ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਨੇ ਪੀਡੀਐਸ ਸੁਧਾਰਾਂ ਦੀਆਂ ਸਕੀਮਾਂ ਬਾਰੇ ਅਧਿਕਾਰਤ ਕਮੇਟੀ ਦੀ ਮੀਟਿੰਗ ਦੀ ਪ੍ਧਾਨਗੀ ਕੀਤੀ ।
ਐਫਪੀਐਸ ਆਟੋਮੇਸ਼ਨ ਅਤੇ ਓ ਐਨ ਓ ਆਰ ਸੀ ਯੋਜਨਾ ਦੀ ਪ੍ਰਗਤੀ ਬਾਰੇ ਸਮੀਖਿਆ ਕੀਤੀ ਗਈ ।
Posted On:
28 AUG 2020 7:35PM by PIB Chandigarh
ਖੁਰਾਕ ਅਤੇ ਜਨਤਕ ਵੰਡ ਬਾਰੇ ਵਿਭਾਗ ਦੇ ਸਕੱਤਰ ਨੇ ਪੀਡੀਐਸ ਸੁਧਾਰਾਂ ਦੀਆਂ ਸਕੀਮਾਂ ਬਾਰੇ ਵਿਭਾਗ ਦੀ ਅਧਿਕਾਰਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅੱਜ ਯੂਆਈਡੀਏਆਈ ਦੇ ਸੀਈਓ , ਐਨਆਈਸੀ ਦੇ ਡੀਜੀ, 4 ਸੂਬਿਆਂ ਦੇ ਖੁਰਾਕ ਸਕੱਤਰਾਂ (ਬਤੌਰ ਮੈਂਬਰ) ਅਤੇ ਐਮਈਆਈਟੀਵਾਈ (MeitY) ਅਤੇ ਐਫਸੀਆਈ ਦੇ ਨੁਮਾਇੰਦਿਆਂ ਨਾਲ ਹੁਣ ਤੱਕ ਹੋਏ ਕੰਮਾਂ ਦੀ ਸਮੀਖਿਆ ਕੀਤੀ ਅਤੇ ਮਨਜ਼ੂਰੀ ਅਧੀਨ ਜਨਤਕ ਵੰਡ ਸਕੀਮ (ਆਈ.ਐਮ.-ਪੀਡੀਐਸ) ਦੇ ਏਕੀਕ੍ਰਿਤ ਪ੍ਰਬੰਧਨ ਦੇ ਵਿਸਥਾਰ ਬਾਰੇ ਚਰਚਾ ਕੀਤੀ। ਜਿਸ ਤਹਿਤ ਪੂਰੇ ਦੇਸ਼ ਵਿੱਚ 'ਵਨ ਨੇਸ਼ਨ ਵਨ ਰਾਸ਼ਨ ਕਾਰਡ' (ਓ ਐਨ ਓ ਆਰ ਸੀ) ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਆਈਐਮਪੀਡੀਐਸ ਅਧੀਨ ਕੀਤੇ ਜਾ ਰਹੇ ਕੰਮਾਂ ਨੂੰ ਜਾਰੀ ਰੱਖਦਿਆਂ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ , ਇਸ ਨੂੰ ਮਾਰਚ 2021 ਤੋਂ ਅੱਗੇ ਵਧਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਅਧਿਕਾਰਤ ਕਮੇਟੀ ਨੇ ਐੱਫ ਪੀ ਐਸ ਆਟੋਮੇਸ਼ਨ, ਓ ਐਨ ਓ ਆਰ ਸੀ ਯੋਜਨਾ, ਆਧਾਰ ਨਿਰਮਾਣ / ਸੀਡਿੰਗ ਅਤੇ ਮੋਬਾਈਲ ਐਪਲੀਕੇਸ਼ਨ ਦੇ ਵਿਕਾਸ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ । ਜਿਸਦਾ ਉਦੇਸ਼ ਪ੍ਰਵਾਸੀ ਐਨਐਫਐਸਏ ਲਾਭਪਾਤਰੀਆਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਨ ਅਤੇ ਓ ਐਨ ਓ ਆਰ ਸੀ ਦਾ ਪੂਰਾ ਲਾਭ ਲੈਣ ਵਿਚ ਸਹਾਇਤਾ ਉਪਲੱਬਧ ਕਰਵਾਉਣਾ ਹੈ। ਵਿਭਾਗ ਓ ਐਨ ਓ ਆਰ ਸੀ ਅਧੀਨ ਪੋਰਟੇਬਿਲਟੀ ਪ੍ਰਾਪਤ ਕਰਨ ਵਾਲੇ ਪ੍ਰਵਾਸੀ ਐਨਐਫਐਸਏ ਲਾਭਪਾਤਰੀਆਂ ਦੀ ਮਦਦ ਲਈ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਕ ਕੌਮੀ ਹੈਲਪ ਲਾਈਨ ਨੰਬਰ ਲਾਗੂ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ।
ਆਈ ਐਮ ਪੀ ਡੀ ਐਸ ਦੇ ਪ੍ਰਸਤਾਵਿਤ ਵਧਾਈ ਗਈ ਮਿਆਦ ਦੌਰਾਨ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਫੰਡਿੰਗ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਵੇਗਾ।
**
ਏਪੀਐਸ / ਐਸਜੀ / ਐਮਐਸ
(Release ID: 1649417)
Visitor Counter : 168