ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ, ਝਾਂਸੀ ਦੇ ਕਾਲਜ ਤੇ ਪ੍ਰਸ਼ਾਸਨਿਕ ਭਵਨਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਖੇਤੀਬਾੜੀ ਸੰਸਥਾਨ ਵਿਦਿਆਰਥੀਆਂ ਨੂੰ ਖੇਤੀਬਾੜੀ ਨੂੰ ਖੋਜ ਤੇ ਅਗਾਂਹਵਧੂ ਟੈਕਨੋਲੋਜੀ ਨਾਲ ਜੋੜਨ ਵਿੱਚ ਮਦਦ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਧੀਨ ਖੇਤੀਬਾੜੀ ਸਿੱਖਿਆ ਦਾ ਮਿਆਰ ਵਧਿਆ ਹੈ – ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ

Posted On: 29 AUG 2020 8:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਤੇ ਪ੍ਰਸ਼ਾਸਨਿਕ ਭਵਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਹਰੇਕ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਇਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਕੇ ਵਿਦਿਆਰਥੀ ਸਰਗਰਮੀ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਭਵਨਾਂ ਕਾਰਨ ਮੁਹੱਈਆ ਹੋਣ ਵਾਲੀਆਂ ਨਵੀਆਂ ਸੁਵਿਧਾਵਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਤੇ ਪ੍ਰੇਰਿਤ ਕਰਨਗੀਆਂ।

 

ਰਾਣੀ ਲਕਸ਼ਮੀ ਬਾਈ ਦੇ ਕਥਨ ਕਿ ਮੈਂ ਆਪਣੀ ਝਾਂਸੀ ਨਹੀਂ ਦੇਵਾਂਗੀਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਝਾਂਸੀ ਤੇ ਬੁੰਦੇਲਖੰਡ ਦੇ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਤਮਨਿਰਭਰ ਭਾਰਤ ਨੂੰ ਸਫ਼ਲ ਬਣਾਉਣ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਦੀ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਯੋਗਦਾਨ ਪਾਉਣ ਲਈ ਇੱਕ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਆਤਮਨਿਰਭਰਤਾ ਲਿਆਉਣ ਪਿੱਛੇ ਕਿਸਾਨਾਂ ਨੂੰ ਉਤਪਾਦਕ ਦੇ ਨਾਲਨਾਲ ਉੱਦਮੀ ਬਣਾਉਣ ਦਾ ਟੀਚਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਭਾਵਨਾ ਦੀ ਤਰਜ਼ ਤੇ ਕਈ ਇਤਿਹਾਸਿਕ ਖੇਤੀਬਾੜੀ ਸੁਧਾਰ ਕੀਤੇ ਗਏ ਸਨ। ਹੋਰ ਉਦਯੋਗਾਂ ਵਾਂਗ, ਹੁਣ ਕਿਸਾਨ ਵੀ ਆਪਣੇ ਉਤਪਾਦ ਦੇਸ਼ ਵਿੱਚ ਕਿਤੇ ਵੀ ਵੇਚ ਸਕਦੇ ਹਨ, ਜਿੱਥੇ ਵੀ ਉਨ੍ਹਾਂ ਨੂੰ ਬਿਹਤਰ ਕੀਮਤਾਂ ਮਿਲਦੀਆਂ ਹੋਣ। ਉਨ੍ਹਾਂ ਕਿਹਾ ਕਿ ਇੱਕ ਕਲਸਟਰ ਅਧਾਰਿਤ ਪਹੁੰਚ ਰਾਹੀਂ ਉਦਯੋਗਾਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ 1 ਲੱਖ ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਸਮਰਪਿਤ ਫ਼ੰਡ ਸਥਾਪਿਤ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਨੂੰ ਆਧੁਨਿਕ ਟੈਕਨੋਲੋਜੀ ਨਾਲ ਜੋੜਨ ਦੇ ਯਤਨ ਨਿਰੰਤਰ ਜਾਰੀ ਹਨ ਅਤੇ ਇਸ ਮਾਮਲੇ ਚ ਖੋਜ ਸੰਸਥਾਨ ਤੇ ਖੇਤੀਬਾੜੀ ਯੂਨੀਵਰਸਿਟੀਆਂ ਨੇ ਪ੍ਰਮੁੱਖ ਭੂਮਿਕਾ ਨਿਭਾਉਣੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਵਿੱਚ ਤਿੰਨ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀਆਂ ਹਨ, ਜਦ ਕਿ ਛੇ ਸਾਲ ਪਹਿਲਾਂ ਸਿਰਫ਼ ਇੱਕੋ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਹੁੰਦੀ ਸੀ। ਇਸ ਤੋਂ ਇਲਾਵਾ ਤਿੰਨ ਹੋਰ ਰਾਸ਼ਟਰੀ ਸੰਸਥਾਨ – IARI ਝਾਰਖੰਡ, IARI ਅਸਾਮ ਅਤੇ ਮੋਤੀਹਾਰੀ, ਬਿਹਾਰ ਚ ਮਹਾਤਮਾ ਗਾਂਧੀ ਇੰਸਟੀਟਿਊਟ ਫ਼ਾਰ ਇੰਟੈਗ੍ਰੇਟਡ ਫ਼ਾਰਮਿੰਗ ਵੀ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੰਸਥਾਨ ਵਿਦਿਆਰਥੀਆਂ ਨੂੰ ਨਾ ਸਿਰਫ਼ ਨਵੇਂ ਮੌਕੇ ਮੁਹੱਈਆ ਕਰਵਾਉਣਗੇ, ਸਗੋਂ ਸਥਾਨਕ ਕਿਸਾਨਾਂ ਨੂੰ ਟੈਕਨੋਲੋਜੀ ਦੇ ਫ਼ਾਇਦੇ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੀ ਸਮਰੱਥਾ ਵਧਾਉਣ ਵਿੱਚ ਵੀ ਮਦਦ ਕਰਨਗੇ।

