ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਕੱਲ੍ਹ ਨੈਸ਼ਨਲ ਸਪੋਰਟਸ ਐਂਡ ਅਡਵੈਂਚਰ ਅਵਾਰਡ 2020 ਵਰਚੁਅਲੀ ਪ੍ਰਦਾਨ ਕਰਨਗੇ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵੀ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕਰਨਗੇ

Posted On: 28 AUG 2020 7:37PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 29 ਅਗਸਤ 2020 ਨੂੰ ਨੈਸ਼ਨਲ ਸਪੋਰਟਸ ਐਂਡ ਅਡਵੈਂਚਰ ਅਵਾਰਡ 2020 ਵਰਚੁਅਲੀ ਪ੍ਰਦਾਨ ਕਰਨਗੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਨਰੇਂਦਰ ਧਰੁਵ ਬਤਰਾ ਅਤੇ ਹੋਰ ਕਈ ਪਤਵੰਤੇ ਵਿਗਿਆਨ ਭਵਨ, ਨਵੀਂ ਦਿੱਲੀ ਤੋਂ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਦੇਸ਼ ਭਰ ਦੀਆਂ ਵੱਖ-ਵੱਖ ਥਾਵਾਂ- ਬੰਗਲੁਰੂ, ਪੁਣੇ, ਸੋਨੀਪਤ, ਚੰਡੀਗੜ੍ਹ, ਕੋਲਕਾਤਾ, ਲਖਨਊ, ਦਿੱਲੀ, ਮੁੰਬਈ, ਭੋਪਾਲ, ਹੈਦਰਾਬਾਦ ਅਤੇ ਈਟਾਨਗਰ ਤੋਂ 65 ਪੁਰਸਕਾਰ ਜੇਤੂਆਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।  ਸਮਾਰੋਹ 29 ਅਗਸਤ 2020 ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਹ ਪ੍ਰੋਗਰਾਮ ਦੂਰਦਰਸ਼ਨ ਅਤੇ https://webcast.gov.in/myas/sportsawards/ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।

 

 ਖੇਡਾਂ ਵਿੱਚ ਉਤਕ੍ਰਿਸ਼ਟਤਾ ਦੀ ਪਹਿਚਾਣ ਕਰਨ ਅਤੇ ਇਨਾਮ ਦੇਣ ਲਈ ਹਰ ਸਾਲ ਸਪੋਰਟਸ ਅਵਾਰਡ ਦਿੱਤੇ ਜਾਂਦੇ ਹਨ।  ਰਾਜੀਵ ਗਾਂਧੀ ਖੇਲ ਰਤਨ ਅਵਾਰਡ ਇੱਕ ਖਿਡਾਰੀ ਦੁਆਰਾ ਪੁਰਸਕਾਰ ਤੋਂ ਪਹਿਲਾਂ ਚਾਰ ਸਾਲਾਂ ਦੇ ਅਰਸੇ ਦੌਰਾਨ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਬਿਹਤਰੀਨ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈਅਰਜੁਨ ਅਵਾਰਡ ਚਾਰ ਸਾਲਾਂ ਤੋਂ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈਦ੍ਰੋਣਾਚਾਰੀਆ ਅਵਾਰਡ ਪ੍ਰਸਿੱਧ ਅੰਤਰਰਾਸ਼ਟਰੀ ਖੇਡ ਪ੍ਰੋਗਰਾਮਾਂ ਵਿੱਚ ਮੈਡਲ ਜੇਤੂ ਖਿਡਾਰੀ ਪੈਦਾ ਕਰਨ ਵਾਲੇ ਕੋਚਾਂ ਨੂੰ ਜਾਂਦਾ ਹੈਧਿਆਨ ਚੰਦ ਅਵਾਰਡ ਖੇਡਾਂ ਦੇ ਵਿਕਾਸ ਵਿੱਚ ਉਮਰ ਭਰ ਦੇ ਯੋਗਦਾਨ ਲਈ ਹੈ ਅਤੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਕਾਰਪੋਰੇਟ ਇਕਾਈਆਂ (ਦੋਵੇਂ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਵਿੱਚ) ਅਤੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਖੇਡਾਂ ਦੇ ਉਤਸ਼ਾਹ ਅਤੇ ਵਿਕਾਸ ਦੇ ਖੇਤਰ ਵਿੱਚ ਸਪਸ਼ਟ ਰੂਪ ਵਿੱਚ ਭੂਮਿਕਾ ਨਿਭਾਈ ਹੈ।  ਇੰਟਰ-ਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਕੁੱਲ ਮਿਲਾ ਕੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਦਿੱਤੀ ਜਾਂਦੀ ਹੈ।  ਇਨ੍ਹਾਂ ਖੇਡ ਪੁਰਸਕਾਰਾਂ ਤੋਂ ਇਲਾਵਾ, ਦੇਸ਼ ਦੇ ਲੋਕਾਂ ਵਿੱਚ ਰੁਮਾਂਚਕ ਖੇਡ ਭਾਵਨਾ ਨੂੰ ਮਾਨਤਾ ਦੇਣ ਲਈ ਤੇਨਜ਼ਿੰਗ ਨੌਰਗੇ ਨੈਸ਼ਨਲ ਅਡਵੈਂਚਰ ਅਵਾਰਡ ਦਿੱਤਾ ਜਾਂਦਾ ਹੈ।  ਇਹ ਪਹਿਲੀ ਵਾਰ ਹੈ ਕਿ 29 ਅਗਸਤ 2020 ਨੂੰ ਆਯੋਜਿਤ ਹੋ ਰਿਹਾ ਪਹਿਲਾ ਨੈਸ਼ਨਲ ਸਪੋਰਟਸ ਐਂਡ ਅਡਵੈਂਚਰ ਅਵਾਰਡ 2020 ਵਰਚੁਅਲੀ ਕੀਤਾ ਜਾ ਰਿਹਾ ਹੈ।

