ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ਉੱਤੇ ਗਹਿਰਾ ਸੋਗ ਪ੍ਰਗਟਾਇਆ

ਕਿਹਾ ਕਿ ਉਹ ਜਿਹੜੇ ਵੀ ਅਹੁਦੇ ਉੱਤੇ ਰਹੇ, ਉਸ ਵਿੱਚ ਮਾਣ ਤੇ ਮਰਿਆਦਾ ਲਿਆਂਦੀ


ਉਨ੍ਹਾਂ ਦੇ ਅਕਾਲ ਚਲਾਣੇ ਨਾਲ ਭਾਰਤ ਨੇ ਆਪਣੇ ਬੇਮਿਸਾਲ ਆਗੂਆਂ ਵਿੱਚੋਂ ਇੱਕ ਨੂੰ ਗੁਆ ਲਿਆ ਹੈ – ਉਪ ਰਾਸ਼ਟਰਪਤੀ

Posted On: 31 AUG 2020 6:32PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ਉੱਤੇ ਗਹਿਰਾ ਸੋਗ ਪ੍ਰਗਟਾਇਆ ਹੈ। ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੀ ਮੁਖਰਜੀ ਅਜਿਹੇ ਨੇਤਾ ਤੇ ਭਾਰਤ ਦੇ ਮਹਾਨ ਸਪੂਤ ਸਨ, ਜਿਨ੍ਹਾਂ ਨੇ ਮਾਣ ਤੇ ਮਰਿਆਦਾ ਨਾਲ ਸਾਰੇ ਅਹੁਦਿਆਂ ਦੀ ਸ਼ੋਭਾ ਵਧਾਈ। ਸ਼੍ਰੀ ਨਾਇਡੂ ਨੇ ਕਿਹਾ, ਉਨ੍ਹਾਂ ਦੀ ਮੌਤ ਨਾਲ ਭਾਰਤ ਨੇ ਇੱਕ ਸ਼ਾਨਦਾਰ ਨੇਤਾ ਗੁਆ ਦਿੱਤਾ ਹੈ।

 

ਉਪ ਰਾਸ਼ਟਰਪਤੀ ਦੇ ਸੰਦੇਸ਼ ਦਾ ਮੂਲਪਾਠ ਨਿਮਨਲਿਖਤ ਹੈ

 

ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ਉੱਤੇ ਮੈਂ ਗਹਿਰਾ ਦੁਖ ਪ੍ਰਗਟ ਕਰਦਾ ਹਾਂ। ਉਹ ਇੱਕ ਅਜਿਹੇ ਨੇਤਾ ਤੇ ਭਾਰਤ ਦੇ ਮਹਾਨ ਸਪੂਤ ਸਨ, ਜਿਨ੍ਹਾਂ ਨੇ ਛੋਟੀ ਜਿਹੀ ਸ਼ੁਰੂਆਤ ਕੀਤੀ ਤੇ ਸਖ਼ਤ ਮਿਹਨਤ, ਅਨੁਸ਼ਾਸਨ ਤੇ ਸਮਰਪਣ ਦੇ ਦਮ ਉੱਤੇ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਤੱਕ ਪੁੱਜੇ।

 

ਸ਼੍ਰੀ ਮੁਖਰਜੀ ਨੇ ਆਪਣੀ ਲੰਬੀ ਤੇ ਵੱਕਾਰੀ ਲੋਕ ਸੇਵਾ ਦੌਰਾਨ ਮਾਣ ਤੇ ਮਰਿਆਦਾ ਨਾਲ ਹਰੇਕ ਅਹੁਦੇ ਦੀ ਸ਼ੋਭਾ ਵਧਾਈ। ਆਪਣੇ ਪ੍ਰਸ਼ਾਸਨਿਕ ਕੌਸ਼ਲ ਤੇ ਭਾਰਤ ਦੀ ਸੰਸਦੀ ਪ੍ਰਣਾਲੀ ਪ੍ਰਤੀ ਗਹਿਰੀ ਸਮਝ ਲਈ ਪਛਾਣੇ ਜਾਣ ਵਾਲੇ ਸ਼੍ਰੀ ਮੁਖਰਜੀ ਨੇ ਵਿੱਤ ਮੰਤਰੀ,ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਯੋਜਨਾ ਕਮਿਸ਼ਨ ਦੇ ਉਪਚੇਅਰਮੈਨ ਜਿਹੇ ਕਈ ਅਹਿਮ ਅਹੁਦੇ ਸੰਭਾਲੇ। ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਰਾਸ਼ਟਰਪਤੀ ਭਵਨ ਵਿੱਚ ਇਨੋਵੇਸ਼ਨ ਨਾਲ ਸਬੰਧਿਤ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ।

 

ਉਹ ਸੰਸਦੀ ਪ੍ਰਕਿਰਿਆਵਾਂ, ਸਮਕਾਲੀ ਰਾਜਨੀਤੀ ਤੇ ਹੋਰ ਮਾਮਲਿਆਂ ਦੇ ਇਨਸਾਇਕਲੋਪੀਡੀਆ (ਵਿਸ਼ਵਕੋਸ਼) ਸਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਦਵਤਾ ਭਰਪੂਰ ਗਿਆਨ ਲਈ ਜਾਣਿਆ ਜਾਂਦਾ ਸੀ। ਉਹ ਇੱਕ ਸਰਬਉੱਚ ਸੰਸਦ ਮੈਂਬਰ ਸਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਧੀਆ ਬੁਲਾਰੇ ਦੇ ਕੌਸ਼ਲ ਲਈ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਦੀ ਅਦਭੁੱਤ ਯਾਦ ਅਤੇ ਮੁੱਦਿਆਂ ਉੱਤੇ ਪਕੜ ਸ਼ਾਨਦਾਰ ਸੀ। ਉਨ੍ਹਾਂ ਨੇ ਲੋਕਤੰਤਰ ਤੇ ਵਿਭਿੰਨ ਸੰਸਥਾਨਾਂ ਨੂੰ ਮਜ਼ਬੂਤ ਬਣਾਉਣ ਵਿੱਚ ਚੋਖੀ ਦਿਲਚਸਪੀ ਲਈ। ਉਹ ਵਿਵਾਦਰਹਿਤ ਸ਼ਖਸੀਅਤਾਂ ਵਿੱਚੋਂ ਇੱਕ ਸਨ ਤੇ ਉਨ੍ਹਾਂ ਨੂੰ ਰਾਜਨੀਤੀ ਵਿੱਚ ਹਰੇਕ ਦੇ ਸੰਪਰਕ ਵਿੱਚ ਉਪਯੋਗ ਕੀਤਾ ਜਾਂਦਾ ਸੀ।

 

ਉਨ੍ਹਾਂ ਦੇ ਅਕਾਲ ਚਲਾਣੇ ਨਾਲ ਭਾਰਤ ਨੇ ਇੱਕ ਬਿਹਤਰੀਨ ਨੇਤਾ ਗੁਆ ਦਿੱਤਾ ਹੈ। ਮੈਂ ਉਨ੍ਹਾਂ ਦੇ ਸੋਗਗ੍ਰਸਤ ਪਰਿਵਾਰਕ ਮੈਂਬਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਤੇ ਪ੍ਰਾਰਥਨਾ ਕਰਦਾ ਹਾਂ ਕਿ ਈਸ਼ਵਰ ਉਨ੍ਹਾਂ ਨੂੰ ਇਹ ਦੁਖ ਸਹਿਨ ਕਰਨ ਦੀ ਸ਼ਕਤੀ ਪ੍ਰਦਾਨ ਕਰੇ।

 

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1650192) Visitor Counter : 169