ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉੱਤਰਾਖੰਡ ਦੇ ਹਿਮਾਲੀਅਨ ਖੇਤਰ ਵਿੱਚ ਮਸੂਰੀ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਦੀ ਲੈਂਡਸਲਾਈਡ ਸੰਵੇਦਨਸ਼ੀਲਤਾ ਦਾ ਨਕਸ਼ਾ


ਉੱਤਰਾਖੰਡ ਦੇ ਹਿਮਾਲੀਅਨ ਖੇਤਰ ਵਿੱਚ ਮਸੂਰੀ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਦੀ ਲੈਂਡਸਲਾਈਡ ਸੰਵੇਦਨਸ਼ੀਲਤਾ ਦਾ ਨਕਸ਼ਾ

Posted On: 31 AUG 2020 12:54PM by PIB Chandigarh

 

ਜ਼ਿਆਦਾਤਰ ਪਹਾੜੀ ਸ਼ਹਿਰਾਂ ਦੀ ਤਰ੍ਹਾਂ, ਉੱਤਰਾਖੰਡ ਦੇ ਪ੍ਰਸਿੱਧ ਹਿਲ ਸਟੇਸ਼ਨ, ਮਸੂਰੀ ਵਿੱਚ  ਲੈਂਡਸਲਾਈਡ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਜੋ ਸ਼ਾਇਦ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਵਾਧੇ ਦੇ ਪਰਿਣਾਮ ਕਾਰਨ ਹੋਈਆਂ ਹਨ। ਵਧੇ ਹੋਏ ਆਪਦਾ ਖਤਰੇ ਕਾਰਨ ਵਿਗਿਆਨੀਆਂ ਨੇ ਮਸੂਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੀ ਲੈਂਡਸਲਾਈਡ ਦੀ ਸੰਭਾਵਨਾ ਦਾ ਨਕਸ਼ਾ ਤਿਆਰ ਕੀਤਾ ਹੈ ਜੋ ਦਰਸਾਉਂਦਾ ਹੈ ਕਿ ਇਸ ਖੇਤਰ ਦਾ 15% ਹਿੱਸਾ ਲੈਂਡਸਲਾਈਡਜ਼ ਦੇ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ।

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਤਹਿਤ ਇੱਕ ਖੁਦਮੁਖ਼ਤਾਰ ਸੰਸਥਾ.ਵਾਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜੀਓਲੋਜੀ (ਡਬਲਿਊਆਈਐੱਚਜੀ) ਦੇ ਵਿਗਿਆਨੀਆਂ ਨੇ ਮਸੂਰੀ ਟਾਊਨਸ਼ਿਪ ਅਤੇ ਇਸ ਦੇ ਆਸ ਪਾਸ ਦੇ ਹੇਠਲੇ ਹਿਮਾਲੀਆ ਖੇਤਰ ਦੇ 84 ਵਰਗ ਕਿਲੋਮੀਟਰ ਦੇ ਖੇਤਰ ਦਾ ਅਧਿਐਨ ਕੀਤਾ। ਉਨ੍ਹਾਂ ਨੇ ਜਾਣਿਆ ਕਿ ਬਹੁਤ ਅਧਿਕ ਅਤੇ ਉੱਚੇ ਲੈਂਡਸਲਾਈਡ ਸੰਵੇਦਨਸ਼ੀਲ ਜ਼ੋਨ ਦਾ ਪ੍ਰਮੁੱਖ ਹਿੱਸਾ  ਸੈੱਟਲਮੈਂਟ ਏਰੀਆ - ਭੱਟਾਘਾਟ, ਜੌਰਜ ਐਵਰੈਸਟ, ਕੈਂਪਟੀ ਫਾਲ, ਖੱਟਾਪਾਨੀ, ਲਾਇਬ੍ਰੇਰੀ ਰੋਡ, ਗਲੋਗੀਧਾਰ ਅਤੇ ਹਾਥੀਪਾਓਂ ਆਦਿ ਖੇਤਰਾਂ ਵਿੱਚ ਪੈਂਦਾ ਹੈ ਅਤੇ 60 ਡਿਗਰੀ ਤੋਂ ਜ਼ਿਆਦਾ ਢਲਾਣ ਵਾਲੇ ਅਤੀ ਅਧਿਕ ਫ੍ਰੈਕਚਰਡ ਕਰੋਲ, ਚੂਨਾ ਪੱਥਰ ਨਾਲ ਢੱਕੇ ਹੋਏ ਹਨ।