 

ਇਸ ਗੱਲ ਤੋਂ ਖੇਡ ਸ਼ਖਸੀਅਤਾਂ ਖੁਸ਼ ਹਨ ਕਿ ਪੁਰਸਕਾਰ ਦੇਣ ਦਾ ਸਮਾਰੋਹ ਮਹਾਮਾਰੀ ਦੇ ਵਿਚਾਲੇ, ਵਰਚੁਅਲ ਤਰੀਕੇ ਨਾਲ ਹੋ ਰਿਹਾ ਹੈ।

 

ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਇੱਕ ਪੈਰਾ-ਅਥਲੀਟ ਸੰਦੀਪ ਚੌਧਰੀ ਨੇ ਕਿਹਾ ਕਿ  ਮੈਨੂੰ ਬਹੁਤ ਖੁਸ਼ੀ ਹੈ ਕਿ ਕੋਵਿਡ ਹਾਲਤਾਂ ਦੇ ਬਾਵਜੂਦ ਰਾਸ਼ਟਰੀ ਖੇਡ ਦਿਵਸ ਮੌਕੇ ਪੁਰਸਕਾਰ ਸਮਾਰੋਹ ਹੋ ਰਿਹਾ ਹੈ।  ਸਪੋਰਟਸ ਅਥਾਰਿਟੀ ਆਵ੍ ਇੰਡੀਆ ਨੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਸਮਾਰੋਹ ਦੀ ਮੇਜ਼ਬਾਨੀ ਕਰਨ ਲਈ ਇੱਕ ਸਕਾਰਾਤਮਕ ਫੈਸਲਾ ਲਿਆ ਹੈ।

 

ਟੇਬਲ ਟੈਨਿਸ ਖਿਡਾਰੀ ਮਨਿਕਾ ਬਤਰਾ ਨੂੰ ਰਾਸ਼ਟਰਪਤੀ ਪਾਸੋਂ ਅਰਜੁਨ ਅਵਾਰਡ ਮਿਲਣ ਤੋਂ ਦੋ ਸਾਲ ਬਾਅਦ ਹੁਣ ਵੱਕਾਰੀ ਖੇਲ ਰਤਨ ਅਵਾਰਡ ਮਿਲੇਗਾ।  ਇਸ ਮੌਕੇ ਸਟਾਰ ਪੈਡਲਰ ਨੇ ਕਿਹਾ, “ਸਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਪਏਗਾ ਕਿ ਮਹਾਮਾਰੀ ਨੇ ਜੀਵਨ ਨੂੰ ਠੱਲ੍ਹ ਪਾਈ ਹੈ ਪਰ ਮੈਂ ਇਸ ਸਮਾਰੋਹ ਤੋਂ ਘੱਟ ਉਤਸ਼ਾਹਿਤ ਨਹੀਂ ਹਾਂ।

 

