ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 960 ਤੋਂ ਵਧੇਰੇ ਸਟੇਸ਼ਨਾਂ ਦਾ ਸੌਰਕਰਨ ਕੀਤਾ
550 ਸਟੇਸ਼ਨਾਂ, ਜੋ ਬਣਨ ਦੇ ਅਧੀਨ ਹਨ, ਦੇ ਲਈ 198 ਮੈਗਾਵਾਟ ਸੋਲਰ ਊਰਜਾ ਰੁਫ਼ਟਾਪ ਸਮਰੱਥਾ ਦੇ ਲਈ ਆਡਰ ਦਿੱਤੇ

ਭਾਰਤੀ ਰੇਲਵੇ 2030 ਤੱਕ 33 ਬਿਲੀਅਨ ਯੂਨਿਟ ਦੋ ਆਪਣੀ ਸਾਰੀ ਊਰਜਾ ਉਪਭੋਗ ਜ਼ਰੂਰਤਾਂ ਦੇ ਲਈ ਸੌਰ ਊਰਜਾ ਰਾਹੀਂ ਪੈਦਾ ਕਰਨ ਲਈ ਤਿਆਰ

ਸੌਰ ਊਰਜਾ ਦੀ ਵਰਤੋਂ ‘ਨੈੱਟ ਜ਼ੀਰੋ ਕਾਰਬਨ ਐਮੀਸ਼ਨ ਰੇਲਵੇ’ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਰੇਲਵੇ ਦੇ ਮਿਸ਼ਨ ਵਿੱਚ ਤੇਜ਼ੀ ਲਿਆਵੇਗਾ

Posted On: 31 AUG 2020 5:44PM by PIB Chandigarh

ਆਪਣੀ ਸਾਰੀ ਬਿਜਲੀ ਲੋੜਾਂ ਦੀ ਪੂਰਤੀ ਦੇ ਲਈ 100 ਫ਼ੀਸਦੀ ਆਤਮ-ਨਿਰਭਰ ਬਣਨ ਅਤੇ ਰਾਸ਼ਟਰੀ ਸੌਰ ਬਿਜਲੀ ਟੀਚਿਆਂ ਵਿੱਚ ਯੋਗਦਾਨ ਦੇਣ ਦੇ ਲਈ ਭਾਰਤੀ ਰੇਲਵੇ ਨੇ ਹੁਣ ਤੱਕ 960 ਤੋਂ ਵੱਧ ਸਟੇਸ਼ਨਾਂ ਤੇ ਸੌਰ ਊਰਜਾ ਦੀ ਵਰਤੋਂ ਸ਼ੁਰੂ ਕੀਤੀ ਹੈ। 550 ਸਟੇਸ਼ਨਾਂ, ਜੋ ਬਣਨ ਲਗੇ ਹਨ, ਦੇ ਲਈ 198 ਮੈਗਾਵਾਟ ਸੋਲਰ ਰੂਫ਼ਟਾਪ ਸਮਰੱਥਾ ਦੇ ਲਈ ਆਰਡਰ ਦਿੱਤੇ ਗਏ ਹਨ।

 