 

ਖੇਤੀਬਾੜੀ ਨਾਲ ਸਬੰਧਿਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਪਿੱਛੇ ਹੋਏ ਟਿੱਡੀਦਲ ਦੇ ਹਮਲੇ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਹਮਲਿਆਂ ਨੂੰ ਹੋਰ ਫੈਲਣ ਤੋਂ ਰੋਕਣ ਤੇ ਨੁਕਸਾਨ ਘਟਾਉਣ ਲਈ ਜੰਗੀ ਪੱਧਰ ਉੱਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅਨੇਕ ਸ਼ਹਿਰਾਂ ਵਿੱਚ ਦਰਜਨਾਂ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਸਨ, ਕਿਸਾਨਾਂ ਨੂੰ ਅਗਾਊਂ ਚੌਕਸ ਕਰਨ ਲਈ ਇੰਤਜ਼ਾਮ ਕੀਤੇ ਗਏ ਸਨ, ਟਿੱਡੀਆਂ ਨੂੰ ਮਾਰਨ ਹਿਤ ਛਿੜਕਾਅ ਕਰਨ ਲਈ ਡ੍ਰੋਨਸ ਅਤੇ ਦਰਜਨਾਂ ਆਧੁਨਿਕ ਛਿੜਕਾਅ ਮਸ਼ੀਨਾਂ ਖ਼ਰੀਦੀਆਂ ਗਈਆਂ ਸਨ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ , ਸਰਕਾਰ ਨੇ ਖੋਜ ਤੇ ਖੇਤੀਬਾੜੀ ਵਿਚਾਲੇ ਇੱਕ ਸੰਪਰਕ ਸਥਾਪਿਤ ਕਰਨ ਅਤੇ ਪਿੰਡਾਂ ਵਿੱਚ ਬੁਨਿਆਦੀ ਪੱਧਰ ਤੇ ਕਿਸਾਨਾਂ ਨੂੰ ਵਿਗਿਆਨਕ ਸਲਾਹ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਖੇਤੀਬਾੜੀ ਖੇਤਰ ਵਿੱਚ ਕੈਂਪਸ ਤੋਂ ਗਿਆਨ ਤੇ ਮੁਹਾਰਤ ਦੇ ਪ੍ਰਵਾਹ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਇੱਕ ਸੁਖਾਵਾਂ ਮਾਹੌਲ ਵਿਕਸਿਤ ਕਰਨ ਹਿਤ ਯੂਨੀਵਰਸਿਟੀਆਂ ਤੋਂ ਸਹਿਯੋਗ ਮੰਗਿਆ।

 

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਨਾਲ ਸਬੰਧਿਤ ਗਿਆਨ ਤੇ ਇਸ ਨੂੰ ਅਮਲੀ ਰੂਪ ਦੇਣ ਲਈ ਇਸ ਨੂੰ ਸਕੂਲ ਪੱਧਰ ਤੱਕ ਲਿਜਾਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਮਿਡਲ ਸਕੂਲ ਪੱਧਰ ਉੱਤੇ ਖੇਤੀਬਾੜੀ ਵਿਸ਼ਾ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਦੋ ਲਾਭ ਹੋਣਗੇ ਇੱਕ, ਇਸ ਨਾਲ ਵਿਦਿਆਰਥੀਆਂ ਵਿੱਚ ਖੇਤੀਬਾੜੀ ਸਬੰਧਿਤ ਸਮਝ ਵਿਕਸਿਤ ਹੋਵੇਗੀ ਤੇ ਦੂਜੇ, ਇਸ ਨਾਲ ਵਿਦਿਆਰਥੀ ਖੇਤੀਬਾੜੀ, ਆਧੁਨਿਕ ਖੇਤੀ ਤਕਨੀਕਾਂ ਤੇ ਮੰਡੀਕਰਣ ਬਾਰੇ ਆਪਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣ ਦੇ ਸਮਰੱਥ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿੱਚ ਖੇਤੀਉੱਦਮਤਾ ਨੂੰ ਹੁਲਾਰਾ ਮਿਲੇਗ।