ਰਾਸ਼ਟਰੀ ਵੂਸ਼ੂ ਟੀਮ ਦੇ ਕੋਚ ਅਤੇ ਦ੍ਰੋਣਾਚਾਰੀਆ ਪੁਰਸਕਾਰ ਪ੍ਰਾਪਤ ਕਰਨ ਵਾਲੇ ਕੁਲਦੀਪ ਹੰਡੂ  ਨੇ ਸਮਾਗਮ ਨੂੰ ਵਧੀਆ ਤਰੀਕੇ ਨਾਲ ਕਰਵਾਉਣ ਲਈ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ।  ਮੈਂ ਕਿਰੇਨ ਰਿਜਿਜੂ ਸਰ ਨੂੰ ਸਲਾਮ ਕਰਦਾ ਹਾਂ ਕਿ ਅਜਿਹੇ ਸਮੇਂ ਦੌਰਾਨ ਵੀ ਸੁਚੱਜੇ ਢੰਗ ਨਾਲ ਸਮਾਗਮ ਕੀਤਾ ਜਾ ਰਿਹਾ ਹੈ।  ਜਦੋਂ ਮੈਂ ਪਹਿਰਾਵੇ ਦੀ ਰਿਹਰਸਲ ਵਿੱਚ ਸੀ, ਇਹ ਬਹੁਤ ਸੌਖਾ ਲਗਦਾ ਸੀ ਪਰ ਅਜਿਹੀ ਤਕਨੀਕੀ ਸ਼ੁੱਧਤਾ ਨਾਲ ਪ੍ਰਬੰਧ ਕਰਨਾ ਨਿਸ਼ਚਿਤ ਤੌਰ 'ਤੇ ਸੌਖਾ ਨਹੀਂ ਹੁੰਦਾ। ਜੰਮੂ-ਕਸ਼ਮੀਰ ਅਧਾਰਤ ਕੋਚ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਰਾਜਾਂ ਦੇ ਸਾਰੇ ਪੁਰਸਕਾਰ ਜੇਤੂਆਂ ਨੂੰ ਰਾਸ਼ਟਰਪਤੀ ਨਾਲ ਔਨਲਾਈਨ ਜੋੜਨਾ ਯਕੀਨਨ ਔਖਾ ਕਾਰਜ ਹੈ। ਇਸ ਦੇ ਪਿੱਛੇ ਕੰਮ ਕਰ ਰਹੀ ਟੀਮ ਨੂੰ ਸਲਾਮ!

 

ਅਸਾਮ ਦੀ ਮੁੱਕੇਬਾਜ਼ ਅਤੇ ਭਾਰਤੀ ਮੁੱਕੇਬਾਜ਼ੀ ਦੀ ਉਭਰਦੀ ਸੁਪਰਸਟਾਰ, ਲਵਲੀਨਾ ਬੋਰਗੋਹੇਨ, ਸਥਿਤੀ ਆਮ ਹੋਣ ਤੋਂ ਬਾਅਦ, ਭਾਰਤ ਦੇ ਰਾਸ਼ਟਰਪਤੀ ਨਾਲ ਇੱਕ ਫੋਟੋ ਕਲਿੱਕ ਕਰਨ ਦੀ ਉਮੀਦ ਕਰ ਰਹੀ ਹੈ। ਲਵਲੀਨਾ ਨੇ ਕਿਹਾ ਕਿ ਮੈਂ ਓਲੰਪਿਕ ਵਿੱਚ ਮੈਡਲ ਜਿੱਤਣ ਦੀ ਉਮੀਦ ਕਰ ਰਹੀ ਹਾਂ ਅਤੇ ਇਹ ਨਿਸ਼ਚਿਤ ਰੂਪ ਨਾਲ ਭਾਰਤ ਦੇ ਰਾਸ਼ਟਰਪਤੀ ਨਾਲ ਫੋਟੋ ਖਿੱਚਣ ਦੇ ਮੇਰੇ ਸੁਪਨੇ ਨੂੰ ਪੂਰਾ ਕਰੇਗਾ!” 

 

ਹਰ ਸਾਲ 29 ਅਗਸਤ ਨੂੰ ਭਾਰਤ ਆਪਣਾ ਰਾਸ਼ਟਰੀ ਖੇਡ ਦਿਵਸ ਮਨਾਉਂਦਾ ਹੈ। ਇਹ ਦਿਵਸ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਕੱਲ੍ਹ ਸਵੇਰੇ ਨਵੀਂ ਦਿੱਲੀ ਸਥਿਤ ਧਿਆਨ ਚੰਦ ਸਟੇਡੀਅਮ ਵਿਖੇ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ।

 

                                               *****

 

 ਐੱਨਬੀ/ਓਏ



(Release ID: 1649419) Visitor Counter : 164