ਰੱਖਿਆ ਮੰਤਰਾਲਾ

ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ "ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ 2020" ਨਾਲ ਸਨਮਾਨਿਤ

Posted On: 31 AUG 2020 7:24PM by PIB Chandigarh

ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਨੂੰ ਖਿਡਾਰੀਆਂ ਦੀਆਂ ਆਪੋਆਪਣੀਆਂ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਤੇ ਖੇਡਾਂ ਦੀ ਭਲਾਈ ਲਈ ਮਜ਼ਬੂਤ ਕਦਮ ਚੁੱਕ ਕੇ ਪਾਏ ਯੋਗਦਾਨ ਲਈ "ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ 2020" ਨਾਲ ਸਨਮਾਨਿਤ ਕੀਤਾ ਗਿਆ ਹੈ ਇਹ ਸਨਮਾਨ ਦੇਸ਼ ਵਿੱਚ ਖਾਸ ਤੌਰ ਤੇ ਭਾਰਤੀ ਹਵਾਈ ਸੈਨਾ ਵਿੱਚ ਖੇਡਾਂ ਨੂੰ ਉਤਸ਼ਾਹਿਤ ਤੇ ਪ੍ਰਚਾਰ ਕਰਨ ਲਈ ਲਗਾਤਾਰ ਕੀਤੇ ਯਤਨਾਂ ਲਈ ਦਿੱਤਾ ਜਾਂਦਾ ਹੈ ਏਅਰ ਮਾਰਸ਼ਲ ਐੱਮ ਐੱਸ ਜੀ ਮੈਨਨ , ਏਅਰ ਆਫੀਸਰ ਇੰਚਾਰਜ, ਪ੍ਰਸ਼ਾਸਨ ਅਤੇ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਦੇ ਮੁਖੀ ਨੇ ਮਾਣਯੋਗ ਭਾਰਤੀ ਰਾਸ਼ਟਰਪਤੀ ਤੋਂ 29 ਅਗਸਤ 2020 ਨੂੰ ਵਿਗਿਆਨ ਭਵਨ ਵਿੱਚ ਆਨਲਾਈਨ ਸਮਾਗਮ ਦੌਰਾਨ ਪ੍ਰਾਪਤ ਕੀਤਾ ਹੈ


ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਭਾਰਤੀ ਹਵਾਈ ਸੈਨਾ ਅਤੇ ਅੰਤਰ ਸੇਵਾਵਾਂ ਦੇ ਜ਼ਮੀਨੀ ਪੱਧਰ ਤੇ ਗਤੀਵਿਧੀਆਂ ਕਰਵਾਉਣ ਅਤੇ ਯੋਜਨਾ ਲਈ ਮੁੱਖ ਸੰਸਥਾ ਹੈ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਲਗਾਤਾਰ ਭਾਰਤੀ ਹਵਾਈ ਸੈਨਾ ਦੀਆਂ ਟੀਮਾਂ ਵਿੱਚ ਸੁਧਾਰ ਤੇ ਖਿਡਾਰੀਆਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਕੈਰੀਅਰ ਦੇ ਵਾਧੇ ਲਈ ਦਿਸ਼ਾ ਦਿੰਦਾ ਆਇਆ ਹੈ ਜ਼ਮੀਨੀ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਕੇ ਖੇਡ ਸੱਭਿਆਚਾਰ ਦਾ ਵਾਤਾਵਰਨ ਤਿਆਰ ਕਰਨਾ ਅਤੇ ਨੌਜਵਾਨ ਹਵਾਈ ਸੈਨਾ ਯੌਧਿਆਂ ਨੂੰ, ਖੇਡਾਂ ਨੂੰ ਆਪਣੀ ਜਿ਼ੰਦਗੀ ਦਾ ਇੱਕ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ

 

ਆਈ ਐੱਨ / ਬੀ ਐੱਸ ਕੇ / ਜੇ ਪੀ



(Release ID: 1650203) Visitor Counter : 161