 

ਜਰਨਲ ਆਵ੍ ਅਰਥ ਸਿਸਟਮ ਸਾਇੰਸ ਵਿੱਚ ਪ੍ਰਕਾਸਿਤ ਲੈਂਡਸਲਾਈਡ ਸੰਵੇਦਨਸ਼ੀਲਤਾ ਮੈਪਿੰਗ (ਐੱਲਐੱਸਐੱਮ) ਨੇ ਇਹ ਵੀ ਦਰਸਾਇਆ ਹੈ ਕਿ ਲਗਭਗ 29% ਖੇਤਰ ਔਸਤ ਦਰਜੇ ਦੇ ਲੈਂਡਸਲਾਈਡ ਸੰਵੇਦਨਸ਼ੀਲ ਜ਼ੋਨ ਵਿੱਚ ਆਉਂਦਾ ਹੈ ਅਤੇ 56% ਖੇਤਰ ਘੱਟ ਤੋਂ ਬਹੁਤ ਘੱਟ ਲੈਂਡਸਲਾਈਡ ਸੰਵੇਦਨਸ਼ੀਲ ਜ਼ੋਨ ਵਿੱਚ ਆਉਂਦਾ ਹੈ।

 

ਡਬਲਿਊਆਈਐੱਚਜੀ ਦੇ ਖੋਜਕਾਰਾਂ ਨੇ ਭੂਗੋਲਿਕ ਸੂਚਨਾ ਪ੍ਰਣਾਲੀ (ਜੀਆਈਐੱਸ) ਅਤੇ ਹਾਈ ਰੈਜ਼ੋਲਿਊਸ਼ਨ ਸੈਟੇਲਾਈਟ ਇਮੇਜਰੀਜ਼ ਦਾ ਉਪਯੋਗ ਕਰਕੇ ਬਾਇਵੇਰੀਏਟ ਸਟੈਟਿਸਟਿਕਲ ਯੂਲ ਕੋਐਫੀਸ਼ੈਂਟ (ਵਾਈਸੀ) ਵਿਧੀ ਦੀ ਵਰਤੋਂ ਕਰਦਿਆਂ  ਇਹ ਅਧਿਐਨ ਕੀਤਾ।

 

ਉਨ੍ਹਾਂ ਦੇ ਅਧਿਐਨ ਅਨੁਸਾਰ, ਅਧਿਐਨ ਖੇਤਰ ਵਿੱਚ ਲੈਂਡਸਲਾਈਡਾਂ ਦੇ ਵੱਖ ਵੱਖ ਸੰਭਾਵਿਤ ਕਾਰਨ ਕਾਰਕਾਂ ਵਿੱਚ ਲਿਥੋਲੋਜੀ, ਲੈਂਡਯੂਜ਼-ਲੈਂਡਕਵਰ (ਐੱਲਯੂਐੱਲਸੀ), ਸਲੋਪ, ਆਸਪੈਕਟ,ਕਰਵੇਚਰ, ਐਲੀਵੇਸ਼ਨ, ਰੋਡ-ਕੱਟ ਡਰੇਨੇਜ ਅਤੇ ਚਿੰਨ੍ਹ ਚੱਕਰ ਸ਼ਾਮਲ ਹਨ। ਡਬਲਿਊਆਈਐੱਚਜੀ ਦੀ ਟੀਮ ਨੇ ਲੈਂਡਸਲਾਈਡ ਦੇ ਕਾਰਨ ਕਾਰਕ ਦੀ ਇੱਕ ਵਿਸ਼ੇਸ਼ ਕਲਾਸ ਲਈ ਲੈਂਡਸਲਾਈਡ ਅਕਰੈਂਸ ਫੇਵਰੇਬਿਲਟੀ ਸਕੋਰ (ਐਲਓਐੱਫਐੱਸ) ਪ੍ਰਾਪਤ ਕੀਤਾ ਅਤੇ ਅਖੀਰ ਵਿੱਚ ਜੀਆਈਐੱਸ ਪਲੈਟਫਾਰਮ ਵਿੱਚ ਲੈਂਡਸਲਾਈਡ ਸਸੈਪਟੀਬਲ ਇੰਡੈਕਸ (ਐੱਲਐੱਸਆਈ) ਤਿਆਰ ਕਰਨ ਲਈ ਲੈਂਡਸਲਾਈਡ ਦੇ ਹਰੇਕ ਫੈਕਟਰ ਦੇ ਵਜ਼ਨ ਦੀ ਗਣਨਾ ਕੀਤੀ। ਇਸ ਨੂੰ ਨੈਚੁਰਲ ਬਰੇਕ ਮਾਪਦੰਡ ਦੀ ਵਰਤੋਂ ਕਰਦਿਆਂ ਪੰਜ ਜ਼ੋਨਾਂ ਵਿੱਚ ਦੁਬਾਰਾ ਵਰਗੀਕ੍ਰਿਤ ਕੀਤਾ ਗਿਆ ਹੈ।