 

ਝਾਂਸੀ ਚ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਤੇ ਪ੍ਰਸ਼ਾਸਨਿਕ ਭਵਨਾਂ ਦੇ ਵੀਡੀਓ ਕਾਨਫ਼ਰਿੰਸਿੰਗ ਜ਼ਰੀਏ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਸੰਪੂਰਨ ਮੂਲਪਾਠ

 

ਕਲਿੱਕ ਕਰੋ

https://www.pib.gov.in/PressReleasePage.aspx?PRID=1649484#.X0pe3jAecEg.gmail

 

ਇਸ ਤੋਂ ਪਹਿਲਾਂ ਆਪਣੇ ਸੁਆਗਤੀ ਭਾਸ਼ਣ ਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਾਲ 2014 ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸਦੇ ਮੰਤਰ ਨਾਲ ਦੇਸ਼ ਦੇ ਅਸੰਤੁਲਨਾਂ ਨੂੰ ਦਰੁਸਤ ਕਰਨ ਦੇ ਯਤਨਾਂ ਦੇ ਨਤੀਜੇ ਹੁਣ ਸਾਹਮਣੇ ਆਉਣ ਲੱਗ ਪਏ ਹਨ। ਰਾਣੀ ਲਕਸ਼ਮੀਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦਾ ਕੰਮ ਸਾਲ 2014 ’ਚ ਸ਼ੁਰੂ ਹੋ ਗਿਆ ਸੀ ਤੇ ਹੁਣ ਇਸ ਨਾਲ 22 ਰਾਜਾਂ ਦੇ ਤਿੰਨ ਕਾਲਜ ਤੇ ਵਿਦਿਆਰਥੀ ਜੁੜ ਚੁੱਕੇ ਹਨ। ਜਦੋਂ ਇਹ ਪੂਰੀ ਤਰ੍ਹਾਂ ਆਪਣਾ ਕੰਮ ਕਰਨਾ ਸ਼ੁਰੂ ਕਰੇਗੀ, ਤਾਂ ਸਮੁੱਚੇ ਦੇਸ਼ ਨੂੰ ਇਸ ਦਾ ਲਾਭ ਹੋਵੇਗਾ। ਸ਼੍ਰੀ ਤੋਮਰ ਨੇ ਕਿਹਾ ਕਿ ਬੁੰਦੇਲਖੰਡ ਇਲਾਕੇ ਵਿੱਚ ਆਰਗੈਨਿਕ ਖੇਤੀ ਲਈ ਅਸੀਮਤ ਸੰਭਾਵਨਾ ਹੈ, ਜਿਸ ਲਈ ਕੇਂਦਰ ਸਰਕਾਰ ਤੇ ਉੱਤਰ ਪ੍ਰਦੇਸ਼ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ।

 

