਦੇ ਸਾਬਕਾ ਸਲਾਹਕਾਰ ਸ਼੍ਰੀ ਏ ਨਿਗਮ ਨੇ ਕਿਹਾ ਕਿ ਇਸ ਫੈਸਲੇ ਨੂੰ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ ਦੇ ਤਾਜ਼ਾ ਫੈਸਲੇ ਦੇ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪੱਧਰ 'ਤੇ ਕਿੱਤਾਮੁਖੀ ਸਿਖਲਾਈ ਨੌਕਰੀ ਲੱਭਣ ਵਾਲਿਆਂ ਲਈ ਇਕ ਮਹੱਤਵਪੂਰਣ ਮੌਕਾ ਹੈ ਅਤੇ ਇਹ ਉਮੀਦਵਾਰ ਨੂੰ ਰੋਜਗਾਰ ਦੇ ਖਾਸ ਵੇਰਵਿਆਂ ਲਈ ਬਿਨੈ ਕਰਨ ਵੇਲੇ ਆਪਣੀ ਪਸੰਦ ਦੀ ਰੋਜਗਾਰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ। ਇਸ ਲਈ ਸਰਕਾਰ ਦੀਆਂ ਹੋਰ ਪਹਿਲਕਦਮੀਆਂ ਨੂੰ ਸਰਕਾਰ ਦੀ ਰਾਸ਼ਟਰੀ ਭਰਤੀ ਏਜੰਸੀ ਦੇ ਫੈਸਲੇ ਦੇ ਅਨੁਸਾਰ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਲਮੀ ਖੇਤਰ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ ਕਿਉਂਕਿ ਪ੍ਰਤਿਭਾਵਾਨ ਨੌਜਵਾਨਾਂ ਦੀ ਅਬਾਦੀ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼/ਸੰਗਠਨ ਪੱਧਰ ‘ਤੇ ਐੱਚਆਰ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਪਹਿਲ ਦੀ ਸਫਲਤਾ ਦਾ ਇੱਕ ਵਾਧੂ ਕਾਰਕ ਹੋਵੇਗਾ।
ਰੇਲਵੇ ਮੰਤਰਾਲੇ ਦੇ ਉਦਯੋਗਿਕ ਸਬੰਧਾਂ ਦੇ ਸਾਬਕਾ ਸਲਾਹਕਾਰ ਸ਼੍ਰੀ ਏ ਨਿਗਮ ਨੇ ਕਿਹਾ ਕਿ ਇਸ ਫੈਸਲੇ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਸਰਕਾਰ ਦੇ ਤਾਜ਼ਾ ਫੈਸਲੇ ਦੇ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਸਕੂਲ ਪੱਧਰ 'ਤੇ ਕਿੱਤਾਮੁਖੀ ਸਿਖਲਾਈ ਰੋਜਗਾਰ ਭਾਲਣ ਵਾਲਿਆਂ ਲਈ ਇੱਕ ਮਹੱਤਵਪੂਰਣ ਵਾਧਾ ਹੈ ਅਤੇ ਇਹ ਉਮੀਦਵਾਰ ਨੂੰ ਰੋਜਗਾਰ ਦੇ ਖਾਸ ਵੇਰਵੇ ਲਈ ਬਿਨੈ ਕਰਦੇ ਸਮੇਂ ਆਪਣੀ ਪਸੰਦ ਦਾ ਰੋਜਗਾਰ ਪ੍ਰਾਪਤ ਕਰਨਾ ਮਦਦਗਾਰ ਹੋਵੇਗਾ।