 

ਇਸ ਨਕਸ਼ੇ ਦੀ ਸਟੀਕਤਾ ਦੀ, ਸਫ਼ਲਤਾ ਦਰ ਕਰਵ (ਐੱਸਆਰਸੀ) ਅਤੇ ਅਨੁਮਾਨ  ਦਰ ਕਰਵ (ਪੀਆਰਸੀ)ਦਾ ਉਪਯੋਗ ਕਰਕੇ  ਪੁਸ਼ਟੀ ਕੀਤੀ ਗਈ ਜੋ ਐੱਸਆਰਸੀ ਦੇ ਲਈ ਏਰੀਆ ਅੰਡਰ ਕਵਰ(ਏਯੂਸੀ) ਨੂੰ 0.75 ਦੇ ਰੂਪ ਵਿੱਚ   ਪੀਆਰਸੀ ਲਈ 0.70 ਦੇ ਰੂਪ ਵਿੱਚ  ਦਰਸਾਉਂਦਾ ਹੈ। ਇਹ ਲੈਂਡਸਲਾਈਡ ਵਾਲੇ ਕਈ ਤਰ੍ਹਾਂ ਦੇ ਸੰਵੇਦਨਸ਼ੀਲ ਜ਼ੋਨਾਂ  ਅਤੇ ਲੈਂਡਸਲਾਈਡ ਦੀ ਘਟਨਾ ਵਾਲੇ ਖੇਤਰਾਂ ਦਰਮਿਆਨ ਇੱਕ ਚੰਗੇ ਆਪਸੀ ਸਬੰਧ ਨੂੰ ਦਰਸਾਉਂਦਾ ਹੈ।

 

ਇਸ ਅਧਿਐਨ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੈਮਾਨੇ ʼਤੇ ਹੋਣ ਵਾਲੀ ਲੈਂਡਸਲਾਈਡ ਦੇ ਜੋਖ਼ਮ ਅਤੇ ਇਸ ਸਬੰਧੀ ਪਹਾੜੀ ਸ਼ਹਿਰਾਂ ਦੀ ਸੰਵੇਦਨਸ਼ੀਲਤਾ ਦਾ ਮੁਲਾਂਕਣ ਕਰਨ ਵਿੱਚ ਕਾਫੀ ਮਦਦ ਮਿਲ ਸਕਦੀ ਹੈ। 

 

(ਪਬਲੀਕੇਸ਼ਨ ਲਿੰਕ: https://doi.org/10.1007/s12040-020-01428-7)

ਚਿੱਤਰ - ਮਸੂਰੀ ਟਾਨਸ਼ਿਪ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦਾ ਲੈਂਡਸਲਾਈਡ ਸੰਵੇਦਨਸ਼ੀਲਤਾ ਨਕਸ਼ਾ

 

*****

 

ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)



(Release ID: 1650199) Visitor Counter : 177