ਖੇਤੀਬਾੜੀ ਸਿੱਖਿਆ ਦੇ ਪਾਸਾਰ ਨੂੰ ਤਰਜੀਹ ਦੇਣ ਬਾਰੇ ਬੋਲਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਕਾਲਜ ਉੱਤਰਪੂਰਬ ਸਮੇਤ ਸਮੁੱਚੇ ਦੇਸ਼ ਵਿੱਚ ਖੋਲ੍ਹੇ ਜਾ ਰਹੇ ਹਨ। ਝਾਰਖੰਡ ਤੇ ਅਸਾਮ ਵਿੱਚ ਖੋਲ੍ਹੇ ਗਏ ਭਾਰਤੀ ਖੇਤੀਬਾੜੀ ਖੋਜ ਸੰਸਥਾਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ, ਇੰਫਾਲ ਦਾ ਪਸਾਰ ਇਸ ਨਾਲ ਛੇ ਨਵੇਂ ਕਾਲਜ ਜੋੜ ਕੇ ਕੀਤਾ ਗਿਆ ਹੈ। ਉੱਤਰਪੂਰਬ ਵਿੱਚ ਵਿਕਾਸ ਤੇ ਉਪਜੀਵਕਾ ਦੀ ਸੁਰੱਖਿਆ ਲਿਆਉਣ ਵਿੱਚ ਖੇਤੀਬਾੜੀ ਨੂੰ ਮਹੱਤਵ ਦਿੰਦਿਆਂ ਖੇਤੀ ਨਾਲ ਸਬੰਧਿਤ ਗਤੀਵਿਧੀਆਂ ਨੂੰ ਖੇਤੀਬਾੜੀ ਸਿੱਖਿਆ ਅਤੇ ਖੋਜ ਰਾਹੀਂ ਮਜ਼ਬੂਤ ਕੀਤਾ ਜਾ ਰਿਹਾ ਹੈ। ਪੀਐੱਚ.ਡੀ. ਦੇ ਖੋਜਾਰਥੀਆਂ ਲਈ ਵਜ਼ੀਫ਼ਿਆਂ ਦੀ ਰਕਮ ਵਧਾ ਕੇ 31,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨ ਲਈ, ਕੇਂਦਰ ਸਰਕਾਰ ਰਾਜਾਂ ਨਾਲ ਮਿਲ ਕੇ ਪੂਰੇ ਤਾਲਮੇਲ ਜ਼ਰੀਏ ਕੰਮ ਕਰ ਰਹੀ ਹੈ। ਕੋਵਿਡ ਮਹਾਮਾਰੀ ਕਾਰਨ ਲਗੇ ਲੌਕਡਾਊਨ ਦੇ ਬਾਵਜੂਦ, ਬੰਪਰ ਫ਼ਸਲ ਹੋਈ ਹੈ, ਪਿਛਲੇ ਸਾਲ ਦੇ ਮੁਕਾਬਲੇ ਖ਼ਰੀਫ਼ ਦੀ ਫ਼ਸਲਾਂ ਦੀ ਬਿਜਾਈ/ਲਵਾਈ 13 ਲੱਖ ਹੈਕਟੇਅਰ ਵੱਧ ਰਕਬੇ ਵਿੱਚ ਕੀਤੀ ਗਈ ਹੈ। ਪੀਐੱਮਕਿਸਾਨ ਯੋਜਨਾ ਅਧੀਨ, 10 ਕਰੋੜ ਤੋਂ ਵੀ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 92,000 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ। ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਖੇਤੀਬਾੜੀ ਖੇਤਰ ਵਿੱਚ ਸੁਧਾਰ ਲਿਆਉਣ ਲਈ ਕਈ ਕਦਮ ਉਠਾਏ ਗਏ ਹਨ ਜਿਵੇਂ ਕਿ 10,000 ਐੱਫ਼ਪੀਓਜ਼ ਕਾਇਮ ਕੀਤੀਆਂ ਗਈਆਂ ਹਨ, ਲਗਭਗ 2.5 ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ, 1 ਲੱਖ ਕਰੋੜ ਰੁਪਏ ਦੇ ਖੇਤੀ ਬੁਨਿਆਦੀ ਢਾਂਚਾ ਫ਼ੰਡ ਦੀ ਵਿਵਸਥਾ ਕੀਤੀ ਗਈ ਹੈ ਅਤੇ ਨਵੇਂ ਆਰਡੀਨੈਂਸ ਲਿਆਂਦੇ ਗਏ ਹਨ।

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੇ ਪਿਛੜੇ ਹੋਏ ਬੁੰਦੇਲਖੰਡ ਇਲਾਕੇ ਵਿੱਚ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦੀ ਸਥਾਪਨਾ ਲਈ ਧੰਨਵਾਦ ਕੀਤਾ। ਉਨ੍ਹਾਂ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਕਿਸਾਨਾਂ ਨੂੰ ਟੈਕਨੋਲੋਜੀ ਨਾਲ ਜੋੜਨ, ਉਨ੍ਹਾਂ ਨੂੰ ਬੁਨਿਆਦੀ ਢਾਂਚਾ ਤੇ ਚੰਗੇ ਮਿਆਰੀ ਬੀਜ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

 

ਕੇਂਦਰੀ ਖੇਤੀਬਾੜੀ ਰਾਜ ਮੰਤਰੀਆਂ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ, ਝਾਂਸੀ ਦੇ ਐੱਮਪੀ ਅਨੁਰਾਗ ਸ਼ਰਮਾ, ਡੀਜੀ ਆਈਸੀਏਆਰ ਡਾ. ਤ੍ਰਿਲੋਚਨ ਮਹਾਪਾਤਰਾ ਅਤੇ ਹੋਰ ਪਤਵੰਤੇ ਸੱਜਣ ਤੇ ਵਿਗਿਆਨੀ ਇਸ ਸਮਾਰੋਹ ਦੌਰਾਨ ਮੌਜੂਦ ਸਨ।

 

*****

ਏਪੀਐੱਸ/ਐੱਸਜੀ



(Release ID: 1649686) Visitor Counter : 108