ਪੱਤਰ ਸੂਚਨਾ ਦਫ਼ਤਰ, ਰਾਂਚੀ ਦੇ ਵਧੀਕ ਡਾਇਰੈਕਟਰ ਜਨਰਲ ਸ਼੍ਰੀ ਅਰਿਮਰਦਾਨ ਸਿੰਘ ਨੇ ਕਿਹਾ ਕਿ ਸਿਹਤ ਖੇਤਰ ਦੀ ਤਰ੍ਹਾਂ ਭਰਤੀ ਅਤੇ ਸਿੱਖਿਆ ਖੇਤਰ ਵਿੱਚ ਨਿਵੇਸ਼ ਅਤੇ ਸੁਧਾਰ ਇੱਕ ਸੁਆਗਤਯੋਗ ਪਹਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਐੱਚਆਰ ਪ੍ਰਬੰਧਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਇੱਕ ਇਮਤਿਹਾਨ ਭਾਵ ਵੱਖ-ਵੱਖ ਭਾਸ਼ਾਵਾਂ ਵਿੱਚ ਸੀਈਟੀ ਉਨ੍ਹਾਂ ਉਮੀਦਵਾਰਾਂ ਉੱਤੇ ਬੋਝ ਘਟਾਉਣ ਵਿੱਚ ਸਹਾਇਤਾ ਕਰੇਗੀ, ਜਿਨ੍ਹਾਂ ਨੂੰ ਇਸ ਸਮੇਂ ਵੱਖ-ਵੱਖ ਸਿਲੇਬਸਾਂ ਅਨੁਸਾਰ ਵੱਖ-ਵੱਖ ਤਰੀਕਿਆਂ ਨਾਲ ਹਰੇਕ ਪਰੀਖਿਆ ਦੀ ਤਿਆਰੀ ਕਰਨੀ ਪੈਂਦੀ ਹੈ।
ਰਾਂਚੀ ਦੇ ਪੱਤਰ ਸੂਚਨਾ ਦਫ਼ਤਰ ਦੇ ਵਧੀਕ ਡਾਇਰੈਕਟਰ ਜਨਰਲ ਸ਼੍ਰੀ ਅਰਿਮਰਦਾਨ ਸਿੰਘ ਨੇ ਕਿਹਾ ਕਿ ਸਿਹਤ ਖੇਤਰ ਦੀ ਤਰ੍ਹਾਂ ਭਰਤੀ ਅਤੇ ਸਿੱਖਿਆ ਖੇਤਰ ਵਿੱਚ ਨਿਵੇਸ਼ ਅਤੇ ਸੁਧਾਰ ਇੱਕ ਸੁਆਗਤਯੋਗ ਪਹਿਲ ਹੈ।
ਏਆਈਬੀਓਸੀ ਦੇ ਸਕੱਤਰ ਜਨਰਲ ਸ਼੍ਰੀਮਤੀ ਸੌਮਿਆ ਦੱਤਾ ਅਤੇ ਐੱਸਬੀਆਈ ਦੇ ਸਾਬਕਾ ਡੀਜੀਐੱਮ ਅਤੇ ਉੱਤਰ ਪੂਰਬੀ ਖੇਤਰ ਦੇ ਐੱਚਆਰ ਇੰਚਾਰਜ, ਸਰਕਲ ਵਿਕਾਸ ਅਫਸਰ ਸ਼੍ਰੀ ਅਸ਼ੀਸ਼ ਬਿਸ਼ਵਾਸ ਨੇ ਰਾਸ਼ਟਰੀ ਭਰਤੀ ਏਜੰਸੀ ਦੇ ਸਕਾਰਾਤਮਕ ਪਹਿਲੂਆਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੈਂਕਿੰਗ ਖੇਤਰ ਲਈ ਖਾਸ ਰੋਜਗਾਰ ਪ੍ਰੋਫਾਈਲ ਮੁਢਲੇ ਪੱਧਰ ਦੀ ਇਕ ਪਰੀਖਿਆ ਹੈ ਅਤੇ ਇਸ ਤੋਂ ਬਾਅਦ ਟੀਅਰ-2 ਅਤੇ ਟੀਅਰ-3 ਜਾਂਚ ਰਾਹੀਂ ਸਹੀ ਰੋਜਗਾਰ ਦੇ ਵੇਰਵੇ ਅਤੇ ਪ੍ਰੋਫਾਈਲ ਲਈ ਸਹੀ ਉਮੀਦਵਾਰ ਦੀ ਨਿਯੁਕਤੀ ਵਿੱਚ ਸਹਾਇਤਾ ਕਰੇਗਾ। ਸ਼੍ਰੀ ਬਿਸ਼ਵਾਸ ਨੇ ਕਿਹਾ ਕਿ ਐੱਨਆਰਏ ਦੀ ਭੂਮਿਕਾ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਸਹੀ ਸਮੇਂ ਤੇ ਸਹੀ ਉਮੀਦਵਾਰ ਦੀ ਚੋਣ ਕਰਨ ਲਈ ਮਹੱਤਵਪੂਰਣ ਹੈ ਅਤੇ ਇਹ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸਮਰੱਥਾ ਦੇ ਅਨੁਸਾਰ ਰੋਜਗਾਰ ਦੀ ਨੌਜਵਾਨਾਂ ਦੀ ਮੰਗ ਨੂੰ ਪੂਰਾ ਕਰੇਗੀ।