ਧਿਆਨ ਦੇਣ ਯੋਗ ਹੈ ਕਿ ਭਾਰਤੀ ਰੇਲਵੇ ਨੇ ਹਾਲ ਹੀ ਵਿੱਚ ਸੂਰਜੀ ਊਰਜਾ ਦੇ ਡਿਵੈਲਪਰਾਂ ਦੀ ਇੱਕ ਬੈਠਕ ਦਾ ਆਯੋਜਨ ਕੀਤਾ ਸੀ, ਜਿਨ੍ਹਾਂ ਨੇ 2030 ਤੋਂ ਪਹਿਲਾਂ ਨੈੱਟ ਜ਼ੀਰੋ ਕਾਰਬਨ ਐਮੀਟਰਬਣਨ ਦੀ ਭਰਤੀ ਰੇਲਵੇ ਦੀ ਯਾਤਰਾ ਵਿੱਚ ਭਾਈਵਾਲ ਬਣਨ ਦੀਆਂ ਆਪਣੀਆਂ ਉਮੀਦਾਂ ਨੂੰ ਸਾਂਝਾ ਕੀਤਾ ਸੀ। ਭਾਰਤੀ ਰੇਲਵੇ 2030 ਤੱਕ 33 ਬਿਲੀਅਨ ਯੂਨਿਟ ਤੋਂ ਵੱਧ ਦੀ ਆਪਣੀ ਸਾਰੀ ਊਰਜਾ ਉਪਭੋਗ ਜ਼ਰੂਰਤਾਂ ਦੀ ਪੂਰਤੀ ਦੇ ਲਈ ਸੌਰ ਊਰਜਾ ਰਾਹੀਂ ਪੈਦਾ ਕਰਨ ਦੇ ਲਈ ਤਿਆਰ ਹੈ। ਮੌਜੂਦਾ ਸਲਾਨਾ ਲੋੜ ਲਗਭਗ 20 ਬਿਲੀਅਨ ਯੂਨਿਟ ਹੈ।

 

ਭਾਰਤੀ ਰੇਲਵੇ ਨੇ 2030 ਤੱਕ ਆਪਣੀ ਖਾਲੀ ਜ਼ਮੀਨ ਦੀ ਵਰਤੋਂ ਦੁਆਰਾ  20 ਗੀਗਾਵਾਟ ਸਮਰੱਥਾ ਦੇ ਸੋਲਰ ਪਲਾਂਟ ਨੂੰ ਲਗਾਉਣ ਦੀ ਇੱਕ ਵੱਡੀ ਯੋਜਨਾ ਬਣਾਈ ਹੈ। ਜਿਨ੍ਹਾਂ ਵਿੱਚੋਂ ਕੁਝ ਵਿੱਚ ਇਹ ਹੋ ਚੁੱਕਿਆ ਹੈ ਉਹ ਹਨ - ਵਾਰਾਣਸੀ, ਨਵੀਂ ਦਿੱਲੀ, ਪੁਰਾਣੀ ਦਿੱਲੀ, ਜੈਪੁਰ, ਸਿਕੰਦਰਾਬਾਦ, ਕੋਲਕਾਤਾ, ਗੁਵਾਹਾਟੀ, ਹੈਦਰਾਬਾਦ, ਹਾਵੜਾ ਆਦਿ ਹਨ।

 

ਭਾਰਤੀ ਰੇਲਵੇ ਦੇ ਕੋਲ ਲਗਭਗ 51,000 ਹੈਕਟੇਅਰ ਖਾਲੀ ਜ਼ਮੀਨ ਹੈ ਅਤੇ ਹੁਣ ਉਹ ਡਿਵੈਲਪਰਾਂ ਨੂੰ ਰੇਲਵੇ ਦੀ ਖਾਲੀ ਬਿਨਾਂ-ਕਬਜ਼ੇ ਅਧੀਨ ਜ਼ਮੀਨ ਤੇ ਸੌਰ ਊਰਜਾ ਪਲਾਂਟ ਲਗਾਉਣ ਲਈ ਸਾਰੀ ਸਹਾਇਤਾ ਦੇਣ ਦੇ ਲਈ ਤਿਆਰ ਹੈ। ਇਹ ਨੋਟ ਕਰਨ ਯੋਗ ਹੈ ਕਿ ਰੇਲਵੇ 2023 ਤੱਕ 100 ਫ਼ੀਸਦੀ ਬਿਜਲੀਕਰਨ ਵੀ ਪੂਰਾ ਕਰਨ ਲਈ ਤਿਆਰ ਹੈ।

 

ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਆਪਣੀ ਟਰੈਕਸ਼ਨ ਬਿਜਲੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੌਰ ਊਰਜਾ ਦੀ ਵਰਤੋਂ ਕਰਨ ਅਤੇ ਪੂਰੀ ਤਰ੍ਹਾਂ ਆਵਾਜਾਈ ਦਾ ਹਰ ਇੱਕ ਸੰਪੂਰਨ ਹਰਾ ਮਾਧਿਅਮਬਣਨ ਲਈ ਵਚਨਬੱਧ ਹੈ। ਇਹ ਰੇਲਵੇ ਸਟੇਸ਼ਨਾਂ ਦੇ ਸੂਰਜੀਕਰਣ ਅਤੇ ਨਵੀਨੀਕਰਣ ਊਰਜਾ (ਆਰਈ) ਪ੍ਰੋਜੈਕਟਾਂ ਦੇ ਲਈ ਖਾਲੀ ਰੇਲਵੇ ਜ਼ਮੀਨ ਦੀ ਵਰਤੋਂ ਕਰਨ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਹੈ।

 

ਸੌਰ ਊਰਜਾ ਦੀ ਵਰਤੋਂ ਨੈੱਟ ਜ਼ੀਰੋ ਕਾਰਬਨ ਐਮੀਸ਼ਨ ਰੇਲਵੇਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਰੇਲਵੇ ਦੇ ਮਿਸ਼ਨ ਨੂੰ ਤੇਜ਼ ਕਰੇਗੀ। ਇਸ ਨੂੰ ਪ੍ਰਾਪਤ ਕਰਨ ਦੇ ਲਈ, ਭਾਰਤੀ ਰੇਲਵੇ ਨੇ 2030 ਤੱਕ ਆਪਣੀ ਖਾਲੀ ਜ਼ਮੀਨ ਦੀ ਵਰਤੋਂ ਦੁਆਰਾ 20 ਗੀਗਾਵਾਟ ਸਮਰੱਥਾ ਵਾਲੇ ਸੋਲਰ ਪਲਾਂਟ ਲਗਾਉਣ ਲਈ ਇੱਕ ਵਿਸ਼ਾਲ ਯੋਜਨਾ ਤਿਆਰ ਕੀਤੀ ਹੈ।

 

ਇਸ ਸਬੰਧ ਵਿੱਚ, ਸ਼ੁਰੂ ਵਿੱਚ ਭਾਰਤੀ ਰੇਲਵੇ ਦੀ ਇੱਕ ਪੀਐੱਸਯੂ ਐਨਰਜੀ ਮੈਨੇਜਮੈਂਟ ਕੰਪਨੀ ਲਿਮਿਟਿਡ (ਆਰਈਐੱਮਸੀਐੱਲ) ਦੁਆਰਾ ਪਹਿਲਾਂ ਹੀ ਰੇਲਵੇ ਟਰੈਕ ਦੇ ਨਾਲ-ਨਾਲ ਖਾਲੀ ਜ਼ਮੀਨ ਪਾਰਸਲਾਂ ਅਤੇ ਰੇਲਵੇ ਜ਼ਮੀਨ ਪਾਰਸਲਾਂ ਤੇ 3 ਗੀਗਾਵਾਟ ਸੋਲਰ ਪ੍ਰੋਜੈਕਟਾਂ ਦੇ ਲਈ ਬੋਲੀ ਕੀਤੀ ਜਾ ਚੁੱਕੀ ਹੈ। ਘੱਟ ਰੇਟਾਂ ਤੇ ਰੇਲਵੇ ਦੀ ਬਿਜਲੀ ਦੀ ਸਪਲਾਈ ਕਰਨ ਤੋਂ ਇਲਾਵਾ, ਇਹ ਸੌਰ ਪ੍ਰੋਜੈਕਟ ਟ੍ਰੈਕ ਦੇ ਨਾਲ-ਨਾਲ ਚਾਰਦੀਵਾਰੀ ਦੇ ਨਿਰਮਾਣ ਦੇ ਦੁਆਰਾਂ ਰੇਲਵੇ ਦੀ ਜ਼ਮੀਨ ਦੀ ਸੁਰੱਖਿਆ ਵੀ ਕਰਨਗੇ।

 

*****

 

ਡੀਜੇਐੱਨ/ ਐੱਮਕੇਵੀ(Release ID: 1650251) Visitor Counter : 37