ਵਿੱਤ ਮੰਤਰਾਲਾ
'ਜੀਐਸਟੀਆਰ -2 ਏ' ਵਿੱਚ ਦਰਾਮਦ ਡਾਟਾ
Posted On:
29 AUG 2020 5:12PM by PIB Chandigarh
ਵਿਦੇਸ਼ਾਂ ਤੋਂ ਮਾਲ ਦੀ ਦਰਾਮਦ ਅਤੇ ਐੱਸਈਜ਼ੈਡ ਯੂਨਿਟਾਂ / ਐੱਸਈਜ਼ੈਡ ਡਿਵੈਲਪਰਾਂ ਤੋਂ ਅੰਦਰੂਨੀ ਸਪਲਾਈ ਦੇ ਵੇਰਵੇ ਦਰਸਾਉਣ ਲਈ ‘ਜੀਐਸਟੀਆਰ -2 ਏ’ ਵਿੱਚ ਦੋ ਨਵੇਂ ਟੇਬਲ ਸ਼ਾਮਲ ਕੀਤੇ ਗਏ ਹਨ। ਕਰਦਾਤਾ ਹੁਣ ਆਪਣਾ ‘ਬਿਲ ਆਫ਼ ਐਂਟਰੀ ਡੇਟਾ’ ਵੇਖ ਸਕਦੇ ਹਨ ਜੋ ਜੀਐਸਟੀ ਸਿਸਟਮ (ਜੀਐਸਟੀਐਨ) ਰਾਹੀਂ ਆਈਸਗੇਟ ਸਿਸਟਮ (ਕਸਟਮ) ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਮੌਜੂਦਾ ਡਾਟਾ ਅਪਲੋਡ ਇੱਕ ਅਜ਼ਮਾਇਸ਼ ਦੇ ਅਧਾਰ ਤੇ ਕੀਤਾ ਗਿਆ ਹੈ, ਤਾਂ ਜੋ ਇਹ ਆਪਣੀ ਕਾਰਜਸ਼ੀਲਤਾ ਜਾਂ ਸੰਭਾਵਨਾ ਦਾ ਸਹੀ ਢੰਗ ਨਾਲ ਅਨੁਭਵ ਕਰ ਸਕੇ ਅਤੇ ਇਸ ਸੰਬੰਧ ਵਿੱਚ ਕਰਦਾਤਾਵਾਂ ਤੋਂ ਲੋੜੀਂਦੀ ਫੀਡਬੈਕ ਪ੍ਰਾਪਤ ਹੋ ਸਕੇ।
ਸਿਸਟਮ ਇਸ ਵੇਲੇ 6 ਅਗਸਤ, 2020 ਤੱਕ ਦਾ ਡੇਟਾ ਦਿਖਾ ਰਿਹਾ ਹੈ। ਇਸ ਤੋਂ ਇਲਾਵਾ, ਕਰਦਾਤਾ ਇਸ ਤੱਥ ਨੂੰ ਨੋਟ ਕਰ ਸਕਦੇ ਹਨ ਕਿ ਵਰਤਮਾਨ ਵਿੱਚ ਇਸ ਪ੍ਰਣਾਲੀ ਵਿਚ ਗੈਰ-ਕੰਪਿਊਟਰਾਈਜ਼ਡ ਬੰਦਰਗਾਹਾਂ (ਨਾਨ-ਈਡੀਆਈ ਬੰਦਰਗਾਹਾਂ) 'ਤੇ ਦਾਖਲ ਕੀਤੇ ਬਿੱਲ ਆਫ ਐਂਟਰੀ ਦੇ ਲਈ ਦਰਾਮਦ ਸਬੰਧੀ ਜਾਣਕਾਰੀ ਦੇ ਨਾਲ-ਨਾਲ ਕੋਰੀਅਰ ਸੇਵਾਵਾਂ/ਡਾਕਘਰ ਦੇ ਜ਼ਰੀਏ ਕੀਤੇ ਗਏ ਆਯਾਤ ਨਾਲ ਜੁੜੀ ਜਾਣਕਾਰੀ ਉਪਲੱਬਧ ਨਹੀਂ ਹੈ। ਇਸ ਨੂੰ ਜਲਦੀ ਹੀ ਉਪਲੱਬਧ ਕਰਵਾ ਦਿੱਤਾ ਜਾਵੇਗਾ।
ਇਹ ਵੀ ਵਰਣਨਯੋਗ ਹੈ ਕਿ 'ਬਿੱਲ ਆਫ਼ ਐਂਟਰੀ' ਦੇ ਵੇਰਵਿਆਂ ਵਿੱਚ ਕੀਤੀਆਂ ਸੋਧਾਂ ਬਾਰੇ ਜਾਣਕਾਰੀ ਵੀ ਜਲਦੀ ਉਪਲੱਬਧ ਕਰ ਦਿੱਤੀ ਜਾਵੇਗੀ।
ਕਰਦਾਤਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਵੈ-ਸੇਵਾ ਪੋਰਟਲ (https://selfservice.gstsystem.in/) 'ਤੇ ਖੁਦ ਪਹਿਲ ਕਰਨ ਅਤੇ ਆਪਣੀ ਫੀਡਬੈਕ ਨੂੰ ਸਾਂਝਾ ਕਰਨ।
***
ਆਰਐੱਮ/ਕੇਐੱਮਐਨ
(Release ID: 1649642)
Visitor Counter : 221