ਪੂਰਬੋਵਰਧਮਾਨ ਦੇ ਜ਼ਿਲ੍ਹਾ ਜੱਜ ਅਦਾਲਤ ਦੇ ਐਡਵੋਕੇਟ ਸ਼੍ਰੀ ਸੰਯੁਕ ਬੈਨਰਜੀ ਨੇ ਕਿਹਾ ਕਿ ਰਾਸ਼ਟਰੀ ਭਰਤੀ ਏਜੰਸੀ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਉਨ੍ਹਾਂ ਨੌਕਰੀਆਂ ਭਾਲਣ ਵਾਲਿਆਂ 'ਤੇ ਨਿਰਭਰ ਕਰਦੀ ਹੈ, ਜਿਨ੍ਹਾਂ ਨੂੰ ਸਹੀ ਸਮੇਂ ਅਤੇ ਸਹੀ ਸੰਗਠਨ 'ਤੇ ਆਪਣੀ ਪਸੰਦ ਅਨੁਸਾਰ ਰੋਜਗਾਰ ਦੀ ਚੋਣ ਕਰਨ ਲਈ ਕਿਰਿਆਸ਼ੀਲ ਹੋਣਾ ਪਏਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਭਰਤੀ ਏਜੰਸੀ ਵਿੱਚ ਪ੍ਰਦਰਸ਼ਨ ਵਿਦਿਆਰਥੀ ਦੀ ਪਸੰਦ ਦਾ ਰੋਜਗਾਰ ਪ੍ਰਾਪਤ ਕਰਨ ਦਾ ਯਤਨ ਹੈ। ਉਨ੍ਹਾਂ ਮਹਿਲਾ ਉਮੀਦਵਾਰਾਂ ਅਤੇ ਦੇਸ਼ ਦੇ ਗ੍ਰਾਮੀਣ ਖੇਤਰਾਂ ਦੇ ਉਮੀਦਵਾਰਾਂ ਲਈ ਇਸ ਪਹਿਲ ਦੇ ਲਾਭਾਂ ਅਤੇ ਕਿਸ ਪ੍ਰਕਾਰ ਇਹ ਫੈਸਲਾ ਉਮੀਦਵਾਰਾਂ ਦੇ ਲਈ ਭਰਤੀ ਮੌਕਿਆਂ ਵਿੱਚ ਵਧੇਰੇ ਸੁਖਾਲਾਪਣ ਲਿਆਉਣ ਵਿੱਚ ਸਹਾਇਤਾ ਕਰੇਗੀ, 'ਤੇ ਚਰਚਾ ਕੀਤੀ।
ਦਿੱਲੀ ਹਾਈ ਕੋਰਟ ਦੇ ਵਕੀਲ ਅਬਦੁਰ ਰਹਿਮਾਨ ਮਲਿਕ ਨੇ ਕਿਹਾ ਕਿ ਇਸ ਦੇਸ਼ ਦੀ ਨੌਜਵਾਨ ਆਬਾਦੀ ਲਈ ਰੋਜਗਾਰ ਦੇ ਮੌਕਿਆਂ ਦੇ ਨਾਲ-ਨਾਲ ਭਰਤੀ ਸੈਕਟਰ ਵਿੱਚ ਸੁਧਾਰ ਕਰਨਾ ਭਾਰਤ ਦੇ ਸੰਵਿਧਾਨ ਦੇ ਸਾਰ ਤੱਤ - ਮਨੁੱਖੀ ਮਾਣ ਨਾਲ ਜੀਉਣ ਦਾ ਅਧਿਕਾਰ ਦੇ ਅਨੁਸਾਰ ਹੈ ਅਤੇ ਇਹ ਯਤਨ ਦੇ ਲਈ ਇੱਕ ਸੁਆਗਤਯੋਗ ਪਹਿਲ ਹੈ।
ਪੂਰਬ ਵਰਧਮਾਨ ਦੇ ਜ਼ਿਲ੍ਹਾ ਜੱਜ ਅਦਾਲਤ ਦੇ ਵਕੀਲ ਸ਼੍ਰੀ ਸੰਯੁਕ ਬੈਨਰਜੀ ਕੋਲਕਾਤਾ ਦੇ ਪੱਤਰ ਸੂਚਨਾ ਦਫ਼ਤਰ ਵੱਲੋਂ ਆਯੋਜਿਤ ਇੱਕ ਵੈਬੀਨਾਰ ਦੌਰਾਨ
ਦਿੱਲੀ ਹਾਈ ਕੋਰਟ ਦੇ ਐਡਵੋਕੇਟ ਅਬਦੁਰ ਰਹਿਮਾਨ ਮਲਿਕ ਕੋਲਕਾਤਾ ਦੇ ਪੱਤਰ ਸੂਚਨਾ ਦਫ਼ਤਰ ਦੁਆਰਾ ਆਯੋਜਿਤ ਇਕ ਵੈਬੀਨਾਰ ਦੌਰਾਨ
ਸਮੁੱਚੇ ਵੈਬੀਨਾਰ ਦੀ ਯੋਜਨਾ ਅਤੇ ਕੋਲਕਾਤਾ ਦੇ ਪੱਤਰ ਸੂਚਨਾ ਦਫ਼ਤਰ ਦੇ ਡਿਪਟੀ ਡਾਇਰੈਕਟਰ (ਐੱਮ ਐਂਡ ਸੀ) ਸ਼੍ਰੀ ਸਮਰਾਟ ਬੰਦਯੋਪਾਧਿਆਏ ਦੁਆਰਾ ਕੀਤਾ ਗਿਆ। ਇਸ ਮੌਕੇ ਦੂਰਦਰਸ਼ਨ, ਕੋਲਕਾਤਾ ਦੇ ਏਡੀਜੀ (ਐੱਮ ਐਂਡ ਸੀ), ਆਕਾਸ਼ਵਾਣੀ ਕੋਲਕਾਤਾ , ਪੀਆਈਬੀ ਰਾਂਚੀ ਅਤੇ ਪੀਆਈਬੀ ਪਟਨਾ ਸਮੇਤ ਉੱਘੇ ਪੱਤਰਕਾਰ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ।
****
ਐੱਸਬੀ/ਐੱਸਐੱਨਸੀ
(Release ID: 1650252)
Visitor Counter : 174